ਦੁਨੀਆਂ ਤਬਾਹੀ ਦੇ ਰਾਹ ʼਤੇ—ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋ?
ਤੁਸੀਂ ਦੇਖਿਆ ਹੋਣਾ ਕਿ ਅੱਜ ਹਰ ਪਾਸੇ ਮੁਸ਼ਕਲਾਂ ਤੇ ਬਿਪਤਾਵਾਂ ਵਧਦੀਆਂ ਜਾ ਰਹੀਆਂ ਹਨ ਜਿਨ੍ਹਾਂ ਕਰਕੇ ਸ਼ਾਇਦ ਤੁਸੀਂ ਦੁਖੀ ਤੇ ਪਰੇਸ਼ਾਨ ਹੋਵੋ। ਹੇਠ ਲਿਖੀਆਂ ਕਿਹੜੀਆਂ ਮੁਸ਼ਕਲਾਂ ਦਾ ਤੁਹਾਡੀ ਜ਼ਿੰਦਗੀ ʼਤੇ ਅਸਰ ਪੈ ਰਿਹਾ ਹੈ?
ਯੁੱਧ
ਮਹਾਂਮਾਰੀਆਂ
ਕੁਦਰਤੀ ਆਫ਼ਤਾਂ
ਗ਼ਰੀਬੀ
ਪੱਖਪਾਤ
ਹਿੰਸਾ ਤੇ ਅਪਰਾਧ
ਕੋਈ ਬਿਪਤਾ ਆਉਣ ʼਤੇ ਬਹੁਤ ਸਾਰੇ ਲੋਕਾਂ ਨੂੰ ਸਦਮਾ ਲੱਗਦਾ ਹੈ ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ। ਕੁਝ ਲੋਕ ਤਾਂ ਸੁੰਨ ਹੀ ਹੋ ਜਾਂਦੇ ਹਨ ਤੇ ਹਿੰਮਤ ਹਾਰ ਬੈਠਦੇ ਹਨ। ਪਰ ਜੇ ਕੋਈ ਜ਼ਿਆਦਾ ਦੇਰ ਤਕ ਸਦਮੇ ਵਿਚ ਰਹਿੰਦਾ ਹੈ, ਤਾਂ ਉਸ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਹੋਰ ਵੀ ਵਧ ਜਾਂਦੀਆਂ ਹਨ।
ਬਿਪਤਾ ਆਉਣ ʼਤੇ ਇਹ ਹੋਰ ਵੀ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਰਿਸ਼ਤਾ ਬਣਾਈ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ, ਸੋਚ-ਸਮਝ ਕੇ ਖ਼ਰਚਾ ਕਰੋ ਅਤੇ ਆਪਣੀ ਖ਼ੁਸ਼ੀ ਬਰਕਰਾਰ ਰੱਖੋ। ਇਹ ਸਭ ਕੁਝ ਕਰਨ ਲਈ ਤੁਹਾਨੂੰ ਕੁਝ ਅਹਿਮ ਕਦਮ ਚੁੱਕਣੇ ਚਾਹੀਦੇ ਹਨ।
ਤੁਸੀਂ ਹੁਣ ਕੀ ਕਰ ਸਕਦੇ ਹੋ ਤਾਂਕਿ ਮੁਸ਼ਕਲਾਂ ਤੇ ਬਿਪਤਾਵਾਂ ਦਾ ਤੁਹਾਡੀ ਜ਼ਿੰਦਗੀ ʼਤੇ ਘੱਟ ਅਸਰ ਪਵੇ?