ਸਫ਼ਨਯਾਹ 2:1-15

  • ਯਹੋਵਾਹ ਦੇ ਕ੍ਰੋਧ ਦਾ ਦਿਨ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ (1-3)

    • ਨੇਕੀ ਅਤੇ ਹਲੀਮੀ ਨੂੰ ਭਾਲੋ (3)

    • ‘ਸੰਭਵ ਹੈ ਕਿ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ’ (3)

  • ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ (4-15)

2  ਹੇ ਬੇਸ਼ਰਮ ਕੌਮ,+ਆਪਣੇ ਲੋਕਾਂ ਨੂੰ ਇਕੱਠਾ ਕਰ, ਹਾਂ, ਇਕੱਠਾ ਕਰ।+  2  ਇਸ ਤੋਂ ਪਹਿਲਾਂ ਕਿ ਫ਼ਰਮਾਨ ਲਾਗੂ ਹੋਵੇ,ਇਸ ਤੋਂ ਪਹਿਲਾਂ ਕਿ ਦਿਨ ਤੂੜੀ ਵਾਂਗ ਲੰਘ ਜਾਵੇ,ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਗੁੱਸੇ ਦੀ ਅੱਗ ਤੁਹਾਡੇ ʼਤੇ ਭੜਕੇ,+ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ʼਤੇ ਆਵੇ,  3  ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+  4  ਗਾਜ਼ਾ ਸ਼ਹਿਰ ਵੀਰਾਨ ਛੱਡਿਆ ਜਾਵੇਗਾ;ਅਤੇ ਅਸ਼ਕਲੋਨ ਉਜਾੜਿਆ ਜਾਵੇਗਾ।+ ਅਸ਼ਦੋਦ ਸਿਖਰ ਦੁਪਹਿਰੇ ਖਦੇੜਿਆ ਜਾਵੇਗਾਅਤੇ ਅਕਰੋਨ ਨੂੰ ਜੜ੍ਹੋਂ ਪੁੱਟਿਆ ਜਾਵੇਗਾ।+  5  “ਹਾਇ ਕਰੇਤੀਆਂ ਦੀ ਕੌਮ ਉੱਤੇ ਜੋ ਸਮੁੰਦਰ ਕੰਢੇ ਵੱਸਦੀ ਹੈ!+ ਯਹੋਵਾਹ ਨੇ ਤੇਰੇ ਵਿਰੁੱਧ ਫ਼ੈਸਲਾ ਸੁਣਾ ਦਿੱਤਾ ਹੈ। ਹੇ ਕਨਾਨ, ਫਲਿਸਤੀਆਂ ਦੇ ਦੇਸ਼, ਮੈਂ ਤੈਨੂੰ ਮਿਟਾ ਦਿਆਂਗਾਤਾਂਕਿ ਤੇਰੇ ਵਿਚ ਕੋਈ ਵੀ ਵਾਸੀ ਨਾ ਬਚੇ।  6  ਸਮੁੰਦਰੀ ਕੰਢਾ ਚਰਾਂਦ ਬਣ ਜਾਵੇਗਾ,ਜਿੱਥੇ ਚਰਵਾਹਿਆਂ ਦੇ ਲਈ ਖੂਹ ਅਤੇ ਭੇਡਾਂ ਲਈ ਪੱਥਰਾਂ ਦੇ ਵਾੜੇ ਹੋਣਗੇ।  7  ਇਹ ਯਹੂਦਾਹ ਦੇ ਘਰਾਣੇ ਦੇ ਬਚੇ ਹੋਏ ਲੋਕਾਂ ਦਾ ਇਲਾਕਾ ਬਣ ਜਾਵੇਗਾ;+ਉਹ ਉੱਥੇ ਖਾਣਗੇ। ਉਹ ਸ਼ਾਮ ਨੂੰ ਅਸ਼ਕਲੋਨ ਦੇ ਘਰਾਂ ਵਿਚ ਲੇਟਣਗੇ। ਕਿਉਂਕਿ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਵੱਲ ਧਿਆਨ ਦੇਵੇਗਾ*ਅਤੇ ਉਨ੍ਹਾਂ ਦੇ ਗ਼ੁਲਾਮਾਂ ਨੂੰ ਵਾਪਸ ਲੈ ਆਵੇਗਾ।”+  8  “ਮੈਂ ਮੋਆਬ ਨੂੰ ਬਦਨਾਮੀ ਕਰਦਿਆਂ ਅਤੇ ਅੰਮੋਨੀਆਂ ਨੂੰ ਬੇਇੱਜ਼ਤੀ ਕਰਦਿਆਂ ਸੁਣਿਆ ਹੈ+ਜਿਨ੍ਹਾਂ ਨੇ ਮੇਰੇ ਲੋਕਾਂ ਦਾ ਮਖੌਲ ਉਡਾਇਆ ਅਤੇ ਘਮੰਡ ਵਿਚ ਆ ਕੇ ਉਨ੍ਹਾਂ ਦਾ ਇਲਾਕਾ ਹਥਿਆਉਣ ਦੀਆਂ ਧਮਕੀਆਂ ਦਿੱਤੀਆਂ।+  9  ਇਸ ਲਈ ਮੈਂ ਆਪਣੀ ਸਹੁੰ ਖਾਂਦਾ ਹਾਂ,” ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ,“ਮੋਆਬ ਸਦੂਮ ਵਾਂਗ ਬਣ ਜਾਵੇਗਾ+ਅਤੇ ਅੰਮੋਨੀ ਗਮੋਰਾ* ਵਾਂਗ ਬਣ ਜਾਣਗੇ,+ਉਨ੍ਹਾਂ ਦਾ ਇਲਾਕਾ ਬਿੱਛੂ ਬੂਟੀਆਂ ਦੀ ਜਗ੍ਹਾ ਅਤੇ ਲੂਣ ਦਾ ਟੋਆ ਬਣ ਜਾਵੇਗਾ ਤੇ ਹਮੇਸ਼ਾ ਲਈ ਵੀਰਾਨ ਹੋ ਜਾਵੇਗਾ।+ ਮੇਰੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇਅਤੇ ਮੇਰੀ ਕੌਮ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਕੱਢ ਦੇਣਗੇ। 10  ਉਨ੍ਹਾਂ ਦੇ ਘਮੰਡ ਦਾ ਇਹੀ ਅੰਜਾਮ ਹੋਵੇਗਾ+ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਲੋਕਾਂ ਦਾ ਮਖੌਲ ਉਡਾਇਆ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕੀਤਾ। 11  ਯਹੋਵਾਹ ਉਨ੍ਹਾਂ ਲਈ ਭਿਆਨਕ ਸਾਬਤ ਹੋਵੇਗਾ;ਕਿਉਂਕਿ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਨਕਾਰਾ* ਕਰ ਦੇਵੇਗਾ,ਕੌਮਾਂ ਦੇ ਸਾਰੇ ਟਾਪੂ ਉਸ ਨੂੰ ਮੱਥਾ ਟੇਕਣਗੇ,*+ਹਰ ਕੋਈ ਆਪੋ-ਆਪਣੀ ਜਗ੍ਹਾ ਤੋਂ ਮੱਥਾ ਟੇਕੇਗਾ। 12  ਇਥੋਪੀਆ ਦੇ ਲੋਕੋ, ਤੁਸੀਂ ਵੀ ਮੇਰੀ ਤਲਵਾਰ ਨਾਲ ਵੱਢੇ ਜਾਓਗੇ।+ 13  ਉਹ ਆਪਣਾ ਹੱਥ ਉੱਤਰ ਵੱਲ ਵਧਾ ਕੇ ਅੱਸ਼ੂਰ ਨੂੰ ਨਾਸ਼ ਕਰ ਦੇਵੇਗਾ,ਉਹ ਨੀਨਵਾਹ ਸ਼ਹਿਰ ਨੂੰ ਉਜਾੜ ਦੇਵੇਗਾ+ ਅਤੇ ਰੇਗਿਸਤਾਨ ਵਾਂਗ ਸੁਕਾ ਦੇਵੇਗਾ। 14  ਹਰ ਤਰ੍ਹਾਂ ਦੇ ਜੰਗਲੀ ਜਾਨਵਰਾਂ* ਦੇ ਝੁੰਡ ਉਸ ਵਿਚ ਲੇਟਣਗੇ। ਪੇਇਣ* ਅਤੇ ਕੰਡੈਲਾ ਉਸ ਦੇ ਬਰਬਾਦ ਪਏ ਥੰਮ੍ਹਾਂ ਵਿਚ ਰਾਤ ਗੁਜ਼ਾਰਨਗੇ। ਖਿੜਕੀ ਵਿੱਚੋਂ ਕਿਸੇ ਦੇ ਗਾਉਣ ਦੀ ਆਵਾਜ਼ ਸੁਣਾਈ ਦੇਵੇਗੀ। ਦਹਿਲੀਜ਼ ʼਤੇ ਤਬਾਹੀ ਹੋਵੇਗੀ;ਉਹ ਦਿਆਰ ਦੀ ਲੱਕੜ ਨਾਲ ਕੀਤੀ ਸਜਾਵਟ ਨੂੰ ਤਹਿਸ-ਨਹਿਸ ਕਰ ਦੇਵੇਗਾ। 15  ਇਹ ਉਹ ਘਮੰਡੀ ਸ਼ਹਿਰ ਹੈ ਜੋ ਸੁਰੱਖਿਅਤ ਵੱਸਦਾ ਸੀ,ਜੋ ਆਪਣੇ ਦਿਲ ਵਿਚ ਕਹਿੰਦਾ ਸੀ, ‘ਮੈਂ ਹੀ ਹਾਂ ਅਤੇ ਮੇਰੇ ਤੋਂ ਸਿਵਾਇ ਹੋਰ ਕੋਈ ਨਹੀਂ।’ ਲੋਕ ਉਸ ਦਾ ਇਹ ਹਸ਼ਰ ਦੇਖ ਕੇ ਹੱਕੇ-ਬੱਕੇ ਰਹਿ ਗਏ,ਉਹ ਜੰਗਲੀ ਜਾਨਵਰਾਂ ਦੇ ਲੇਟਣ ਦੀ ਜਗ੍ਹਾ ਬਣ ਗਿਆ! ਉੱਥੋਂ ਗੁਜ਼ਰਨ ਵਾਲਾ ਹਰੇਕ ਜਣਾ ਸੀਟੀ ਵਜਾਵੇਗਾ ਤੇ ਆਪਣੀ ਮੁੱਠੀ ਹਿਲਾਵੇਗਾ।”+

ਫੁਟਨੋਟ

ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਉਸ ਦਾ ਨਿਆਂ।”
ਜਾਂ, “ਸ਼ਾਂਤ ਸੁਭਾਅ।”
ਜਾਂ, “ਸ਼ਾਇਦ।”
ਜਾਂ, “ਤੁਹਾਨੂੰ ਲੁਕਾਇਆ ਜਾਵੇਗਾ।”
ਜਾਂ, “ਉਨ੍ਹਾਂ ਦੀ ਦੇਖ-ਭਾਲ ਕਰੇਗਾ।”
ਜਾਂ, “ਅਮੂਰਾਹ।”
ਜਾਂ, “ਕਮਜ਼ੋਰ।”
ਜਾਂ, “ਦੀ ਭਗਤੀ ਕਰਨਗੇ।”
ਇਬ, “ਕੌਮ ਦਾ ਹਰ ਪਸ਼ੂ।”
ਇਕ ਜਲ-ਪੰਛੀ।