ਯਸਾਯਾਹ 45:1-25

  • ਬਾਬਲ ʼਤੇ ਕਬਜ਼ਾ ਕਰਨ ਲਈ ਖੋਰਸ ਨੂੰ ਚੁਣਿਆ ਗਿਆ (1-8)

  • ਮਿੱਟੀ ਘੁਮਿਆਰ ਨਾਲ ਝਗੜ ਨਹੀਂ ਸਕਦੀ (9-13)

  • ਦੂਜੀਆਂ ਕੌਮਾਂ ਇਜ਼ਰਾਈਲ ਦਾ ਆਦਰ ਕਰਨਗੀਆਂ (14-17)

  • ਸ੍ਰਿਸ਼ਟੀ ਤੇ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਭਰੋਸੇਯੋਗ ਹੈ (18-25)

    • ਧਰਤੀ ਵੱਸਣ ਲਈ ਬਣਾਈ ਗਈ (18)

45  ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ:  2  “ਮੈਂ ਤੇਰੇ ਅੱਗੇ-ਅੱਗੇ ਜਾਵਾਂਗਾ+ਅਤੇ ਮੈਂ ਪਹਾੜੀਆਂ ਨੂੰ ਪੱਧਰਾ ਕਰਾਂਗਾ। ਮੈਂ ਤਾਂਬੇ ਦੇ ਦਰਵਾਜ਼ਿਆਂ ਦੇ ਟੋਟੇ-ਟੋਟੇ ਕਰ ਦਿਆਂਗਾਅਤੇ ਲੋਹੇ ਦੇ ਹੋੜਿਆਂ ਨੂੰ ਮੈਂ ਭੰਨ ਸੁੱਟਾਂਗਾ।+  3  ਮੈਂ ਤੈਨੂੰ ਹਨੇਰੇ ਵਿਚ ਰੱਖੇ ਖ਼ਜ਼ਾਨੇ ਦਿਆਂਗਾਅਤੇ ਗੁਪਤ ਥਾਵਾਂ ʼਤੇ ਲੁਕਾਏ ਖ਼ਜ਼ਾਨੇ ਦਿਆਂਗਾ+ਤਾਂਕਿ ਤੂੰ ਜਾਣ ਲਵੇਂ ਕਿ ਮੈਂ ਯਹੋਵਾਹ ਹਾਂ,ਇਜ਼ਰਾਈਲ ਦਾ ਪਰਮੇਸ਼ੁਰ ਜੋ ਤੇਰਾ ਨਾਂ ਲੈ ਕੇ ਤੈਨੂੰ ਬੁਲਾਉਂਦਾ ਹਾਂ।+  4  ਆਪਣੇ ਸੇਵਕ ਯਾਕੂਬ ਅਤੇ ਆਪਣੇ ਚੁਣੇ ਹੋਏ ਇਜ਼ਰਾਈਲ ਦੀ ਖ਼ਾਤਰਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਉਂਦਾ ਹਾਂ। ਮੈਂ ਤੇਰਾਂ ਨਾਂ ਉੱਚਾ ਕਰਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।  5  ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ। ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+ ਮੈਂ ਤੈਨੂੰ ਤਕੜਾ ਕਰਾਂਗਾ,* ਭਾਵੇਂ ਤੂੰ ਮੈਨੂੰ ਨਹੀਂ ਜਾਣਦਾ  6  ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ ਲੈ ਕੇ ਲਹਿੰਦੇ ਪਾਸੇ ਤਕ*ਲੋਕ ਜਾਣ ਲੈਣ ਕਿ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ।+ ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ।+  7  ਮੈਂ ਚਾਨਣ ਨੂੰ ਰਚਦਾ+ ਅਤੇ ਹਨੇਰੇ ਨੂੰ ਸਿਰਜਦਾ ਹਾਂ,+ਮੈਂ ਸ਼ਾਂਤੀ ਕਾਇਮ ਕਰਦਾ ਹਾਂ+ ਅਤੇ ਬਿਪਤਾ ਲਿਆਉਂਦਾ ਹਾਂ;+ਮੈਂ ਯਹੋਵਾਹ ਇਹ ਸਭ ਕੰਮ ਕਰਦਾ ਹਾਂ।  8  ਹੇ ਆਕਾਸ਼ੋ, ਉੱਪਰੋਂ ਵਰ੍ਹੋ;+ਬੱਦਲ ਧਾਰਮਿਕਤਾ ਵਰ੍ਹਾਉਣ। ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਦਾ ਫਲ ਪੈਦਾ ਕਰੇ,ਇਸ ਦੇ ਨਾਲ-ਨਾਲ ਇਹ ਧਾਰਮਿਕਤਾ ਉਗਾਵੇ।+ ਮੈਂ, ਯਹੋਵਾਹ, ਨੇ ਹੀ ਇਸ ਨੂੰ ਸਿਰਜਿਆ ਹੈ।”  9  ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?* 10  ਲਾਹਨਤ ਹੈ ਉਸ ਉੱਤੇ ਜੋ ਇਕ ਪਿਤਾ ਨੂੰ ਕਹਿੰਦਾ ਹੈ: “ਤੂੰ ਕਿਸ ਨੂੰ ਪੈਦਾ ਕੀਤਾ?” ਅਤੇ ਇਕ ਮਾਂ ਨੂੰ ਕਹਿੰਦਾ ਹੈ: “ਤੂੰ ਕਿਹਨੂੰ ਜਨਮ ਦੇ ਰਹੀ ਹੈਂ?”* 11  ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ,+ ਜਿਸ ਨੇ ਉਸ ਨੂੰ ਰਚਿਆ, ਇਹ ਕਹਿੰਦਾ ਹੈ: “ਕੀ ਤੂੰ ਹੋਣ ਵਾਲੀਆਂ ਗੱਲਾਂ ਬਾਰੇ ਮੈਨੂੰ ਸਵਾਲ ਕਰੇਂਗਾਅਤੇ ਮੇਰੇ ਪੁੱਤਰਾਂ+ ਤੇ ਮੇਰੇ ਹੱਥਾਂ ਦੇ ਕੰਮਾਂ ਬਾਰੇ ਮੈਨੂੰ ਹੁਕਮ ਦੇਵੇਂਗਾ? 12  ਮੈਂ ਧਰਤੀ ਨੂੰ ਬਣਾਇਆ+ ਅਤੇ ਇਸ ਉੱਤੇ ਆਦਮੀ ਨੂੰ ਸਿਰਜਿਆ।+ ਮੈਂ ਆਪਣੇ ਹੱਥਾਂ ਨਾਲ ਆਕਾਸ਼ਾਂ ਨੂੰ ਤਾਣਿਆ+ਅਤੇ ਮੈਂ ਇਨ੍ਹਾਂ ਦੀ ਸਾਰੀ ਸੈਨਾ ਨੂੰ ਹੁਕਮ ਦਿੰਦਾ ਹਾਂ।”+ 13  “ਮੈਂ ਆਪਣਾ ਨੇਕ ਮਕਸਦ ਪੂਰਾ ਕਰਨ ਲਈ ਇਕ ਆਦਮੀ ਨੂੰ ਖੜ੍ਹਾ ਕੀਤਾ ਹੈ+ਅਤੇ ਮੈਂ ਉਸ ਦੇ ਸਾਰੇ ਰਾਹਾਂ ਨੂੰ ਸਿੱਧਾ ਕਰਾਂਗਾ। ਉਹੀ ਮੇਰੇ ਸ਼ਹਿਰ ਨੂੰ ਉਸਾਰੇਗਾ+ਅਤੇ ਬਿਨਾਂ ਕਿਸੇ ਕੀਮਤ ਜਾਂ ਰਿਸ਼ਵਤ ਦੇ+ ਮੇਰੇ ਗ਼ੁਲਾਮਾਂ ਨੂੰ ਆਜ਼ਾਦ ਕਰੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 14  ਯਹੋਵਾਹ ਇਹ ਕਹਿੰਦਾ ਹੈ: “ਮਿਸਰ ਦਾ ਮੁਨਾਫ਼ਾ* ਅਤੇ ਇਥੋਪੀਆ ਦਾ ਵਪਾਰ* ਤੇ ਸਬਾ ਦੇ ਉੱਚੇ-ਲੰਬੇ ਲੋਕਤੇਰੇ ਕੋਲ ਆਉਣਗੇ ਅਤੇ ਤੇਰੇ ਹੋ ਜਾਣਗੇ। ਉਹ ਬੇੜੀਆਂ ਵਿਚ ਬੱਝੇ ਤੇਰੇ ਪਿੱਛੇ-ਪਿੱਛੇ ਚੱਲਣਗੇ। ਉਹ ਆਉਣਗੇ ਅਤੇ ਤੇਰੇ ਅੱਗੇ ਝੁਕਣਗੇ।+ ਉਹ ਤੇਰੇ ਅੱਗੇ ਬੇਨਤੀ ਕਰਨਗੇ, “ਸੱਚ-ਮੁੱਚ, ਪਰਮੇਸ਼ੁਰ ਤੇਰੇ ਨਾਲ ਹੈ,+ਹੋਰ ਕੋਈ ਨਹੀਂ; ਹੋਰ ਕੋਈ ਪਰਮੇਸ਼ੁਰ ਨਹੀਂ।’” 15  ਹੇ ਇਜ਼ਰਾਈਲ ਦੇ ਪਰਮੇਸ਼ੁਰ, ਹੇ ਮੁਕਤੀਦਾਤੇ,ਤੂੰ ਸੱਚ-ਮੁੱਚ ਉਹ ਪਰਮੇਸ਼ੁਰ ਹੈਂ ਜੋ ਆਪਣੇ-ਆਪ ਨੂੰ ਲੁਕਾਈ ਰੱਖਦਾ ਹੈਂ।+ 16  ਉਹ ਸਾਰੇ ਸ਼ਰਮਿੰਦਾ ਅਤੇ ਨੀਵੇਂ ਕੀਤੇ ਜਾਣਗੇ;ਮੂਰਤਾਂ ਬਣਾਉਣ ਵਾਲੇ ਸਾਰੇ ਬੇਇੱਜ਼ਤ ਹੋ ਕੇ ਜਾਣਗੇ।+ 17  ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+ 18  ਕਿਉਂਕਿ ਸੱਚਾ ਪਰਮੇਸ਼ੁਰ ਯਹੋਵਾਹ ਜੋ ਆਕਾਸ਼ਾਂ ਦਾ ਸਿਰਜਣਹਾਰ ਹੈ+ਜਿਸ ਨੇ ਧਰਤੀ ਨੂੰ ਬਣਾਇਆ, ਇਸ ਨੂੰ ਰਚਿਆ ਤੇ ਮਜ਼ਬੂਤੀ ਨਾਲ ਕਾਇਮ ਕੀਤਾ+ਜਿਸ ਨੇ ਇਸ ਨੂੰ ਐਵੇਂ ਹੀ* ਨਹੀਂ ਸਿਰਜਿਆ,ਸਗੋਂ ਇਸ ਨੂੰ ਵੱਸਣ ਲਈ ਬਣਾਇਆ,ਉਹ ਇਹ ਕਹਿੰਦਾ ਹੈ:+ “ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ। 19  ਮੈਂ ਨਾ ਕਿਸੇ ਗੁਪਤ ਥਾਂ ਤੋਂ,+ ਨਾ ਹੀ ਹਨੇਰੇ ਦੇ ਦੇਸ਼ ਵਿੱਚੋਂ ਗੱਲ ਕੀਤੀ;ਮੈਂ ਯਾਕੂਬ ਦੀ ਸੰਤਾਨ* ਨੂੰ ਇਹ ਨਹੀਂ ਕਿਹਾ,‘ਮੈਨੂੰ ਵਿਅਰਥ ਵਿਚ ਹੀ ਭਾਲੋ।’ ਮੈਂ ਯਹੋਵਾਹ ਹਾਂ ਜੋ ਉਹੀ ਕਹਿੰਦਾ ਹਾਂ ਜੋ ਸਹੀ ਹੈ ਅਤੇ ਉਹੀ ਐਲਾਨ ਕਰਦਾ ਹਾਂ ਜੋ ਸੱਚ ਹੈ।+ 20  ਇਕੱਠੇ ਹੋਵੋ ਤੇ ਆਓ। ਹੇ ਕੌਮਾਂ ਤੋਂ ਬਚ ਨਿਕਲੇ ਲੋਕੋ, ਰਲ਼ ਕੇ ਨੇੜੇ ਆਓ।+ ਜਿਹੜੇ ਘੜੀਆਂ ਹੋਈਆਂ ਮੂਰਤਾਂ ਚੁੱਕੀ ਫਿਰਦੇ ਹਨ, ਉਹ ਕੁਝ ਨਹੀਂ ਜਾਣਦੇ,ਉਹ ਅਜਿਹੇ ਦੇਵਤੇ ਨੂੰ ਪ੍ਰਾਰਥਨਾ ਕਰਦੇ ਹਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦਾ।+ 21  ਆਪਣਾ ਬਿਆਨ ਦਿਓ, ਆਪਣਾ ਮੁਕੱਦਮਾ ਪੇਸ਼ ਕਰੋ। ਉਹ ਇਕ ਹੋ ਕੇ ਸਲਾਹ-ਮਸ਼ਵਰਾ ਕਰਨ। ਕਿਸ ਨੇ ਬਹੁਤ ਪਹਿਲਾਂ ਤੋਂ ਹੀ ਇਹ ਦੱਸ ਦਿੱਤਾ ਸੀ,ਬੀਤੇ ਜ਼ਮਾਨਿਆਂ ਵਿਚ ਹੀ ਇਸ ਦਾ ਐਲਾਨ ਕਰ ਦਿੱਤਾ ਸੀ? ਕੀ ਮੈਂ ਯਹੋਵਾਹ ਨੇ ਨਹੀਂ? ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;ਮੈਂ ਹੀ ਧਰਮੀ ਪਰਮੇਸ਼ੁਰ ਤੇ ਮੁਕਤੀਦਾਤਾ ਹਾਂ,+ ਮੇਰੇ ਤੋਂ ਸਿਵਾਇ ਹੋਰ ਕੋਈ ਨਹੀਂ।+ 22  ਹੇ ਧਰਤੀ ਦੇ ਕੋਨੇ-ਕੋਨੇ ਦੇ ਵਾਸੀਓ, ਮੇਰੇ ਵੱਲ ਮੁੜੋ ਤੇ ਬਚ ਜਾਓ+ਕਿਉਂਕਿ ਮੈਂ ਹੀ ਪਰਮੇਸ਼ੁਰ ਹਾਂ, ਹੋਰ ਕੋਈ ਨਹੀਂ।+ 23  ਮੈਂ ਆਪਣੀ ਸਹੁੰ ਖਾਧੀ ਹੈ;ਮੇਰੇ ਮੂੰਹੋਂ ਨਿਕਲਿਆ ਸ਼ਬਦ ਸੱਚਾ ਹੈ,ਇਹ ਵਾਪਸ ਨਹੀਂ ਮੁੜੇਗਾ:+ ਮੇਰੇ ਸਾਮ੍ਹਣੇ ਹਰ ਕੋਈ ਆਪਣੇ ਗੋਡੇ ਟੇਕੇਗਾ,ਹਰ ਜ਼ਬਾਨ ਵਫ਼ਾਦਾਰੀ ਨਿਭਾਉਣ ਦੀ ਸਹੁੰ ਖਾਏਗੀ+ 24  ਅਤੇ ਕਹੇਗੀ, ‘ਸੱਚ-ਮੁੱਚ, ਯਹੋਵਾਹ ਹਮੇਸ਼ਾ ਸਹੀ ਕੰਮ ਕਰਦਾ ਹੈ ਤੇ ਤਾਕਤਵਰ ਹੈ। ਉਸ ਉੱਤੇ ਭੜਕਣ ਵਾਲੇ ਸਾਰੇ ਜਣੇ ਸ਼ਰਮਿੰਦਾ ਹੋ ਕੇ ਉਸ ਕੋਲ ਆਉਣਗੇ। 25  ਯਹੋਵਾਹ ਦੇ ਕਰਕੇ ਇਜ਼ਰਾਈਲ ਦੀ ਸਾਰੀ ਸੰਤਾਨ* ਸਹੀ ਸਾਬਤ ਹੋਵੇਗੀ+ਅਤੇ ਉਹ ਉਸ ਉੱਤੇ ਮਾਣ ਕਰੇਗੀ।’”

ਫੁਟਨੋਟ

ਇਬ, “ਦੇ ਕਮਰਕੱਸੇ ਖੋਲ੍ਹ ਦਿਆਂ।”
ਇਬ, “ਤੇਰਾ ਲੱਕ ਬੰਨ੍ਹਾਂਗਾ।”
ਜਾਂ, “ਪੂਰਬ ਤੋਂ ਪੱਛਮ ਤਕ।”
ਜਾਂ, “ਬਹਿਸ ਕਰਦਾ ਹੈ।”
ਜਾਂ, “ਆਪਣੇ ਬਣਾਉਣ ਵਾਲੇ।”
ਜਾਂ ਸੰਭਵ ਹੈ, “ਜਾਂ ਕੀ ਮਿੱਟੀ ਕਹਿ ਸਕਦੀ ਹੈ: ‘ਤੇਰੀ ਬਣਾਈ ਚੀਜ਼ ਦੀਆਂ ਹੱਥੀਆਂ ਤਾਂ ਹੈ ਹੀ ਨਹੀਂ’?”
ਜਾਂ, “ਤੈਨੂੰ ਕਿਸ ਲਈ ਜਣਨ-ਪੀੜਾਂ ਲੱਗੀਆਂ ਹਨ?”
ਜਾਂ ਸੰਭਵ ਹੈ, “ ਦੇ ਮਜ਼ਦੂਰ।”
ਜਾਂ ਸੰਭਵ ਹੈ, “ਵਪਾਰੀ।”
ਜਾਂ ਸੰਭਵ ਹੈ, “ਖਾਲੀ ਰਹਿਣ ਲਈ।”
ਇਬ, “ਬੀ।”
ਇਬ, “ਬੀ।”