ਲੂਕਾ ਮੁਤਾਬਕ ਖ਼ੁਸ਼ ਖ਼ਬਰੀ 3:1-38

  • ਯੂਹੰਨਾ ਦੇ ਕੰਮ ਦੀ ਸ਼ੁਰੂਆਤ (1, 2)

  • ਯੂਹੰਨਾ ਨੇ ਬਪਤਿਸਮੇ ਦਾ ਪ੍ਰਚਾਰ ਕੀਤਾ (3-20)

  • ਯਿਸੂ ਦਾ ਬਪਤਿਸਮਾ (21, 22)

  • ਯਿਸੂ ਮਸੀਹ ਦੀ ਵੰਸ਼ਾਵਲੀ (23-38)

3  ਰਾਜਾ ਤਾਈਬੀਰੀਅਸ ਦੇ ਰਾਜ ਦੇ 15ਵੇਂ ਸਾਲ ਵਿਚ ਪੁੰਤੀਅਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ, ਹੇਰੋਦੇਸ*+ ਗਲੀਲ ਜ਼ਿਲ੍ਹੇ ਦਾ ਹਾਕਮ ਸੀ, ਉਸ ਦਾ ਭਰਾ ਫ਼ਿਲਿੱਪੁਸ ਇਤੂਰੀਆ ਤੇ ਤ੍ਰਖੋਨੀਤਿਸ ਜ਼ਿਲ੍ਹੇ ਦਾ ਹਾਕਮ ਸੀ, ਲੁਸਾਨੀਅਸ ਅਬਿਲੇਨੇ ਜ਼ਿਲ੍ਹੇ ਦਾ ਹਾਕਮ ਸੀ  2  ਅਤੇ ਅੰਨਾਸ ਮੁੱਖ ਪੁਜਾਰੀ ਤੇ ਕਾਇਫ਼ਾ ਮਹਾਂ ਪੁਜਾਰੀ ਸੀ।+ ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਨੇ ਜ਼ਕਰਯਾਹ ਦੇ ਪੁੱਤਰ ਯੂਹੰਨਾ+ ਨੂੰ ਉਜਾੜ ਵਿਚ ਸੰਦੇਸ਼ ਦਿੱਤਾ।+ 3  ਇਸ ਲਈ ਉਹ ਯਰਦਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆ ਕੇ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਮਾਫ਼ੀ ਪਾਉਣ ਲਈ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ,+ 4  ਯੂਹੰਨਾ ਬਾਰੇ ਯਸਾਯਾਹ ਨਬੀ ਦੀ ਕਿਤਾਬ ਵਿਚ ਲਿਖਿਆ ਹੈ: “ਸੁਣੋ! ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ* ਦਾ ਰਸਤਾ ਤਿਆਰ ਕਰੋ! ਉਸ ਦੇ ਰਾਹਾਂ ਨੂੰ ਸਿੱਧਾ ਕਰੋ।+ 5  ਹਰ ਖਾਈ ਭਰੀ ਜਾਵੇ, ਹਰ ਪਹਾੜ ਤੇ ਪਹਾੜੀ ਪੱਧਰੀ ਕੀਤੀ ਜਾਵੇ; ਵਿੰਗੇ ਰਾਹ ਸਿੱਧੇ ਕੀਤੇ ਜਾਣ ਅਤੇ ਉੱਚੇ-ਨੀਵੇਂ ਰਾਹ ਪੱਧਰੇ ਕੀਤੇ ਜਾਣ  6  ਅਤੇ ਸਾਰੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਮੁਕਤੀ ਦੇਣ ਦੇ ਜ਼ਰੀਏ ਬਾਰੇ ਪਤਾ ਲੱਗੇਗਾ।’”+ 7  ਭੀੜਾਂ ਦੀਆਂ ਭੀੜਾਂ ਉਸ ਤੋਂ ਬਪਤਿਸਮਾ ਲੈਣ ਆ ਰਹੀਆਂ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਕਿਸ ਨੇ ਚੇਤਾਵਨੀ ਦਿੱਤੀ ਕਿ ਤੁਸੀਂ ਪਰਮੇਸ਼ੁਰ ਦੇ ਕਹਿਰ ਦੇ ਦਿਨ ਤੋਂ ਬਚ ਜਾਓਗੇ?+ 8  ਆਪਣੇ ਕੰਮਾਂ ਰਾਹੀਂ ਆਪਣੀ ਤੋਬਾ ਦਾ ਸਬੂਤ ਦਿਓ। ਆਪਣੇ ਆਪ ਨੂੰ ਇਹ ਨਾ ਕਹੋ, ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਇਨ੍ਹਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ।  9  ਵਾਕਈ, ਕੁਹਾੜਾ ਦਰਖ਼ਤਾਂ ਦੀਆਂ ਜੜ੍ਹਾਂ ਉੱਤੇ ਰੱਖਿਆ ਹੋਇਆ ਹੈ। ਜਿਹੜਾ ਵੀ ਦਰਖ਼ਤ ਵਧੀਆ ਫਲ ਨਹੀਂ ਦਿੰਦਾ, ਉਸ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਵੇਗਾ।”+ 10  ਲੋਕ ਉਸ ਨੂੰ ਪੁੱਛਿਆ ਕਰਦੇ ਸਨ: “ਤਾਂ ਫਿਰ, ਅਸੀਂ ਕੀ ਕਰੀਏ?”  11  ਉਹ ਉਨ੍ਹਾਂ ਨੂੰ ਜਵਾਬ ਦਿੰਦਾ ਹੁੰਦਾ ਸੀ: “ਜਿਸ ਆਦਮੀ ਕੋਲ ਦੋ ਕੁੜਤੇ ਹੋਣ,* ਉਹ ਇਕ ਉਸ ਨੂੰ ਦੇ ਦੇਵੇ ਜਿਸ ਕੋਲ ਕੋਈ ਨਹੀਂ ਹੈ ਅਤੇ ਜਿਸ ਕੋਲ ਖਾਣ ਲਈ ਕੁਝ ਹੈ, ਉਹ ਵੀ ਇਸੇ ਤਰ੍ਹਾਂ ਕਰੇ।”+ 12  ਟੈਕਸ ਵਸੂਲਣ ਵਾਲੇ ਵੀ ਬਪਤਿਸਮਾ ਲੈਣ ਆਏ+ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਸਾਨੂੰ ਦੱਸ ਅਸੀਂ ਕੀ ਕਰੀਏ?”  13  ਉਸ ਨੇ ਉਨ੍ਹਾਂ ਨੂੰ ਕਿਹਾ: “ਜਿੰਨਾ ਟੈਕਸ ਬਣਦਾ ਹੈ ਉਸ ਤੋਂ ਵੱਧ ਨਾ ਲਓ।”*+ 14  ਨਾਲੇ ਫ਼ੌਜੀ ਵੀ ਉਸ ਨੂੰ ਪੁੱਛਦੇ ਸਨ: “ਅਸੀਂ ਕੀ ਕਰੀਏ?” ਅਤੇ ਉਹ ਉਨ੍ਹਾਂ ਨੂੰ ਕਹਿੰਦਾ ਸੀ: “ਕਿਸੇ ਨੂੰ ਤੰਗ ਨਾ ਕਰੋ,* ਕਿਸੇ ʼਤੇ ਝੂਠਾ ਦੋਸ਼ ਨਾ ਲਾਓ+ ਅਤੇ ਜਿੰਨੀ ਰੋਜ਼ੀ-ਰੋਟੀ* ਕਮਾਉਂਦੇ ਹੋ, ਉਸੇ ਵਿਚ ਸੰਤੁਸ਼ਟ ਰਹੋ।” 15  ਉਸ ਵੇਲੇ ਲੋਕ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਲਈ ਸਾਰੇ ਲੋਕ ਆਪਣੇ ਮਨਾਂ ਵਿਚ ਯੂਹੰਨਾ ਬਾਰੇ ਸੋਚਦੇ ਹੁੰਦੇ ਸਨ, “ਕਿਤੇ ਇਹੀ ਮਸੀਹ ਤਾਂ ਨਹੀਂ?”+ 16  ਯੂਹੰਨਾ ਨੇ ਉਨ੍ਹਾਂ ਸਾਰਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ: “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ। ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਕਾਬਲ ਨਹੀਂ ਹਾਂ।+ ਉਹ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।+ 17  ਉਸ ਦੀ ਤੰਗਲੀ ਉਸ ਦੇ ਹੱਥ ਵਿਚ ਹੈ ਅਤੇ ਉਹ ਪਿੜ* ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਕਣਕ ਨੂੰ ਆਪਣੀ ਕੋਠੀ ਵਿਚ ਸਾਂਭੇਗਾ ਤੇ ਤੂੜੀ ਨੂੰ ਅੱਗ ਲਾ ਦੇਵੇਗਾ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ।” 18  ਯੂਹੰਨਾ ਨੇ ਲੋਕਾਂ ਨੂੰ ਹੌਸਲਾ ਦੇਣ ਲਈ ਹੋਰ ਵੀ ਕਈ ਗੱਲਾਂ ਦੱਸੀਆਂ ਅਤੇ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦਾ ਰਿਹਾ।  19  ਪਰ ਉਸ ਨੇ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੂੰ ਆਪਣੀ ਭਰਜਾਈ ਹੇਰੋਦਿਆਸ ਨੂੰ ਰੱਖਣ ਕਰਕੇ ਅਤੇ ਬਾਕੀ ਸਾਰੇ ਬੁਰੇ ਕੰਮਾਂ ਕਰਕੇ ਤਾੜਿਆ ਸੀ।  20  ਇਸ ਕਰਕੇ, ਹੇਰੋਦੇਸ ਨੇ ਇਕ ਹੋਰ ਬੁਰਾ ਕੰਮ ਕੀਤਾ: ਉਸ ਨੇ ਯੂਹੰਨਾ ਨੂੰ ਕੈਦ ਵਿਚ ਬੰਦ ਕਰ ਦਿੱਤਾ।+ 21  ਜਦ ਸਭ ਲੋਕ ਬਪਤਿਸਮਾ ਲੈ ਹਟੇ, ਤਾਂ ਯਿਸੂ ਨੇ ਵੀ ਬਪਤਿਸਮਾ ਲਿਆ+ ਅਤੇ ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਆਕਾਸ਼ ਖੁੱਲ੍ਹ ਗਿਆ+ 22  ਅਤੇ ਕਬੂਤਰ ਦੇ ਰੂਪ ਵਿਚ ਪਵਿੱਤਰ ਸ਼ਕਤੀ ਉਸ ਉੱਤੇ ਆਈ ਅਤੇ ਸਵਰਗੋਂ ਇਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”+ 23  ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹਯੂਸੁਫ਼ ਦਾ ਪੁੱਤਰ ਸੀ,+ਯੂਸੁਫ਼, ਹੇਲੀ ਦਾ ਪੁੱਤਰ ਸੀ, 24  ਹੇਲੀ, ਮੱਥਾਤ ਦਾ ਪੁੱਤਰ ਸੀ,ਮੱਥਾਤ, ਲੇਵੀ ਦਾ ਪੁੱਤਰ ਸੀ,ਲੇਵੀ, ਮਲਕੀ ਦਾ ਪੁੱਤਰ ਸੀ,ਮਲਕੀ, ਯੰਨਾਈ ਦਾ ਪੁੱਤਰ ਸੀ,ਯੰਨਾਈ, ਯੂਸੁਫ਼ ਦਾ ਪੁੱਤਰ ਸੀ, 25  ਯੂਸੁਫ਼, ਮੱਤਿਥਯਾਹ ਦਾ ਪੁੱਤਰ ਸੀ,ਮੱਤਿਥਯਾਹ, ਆਮੋਸ ਦਾ ਪੁੱਤਰ ਸੀ,ਆਮੋਸ, ਨਹੂਮ ਦਾ ਪੁੱਤਰ ਸੀ,ਨਹੂਮ, ਹਸਲੀ ਦਾ ਪੁੱਤਰ ਸੀ,ਹਸਲੀ, ਨੱਗਈ ਦਾ ਪੁੱਤਰ ਸੀ, 26  ਨੱਗਈ, ਮਾਹਥ ਦਾ ਪੁੱਤਰ ਸੀ,ਮਾਹਥ, ਮੱਤਿਥਯਾਹ ਦਾ ਪੁੱਤਰ ਸੀ,ਮੱਤਿਥਯਾਹ, ਸ਼ਿਮਈ ਦਾ ਪੁੱਤਰ ਸੀ,ਸ਼ਿਮਈ, ਯੋਸੇਕ ਦਾ ਪੁੱਤਰ ਸੀ,ਯੋਸੇਕ, ਯਹੂਦਾਹ ਦਾ ਪੁੱਤਰ ਸੀ, 27  ਯਹੂਦਾਹ, ਯੋਹਾਨਾਨ ਦਾ ਪੁੱਤਰ ਸੀ,ਯੋਹਾਨਾਨ, ਰੇਸਾਹ ਦਾ ਪੁੱਤਰ ਸੀ,ਰੇਸਾਹ, ਜ਼ਰੁਬਾਬਲ+ ਦਾ ਪੁੱਤਰ ਸੀ,ਜ਼ਰੁਬਾਬਲ, ਸ਼ਾਲਤੀਏਲ+ ਦਾ ਪੁੱਤਰ ਸੀ,ਸ਼ਾਲਤੀਏਲ, ਨੇਰੀ ਦਾ ਪੁੱਤਰ ਸੀ, 28  ਨੇਰੀ, ਮਲਕੀ ਦਾ ਪੁੱਤਰ ਸੀ,ਮਲਕੀ, ਅੱਦੀ ਦਾ ਪੁੱਤਰ ਸੀ,ਅੱਦੀ, ਕੋਸਾਮ ਦਾ ਪੁੱਤਰ ਸੀ,ਕੋਸਾਮ, ਅਲਮੋਦਾਮ ਦਾ ਪੁੱਤਰ ਸੀ,ਅਲਮੋਦਾਮ, ਏਰ ਦਾ ਪੁੱਤਰ ਸੀ, 29  ਏਰ, ਯਿਸੂ ਦਾ ਪੁੱਤਰ ਸੀ,ਯਿਸੂ, ਅਲੀਅਜ਼ਰ ਦਾ ਪੁੱਤਰ ਸੀ,ਅਲੀਅਜ਼ਰ, ਯੋਰਾਮ ਦਾ ਪੁੱਤਰ ਸੀ,ਯੋਰਾਮ, ਮੱਥਾਤ ਦਾ ਪੁੱਤਰ ਸੀ,ਮੱਥਾਤ, ਲੇਵੀ ਦਾ ਪੁੱਤਰ ਸੀ, 30  ਲੇਵੀ, ਸ਼ਿਮਓਨ ਦਾ ਪੁੱਤਰ ਸੀਸ਼ਿਮਓਨ, ਯਹੂਦਾ ਦਾ ਪੁੱਤਰ ਸੀ,ਯਹੂਦਾ, ਯੂਸੁਫ਼ ਦਾ ਪੁੱਤਰ ਸੀ,ਯੂਸੁਫ਼, ਯੋਨਾਮ ਦਾ ਪੁੱਤਰ ਸੀ,ਯੋਨਾਮ, ਅਲਯਾਕੀਮ ਦਾ ਪੁੱਤਰ ਸੀ, 31  ਅਲਯਾਕੀਮ, ਮਲੀਆ ਦਾ ਪੁੱਤਰ ਸੀ,ਮਲੀਆ, ਮੇਨਾ ਦਾ ਪੁੱਤਰ ਸੀ,ਮੇਨਾ, ਮੱਤਥੇ ਦਾ ਪੁੱਤਰ ਸੀ,ਮੱਤਥੇ, ਨਾਥਾਨ+ ਦਾ ਪੁੱਤਰ ਸੀ,ਨਾਥਾਨ, ਦਾਊਦ+ ਦਾ ਪੁੱਤਰ ਸੀ, 32  ਦਾਊਦ, ਯੱਸੀ ਦਾ ਪੁੱਤਰ ਸੀ,+ਯੱਸੀ, ਓਬੇਦ ਦਾ ਪੁੱਤਰ ਸੀ,+ਓਬੇਦ, ਬੋਅਜ਼+ ਦਾ ਪੁੱਤਰ ਸੀ,ਬੋਅਜ਼, ਸਲਮੋਨ ਦਾ ਪੁੱਤਰ ਸੀ,+ਸਲਮੋਨ, ਨਹਸ਼ੋਨ ਦਾ ਪੁੱਤਰ ਸੀ,+ 33  ਨਹਸ਼ੋਨ, ਅਮੀਨਾਦਾਬ ਦਾ ਪੁੱਤਰ ਸੀ,ਅਮੀਨਾਦਾਬ, ਅਰਨੀ ਦਾ ਪੁੱਤਰ ਸੀ,ਅਰਨੀ, ਹਸਰੋਨ ਦਾ ਪੁੱਤਰ ਸੀ,ਹਸਰੋਨ, ਪਰਸ ਦਾ ਪੁੱਤਰ ਸੀ,+ਪਰਸ, ਯਹੂਦਾਹ ਦਾ ਪੁੱਤਰ ਸੀ,+ 34  ਯਹੂਦਾਹ, ਯਾਕੂਬ+ ਦਾ ਪੁੱਤਰ ਸੀ,ਯਾਕੂਬ, ਇਸਹਾਕ ਦਾ ਪੁੱਤਰ ਸੀ,+ਇਸਹਾਕ, ਅਬਰਾਹਾਮ ਦਾ ਪੁੱਤਰ ਸੀ,+ਅਬਰਾਹਾਮ, ਤਾਰਹ ਦਾ ਪੁੱਤਰ ਸੀ,+ਤਾਰਹ, ਨਾਹੋਰ ਦਾ ਪੁੱਤਰ ਸੀ,+ 35  ਨਾਹੋਰ, ਸਰੂਗ ਦਾ ਪੁੱਤਰ ਸੀ,+ਸਰੂਗ, ਰਊ ਦਾ ਪੁੱਤਰ ਸੀ,+ਰਊ, ਪਲਗ ਦਾ ਪੁੱਤਰ ਸੀ,+ਪਲਗ, ਏਬਰ ਦਾ ਪੁੱਤਰ ਸੀ,+ਏਬਰ, ਸ਼ੇਲਾਹ ਦਾ ਪੁੱਤਰ ਸੀ,+ 36  ਸ਼ੇਲਾਹ, ਕੇਨਾਨ ਦਾ ਪੁੱਤਰ ਸੀ,ਕੇਨਾਨ, ਅਰਪਕਸ਼ਦ ਦਾ ਪੁੱਤਰ ਸੀ,+ਅਰਪਕਸ਼ਦ, ਸ਼ੇਮ ਦਾ ਪੁੱਤਰ ਸੀ,+ਸ਼ੇਮ, ਨੂਹ ਦਾ ਪੁੱਤਰ ਸੀ,+ਨੂਹ, ਲਾਮਕ ਦਾ ਪੁੱਤਰ ਸੀ,+ 37  ਲਾਮਕ, ਮਥੂਸਲਹ ਦਾ ਪੁੱਤਰ ਸੀ,+ਮਥੂਸਲਹ, ਹਨੋਕ ਦਾ ਪੁੱਤਰ ਸੀ,ਹਨੋਕ, ਯਰਦ ਦਾ ਪੁੱਤਰ ਸੀ,+ਯਰਦ, ਮਹਲਲੇਲ ਦਾ ਪੁੱਤਰ ਸੀ,+ਮਹਲਲੇਲ, ਕੇਨਾਨ ਦਾ ਪੁੱਤਰ ਸੀ,+ 38  ਕੇਨਾਨ, ਅਨੋਸ਼ ਦਾ ਪੁੱਤਰ ਸੀ,+ਅਨੋਸ਼, ਸੇਥ ਦਾ ਪੁੱਤਰ ਸੀ,+ਸੇਥ, ਆਦਮ ਦਾ ਪੁੱਤਰ ਸੀ,+ਆਦਮ, ਪਰਮੇਸ਼ੁਰ ਦਾ ਪੁੱਤਰ ਸੀ।

ਫੁਟਨੋਟ

ਯਾਨੀ, ਹੇਰੋਦੇਸ ਅੰਤਿਪਾਸ। ਸ਼ਬਦਾਵਲੀ ਦੇਖੋ।
ਜਾਂ, “ਇਕ ਵਾਧੂ ਕੁੜਤਾ ਹੋਵੇ।”
ਜਾਂ, “ਨਾ ਇਕੱਠਾ ਕਰੋ।”
ਜਾਂ, “ਮਜ਼ਦੂਰੀ।”
ਜਾਂ, “ਲੁੱਟੋ ਨਾ।”