ਹੋਸ਼ੇਆ 11:1-12
11 “ਜਦੋਂ ਇਜ਼ਰਾਈਲ ਨਿਆਣਾ ਸੀ, ਤਾਂ ਮੈਂ ਉਸ ਨੂੰ ਪਿਆਰ ਕੀਤਾ+ਅਤੇ ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਸੱਦਿਆ।+
2 ਉਨ੍ਹਾਂ* ਨੇ ਜਿੰਨਾ ਜ਼ਿਆਦਾ ਉਨ੍ਹਾਂ ਨੂੰ ਬੁਲਾਇਆ,ਉਹ ਉਨ੍ਹਾਂ ਤੋਂ ਉੱਨਾ ਹੀ ਦੂਰ ਚਲੇ ਗਏ।+
ਉਹ ਬਆਲ ਦੀਆਂ ਮੂਰਤੀਆਂ ਨੂੰ ਬਲ਼ੀਆਂਅਤੇ ਘੜੀਆਂ ਹੋਈਆਂ ਮੂਰਤੀਆਂ ਨੂੰ ਬਲੀਦਾਨ ਚੜ੍ਹਾਉਂਦੇ ਰਹੇ।+
3 ਉਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ+ ਅਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲਿਆ,+ਪਰ ਉਨ੍ਹਾਂ ਨੇ ਕਬੂਲ ਨਹੀਂ ਕੀਤਾ ਕਿ ਮੈਂ ਉਨ੍ਹਾਂ ਨੂੰ ਚੰਗਾ ਕੀਤਾ ਸੀ।
4 ਮੈਂ ਦਇਆ* ਦੀਆਂ ਰੱਸੀਆਂ* ਨਾਲ ਅਤੇ ਪਿਆਰ ਦੀਆਂ ਡੋਰੀਆਂ ਨਾਲ ਉਨ੍ਹਾਂ ਨੂੰ ਖਿੱਚਦਾ ਰਿਹਾ;+ਮੈਂ ਉਨ੍ਹਾਂ ਦੀਆਂ ਧੌਣਾਂ* ਤੋਂ ਜੂਲਾ ਚੁੱਕਿਆਅਤੇ ਮੈਂ ਪਿਆਰ ਨਾਲ ਹਰੇਕ ਲਈ ਭੋਜਨ ਲਿਆਇਆ।
5 ਉਹ ਮਿਸਰ ਨੂੰ ਵਾਪਸ ਨਹੀਂ ਮੁੜਨਗੇ, ਸਗੋਂ ਅੱਸ਼ੂਰ ਉਨ੍ਹਾਂ ਦਾ ਰਾਜਾ ਹੋਵੇਗਾ+ਕਿਉਂਕਿ ਉਨ੍ਹਾਂ ਨੇ ਮੇਰੇ ਕੋਲ ਵਾਪਸ ਆਉਣ ਤੋਂ ਇਨਕਾਰ ਕੀਤਾ।+
6 ਇਕ ਤਲਵਾਰ ਉਸ ਦੇ ਸ਼ਹਿਰਾਂ ਦੇ ਖ਼ਿਲਾਫ਼ ਘੁੰਮੇਗੀ+ਅਤੇ ਉਹ ਦਰਵਾਜ਼ਿਆਂ ਦੇ ਕੁੰਡੇ ਤੋੜ ਦੇਵੇਗੀ ਅਤੇ ਸਾਜ਼ਸ਼ਾਂ ਘੜਨ ਕਰਕੇ ਉਨ੍ਹਾਂ ਨੂੰ ਨਾਸ਼ ਕਰੇਗੀ।+
7 ਮੇਰੇ ਲੋਕ ਮੇਰੇ ਨਾਲ ਬੇਵਫ਼ਾਈ ਕਰਨ ʼਤੇ ਤੁਲੇ ਹੋਏ ਹਨ।+
ਭਾਵੇਂ ਉਹ ਉਨ੍ਹਾਂ ਨੂੰ ਉੱਪਰ* ਬੁਲਾਉਂਦੇ ਹਨ, ਪਰ ਕੋਈ ਖੜ੍ਹਾ ਨਹੀਂ ਹੁੰਦਾ।
8 ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਤਿਆਗ ਦੇਵਾਂ?+
ਹੇ ਇਜ਼ਰਾਈਲ, ਮੈਂ ਤੈਨੂੰ ਤੇਰੇ ਦੁਸ਼ਮਣਾਂ ਦੇ ਹਵਾਲੇ ਕਿਵੇਂ ਕਰਾਂ?
ਮੈਂ ਤੇਰੇ ਨਾਲ ਅਦਮਾਹ ਜਿਹਾ ਸਲੂਕ ਕਿਵੇਂ ਕਰਾਂ?
ਮੈਂ ਤੇਰਾ ਹਸ਼ਰ ਸਬੋਈਮ ਵਰਗਾ ਕਿਵੇਂ ਕਰਾਂ?+
ਮੈਂ ਆਪਣਾ ਮਨ ਬਦਲ ਲਿਆ ਹੈ;ਮੇਰਾ ਦਿਲ ਦਇਆ ਨਾਲ ਭਰ ਗਿਆ ਹੈ।+
9 ਮੈਂ ਆਪਣੇ ਗੁੱਸੇ ਦੀ ਅੱਗ ਨਹੀਂ ਵਰ੍ਹਾਵਾਂਗਾ।
ਮੈਂ ਇਫ਼ਰਾਈਮ ਨੂੰ ਦੁਬਾਰਾ ਤਬਾਹ ਨਹੀਂ ਕਰਾਂਗਾ+ਕਿਉਂਕਿ ਮੈਂ ਇਨਸਾਨ ਨਹੀਂ, ਸਗੋਂ ਪਰਮੇਸ਼ੁਰ ਹਾਂ,ਹਾਂ, ਤੁਹਾਡੇ ਵਿਚਕਾਰ ਪਵਿੱਤਰ ਪਰਮੇਸ਼ੁਰਅਤੇ ਮੈਂ ਤੁਹਾਡੇ ਵੱਲ ਕ੍ਰੋਧ ਵਿਚ ਨਹੀਂ ਆਵਾਂਗਾ।
10 ਉਹ ਯਹੋਵਾਹ ਦੇ ਪਿੱਛੇ-ਪਿੱਛੇ ਤੁਰਨਗੇ ਅਤੇ ਉਹ ਇਕ ਸ਼ੇਰ ਵਾਂਗ ਗਰਜੇਗਾ;+ਜਦੋਂ ਉਹ ਗਰਜੇਗਾ, ਤਾਂ ਉਸ ਦੇ ਪੁੱਤਰ ਪੱਛਮ ਤੋਂ ਡਰ ਨਾਲ ਕੰਬਦੇ ਹੋਏ ਆਉਣਗੇ।+
11 ਮਿਸਰ ਤੋਂ ਨਿਕਲਣ ਵੇਲੇ ਉਹ ਇਕ ਪੰਛੀ ਵਾਂਗਅਤੇ ਅੱਸ਼ੂਰ ਤੋਂ ਨਿਕਲਦੇ ਵੇਲੇ ਇਕ ਘੁੱਗੀ ਵਾਂਗ ਡਰ ਨਾਲ ਕੰਬਣਗੇ+ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਵਾਂਗਾ,” ਯਹੋਵਾਹ ਕਹਿੰਦਾ ਹੈ।+
12 “ਇਫ਼ਰਾਈਮ ਮੇਰੇ ਨਾਲ ਝੂਠ ਹੀ ਬੋਲਦਾ ਹੈ,ਇਜ਼ਰਾਈਲ ਦਾ ਘਰਾਣਾ ਮੇਰੇ ਨਾਲ ਧੋਖਾ ਹੀ ਕਰਦਾ ਹੈ।+
ਪਰ ਯਹੂਦਾਹ ਅਜੇ ਵੀ ਪਰਮੇਸ਼ੁਰ ਦੇ ਨਾਲ-ਨਾਲ ਤੁਰਦਾ* ਹੈਅਤੇ ਉਹ ਅੱਤ ਪਵਿੱਤਰ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੈ।”+
ਫੁਟਨੋਟ
^ ਯਾਨੀ, ਇਜ਼ਰਾਈਲ ਨੂੰ ਸਿੱਖਿਆ ਦੇਣ ਲਈ ਘੱਲੇ ਗਏ ਨਬੀ ਅਤੇ ਹੋਰ ਲੋਕ।
^ ਇਬ, “ਆਦਮੀਆਂ।”
^ ਜਿਵੇਂ ਮਾਂ-ਬਾਪ ਆਪਣੇ ਬੱਚੇ ਨੂੰ ਤੁਰਨਾ ਸਿਖਾਉਣ ਲਈ ਰੱਸੀ ਵਰਤਦੇ ਹਨ।
^ ਇਬ, “ਜਬਾੜ੍ਹੇ।”
^ ਯਾਨੀ, ਉੱਚੀ-ਸੁੱਚੀ ਭਗਤੀ ਵੱਲ।
^ ਜਾਂ, “ਘੁੰਮਦਾ।”