ਪਹਿਲਾ ਇਤਿਹਾਸ 25:1-31

  • ਪਰਮੇਸ਼ੁਰ ਦੇ ਭਵਨ ਲਈ ਸੰਗੀਤਕਾਰ ਤੇ ਗਾਇਕ (1-31)

25  ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ,  2  ਆਸਾਫ਼ ਦੇ ਪੁੱਤਰਾਂ ਵਿੱਚੋਂ: ਜ਼ਕੂਰ, ਯੂਸੁਫ਼, ਨਥਨਯਾਹ ਅਤੇ ਅਸ਼ਰੇਲਾਹ। ਆਸਾਫ਼ ਦੇ ਪੁੱਤਰ ਉਸ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਤੇ ਆਸਾਫ਼ ਰਾਜੇ ਦੇ ਨਿਰਦੇਸ਼ਨ ਅਧੀਨ ਭਵਿੱਖਬਾਣੀ ਕਰਦਾ ਸੀ।  3  ਯਦੂਥੂਨ+ ਤੋਂ, ਯਦੂਥੂਨ ਦੇ ਪੁੱਤਰ: ਗਦਲਯਾਹ, ਸਰੀ, ਯਿਸ਼ਾਯਾਹ, ਸ਼ਿਮਈ, ਹਸ਼ਬਯਾਹ ਅਤੇ ਮਤਿਥਯਾਹ,+ ਕੁੱਲ ਛੇ ਪੁੱਤਰ। ਉਹ ਆਪਣੇ ਪਿਤਾ ਯਦੂਥੂਨ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਜੋ ਰਬਾਬ ਨਾਲ ਭਵਿੱਖਬਾਣੀ ਕਰਦਾ ਸੀ ਤੇ ਯਹੋਵਾਹ ਦਾ ਧੰਨਵਾਦ ਅਤੇ ਗੁਣਗਾਨ ਕਰਦਾ ਸੀ।+ 4  ਹੇਮਾਨ+ ਤੋਂ, ਹੇਮਾਨ ਦੇ ਪੁੱਤਰ: ਬੁੱਕੀਯਾਹ, ਮਤਨਯਾਹ, ਉਜ਼ੀਏਲ, ਸ਼ਬੂਏਲ, ਯਿਰਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗਿੱਦਲਤੀ, ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਅਤੇ ਮਹਜ਼ੀਓਥ।  5  ਇਹ ਸਾਰੇ ਹੇਮਾਨ ਦੇ ਪੁੱਤਰ ਸਨ। ਉਹ ਰਾਜੇ ਦਾ ਦਰਸ਼ੀ ਸੀ ਜੋ ਸੱਚੇ ਪਰਮੇਸ਼ੁਰ ਦੇ ਦਰਸ਼ਣ ਦੱਸਦਾ ਸੀ ਜਿਨ੍ਹਾਂ ਨਾਲ ਉਸ ਦੀ ਮਹਿਮਾ ਹੁੰਦੀ ਸੀ;* ਇਸ ਕਰਕੇ ਸੱਚੇ ਪਰਮੇਸ਼ੁਰ ਨੇ ਹੇਮਾਨ ਨੂੰ 14 ਪੁੱਤਰ ਤੇ 3 ਧੀਆਂ ਦਿੱਤੀਆਂ।  6  ਇਹ ਸਾਰੇ ਜਣੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਕਰਨ ਲਈ ਆਪਣੇ ਪਿਤਾ ਦੇ ਨਿਰਦੇਸ਼ਨ ਅਧੀਨ ਛੈਣਿਆਂ, ਤਾਰਾਂ ਵਾਲੇ ਸਾਜ਼ਾਂ ਅਤੇ ਰਬਾਬਾਂ+ ਨਾਲ ਯਹੋਵਾਹ ਦੇ ਭਵਨ ਵਿਚ ਗਾਉਂਦੇ ਸਨ। ਰਾਜੇ ਦੇ ਨਿਰਦੇਸ਼ਨ ਅਧੀਨ ਸਨ ਆਸਾਫ਼, ਯਦੂਥੂਨ ਅਤੇ ਹੇਮਾਨ। 7  ਉਨ੍ਹਾਂ ਦੀ ਅਤੇ ਉਨ੍ਹਾਂ ਦੇ ਭਰਾਵਾਂ ਦੀ ਗਿਣਤੀ 288 ਸੀ ਜਿਨ੍ਹਾਂ ਨੂੰ ਯਹੋਵਾਹ ਲਈ ਗੀਤ ਗਾਉਣ ਦੀ ਸਿਖਲਾਈ ਮਿਲੀ ਸੀ ਤੇ ਇਹ ਸਾਰੇ ਜਣੇ ਮਾਹਰ ਸਨ।  8  ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੈਅ ਕਰਨ ਲਈ ਗੁਣੇ ਪਾਏ,+ ਭਾਵੇਂ ਕੋਈ ਛੋਟਾ ਸੀ ਜਾਂ ਵੱਡਾ, ਮਾਹਰ ਸੀ ਜਾਂ ਸਿੱਖਣ ਵਾਲਾ। 9  ਪਹਿਲਾ ਗੁਣਾ ਆਸਾਫ਼ ਲਈ ਯੂਸੁਫ਼ ਦੇ ਨਾਂ ʼਤੇ ਨਿਕਲਿਆ,+ ਦੂਜਾ ਗਦਲਯਾਹ ਦੇ ਨਾਂ ʼਤੇ+ (ਉਹ ਅਤੇ ਉਸ ਦੇ ਭਰਾ ਤੇ ਉਸ ਦੇ ਪੁੱਤਰ 12 ਜਣੇ ਸਨ);  10  ਤੀਸਰਾ ਜ਼ਕੂਰ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  11  ਚੌਥਾ ਯਸਰੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  12  ਪੰਜਵਾਂ ਨਥਨਯਾਹ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  13  ਛੇਵਾਂ ਬੁੱਕੀਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  14  ਸੱਤਵਾਂ ਯਸ਼ਰੇਲਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  15  ਅੱਠਵਾਂ ਯਿਸ਼ਾਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  16  ਨੌਵਾਂ ਮਤਨਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  17  ਦਸਵਾਂ ਸ਼ਿਮਈ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  18  11ਵਾਂ ਅਜ਼ਰਏਲ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  19  12ਵਾਂ ਹਸ਼ਬਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  20  13ਵਾਂ ਸ਼ੂਬਾਏਲ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  21  14ਵਾਂ ਮਤਿਥਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  22  15ਵਾਂ ਯਿਰੇਮੋਥ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  23  16ਵਾਂ ਹਨਨਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  24  17ਵਾਂ ਯਾਸ਼ਬਕਾਸ਼ਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  25  18ਵਾਂ ਹਨਾਨੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  26  19ਵਾਂ ਮੱਲੋਥੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  27  20ਵਾਂ ਅਲੀਆਥਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  28  21ਵਾਂ ਹੋਥੀਰ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  29  22ਵਾਂ ਗਿੱਦਲਤੀ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  30  23ਵਾਂ ਮਹਜ਼ੀਓਥ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ;  31  24ਵਾਂ ਰੋਮਮਤੀ-ਅਜ਼ਰ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ।

ਫੁਟਨੋਟ

ਇਬ, “ਉਸ ਦਾ ਸਿੰਗ ਉੱਚਾ ਹੁੰਦਾ ਸੀ।”