ਜਾਗਰੂਕ ਬਣੋ! ਨੰ. 2 2019 | ਬੱਚਿਆਂ ਦੇ ਸਿੱਖਣ ਲਈ ਛੇ ਸਬਕ
ਬੱਚਿਆਂ ਦੇ ਸਿੱਖਣ ਲਈ ਛੇ ਸਬਕ
ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਕਿਹੋ ਜਿਹਾ ਇਨਸਾਨ ਬਣੇ?
ਸੰਜਮੀ
ਨਿਮਰ
ਹਿੰਮਤੀ
ਜ਼ਿੰਮੇਵਾਰ
ਸਿਆਣਾ
ਈਮਾਨਦਾਰ
ਬੱਚਿਆਂ ਵਿਚ ਅਜਿਹੇ ਗੁਣ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਣਗੇ। ਉਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ।
ਇਸ ਰਸਾਲੇ ਵਿਚ ਛੇ ਸਬਕ ਦੱਸੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚੇ ਆਪਣੇ ਭਵਿੱਖ ਲਈ ਤਿਆਰ ਹੋਣਗੇ।
ਸੰਜਮ ਰੱਖਣ ਦੇ ਫ਼ਾਇਦੇ
ਸੰਜਮ ਰੱਖਣਾ ਜ਼ਰੂਰੀ ਕਿਉਂ ਹੈ ਅਤੇ ਅਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?
ਨਿਮਰ ਕਿਵੇਂ ਬਣੀਏ?
ਨਿਮਰ ਬਣਨਾ ਸਿੱਖਣ ਨਾਲ ਤੁਹਾਡੇ ਬੱਚੇ ਨੂੰ ਅੱਜ ਅਤੇ ਆਉਣ ਵਾਲੇ ਸਮੇਂ ਵਿਚ ਫ਼ਾਇਦਾ ਹੋਵੇਗਾ।
ਹਿੰਮਤੀ ਕਿਵੇਂ ਬਣੀਏ?
ਹਿੰਮਤੀ ਬਣਨ ਨਾਲ ਤੁਹਾਡਾ ਬੱਚਾ ਜ਼ਿੰਦਗੀਆਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵੇਗਾ।
ਜ਼ਿੰਮੇਵਾਰ ਕਿਵੇਂ ਬਣੀਏ?
ਇਕ ਇਨਸਾਨ ਕਿਹੜੀ ਉਮਰ ਵਿਚ ਜ਼ਿੰਮੇਵਾਰ ਬਣਨਾ ਸਿੱਖਦਾ ਹੈ, ਬਚਪਨ ਵਿਚ ਜਾਂ ਵੱਡੇ ਹੋ ਕੇ?
ਵੱਡਿਆਂ ਦੀ ਸੇਧ ਲੈਣ ਦੇ ਫ਼ਾਇਦੇ
ਬੱਚਿਆਂ ਨੂੰ ਭਰੋਸੇਯੋਗ ਸਲਾਹ ਦੀ ਲੋੜ ਹੁੰਦੀ ਹੈ, ਪਰ ਇਹ ਸਲਾਹ ਉਨ੍ਹਾਂ ਨੂੰ ਕਿੱਥੋਂ ਮਿਲ ਸਕਦੀ ਹੈ?
ਨੈਤਿਕ ਮਿਆਰਾਂ ਦੀ ਅਹਿਮੀਅਤ
ਬੱਚਿਆਂ ਨੂੰ ਨੈਤਿਕ ਮਿਆਰ ਸਿਖਾਉਣ ਨਾਲ ਤੁਸੀਂ ਉਨ੍ਹਾਂ ਲਈ ਚੰਗੇ ਭਵਿੱਖ ਦੀ ਨੀਂਹ ਧਰ ਰਹੇ ਹੋਵੋਗੇ।
ਮਾਪਿਆਂ ਲਈ ਹੋਰ ਮਦਦ
ਵਧੀਆ ਜ਼ਿੰਦਗੀ ਜੀਉਣ ਲਈ ਮਾਪਿਆਂ ਨੂੰ ਵੀ ਸਲਾਹ ਦੀ ਲੋੜ ਹੈ। ਹੋਰ ਜਾਣਕਾਰੀ ਲੈਣ ਲਈ jw.org/pa ’ਤੇ ਜਾਓ।