ਯਿਰਮਿਯਾਹ 48:1-47
-
ਮੋਆਬ ਖ਼ਿਲਾਫ਼ ਭਵਿੱਖਬਾਣੀ (1-47)
48 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਮੋਆਬ+ ਬਾਰੇ ਕਹਿੰਦਾ ਹੈ:
“ਨਬੋ+ ’ਤੇ ਹਾਇ! ਕਿਉਂਕਿ ਉਸ ਨੂੰ ਤਬਾਹ ਕੀਤਾ ਗਿਆ ਹੈ।
ਕਿਰਯਾਥੈਮ+ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਇਸ ’ਤੇ ਕਬਜ਼ਾ ਕੀਤਾ ਗਿਆ ਹੈ।
ਇਸ ਮਜ਼ਬੂਤ ਪਨਾਹ* ਨੂੰ ਸ਼ਰਮਿੰਦਾ ਅਤੇ ਢਹਿ-ਢੇਰੀ ਕੀਤਾ ਗਿਆ ਹੈ।+
2 ਹੁਣ ਮੋਆਬ ਦੀ ਮਹਿਮਾ ਨਹੀਂ ਕੀਤੀ ਜਾਂਦੀ।
ਦੁਸ਼ਮਣਾਂ ਨੇ ਹਸ਼ਬੋਨ+ ਵਿਚ ਉਸ ਦੀ ਤਬਾਹੀ ਦੀਆਂ ਸਾਜ਼ਸ਼ਾਂ ਘੜੀਆਂ ਹਨ:
‘ਆਓ ਆਪਾਂ ਇਸ ਕੌਮ ਨੂੰ ਮਿਟਾ ਦੇਈਏ।’
ਹੇ ਮਦਮੇਨ, ਤੂੰ ਵੀ ਚੁੱਪ ਰਹਿਕਿਉਂਕਿ ਤਲਵਾਰ ਤੇਰੇ ਪਿੱਛੇ-ਪਿੱਛੇ ਆ ਰਹੀ ਹੈ।
3 ਹੋਰੋਨਾਇਮ+ ਤੋਂ ਚੀਕ-ਚਿਹਾੜੇ ਦੀ ਆਵਾਜ਼ ਸੁਣਾਈ ਦਿੰਦੀ ਹੈ,ਨਾਲੇ ਵਿਨਾਸ਼ ਤੇ ਵੱਡੀ ਤਬਾਹੀ ਦੀ ਆਵਾਜ਼।
4 ਮੋਆਬ ਨੂੰ ਤਬਾਹ ਕੀਤਾ ਗਿਆ ਹੈ।
ਉਸ ਦੇ ਛੋਟੇ ਬੱਚੇ ਰੋ ਰਹੇ ਹਨ।
5 ਲੋਕ ਰੋਂਦੇ-ਰੋਂਦੇ ਲੂਹੀਥ ਦੀ ਚੜ੍ਹਾਈ ਚੜ੍ਹ ਰਹੇ ਹਨ।
ਹੋਰੋਨਾਇਮ ਤੋਂ ਥੱਲੇ ਆਉਂਦਿਆਂ ਲੋਕ ਬਰਬਾਦੀ ਕਰਕੇ ਰੋ-ਕੁਰਲਾ ਰਹੇ ਹਨ।+
6 ਆਪਣੀਆਂ ਜਾਨਾਂ ਬਚਾਉਣ ਲਈ ਭੱਜੋ!
ਤੁਸੀਂ ਉਜਾੜ ਵਿਚ ਇਕੱਲੇ ਖੜ੍ਹੇ ਸਨੋਬਰ ਦੇ ਦਰਖ਼ਤ ਵਰਗੇ ਬਣ ਜਾਓ।
7 ਕਿਉਂਕਿ ਹੇ ਮੋਆਬ, ਤੂੰ ਆਪਣੇ ਕੰਮਾਂ ਅਤੇ ਖ਼ਜ਼ਾਨਿਆਂ ’ਤੇ ਭਰੋਸਾ ਕਰਦਾ ਹੈਂ,ਤੇਰੇ ’ਤੇ ਵੀ ਕਬਜ਼ਾ ਕਰ ਲਿਆ ਜਾਵੇਗਾ।
ਤੇਰੇ ਦੇਵਤੇ ਕਮੋਸ਼,+ ਉਸ ਦੇ ਪੁਜਾਰੀਆਂ ਅਤੇ ਉਸ ਦੇ ਹਾਕਮਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ।
8 ਨਾਸ਼ ਕਰਨ ਵਾਲਾ ਹਰ ਸ਼ਹਿਰ ’ਤੇ ਹਮਲਾ ਕਰੇਗਾ,ਕੋਈ ਸ਼ਹਿਰ ਨਹੀਂ ਬਚੇਗਾ।+
ਘਾਟੀ ਬਰਬਾਦ ਹੋ ਜਾਵੇਗੀਅਤੇ ਪੱਧਰੇ ਇਲਾਕੇ* ਨੂੰ ਤਬਾਹ ਕਰ ਦਿੱਤਾ ਜਾਵੇਗਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਹੈ।
9 ਮੋਆਬ ਲਈ ਰਾਹ ਦਿਖਾਉਣ ਵਾਲੇ ਮੀਲ-ਪੱਥਰ ਲਾਓਕਿਉਂਕਿ ਇਸ ਦੀ ਤਬਾਹੀ ਦੇ ਵੇਲੇ ਲੋਕ ਭੱਜਣਗੇ,ਇਸ ਦੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ,+ਇਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ।
10 ਸਰਾਪੀ ਹੈ ਉਹ ਇਨਸਾਨ ਜਿਹੜਾ ਯਹੋਵਾਹ ਦਾ ਕੰਮ ਲਾਪਰਵਾਹੀ ਨਾਲ ਕਰਦਾ ਹੈ!
ਸਰਾਪੀ ਹੈ ਉਹ ਇਨਸਾਨ ਜਿਹੜਾ ਆਪਣੀ ਤਲਵਾਰ ਨੂੰ ਖ਼ੂਨ ਵਹਾਉਣ ਤੋਂ ਰੋਕਦਾ ਹੈ!
11 ਮੋਆਬੀ ਜਵਾਨੀ ਤੋਂ ਹੀ ਅਮਨ-ਚੈਨ ਨਾਲ ਰਹਿ ਰਹੇ ਹਨ,ਇਹ ਉਸ ਦਾਖਰਸ ਵਾਂਗ ਹਨ ਜਿਸ ਦੀ ਰਹਿੰਦ-ਖੂੰਹਦ ਹੇਠਾਂ ਬੈਠ ਗਈ ਹੈ।
ਇਨ੍ਹਾਂ ਨੂੰ ਇਕ ਭਾਂਡੇ ਵਿੱਚੋਂ ਕੱਢ ਕੇ ਦੂਜੇ ਭਾਂਡੇ ਵਿਚ ਨਹੀਂ ਪਾਇਆ ਗਿਆ ਹੈ,ਇਨ੍ਹਾਂ ਨੂੰ ਕਦੀ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ।
ਇਨ੍ਹਾਂ ਦਾ ਸੁਆਦ ਉੱਦਾਂ ਦਾ ਉੱਦਾਂ ਹੀ ਹੈਅਤੇ ਇਨ੍ਹਾਂ ਦੀ ਖ਼ੁਸ਼ਬੂ ਕਦੀ ਨਹੀਂ ਬਦਲੀ।
12 “‘ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦੋਂ ਮੈਂ ਉਨ੍ਹਾਂ ਨੂੰ ਉਲਟਾਉਣ ਲਈ ਆਦਮੀ ਭੇਜਾਂਗਾ। ਉਹ ਉਨ੍ਹਾਂ ਨੂੰ ਉਲਟਾ ਦੇਣਗੇ ਅਤੇ ਉਨ੍ਹਾਂ ਦੇ ਭਾਂਡੇ ਖਾਲੀ ਕਰ ਦੇਣਗੇ ਅਤੇ ਉਨ੍ਹਾਂ ਦੇ ਵੱਡੇ ਘੜੇ ਭੰਨ ਸੁੱਟਣਗੇ।
13 ਮੋਆਬੀ ਆਪਣੇ ਦੇਵਤੇ ਕਮੋਸ਼ ਕਰਕੇ ਸ਼ਰਮਿੰਦੇ ਹੋਣਗੇ, ਜਿਵੇਂ ਇਜ਼ਰਾਈਲ ਦਾ ਘਰਾਣਾ ਬੈਤੇਲ ਕਰਕੇ ਸ਼ਰਮਿੰਦਾ ਹੈ ਜਿਸ ਉੱਤੇ ਉਨ੍ਹਾਂ ਨੂੰ ਭਰੋਸਾ ਸੀ।+
14 ਤੁਸੀਂ ਇਹ ਕਹਿਣ ਦੀ ਹਿੰਮਤ ਕਿੱਦਾਂ ਕੀਤੀ: “ਅਸੀਂ ਤਾਕਤਵਰ ਯੋਧੇ ਹਾਂ ਤੇ ਯੁੱਧ ਲਈ ਤਿਆਰ-ਬਰ-ਤਿਆਰ ਹਾਂ”?’+
15 ਰਾਜਾ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਐਲਾਨ ਕਰਦਾ ਹੈ,+‘ਮੋਆਬ ਨੂੰ ਤਬਾਹ ਕਰ ਦਿੱਤਾ ਗਿਆ ਹੈ,+ਦੁਸ਼ਮਣ ਉਸ ਦੇ ਸ਼ਹਿਰਾਂ ਦੇ ਅੰਦਰ ਆ ਗਏ ਹਨ,ਉਨ੍ਹਾਂ ਦੇ ਗੱਭਰੂ ਜਵਾਨਾਂ ਨੂੰ ਵੱਢ ਦਿੱਤਾ ਗਿਆ ਹੈ।’+
16 ਮੋਆਬੀਆਂ ਉੱਤੇ ਬਿਪਤਾ ਜਲਦੀ ਆ ਰਹੀ ਹੈਅਤੇ ਉਨ੍ਹਾਂ ਦਾ ਵਿਨਾਸ਼ ਤੇਜ਼ੀ ਨਾਲ ਆ ਰਿਹਾ ਹੈ।+
17 ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕ ਉਨ੍ਹਾਂ ਨਾਲ ਹਮਦਰਦੀ ਰੱਖਣਗੇ,ਹਾਂ, ਉਹ ਸਾਰੇ ਜਿਹੜੇ ਉਨ੍ਹਾਂ ਦਾ ਨਾਂ ਜਾਣਦੇ ਹਨ।
ਉਨ੍ਹਾਂ ਨੂੰ ਕਹੋ: ‘ਹਾਇ! ਇਸ ਤਾਕਤਵਰ ਲਾਠੀ ਨੂੰ, ਹਾਂ, ਸੋਹਣੇ ਡੰਡੇ ਨੂੰ ਕਿਵੇਂ ਭੰਨ ਦਿੱਤਾ ਗਿਆ ਹੈ!’
18 ਹੇ ਦੀਬੋਨ+ ਵਿਚ ਵੱਸਦੀਏ ਧੀਏ,ਤੂੰ ਆਪਣੀ ਮਹਿਮਾ ਛੱਡ ਅਤੇ ਜ਼ਮੀਨ ’ਤੇ ਪਿਆਸੀ ਬੈਠ*ਕਿਉਂਕਿ ਮੋਆਬ ਨੂੰ ਨਾਸ਼ ਕਰਨ ਵਾਲਾ ਤੇਰੇ ਵਿਰੁੱਧ ਆਇਆ ਹੈਅਤੇ ਉਹ ਤੇਰੀਆਂ ਕਿਲੇਬੰਦ ਥਾਵਾਂ ਨੂੰ ਤਬਾਹ ਕਰ ਦੇਵੇਗਾ।+
19 ਹੇ ਅਰੋਏਰ+ ਦੇ ਵਾਸੀਓ, ਰਾਹ ਵਿਚ ਖੜ੍ਹੋ ਅਤੇ ਨਜ਼ਰ ਰੱਖੋ।
ਭੱਜ ਰਹੇ ਆਦਮੀਆਂ-ਔਰਤਾਂ ਤੋਂ ਪੁੱਛੋ, ‘ਕੀ ਹੋਇਆ?’
20 ਮੋਆਬ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਉਸ ’ਤੇ ਡਰ ਹਾਵੀ ਹੋ ਗਿਆ ਹੈ।
ਉੱਚੀ-ਉੱਚੀ ਰੋਵੋ ਅਤੇ ਕੀਰਨੇ ਪਾਓ।
ਅਰਨੋਨ+ ਵਿਚ ਐਲਾਨ ਕਰੋ ਕਿ ਮੋਆਬ ਨੂੰ ਤਬਾਹ ਕਰ ਦਿੱਤਾ ਗਿਆ ਹੈ।
21 “ਪੱਧਰੇ ਇਲਾਕੇ* ਦੇ ਵਿਰੁੱਧ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ+ ਯਾਨੀ ਹੋਲੋਨ, ਯਹਾਸ,+ ਮੇਫਾਆਥ+ ਦੇ ਵਿਰੁੱਧ;
22 ਦੀਬੋਨ,+ ਨਬੋ,+ ਬੈਤ-ਦਿਬਲਾਤਾਇਮ ਦੇ ਵਿਰੁੱਧ;
23 ਕਿਰਯਾਥੈਮ,+ ਬੈਤ-ਗਾਮੂਲ, ਬੈਤ-ਮੀਓਨ+ ਦੇ ਵਿਰੁੱਧ;
24 ਕਰੀਯੋਥ,+ ਬਾਸਰਾਹ ਦੇ ਵਿਰੁੱਧ; ਨਾਲੇ ਮੋਆਬ ਦੇ ਦੂਰ-ਨੇੜੇ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ।
25 ‘ਮੋਆਬ ਦੀ ਤਾਕਤ* ਖ਼ਤਮ ਕਰ ਦਿੱਤੀ ਗਈ ਹੈ;ਉਸ ਦੀ ਬਾਂਹ ਤੋੜ ਦਿੱਤੀ ਗਈ ਹੈ,’ ਯਹੋਵਾਹ ਕਹਿੰਦਾ ਹੈ।
26 ‘ਉਸ ਨੂੰ ਸ਼ਰਾਬੀ ਕਰੋ+ ਕਿਉਂਕਿ ਉਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।+
ਮੋਆਬ ਆਪਣੀ ਉਲਟੀ ਵਿਚ ਲੇਟਦਾ ਹੈਅਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ।
27 ਕੀ ਤੂੰ ਇਜ਼ਰਾਈਲ ਦਾ ਮਜ਼ਾਕ ਨਹੀਂ ਉਡਾਇਆ ਸੀ?+
ਕੀ ਉਹ ਚੋਰਾਂ ਨਾਲ ਫੜਿਆ ਗਿਆ ਸੀਜਿਸ ਕਰਕੇ ਤੂੰ ਆਪਣਾ ਸਿਰ ਹਿਲਾਇਆ ਅਤੇ ਉਸ ਦੇ ਵਿਰੁੱਧ ਬੋਲਿਆ?
28 ਮੋਆਬ ਦੇ ਵਾਸੀਓ, ਸ਼ਹਿਰਾਂ ਨੂੰ ਛੱਡ ਕੇ ਚਟਾਨਾਂ ’ਤੇ ਰਹੋ,ਉਸ ਘੁੱਗੀ ਵਰਗੇ ਬਣ ਜਾਓ ਜੋ ਤੰਗ ਘਾਟੀ ਦੇ ਪਾਸਿਆਂ ’ਤੇ ਆਲ੍ਹਣਾ ਪਾਉਂਦੀ ਹੈ।’”
29 “ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ, ਉਹ ਬਹੁਤ ਹੰਕਾਰੀ ਹੈ।
ਹਾਂ, ਉਹ ਹੈਂਕੜਬਾਜ਼, ਘਮੰਡੀ ਅਤੇ ਹੰਕਾਰੀ ਹੈ, ਉਸ ਦੇ ਦਿਲ ਵਿਚ ਆਕੜ ਹੈ।”+
30 “‘ਮੈਂ ਉਸ ਦੇ ਕ੍ਰੋਧ ਬਾਰੇ ਜਾਣਦਾ ਹਾਂ,’ ਯਹੋਵਾਹ ਕਹਿੰਦਾ ਹੈ,‘ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।
ਉਹ ਕੁਝ ਨਹੀਂ ਕਰ ਸਕਣਗੇ।
31 ਇਸ ਲਈ ਮੈਂ ਮੋਆਬ ਲਈ ਵੈਣ ਪਾਵਾਂਗਾ,ਮੈਂ ਸਾਰੇ ਮੋਆਬ ਲਈ ਰੋਵਾਂਗਾਅਤੇ ਕੀਰ-ਹਰਸ ਦੇ ਲੋਕਾਂ ਲਈ ਵਿਰਲਾਪ ਕਰਾਂਗਾ।+
32 ਹੇ ਸਿਬਮਾਹ+ ਦੀ ਅੰਗੂਰੀ ਵੇਲ, ਮੈਂ ਯਾਜ਼ੇਰ+ ਲਈ ਜਿੰਨਾ ਰੋਇਆ,ਉਸ ਤੋਂ ਕਿਤੇ ਵੱਧ ਤੇਰੇ ਲਈ ਰੋਵਾਂਗਾ,ਤੇਰੀਆਂ ਟਾਹਣੀਆਂ ਵਧ ਕੇ ਸਮੁੰਦਰੋਂ ਪਾਰ ਚਲੀਆਂ ਗਈਆਂ ਹਨ।
ਉਹ ਸਮੁੰਦਰ ਤਕ, ਯਾਜ਼ੇਰ ਤਕ ਪਹੁੰਚ ਗਈਆਂ ਹਨ।
ਤੇਰੇ ਗਰਮੀਆਂ ਦੇ ਫਲਾਂ ਅਤੇ ਤੇਰੇ ਅੰਗੂਰਾਂ ਦੀ ਫ਼ਸਲ ਉੱਤੇਨਾਸ਼ ਕਰਨ ਵਾਲਾ ਟੁੱਟ ਪਿਆ ਹੈ।+
33 ਫਲਾਂ ਦੇ ਬਾਗ਼ਾਂ ਅਤੇ ਮੋਆਬ ਵਿੱਚੋਂਖ਼ੁਸ਼ੀ ਤੇ ਰੌਣਕ-ਮੇਲਾ ਖ਼ਤਮ ਹੋ ਗਿਆ ਹੈ।+
ਮੈਂ ਚੁਬੱਚਿਆਂ ਵਿੱਚੋਂ ਦਾਖਰਸ ਵਹਿਣ ਤੋਂ ਰੋਕ ਦਿੱਤਾ ਹੈ।
ਅੰਗੂਰ ਮਿੱਧਦੇ ਵੇਲੇ ਖ਼ੁਸ਼ੀ ਦੀ ਆਵਾਜ਼ ਨਹੀਂ ਆਵੇਗੀ।
ਇਹ ਆਵਾਜ਼ ਵੱਖਰੀ ਆਵਾਜ਼ ਹੋਵੇਗੀ।’”+
34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ।
ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’
35 ਯਹੋਵਾਹ ਕਹਿੰਦਾ ਹੈ, ‘ਮੈਂ ਮੋਆਬ ਵਿੱਚੋਂ ਉਨ੍ਹਾਂ ਸਭਨਾਂ ਨੂੰ ਖ਼ਤਮ ਕਰ ਦਿਆਂਗਾਜਿਹੜੇ ਉੱਚੀਆਂ ਥਾਵਾਂ ’ਤੇ ਭੇਟਾਂ ਲਿਆਉਂਦੇ ਹਨਅਤੇ ਆਪਣੇ ਦੇਵਤੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ।
36 ਇਸ ਕਰਕੇ ਮੇਰਾ ਦਿਲ ਮੋਆਬ ਲਈ ਬੰਸਰੀ* ਵਾਂਗ ਵਿਰਲਾਪ ਕਰੇਗਾ,+ਮੇਰਾ ਦਿਲ ਕੀਰ-ਹਰਸ ਦੇ ਲੋਕਾਂ ਲਈ ਬੰਸਰੀ* ਵਾਂਗ ਵਿਰਲਾਪ ਕਰੇਗਾ,ਉਸ ਨੇ ਜੋ ਧਨ-ਦੌਲਤ ਹਾਸਲ ਕੀਤੀ ਹੈ, ਉਹ ਨਸ਼ਟ ਹੋ ਜਾਵੇਗੀ।
37 ਹਰੇਕ ਦਾ ਸਿਰ ਮੁੰਨਿਆ ਹੋਇਆ ਹੈ+ਅਤੇ ਦਾੜ੍ਹੀ ਕੱਟੀ ਹੋਈ ਹੈ।
ਹਰੇਕ ਦੇ ਹੱਥਾਂ ’ਤੇ ਚੀਰੇ ਹਨ+ਅਤੇ ਹਰੇਕ ਦੇ ਲੱਕ ਦੁਆਲੇ ਤੱਪੜ ਬੰਨ੍ਹਿਆ ਹੋਇਆ ਹੈ!’”+
38 “‘ਮੋਆਬ ਦੇ ਘਰਾਂ ਦੀਆਂ ਸਾਰੀਆਂ ਛੱਤਾਂ ਉੱਤੇਅਤੇ ਸਾਰੇ ਚੌਂਕਾਂ ਵਿਚ ਰੋਣ-ਕੁਰਲਾਉਣ ਤੋਂ ਸਿਵਾਇ ਹੋਰ ਕੁਝ ਨਹੀਂ ਹੈ।
ਮੈਂ ਮੋਆਬ ਨੂੰ ਉਸ ਭਾਂਡੇ ਵਾਂਗ ਭੰਨ ਸੁੱਟਿਆਜੋ ਕਿਸੇ ਕੰਮ ਦਾ ਨਹੀਂ,’ ਯਹੋਵਾਹ ਕਹਿੰਦਾ ਹੈ।
39 ‘ਉਹ ਕਿੰਨਾ ਡਰਿਆ ਹੋਇਆ ਹੈ! ਰੋਵੋ-ਕੁਰਲਾਵੋ!
ਮੋਆਬ ਕਿਵੇਂ ਸ਼ਰਮਿੰਦਾ ਹੋ ਕੇ ਪਿੱਛੇ ਮੁੜ ਗਿਆ ਹੈ!
ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈਅਤੇ ਉਸ ਦਾ ਹਸ਼ਰ ਦੇਖ ਕੇ ਆਲੇ-ਦੁਆਲੇ ਦੇ ਲੋਕ ਖ਼ੌਫ਼ ਖਾਂਦੇ ਹਨ।’”
40 “ਯਹੋਵਾਹ ਕਹਿੰਦਾ ਹੈ:
‘ਦੇਖੋ! ਜਿਵੇਂ ਉਕਾਬ ਆਪਣੇ ਸ਼ਿਕਾਰ ’ਤੇ ਝਪੱਟਾ ਮਾਰਦਾ ਹੈ,+ਉਵੇਂ ਉਹ ਮੋਆਬ ਉੱਤੇ ਆਪਣੇ ਖੰਭ ਖਿਲਾਰੇਗਾ।+
41 ਇਸ ਦੇ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਜਾਵੇਗਾਅਤੇ ਇਸ ਦੇ ਕਿਲੇ ਖੋਹ ਲਏ ਜਾਣਗੇ।
ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲਉਸ ਔਰਤ ਦੇ ਦਿਲ ਵਰਗੇ ਹੋ ਜਾਣਗੇ ਜਿਸ ਨੂੰ ਜਣਨ-ਪੀੜਾਂ ਲੱਗੀਆਂ ਹਨ।’”
42 “‘ਮੋਆਬ ਦੀ ਕੌਮ ਨੂੰ ਮਿਟਾ ਦਿੱਤਾ ਜਾਵੇਗਾ+ਕਿਉਂਕਿ ਇਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।’+
43 ਯਹੋਵਾਹ ਕਹਿੰਦਾ ਹੈ, ‘ਹੇ ਮੋਆਬ ਦੇ ਵਾਸੀਓ,ਤੁਹਾਡੇ ਅੱਗੇ ਦਹਿਸ਼ਤ, ਟੋਆ ਅਤੇ ਫੰਦਾ ਹੈ।
44 ਜਿਹੜਾ ਵੀ ਦਹਿਸ਼ਤ ਤੋਂ ਭੱਜੇਗਾ, ਉਹ ਟੋਏ ਵਿਚ ਡਿਗੇਗਾਅਤੇ ਜਿਹੜਾ ਟੋਏ ਵਿੱਚੋਂ ਬਾਹਰ ਨਿਕਲੇਗਾ, ਉਹ ਫੰਦੇ ਵਿਚ ਫਸੇਗਾ।’
ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਮਿਥੇ ਸਾਲ ਵਿਚ ਮੋਆਬ ਨੂੰ ਸਜ਼ਾ ਦਿਆਂਗਾ।’
45 ‘ਭੱਜ ਰਹੇ ਲੋਕ ਹਸ਼ਬੋਨ ਦੇ ਸਾਏ ਹੇਠ ਬੇਬੱਸ ਖੜ੍ਹੇ ਹੋਣਗੇ।
ਕਿਉਂਕਿ ਹਸ਼ਬੋਨ ਤੋਂ ਅੱਗ ਅਤੇ ਸੀਹੋਨ ਤੋਂ ਅੱਗ ਦੀ ਲਾਟ ਨਿਕਲੇਗੀ।+
ਇਹ ਮੋਆਬ ਦੇ ਮੱਥੇ ਨੂੰ ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਨੂੰ ਸਾੜ ਦੇਵੇਗੀ।’+
46 ‘ਹੇ ਮੋਆਬ, ਹਾਇ! ਤੇਰਾ ਕਿੰਨਾ ਬੁਰਾ ਹਸ਼ਰ ਹੋਇਆ।
ਕਮੋਸ਼ ਦੇ ਲੋਕ+ ਖ਼ਤਮ ਹੋ ਗਏ ਹਨ।
ਤੇਰੇ ਪੁੱਤਰਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਹੈਅਤੇ ਤੇਰੀਆਂ ਧੀਆਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
47 ਪਰ ਮੈਂ ਆਖ਼ਰੀ ਦਿਨਾਂ ਵਿਚ ਮੋਆਬ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ,’ ਯਹੋਵਾਹ ਕਹਿੰਦਾ ਹੈ।
‘ਇੱਥੇ ਮੋਆਬ ਲਈ ਸਜ਼ਾ ਦਾ ਸੰਦੇਸ਼ ਖ਼ਤਮ ਹੁੰਦਾ ਹੈ।’”+
ਫੁਟਨੋਟ
^ ਜਾਂ, “ਸੁਰੱਖਿਆ ਦੀ ਉੱਚੀ ਥਾਂ।”
^ ਜਾਂ, “ਪਠਾਰ; ਪਹਾੜ ਦੀ ਪੱਧਰੀ ਚੋਟੀ।”
^ ਜਾਂ ਸੰਭਵ ਹੈ, “ਸੁੱਕੀ ਜ਼ਮੀਨ ’ਤੇ ਬੈਠ।”
^ ਜਾਂ, “ਪਠਾਰ; ਪਹਾੜ ਦੀ ਪੱਧਰੀ ਚੋਟੀ।”
^ ਇਬ, “ਸਿੰਗ।”
^ ਕਿਸੇ ਦੀ ਮੌਤ ਹੋਣ ’ਤੇ ਮਾਤਮ ਮਨਾਉਣ ਵੇਲੇ ਬੰਸਰੀ ਵਜਾਈ ਜਾਂਦੀ ਸੀ।
^ ਕਿਸੇ ਦੀ ਮੌਤ ਹੋਣ ’ਤੇ ਮਾਤਮ ਮਨਾਉਣ ਵੇਲੇ ਬੰਸਰੀ ਵਜਾਈ ਜਾਂਦੀ ਸੀ।