ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2018
ਇਸ ਅੰਕ ਵਿਚ 4 ਜੂਨ–8 ਜੁਲਾਈ 2018 ਦੇ ਲੇਖ ਹਨ।
ਸੱਚੀ ਆਜ਼ਾਦੀ ਨੂੰ ਜਾਂਦਾ ਰਾਹ
ਕਈ ਲੋਕ ਅਨਿਆਂ, ਪੱਖਪਾਤ ਅਤੇ ਗ਼ਰੀਬੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਆਜ਼ਾਦ ਹੋਣਾ ਚਾਹੁੰਦੇ ਹਨ। ਹੋਰ ਲੋਕ ਆਪਣੀ ਗੱਲ ਕਹਿਣ, ਫ਼ੈਸਲੇ ਕਰਨ ਅਤੇ ਆਪਣੀ ਮਰਜ਼ੀ ਨਾਲ ਰਹਿਣ ਦੀ ਆਜ਼ਾਦੀ ਚਾਹੁੰਦੇ ਹਨ। ਕੀ ਇਸ ਤਰ੍ਹਾਂ ਦੀ ਆਜ਼ਾਦੀ ਸੱਚੀ ਆਜ਼ਾਦੀ ਹੈ?
ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ
ਪਰਮੇਸ਼ੁਰ ਦੀ ਸ਼ਕਤੀ ਸਾਨੂੰ ਕਿਵੇਂ ਆਜ਼ਾਦ ਕਰਦੀ ਹੈ? ਅਸੀਂ ਪਰਮੇਸ਼ੁਰ ਵੱਲੋਂ ਮਿਲੀ ਆਜ਼ਾਦੀ ਦੀ ਗ਼ਲਤ ਤਰੀਕੇ ਨਾਲ ਵਰਤੋਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
ਜ਼ਿੰਮੇਵਾਰ ਭਰਾਵੋ—ਤਿਮੋਥਿਉਸ ਦੀ ਮਿਸਾਲ ਤੋਂ ਸਿੱਖੋ
ਲੱਗਦਾ ਹੈ ਕਿ ਜਦੋਂ ਤਿਮੋਥਿਉਸ ਨੇ ਪੌਲੁਸ ਰਸੂਲ ਨਾਲ ਕੰਮ ਕਰਨਾ ਸ਼ੁਰੂ ਕੀਤਾ, ਤਾਂ ਉਸ ਵਿਚ ਭਰੋਸੇ ਦੀ ਕਮੀ ਸੀ। ਮੰਡਲੀ ਦੇ ਬਜ਼ੁਰਗ ਅਤੇ ਸਹਾਇਕ ਸੇਵਕ ਤਿਮੋਥਿਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
ਹੌਸਲਾ ਦੇਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ
ਯਹੋਵਾਹ ਦੇ ਲੋਕਾਂ ਨੂੰ ਹਮੇਸ਼ਾ ਹੌਸਲੇ ਦੀ ਲੋੜ ਪਈ।
ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦਿਓ
ਯਹੋਵਾਹ ਦੇ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਸਾਨੂੰ ਆਪਣੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਤਾਂਕਿ ਅਸੀਂ ਲੋੜ ਪੈਣ ’ਤੇ ਉਨ੍ਹਾਂ ਨੂੰ ਹੌਸਲਾ ਦੇ ਸਕੀਏ।
ਨੌਜਵਾਨੋ, ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ’ਤੇ ਆਪਣਾ ਧਿਆਨ ਲਾਇਆ ਹੋਇਆ ਹੈ?
ਕਈ ਵਾਰ ਕੋਈ ਫ਼ੈਸਲਾ ਕਰਨ ਵੇਲੇ ਨੌਜਵਾਨਾਂ ਸਾਮ੍ਹਣੇ ਕਈ ਰਾਹ ਹੁੰਦੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਨੂੰ ਜਾਣ। ਉਹ ਸਮਝਦਾਰੀ ਨਾਲ ਕਿਵੇਂ ਭਵਿੱਖ ਲਈ ਸਹੀ ਫ਼ੈਸਲੇ ਕਰ ਸਕਦੇ ਹਨ?
ਪਾਠਕਾਂ ਵੱਲੋਂ ਸਵਾਲ
ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਨਿੱਜੀ ਵੈੱਬਸਾਈਟ ਜਾਂ ਸੋਸ਼ਲ ਮੀਡੀਆ ’ਤੇ ਪਾਉਣ ਦੀ ਇਜਾਜ਼ਤ ਕਿਉਂ ਨਹੀਂ ਹੈ?
ਪਾਠਕਾਂ ਵੱਲੋਂ ਸਵਾਲ
ਅਸੀਂ ਕਿਵੇਂ ਕਹਿ ਸਕਦੇ ਹਾਂ ਜ਼ਬੂਰ 144:12-15 ਦੀਆਂ ਗੱਲਾਂ ਪਰਮੇਸ਼ੁਰ ਦੇ ਲੋਕਾਂ ’ਤੇ ਲਾਗੂ ਹੁੰਦੀਆਂ ਹਨ?