ਪਹਿਲਾ ਇਤਿਹਾਸ 27:1-34
-
ਰਾਜੇ ਦੀ ਸੇਵਾ ਕਰਨ ਵਾਲੇ ਅਧਿਕਾਰੀ (1-34)
27 ਇਹ ਇਜ਼ਰਾਈਲੀਆਂ ਯਾਨੀ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ+ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਗਿਣਤੀ ਹੈ ਜਿਹੜੇ ਟੋਲੀਆਂ ਨਾਲ ਜੁੜੇ ਹਰ ਮਾਮਲੇ ਵਿਚ ਰਾਜੇ ਦੀ ਸੇਵਾ ਕਰਦੇ ਸਨ+ ਜੋ ਸਾਲ ਦੇ ਸਾਰੇ ਮਹੀਨਿਆਂ ਦੌਰਾਨ ਮਹੀਨੇ ਦੀ ਮਹੀਨੇ ਆਉਂਦੀਆਂ-ਜਾਂਦੀਆਂ ਸਨ; ਹਰ ਟੋਲੀ ਵਿਚ 24,000 ਜਣੇ ਸਨ।
2 ਪਹਿਲੇ ਮਹੀਨੇ ਦੀ ਪਹਿਲੀ ਟੋਲੀ ਜ਼ਬਦੀਏਲ ਦੇ ਪੁੱਤਰ ਯਾਸ਼ੋਬਾਮ+ ਦੇ ਅਧੀਨ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
3 ਪਰਸ ਦੇ ਪੁੱਤਰਾਂ ਵਿੱਚੋਂ+ ਉਹ ਉਨ੍ਹਾਂ ਸਮੂਹਾਂ ਦੇ ਸਾਰੇ ਮੁਖੀਆਂ ਦਾ ਪ੍ਰਧਾਨ ਸੀ ਜਿਨ੍ਹਾਂ ਨੂੰ ਪਹਿਲੇ ਮਹੀਨੇ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।
4 ਦੂਸਰੇ ਮਹੀਨੇ ਦੀ ਟੋਲੀ ਅਹੋਹੀ+ ਦੋਦਈ+ ਦੇ ਅਧੀਨ ਸੀ ਅਤੇ ਮਿਕਲੋਥ ਆਗੂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
5 ਤੀਸਰੇ ਮਹੀਨੇ ਸੇਵਾ ਕਰਨ ਲਈ ਨਿਯੁਕਤ ਕੀਤੇ ਤੀਸਰੇ ਸਮੂਹ ਦਾ ਮੁਖੀ ਸੀ ਮੁੱਖ ਪੁਜਾਰੀ ਯਹੋਯਾਦਾ+ ਦਾ ਪੁੱਤਰ ਬਨਾਯਾਹ+ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
6 ਇਹ ਬਨਾਯਾਹ ਤੀਹਾਂ ਵਿੱਚੋਂ ਤਾਕਤਵਰ ਯੋਧਾ ਸੀ ਅਤੇ ਤੀਹਾਂ ਦਾ ਨਿਗਰਾਨ ਸੀ ਅਤੇ ਉਸ ਦੀ ਟੋਲੀ ਉਸ ਦੇ ਪੁੱਤਰ ਅਮੀਜ਼ਾਬਾਦ ਦੇ ਅਧੀਨ ਸੀ।
7 ਚੌਥੇ ਮਹੀਨੇ ਲਈ ਚੌਥਾ ਸੀ ਅਸਾਹੇਲ+ ਜੋ ਯੋਆਬ ਦਾ ਭਰਾ ਸੀ+ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਜ਼ਬਦਯਾਹ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
8 ਪੰਜਵੇਂ ਮਹੀਨੇ ਲਈ ਪੰਜਵਾਂ ਮੁਖੀ ਸੀ ਯਿਜ਼ਰਹਯਾਹੀ ਸ਼ਮਹੂਥ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
9 ਛੇਵੇਂ ਮਹੀਨੇ ਲਈ ਛੇਵਾਂ ਸੀ ਈਰਾ+ ਜੋ ਤਕੋਆ+ ਦੇ ਇਕੇਸ਼ ਦਾ ਪੁੱਤਰ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
10 ਸੱਤਵੇਂ ਮਹੀਨੇ ਲਈ ਸੱਤਵਾਂ ਸੀ ਪਲੋਨੀ ਹੇਲਸ+ ਜੋ ਇਫ਼ਰਾਈਮੀਆਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
11 ਅੱਠਵੇਂ ਮਹੀਨੇ ਲਈ ਅੱਠਵਾਂ ਸੀ ਹੂਸ਼ਾਹ ਦਾ ਸਿਬਕਾਈ+ ਜੋ ਜ਼ਰਾਹੀਆਂ+ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
12 ਨੌਵੇਂ ਮਹੀਨੇ ਲਈ ਨੌਵਾਂ ਸੀ ਅਨਾਥੋਥੀ+ ਅਬੀ-ਅਜ਼ਰ+ ਜੋ ਬਿਨਯਾਮੀਨੀਆਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
13 ਦਸਵੇਂ ਮਹੀਨੇ ਲਈ ਦਸਵਾਂ ਸੀ ਨਟੋਫਾਥੀ ਮਹਰਈ+ ਜੋ ਜ਼ਰਾਹੀਆਂ+ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
14 11ਵੇਂ ਮਹੀਨੇ ਲਈ 11ਵਾਂ ਸੀ ਪਿਰਾਥੋਨੀ ਬਨਾਯਾਹ+ ਜੋ ਇਫ਼ਰਾਈਮ ਦੇ ਪੁੱਤਰਾਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
15 12ਵੇਂ ਮਹੀਨੇ ਲਈ 12ਵਾਂ ਸੀ ਨਟੋਫਾਥੀ ਹਲਦਈ ਜੋ ਆਥਨੀਏਲ ਦੇ ਪੁੱਤਰਾਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
16 ਇਹ ਇਜ਼ਰਾਈਲ ਦੇ ਗੋਤਾਂ ਦੇ ਆਗੂ ਸਨ: ਰਊਬੇਨੀਆਂ ਦਾ ਆਗੂ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ; ਸ਼ਿਮਓਨੀਆਂ ਦਾ, ਮਾਕਾਹ ਦਾ ਪੁੱਤਰ ਸ਼ਫਟਯਾਹ;
17 ਲੇਵੀ ਦੇ ਗੋਤ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੂਨ ਦੀ ਔਲਾਦ ਵਿੱਚੋਂ ਸਾਦੋਕ;
18 ਯਹੂਦਾਹ ਦੇ ਗੋਤ ਦਾ, ਅਲੀਹੂ+ ਜੋ ਦਾਊਦ ਦੇ ਭਰਾਵਾਂ ਵਿੱਚੋਂ ਸੀ; ਯਿਸਾਕਾਰ ਦੇ ਗੋਤ ਦਾ, ਮੀਕਾਏਲ ਦਾ ਪੁੱਤਰ ਆਮਰੀ;
19 ਜ਼ਬੂਲੁਨ ਦੇ ਗੋਤ ਦਾ, ਓਬਦਯਾਹ ਦਾ ਪੁੱਤਰ ਯਿਸ਼ਮਾਯਾਹ; ਨਫ਼ਤਾਲੀ ਦੇ ਗੋਤ ਦਾ, ਅਜ਼ਰੀਏਲ ਦਾ ਪੁੱਤਰ ਯਿਰਮੋਥ;
20 ਇਫ਼ਰਾਈਮੀਆਂ ਦਾ, ਅਜ਼ਾਜ਼ਯਾਹ ਦਾ ਪੁੱਤਰ ਹੋਸ਼ੇਆ; ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਪਦਾਯਾਹ ਦਾ ਪੁੱਤਰ ਯੋਏਲ;
21 ਗਿਲਆਦ ਵਿਚ ਮਨੱਸ਼ਹ ਦੇ ਅੱਧੇ ਗੋਤ ਦਾ, ਜ਼ਕਰਯਾਹ ਦਾ ਪੁੱਤਰ ਯਿੱਦੋ; ਬਿਨਯਾਮੀਨ ਦੇ ਗੋਤ ਦਾ, ਅਬਨੇਰ+ ਦਾ ਪੁੱਤਰ ਯਾਸੀਏਲ;
22 ਦਾਨ ਦੇ ਗੋਤ ਦਾ, ਯਰੋਹਾਮ ਦਾ ਪੁੱਤਰ ਅਜ਼ਰਏਲ। ਇਹ ਸਾਰੇ ਇਜ਼ਰਾਈਲ ਦੇ ਗੋਤਾਂ ਦੇ ਪ੍ਰਧਾਨ ਸਨ।
23 ਦਾਊਦ ਨੇ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜੋ 20 ਸਾਲਾਂ ਦੇ ਤੇ ਇਸ ਤੋਂ ਘੱਟ ਉਮਰ ਦੇ ਸਨ ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਇਜ਼ਰਾਈਲ ਦੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾ ਦੇਵੇਗਾ।+
24 ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨੀ ਸ਼ੁਰੂ ਕੀਤੀ ਸੀ, ਪਰ ਪੂਰੀ ਨਹੀਂ ਕੀਤੀ; ਇਸ ਕਾਰਨ ਇਜ਼ਰਾਈਲ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ+ ਅਤੇ ਇਹ ਗਿਣਤੀ ਰਾਜਾ ਦਾਊਦ ਦੇ ਜ਼ਮਾਨੇ ਦੇ ਇਤਿਹਾਸ ਵਿਚ ਦਰਜ ਨਹੀਂ ਕੀਤੀ ਗਈ।
25 ਅਦੀਏਲ ਦਾ ਪੁੱਤਰ ਅਜ਼ਮਾਵਥ ਰਾਜੇ ਦੇ ਖ਼ਜ਼ਾਨਿਆਂ+ ʼਤੇ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਖੇਤਾਂ, ਸ਼ਹਿਰਾਂ, ਪਿੰਡਾਂ ਅਤੇ ਬੁਰਜਾਂ ਵਿਚ ਭੰਡਾਰਾਂ* ʼਤੇ ਅਧਿਕਾਰੀ ਸੀ।
26 ਖੇਤਾਂ ਵਿਚ ਵਾਹੀ ਦਾ ਕੰਮ ਕਰਨ ਵਾਲਿਆਂ ʼਤੇ ਕਲੂਬ ਦਾ ਪੁੱਤਰ ਅਜ਼ਰੀ ਅਧਿਕਾਰੀ ਸੀ।
27 ਅੰਗੂਰਾਂ ਦੇ ਬਾਗ਼ਾਂ ʼਤੇ ਰਾਮਾਥੀ ਸ਼ਿਮਈ ਅਧਿਕਾਰੀ ਸੀ; ਦਾਖਰਸ ਲਈ ਅੰਗੂਰਾਂ ਦੇ ਬਾਗ਼ਾਂ ਦੀ ਪੈਦਾਵਾਰ ʼਤੇ ਸ਼ਿਫਮੀ ਜ਼ਬਦੀ ਅਧਿਕਾਰੀ ਸੀ।
28 ਸ਼ੇਫਲਾਹ+ ਵਿਚ ਜ਼ੈਤੂਨ ਦੇ ਬਾਗ਼ਾਂ ਅਤੇ ਗੂਲਰ* ਦੇ ਦਰਖ਼ਤਾਂ+ ʼਤੇ ਗਦਰੀ ਬਾਲ-ਹਾਨਾਨ ਅਧਿਕਾਰੀ ਸੀ; ਯੋਆਸ਼ ਤੇਲ ਦੇ ਭੰਡਾਰਾਂ ʼਤੇ ਅਧਿਕਾਰੀ ਸੀ।
29 ਸ਼ਾਰੋਨ+ ਵਿਚ ਚਰਨ ਵਾਲੇ ਇੱਜੜਾਂ ʼਤੇ ਸ਼ਾਰੋਨੀ ਸ਼ਿਟਰਈ ਅਧਿਕਾਰੀ ਸੀ ਅਤੇ ਮੈਦਾਨੀ ਇਲਾਕਿਆਂ* ਵਿਚ ਇੱਜੜਾਂ ʼਤੇ ਅਦਲਾਏ ਦਾ ਪੁੱਤਰ ਸ਼ਾਫਾਟ ਅਧਿਕਾਰੀ ਸੀ।
30 ਊਠਾਂ ʼਤੇ ਇਸਮਾਏਲੀ ਓਬੀਲ ਅਧਿਕਾਰੀ ਸੀ; ਗਧਿਆਂ* ਉੱਤੇ ਮੇਰੋਨੋਥੀ ਯਹਦੇਯਾਹ ਅਧਿਕਾਰੀ ਸੀ।
31 ਇੱਜੜਾਂ ʼਤੇ ਹਗਰੀ ਯਾਜ਼ੀਜ਼ ਅਧਿਕਾਰੀ ਸੀ। ਇਹ ਸਾਰੇ ਰਾਜਾ ਦਾਊਦ ਦੀ ਜਾਇਦਾਦ ਦੇ ਮੁਖੀ ਸਨ।
32 ਦਾਊਦ ਦਾ ਭਤੀਜਾ ਯੋਨਾਥਾਨ+ ਇਕ ਸਲਾਹਕਾਰ ਸੀ। ਉਹ ਇਕ ਸਮਝਦਾਰ ਆਦਮੀ ਅਤੇ ਸਕੱਤਰ ਸੀ। ਹਕਮੋਨੀ ਦਾ ਪੁੱਤਰ ਯਹੀਏਲ ਰਾਜੇ ਦੇ ਪੁੱਤਰਾਂ+ ਦੀ ਦੇਖ-ਭਾਲ ਕਰਦਾ ਸੀ।
33 ਅਹੀਥੋਫਲ+ ਰਾਜੇ ਦਾ ਸਲਾਹਕਾਰ ਸੀ ਅਤੇ ਅਰਕੀ ਹੂਸ਼ਈ+ ਰਾਜੇ ਦਾ ਦੋਸਤ* ਸੀ।
34 ਅਹੀਥੋਫਲ ਤੋਂ ਬਾਅਦ ਬਨਾਯਾਹ+ ਦਾ ਪੁੱਤਰ ਯਹੋਯਾਦਾ ਅਤੇ ਅਬਯਾਥਾਰ ਸਨ;+ ਅਤੇ ਯੋਆਬ+ ਰਾਜੇ ਦੀ ਫ਼ੌਜ ਦਾ ਮੁਖੀ ਸੀ।
ਫੁਟਨੋਟ
^ ਜਾਂ, “ਖ਼ਜ਼ਾਨਿਆਂ।”
^ ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।
^ ਜਾਂ, “ਵਾਦੀਆਂ।”
^ ਇਬ, “ਗਧੀਆਂ।”
^ ਜਾਂ, “ਹਮਰਾਜ਼।”