ਬਾਈਬਲ ਕੀ ਕਹਿੰਦੀ ਹੈ?
ਕੀ ਰੱਬ ਦਾ ਕੋਈ ਨਾਂ ਹੈ?
ਕੁਝ ਲੋਕ ਕਹਿੰਦੇ ਹਨ ਰੱਬ ਦਾ ਕੋਈ ਨਾਂ ਨਹੀਂ ਹੈ। ਦੂਜੇ ਕਹਿੰਦੇ ਹਨ ਕਿ ਉਸ ਦਾ ਨਾਂ ਪਰਮੇਸ਼ੁਰ ਜਾਂ ਪ੍ਰਭੂ ਹੈ ਤੇ ਕਈ ਹੋਰ ਕਹਿੰਦੇ ਹਨ ਕਿ ਉਸ ਦੇ ਬਹੁਤ ਸਾਰੇ ਨਾਂ ਹਨ। ਤੁਸੀਂ ਕੀ ਸੋਚਦੇ ਹੋ?
ਬਾਈਬਲ ਕੀ ਕਹਿੰਦੀ ਹੈ?
“ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਜ਼ਬੂਰਾਂ ਦੀ ਪੋਥੀ 83:18.
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਭਾਵੇਂ ਕਿ ਰੱਬ ਦੇ ਕਈ ਖ਼ਿਤਾਬ ਹਨ, ਪਰ ਉਸ ਨੇ ਆਪਣੇ ਆਪ ਨੂੰ ਸਿਰਫ਼ ਇੱਕੋ ਨਾਂ ਦਿੱਤਾ ਹੈ।—ਕੂਚ 3:15.
ਰੱਬ ਦੇ ਭੇਤ ਨੂੰ ਪਾਇਆ ਜਾ ਸਕਦਾ; ਉਹ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਜਾਣੀਏ।—ਰਸੂਲਾਂ ਦੇ ਕੰਮ 17:27.
ਰੱਬ ਦਾ ਨਾਂ ਜਾਣਨਾ ਉਸ ਵੱਲ ਦੋਸਤੀ ਦਾ ਹੱਥ ਵਧਾਉਣ ਦਾ ਪਹਿਲਾ ਕਦਮ ਹੋ ਸਕਦਾ ਹੈ।—ਯਾਕੂਬ 4:8.
ਕੀ ਰੱਬ ਦਾ ਨਾਂ ਲੈਣਾ ਗ਼ਲਤ ਹੈ?
ਤੁਸੀਂ ਕੀ ਕਹੋਗੇ?
ਹਾਂ
ਨਹੀਂ
ਬੰਦੇ-ਬੰਦੇ ’ਤੇ ਨਿਰਭਰ ਕਰਦਾ
ਬਾਈਬਲ ਕੀ ਕਹਿੰਦੀ ਹੈ?
‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ।’ (ਕੂਚ 20:7) ਸਿਰਫ਼ ਉਦੋਂ ਇਹ ਨਾਂ ਲੈਣਾ ਗ਼ਲਤ ਹੈ ਜਦੋਂ ਇਸ ਨੂੰ ਆਦਰਯੋਗ ਤਰੀਕੇ ਨਾਲ ਨਹੀਂ ਲਿਆ ਜਾਂਦਾ।—ਯਿਰਮਿਯਾਹ 29:9.
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਯਿਸੂ ਰੱਬ ਦਾ ਨਾਂ ਜਾਣਦਾ ਸੀ ਤੇ ਉਸ ਨੇ ਇਹ ਨਾਂ ਵਰਤਿਆ ਵੀ।—ਯੂਹੰਨਾ 17:25, 26.
ਰੱਬ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਲੈ ਕੇ ਉਸ ਨੂੰ ਬੁਲਾਈਏ।—ਜ਼ਬੂਰਾਂ ਦੀ ਪੋਥੀ 105:1.
ਰੱਬ ਦੇ ਦੁਸ਼ਮਣ ਕੋਸ਼ਿਸ਼ ਕਰਦੇ ਹਨ ਕਿ ਲੋਕ ਉਸ ਦਾ ਨਾਂ ਭੁੱਲ ਜਾਣ।—ਯਿਰਮਿਯਾਹ 23:27. (w16-E No. 3)