ਪਹਿਲਾ ਇਤਿਹਾਸ 12:1-40

  • ਦਾਊਦ ਦੇ ਰਾਜ ਦੇ ਸਮਰਥਕ (1-40)

12  ਇਹ ਉਹ ਆਦਮੀ ਸਨ ਜਿਹੜੇ ਸਿਕਲਗ+ ਵਿਚ ਦਾਊਦ ਕੋਲ ਗਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਰਕੇ ਖੁੱਲ੍ਹੇ-ਆਮ ਘੁੰਮ-ਫਿਰ ਨਹੀਂ ਸਕਦਾ ਸੀ+ ਅਤੇ ਉਹ ਉਨ੍ਹਾਂ ਤਾਕਤਵਰ ਯੋਧਿਆਂ ਵਿੱਚੋਂ ਸਨ ਜਿਨ੍ਹਾਂ ਨੇ ਯੁੱਧ ਵਿਚ ਉਸ ਦਾ ਸਾਥ ਦਿੱਤਾ ਸੀ।+ 2  ਉਹ ਤੀਰ-ਕਮਾਨ ਨਾਲ ਲੈਸ ਸਨ ਅਤੇ ਉਹ ਸੱਜੇ ਹੱਥ ਤੇ ਖੱਬੇ ਹੱਥ ਨਾਲ+ ਗੋਪੀਆ ਚਲਾ ਕੇ ਪੱਥਰ ਮਾਰ ਸਕਦੇ ਸਨ ਜਾਂ ਕਮਾਨ ਨਾਲ ਤੀਰ ਚਲਾ ਸਕਦੇ ਸਨ।+ ਉਹ ਬਿਨਯਾਮੀਨ+ ਦੇ ਗੋਤ ਵਿੱਚੋਂ ਸ਼ਾਊਲ ਦੇ ਭਰਾ ਸਨ।  3  ਅਹੀਅਜ਼ਰ ਮੁਖੀ ਸੀ ਤੇ ਉਸ ਦੇ ਨਾਲ ਯੋਆਸ਼ ਸੀ ਅਤੇ ਇਹ ਦੋਵੇਂ ਗਿਬਆਹ+ ਦੇ ਰਹਿਣ ਵਾਲੇ ਸ਼ਮਾਹ ਦੇ ਪੁੱਤਰ ਸਨ; ਅਜ਼ਮਾਵਥ+ ਦੇ ਪੁੱਤਰ ਯਿਜ਼ੀਏਲ ਤੇ ਪਲਟ, ਬਰਾਕਾਹ, ਅਨਾਥੋਥੀ ਯੇਹੂ,  4  ਗਿਬਓਨੀ+ ਯਿਸ਼ਮਾਯਾਹ ਜੋ ਤੀਹਾਂ+ ਵਿਚ ਇਕ ਤਾਕਤਵਰ ਯੋਧਾ ਸੀ ਅਤੇ ਤੀਹਾਂ ਦਾ ਅਧਿਕਾਰੀ ਸੀ; ਨਾਲੇ ਯਿਰਮਿਯਾਹ, ਯਹਜ਼ੀਏਲ, ਯੋਹਾਨਾਨ, ਗਦੇਰਾਹ ਦਾ ਯੋਜ਼ਾਬਾਦ,  5  ਅਲਊਜ਼ਈ, ਯਿਰਮੋਥ, ਬਅਲਯਾਹ, ਸ਼ਮਰਯਾਹ, ਹਾਰੀਫੀ ਸ਼ਫਟਯਾਹ,  6  ਅਲਕਾਨਾਹ, ਯਿਸ਼ੀਯਾਹ, ਅਜ਼ਰਏਲ, ਯੋਅਜ਼ਰ ਅਤੇ ਯਾਸ਼ੋਬਾਮ ਜੋ ਕੋਰਹ ਦੇ ਵੰਸ਼ ਵਿੱਚੋਂ ਸਨ;+ 7  ਨਾਲੇ ਗਦੋਰ ਦੇ ਯਰੋਹਾਮ ਦੇ ਪੁੱਤਰ ਯੋਏਲਾਹ ਤੇ ਜ਼ਬਦਯਾਹ। 8  ਕੁਝ ਗਾਦੀ ਲੋਕ ਦਾਊਦ ਵੱਲ ਹੋ ਗਏ ਜਦੋਂ ਉਹ ਉਜਾੜ ਵਿਚ ਇਕ ਸੁਰੱਖਿਅਤ ਜਗ੍ਹਾ ʼਤੇ ਲੁਕਿਆ ਹੋਇਆ ਸੀ;+ ਉਹ ਤਾਕਤਵਰ ਯੋਧੇ, ਯੁੱਧ ਲਈ ਸਿਖਲਾਈ-ਪ੍ਰਾਪਤ ਫ਼ੌਜੀ ਸਨ ਜੋ ਵੱਡੀ ਢਾਲ ਅਤੇ ਨੇਜ਼ਾ ਫੜੀ ਤਿਆਰ-ਬਰ-ਤਿਆਰ ਖੜ੍ਹੇ ਰਹਿੰਦੇ ਸਨ। ਉਨ੍ਹਾਂ ਦੇ ਚਿਹਰੇ ਸ਼ੇਰਾਂ ਦੇ ਚਿਹਰਿਆਂ ਵਰਗੇ ਸਨ ਅਤੇ ਉਹ ਪਹਾੜੀ ਹਿਰਨਾਂ ਵਾਂਗ ਤੇਜ਼ ਦੌੜਦੇ ਸਨ।  9  ਏਜ਼ਰ ਮੁਖੀ ਸੀ, ਦੂਸਰਾ ਓਬਦਯਾਹ, ਤੀਸਰਾ ਅਲੀਆਬ,  10  ਚੌਥਾ ਮਿਸ਼ਮੰਨਾਹ, ਪੰਜਵਾਂ ਯਿਰਮਿਯਾਹ,  11  ਛੇਵਾਂ ਅੱਤਈ, ਸੱਤਵਾਂ ਅਲੀਏਲ,  12  ਅੱਠਵਾਂ ਯੋਹਾਨਾਨ, ਨੌਵਾਂ ਅਲਜ਼ਾਬਾਦ,  13  ਦਸਵਾਂ ਯਿਰਮਿਯਾਹ, ਗਿਆਰਵਾਂ ਮਕਬੰਨਈ।  14  ਇਹ ਗਾਦੀਆਂ+ ਵਿੱਚੋਂ ਸਨ ਜੋ ਫ਼ੌਜ ਦੇ ਮੁਖੀ ਸਨ। ਇਨ੍ਹਾਂ ਵਿੱਚੋਂ ਸਭ ਤੋਂ ਛੋਟਾ 100 ਦੇ ਬਰਾਬਰ ਸੀ ਅਤੇ ਸਭ ਤੋਂ ਵੱਡਾ 1,000 ਦੇ ਬਰਾਬਰ ਸੀ।+ 15  ਇਹ ਉਹ ਆਦਮੀ ਹਨ ਜਿਨ੍ਹਾਂ ਨੇ ਪਹਿਲੇ ਮਹੀਨੇ ਵਿਚ ਯਰਦਨ ਪਾਰ ਕੀਤਾ ਸੀ ਜਦੋਂ ਪਾਣੀ ਦਰਿਆ ਦੇ ਕੰਢਿਆਂ ਤੋਂ ਵੀ ਉੱਪਰ ਵਹਿ ਰਿਹਾ ਸੀ। ਉਨ੍ਹਾਂ ਨੇ ਨੀਵੇਂ ਇਲਾਕਿਆਂ ਵਿਚ ਰਹਿ ਰਹੇ ਸਾਰੇ ਲੋਕਾਂ ਨੂੰ ਪੂਰਬ ਅਤੇ ਪੱਛਮ ਵੱਲ ਭਜਾ ਦਿੱਤਾ। 16  ਬਿਨਯਾਮੀਨ ਅਤੇ ਯਹੂਦਾਹ ਦੇ ਕੁਝ ਆਦਮੀ ਵੀ ਦਾਊਦ ਕੋਲ ਉਸ ਸੁਰੱਖਿਅਤ ਜਗ੍ਹਾ ʼਤੇ ਆਏ ਜਿੱਥੇ ਉਹ ਲੁਕਿਆ ਹੋਇਆ ਸੀ।+ 17  ਫਿਰ ਦਾਊਦ ਉਨ੍ਹਾਂ ਕੋਲ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਸ਼ਾਂਤੀ ਦੇ ਇਰਾਦੇ ਨਾਲ ਮੇਰੀ ਮਦਦ ਕਰਨ ਆਏ ਹੋ, ਤਾਂ ਮੇਰਾ ਦਿਲ ਤੁਹਾਡੇ ਨਾਲ ਇਕ ਹੋਵੇਗਾ। ਪਰ ਜੇ ਤੁਸੀਂ ਮੈਨੂੰ ਧੋਖਾ ਦੇ ਕੇ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਆਏ ਹੋ ਜਦ ਕਿ ਮੇਰੇ ਹੱਥੋਂ ਕੁਝ ਗ਼ਲਤ ਨਹੀਂ ਹੋਇਆ, ਤਾਂ ਸਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਇਹ ਦੇਖੇ ਤੇ ਨਿਆਂ ਕਰੇ।”+ 18  ਫਿਰ ਪਰਮੇਸ਼ੁਰ ਦੀ ਸ਼ਕਤੀ ਅਮਾਸਾਈ ਉੱਤੇ ਆਈ*+ ਜੋ ਤੀਹਾਂ ਦਾ ਮੁਖੀ ਸੀ ਅਤੇ ਉਸ ਨੇ ਕਿਹਾ: “ਹੇ ਦਾਊਦ, ਅਸੀਂ ਤੇਰੇ ਹਾਂ, ਹੇ ਯੱਸੀ ਦੇ ਪੁੱਤਰ, ਅਸੀਂ ਤੇਰੇ ਨਾਲ ਹਾਂ।+ ਤੈਨੂੰ ਸ਼ਾਂਤੀ ਮਿਲੇ ਸ਼ਾਂਤੀ ਅਤੇ ਤੇਰੀ ਮਦਦ ਕਰਨ ਵਾਲੇ ਨੂੰ ਵੀ ਸ਼ਾਂਤੀ ਮਿਲੇਕਿਉਂਕਿ ਤੇਰਾ ਪਰਮੇਸ਼ੁਰ ਤੇਰੀ ਮਦਦ ਕਰ ਰਿਹਾ ਹੈ।”+ ਇਸ ਲਈ ਦਾਊਦ ਨੇ ਉਨ੍ਹਾਂ ਨੂੰ ਪ੍ਰਵਾਨ ਕਰ ਲਿਆ ਅਤੇ ਉਨ੍ਹਾਂ ਨੂੰ ਵੀ ਫ਼ੌਜੀਆਂ ਦੇ ਮੁਖੀ ਨਿਯੁਕਤ ਕਰ ਦਿੱਤਾ। 19  ਮਨੱਸ਼ਹ ਦੇ ਕੁਝ ਆਦਮੀ ਵੀ ਸ਼ਾਊਲ ਨੂੰ ਛੱਡ ਕੇ ਦਾਊਦ ਨਾਲ ਰਲ਼ ਗਏ ਜਦੋਂ ਉਹ ਸ਼ਾਊਲ ਖ਼ਿਲਾਫ਼ ਲੜਨ ਲਈ ਫਲਿਸਤੀਆਂ ਨਾਲ ਆਇਆ ਸੀ; ਪਰ ਉਸ ਨੇ ਫਲਿਸਤੀਆਂ ਦੀ ਮਦਦ ਨਹੀਂ ਕੀਤੀ ਕਿਉਂਕਿ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫਲਿਸਤੀਆਂ ਦੇ ਹਾਕਮਾਂ+ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਸੀ: “ਉਹ ਸਾਨੂੰ ਛੱਡ ਕੇ ਆਪਣੇ ਮਾਲਕ ਸ਼ਾਊਲ ਕੋਲ ਚਲਾ ਜਾਵੇਗਾ ਅਤੇ ਇਸ ਦੀ ਕੀਮਤ ਸਾਨੂੰ ਆਪਣੇ ਸਿਰ ਕਟਾ ਕੇ ਦੇਣੀ ਪਵੇਗੀ।”+ 20  ਜਦੋਂ ਉਹ ਸਿਕਲਗ ਗਿਆ ਸੀ,+ ਤਾਂ ਮਨੱਸ਼ਹ ਦੇ ਇਹ ਆਦਮੀ ਉਸ ਨਾਲ ਜਾ ਰਲ਼ੇ ਸਨ: ਅਦਨਾਹ, ਯੋਜ਼ਾਬਾਦ, ਯਿਦੀਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਅਤੇ ਸਿੱਲਥਈ ਜੋ ਮਨੱਸ਼ਹ ਦੇ ਹਜ਼ਾਰਾਂ ਦੇ ਮੁਖੀ ਸਨ।+ 21  ਉਨ੍ਹਾਂ ਨੇ ਲੁਟੇਰਿਆਂ ਨਾਲ ਲੜਨ ਵਿਚ ਦਾਊਦ ਦੀ ਮਦਦ ਕੀਤੀ ਕਿਉਂਕਿ ਉਹ ਸਾਰੇ ਤਾਕਤਵਰ ਅਤੇ ਦਲੇਰ ਆਦਮੀ ਸਨ+ ਅਤੇ ਉਹ ਫ਼ੌਜ ਵਿਚ ਮੁਖੀ ਬਣ ਗਏ।  22  ਹਰ ਰੋਜ਼ ਲੋਕ ਦਾਊਦ ਦੀ ਮਦਦ ਕਰਨ ਆਉਂਦੇ ਰਹੇ+ ਜਦ ਤਕ ਉਸ ਦੀ ਫ਼ੌਜ ਪਰਮੇਸ਼ੁਰ ਦੀ ਫ਼ੌਜ ਜਿੰਨੀ ਵੱਡੀ ਨਾ ਹੋ ਗਈ।+ 23  ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+ 24  ਯਹੂਦਾਹ ਦੇ ਆਦਮੀ ਜਿਹੜੇ ਵੱਡੀ ਢਾਲ ਅਤੇ ਨੇਜ਼ਾ ਫੜੀ ਯੁੱਧ ਲਈ ਤਿਆਰ ਰਹਿੰਦੇ ਸਨ, ਉਨ੍ਹਾਂ ਦੀ ਗਿਣਤੀ 6,800 ਸੀ।  25  ਸ਼ਿਮਓਨੀਆਂ ਵਿੱਚੋਂ ਫ਼ੌਜ ਦੇ ਤਾਕਤਵਰ ਅਤੇ ਦਲੇਰ ਆਦਮੀਆਂ ਦੀ ਗਿਣਤੀ 7,100 ਸੀ। 26  ਲੇਵੀਆਂ ਵਿੱਚੋਂ 4,600 ਜਣੇ ਸਨ।  27  ਯਹੋਯਾਦਾ+ ਹਾਰੂਨ ਦੇ ਪੁੱਤਰਾਂ ਦਾ ਆਗੂ ਸੀ+ ਅਤੇ ਉਸ ਨਾਲ 3,700 ਜਣੇ ਸਨ,  28  ਨਾਲੇ ਸਾਦੋਕ+ ਵੀ ਜੋ ਤਾਕਤਵਰ ਅਤੇ ਦਲੇਰ ਨੌਜਵਾਨ ਸੀ ਜਿਸ ਦੇ ਨਾਲ ਉਸ ਦੇ ਪਿਤਾ ਦੇ ਘਰਾਣੇ ਵਿੱਚੋਂ 22 ਮੁਖੀ ਸਨ। 29  ਬਿਨਯਾਮੀਨੀਆਂ ਯਾਨੀ ਸ਼ਾਊਲ ਦੇ ਭਰਾਵਾਂ+ ਵਿੱਚੋਂ 3,000 ਜਣੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਹਿਲਾਂ ਸ਼ਾਊਲ ਦੇ ਘਰਾਣੇ ਦੇ ਹਿੱਤਾਂ ਦੀ ਹਿਫਾਜ਼ਤ ਕਰਦੇ ਸਨ।  30  ਇਫ਼ਰਾਈਮੀਆਂ ਵਿੱਚੋਂ 20,800 ਤਾਕਤਵਰ ਅਤੇ ਦਲੇਰ ਆਦਮੀ ਸਨ ਜੋ ਆਪਣੇ ਪਿਤਾਵਾਂ ਦੇ ਘਰਾਣਿਆਂ ਵਿਚ ਮਸ਼ਹੂਰ ਸਨ। 31  ਮਨੱਸ਼ਹ ਦੇ ਅੱਧੇ ਗੋਤ ਵਿੱਚੋਂ 18,000 ਜਣਿਆਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਚੁਣਿਆ ਗਿਆ ਸੀ ਕਿ ਉਹ ਆ ਕੇ ਦਾਊਦ ਨੂੰ ਰਾਜਾ ਬਣਾਉਣ।  32  ਯਿਸਾਕਾਰ ਦੇ ਗੋਤ ਵਿੱਚੋਂ 200 ਮੁਖੀ ਸਨ ਜੋ ਸਮਝਦੇ ਤੇ ਜਾਣਦੇ ਸਨ ਕਿ ਕਿਸ ਸਮੇਂ ਤੇ ਇਜ਼ਰਾਈਲ ਨੂੰ ਕੀ ਕਰਨਾ ਚਾਹੀਦਾ ਸੀ ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੇ ਅਧੀਨ ਸਨ।  33  ਜ਼ਬੂਲੁਨ ਦੇ ਗੋਤ ਵਿੱਚੋਂ 50,000 ਸਨ ਜੋ ਫ਼ੌਜ ਵਿਚ ਸੇਵਾ ਕਰਨ ਦੇ ਕਾਬਲ ਸਨ ਅਤੇ ਯੁੱਧ ਦੇ ਸਾਰੇ ਹਥਿਆਰਾਂ ਨਾਲ ਲੈਸ ਹੋ ਕੇ ਮੋਰਚਾ ਬੰਨ੍ਹਣ ਲਈ ਤਿਆਰ ਰਹਿੰਦੇ ਸਨ। ਉਹ ਸਾਰੇ ਜਣੇ ਪੂਰੀ ਵਫ਼ਾਦਾਰੀ ਨਾਲ ਦਾਊਦ ਦਾ ਸਾਥ ਨਿਭਾਉਂਦੇ ਸਨ।* 34  ਨਫ਼ਤਾਲੀਆਂ ਵਿੱਚੋਂ 1,000 ਮੁਖੀ ਸਨ ਅਤੇ ਉਨ੍ਹਾਂ ਨਾਲ ਵੱਡੀ ਢਾਲ ਅਤੇ ਬਰਛਾ ਫੜੀ 37,000 ਜਣੇ ਸਨ।  35  ਦਾਨ ਦੇ ਗੋਤ ਵਿੱਚੋਂ ਮੋਰਚਾ ਬੰਨ੍ਹ ਕੇ ਖੜ੍ਹੇ ਹੋਣ ਵਾਲੇ 28,600 ਜਣੇ ਸਨ।  36  ਆਸ਼ੇਰ ਦੇ ਗੋਤ ਵਿੱਚੋਂ 40,000 ਜਣੇ ਸਨ ਜੋ ਮੋਰਚਾ ਬੰਨ੍ਹ ਕੇ ਫ਼ੌਜ ਵਿਚ ਸੇਵਾ ਕਰਨ ਦੇ ਕਾਬਲ ਸਨ। 37  ਯਰਦਨ ਪਾਰੋਂ+ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ 1,20,000 ਫ਼ੌਜੀ ਸਨ ਜੋ ਯੁੱਧ ਦੇ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਸਨ।  38  ਇਹ ਸਾਰੇ ਮਾਹਰ ਯੋਧੇ ਸਨ ਜੋ ਯੁੱਧ ਦੇ ਮੈਦਾਨ ਵਿਚ ਇਕਜੁੱਟ ਸਨ; ਉਹ ਪੂਰੇ ਦਿਲ ਨਾਲ ਦਾਊਦ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾਉਣ ਲਈ ਹਬਰੋਨ ਵਿਚ ਆਏ ਅਤੇ ਬਾਕੀ ਸਾਰਾ ਇਜ਼ਰਾਈਲ ਵੀ ਇਕ ਮਨ ਹੋ ਕੇ ਦਾਊਦ ਨੂੰ ਰਾਜਾ ਬਣਾਉਣਾ ਚਾਹੁੰਦਾ ਸੀ।+ 39  ਉਹ ਦਾਊਦ ਨਾਲ ਉੱਥੇ ਤਿੰਨ ਦਿਨ ਰਹੇ ਅਤੇ ਉਨ੍ਹਾਂ ਨੇ ਉਹ ਸਭ ਖਾਧਾ-ਪੀਤਾ ਜੋ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਲਈ ਤਿਆਰ ਕੀਤਾ ਸੀ।  40  ਉਨ੍ਹਾਂ ਦੇ ਨੇੜੇ ਦੇ ਲੋਕ ਅਤੇ ਇੱਥੋਂ ਤਕ ਕਿ ਦੂਰ ਵੱਸਦੇ ਯਿਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਗੋਤ ਦੇ ਲੋਕ ਵੀ ਗਧਿਆਂ, ਊਠਾਂ, ਖੱਚਰਾਂ ਅਤੇ ਪਸ਼ੂਆਂ ਉੱਤੇ ਲੱਦ ਕੇ ਖਾਣਾ ਲਿਆਉਂਦੇ ਸਨ। ਉਹ ਆਟੇ ਤੋਂ ਬਣੀਆਂ ਚੀਜ਼ਾਂ, ਅੰਜੀਰਾਂ ਤੇ ਸੌਗੀਆਂ ਦੀਆਂ ਟਿੱਕੀਆਂ, ਦਾਖਰਸ, ਤੇਲ ਅਤੇ ਵੱਡੀ ਤਾਦਾਦ ਵਿਚ ਪਸ਼ੂ ਤੇ ਭੇਡਾਂ ਲੈ ਕੇ ਆਉਂਦੇ ਸਨ ਕਿਉਂਕਿ ਇਜ਼ਰਾਈਲ ਵਿਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ।

ਫੁਟਨੋਟ

ਇਬ, “ਕੱਜ ਲਿਆ।”
ਜਾਂ, “ਦਾਊਦ ਦਾ ਸਾਥ ਨਿਭਾਉਣ ਵਾਲਿਆਂ ਵਿੱਚੋਂ ਕੋਈ ਵੀ ਦੋਗਲਾ ਨਹੀਂ ਸੀ।”