ਯਸਾਯਾਹ 25:1-12

  • ਪਰਮੇਸ਼ੁਰ ਦੇ ਲੋਕਾਂ ’ਤੇ ਬਹੁਤ ਸਾਰੀਆਂ ਬਰਕਤਾਂ (1-12)

    • ਯਹੋਵਾਹ ਵੱਲੋਂ ਵਧੀਆ ਦਾਖਰਸ ਦੀ ਦਾਅਵਤ (6)

    • ਮੌਤ ਨਹੀਂ ਰਹੇਗੀ (8)

25  ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ। ਮੈਂ ਤੇਰੀ ਵਡਿਆਈ ਕਰਦਾ ਹਾਂ, ਮੈਂ ਤੇਰੇ ਨਾਂ ਦਾ ਗੁਣਗਾਨ ਕਰਦਾ ਹਾਂਕਿਉਂਕਿ ਤੂੰ ਸ਼ਾਨਦਾਰ ਕੰਮ ਕੀਤੇ ਹਨ,+ਹਾਂ, ਤੂੰ ਪੁਰਾਣੇ ਸਮਿਆਂ ਤੋਂ ਇਹ ਕੰਮ ਕਰਨ ਦੀ ਠਾਣ ਲਈ ਸੀ,+ਇਹ ਸਭ ਕਰ ਕੇ ਤੂੰ ਵਫ਼ਾਦਾਰ ਤੇ ਭਰੋਸੇਯੋਗ ਸਾਬਤ ਹੋਇਆ ਹੈਂ।+   ਤੂੰ ਸ਼ਹਿਰ ਨੂੰ ਪੱਥਰਾਂ ਦਾ ਢੇਰ ਬਣਾ ਦਿੱਤਾ,ਕਿਲੇਬੰਦ ਸ਼ਹਿਰ ਨੂੰ ਖੰਡਰ ਬਣਾ ਦਿੱਤਾ,ਪਰਦੇਸੀਆਂ ਦਾ ਬੁਰਜ ਹੁਣ ਨਹੀਂ ਰਿਹਾ;ਇਹ ਸ਼ਹਿਰ ਫਿਰ ਕਦੇ ਨਹੀਂ ਉਸਾਰਿਆ ਜਾਵੇਗਾ।   ਇਸੇ ਕਰਕੇ ਤਾਕਤਵਰ ਲੋਕ ਤੇਰੀ ਵਡਿਆਈ ਕਰਨਗੇ;ਜ਼ਾਲਮ ਕੌਮਾਂ ਦਾ ਸ਼ਹਿਰ ਤੇਰੇ ਤੋਂ ਡਰੇਗਾ।+   ਕੰਧ ਉੱਤੇ ਤੇਜ਼ ਵਾਛੜ ਪੈਣ ਵਾਂਗ ਜਦੋਂ ਜ਼ਾਲਮਾਂ ਦਾ ਕਹਿਰ ਟੁੱਟਦਾ ਹੈ,ਤਾਂ ਤੂੰ ਦੁਖੀਆਂ ਲਈ ਮਜ਼ਬੂਤ ਕਿਲਾ ਬਣ ਜਾਂਦਾ ਹੈਂ,+ਦੁੱਖ ਦੀ ਘੜੀ ਵਿਚ ਗ਼ਰੀਬਾਂ ਲਈ ਗੜ੍ਹ,ਮੀਂਹ-ਹਨੇਰੀ ਵਿਚ ਪਨਾਹਅਤੇ ਗਰਮੀ ਵਿਚ ਛਾਂ ਬਣ ਜਾਂਦਾ ਹੈਂ।+   ਝੁਲ਼ਸੀ ਧਰਤੀ ਦੀ ਗਰਮੀ ਦੂਰ ਕਰਨ ਵਾਂਗਤੂੰ ਅਜਨਬੀਆਂ ਦੇ ਸ਼ੋਰ ਨੂੰ ਸ਼ਾਂਤ ਕਰ ਦਿੰਦਾ ਹੈਂ। ਜਿਵੇਂ ਬੱਦਲ ਦਾ ਪਰਛਾਵਾਂ ਗਰਮੀ ਘਟਾ ਦਿੰਦਾ ਹੈ,ਉਵੇਂ ਤੂੰ ਜ਼ਾਲਮਾਂ ਦੇ ਗਾਣੇ ਨੂੰ ਬੰਦ ਕਰ ਦਿੰਦਾ ਹੈਂ।   ਇਸ ਪਹਾੜ ਉੱਤੇ+ ਸੈਨਾਵਾਂ ਦਾ ਯਹੋਵਾਹ ਸਾਰੇ ਲੋਕਾਂ ਲਈਚਿਕਨਾਈ ਵਾਲੇ ਭੋਜਨ ਦੀ ਦਾਅਵਤ ਕਰੇਗਾ,+ਵਧੀਆ ਦਾਖਰਸ ਦੀ ਦਾਅਵਤ,ਗੁੱਦੇ ਵਾਲੀਆਂ ਹੱਡੀਆਂ ਸਣੇ ਚਿਕਨਾਈ ਵਾਲੇ ਭੋਜਨਅਤੇ ਵਧੀਆ ਕਿਸਮ ਦੇ ਪੁਣੇ ਹੋਏ ਦਾਖਰਸ ਦੀ ਦਾਅਵਤ।   ਇਸ ਪਹਾੜ ਤੋਂ ਉਹ ਉਸ ਚਾਦਰ ਨੂੰ ਹਟਾ ਦੇਵੇਗਾ* ਜਿਸ ਨੇ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈਅਤੇ ਉਸ ਬੁਣੇ ਹੋਏ ਪੜਦੇ* ਨੂੰ ਜੋ ਸਾਰੀਆਂ ਕੌਮਾਂ ਉੱਤੇ ਪਿਆ ਹੋਇਆ ਹੈ।   ਉਹ ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਵੇਗਾ*+ਅਤੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਰ ਚਿਹਰੇ ਤੋਂ ਹੰਝੂ ਪੂੰਝ ਦੇਵੇਗਾ।+ ਉਹ ਆਪਣੇ ਲੋਕਾਂ ਦੀ ਬਦਨਾਮੀ ਸਾਰੀ ਧਰਤੀ ਤੋਂ ਦੂਰ ਕਰ ਦੇਵੇਗਾਕਿਉਂਕਿ ਯਹੋਵਾਹ ਨੇ ਖ਼ੁਦ ਇਹ ਕਿਹਾ ਹੈ।   ਉਸ ਦਿਨ ਉਹ ਕਹਿਣਗੇ: “ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+ ਅਸੀਂ ਉਸ ’ਤੇ ਆਸ ਲਾਈ ਹੈ,+ਉਹੀ ਸਾਨੂੰ ਬਚਾਵੇਗਾ।+ ਹਾਂ, ਉਹ ਯਹੋਵਾਹ ਹੈ! ਅਸੀਂ ਉਸ ’ਤੇ ਉਮੀਦ ਲਾਈ ਹੈ। ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+ 10  ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਟਿਕਿਆ ਰਹੇਗਾ+ਅਤੇ ਮੋਆਬ ਨੂੰ ਉਸ ਦੀ ਥਾਂ ’ਤੇ ਹੀ ਮਿੱਧਿਆ ਜਾਵੇਗਾ+ਜਿਵੇਂ ਤੂੜੀ ਨੂੰ ਗੋਹੇ ਦੇ ਢੇਰ ਵਿਚ ਮਧੋਲਿਆ ਜਾਂਦਾ ਹੈ। 11  ਉਹ ਆਪਣੇ ਹੱਥ ਚੁੱਕ ਕੇ ਇਸ ਨੂੰ ਮਾਰੇਗਾਜਿਵੇਂ ਇਕ ਤੈਰਾਕ ਤੈਰਨ ਲਈ ਆਪਣੇ ਹੱਥ ਮਾਰਦਾ ਹੈਅਤੇ ਉਹ ਆਪਣੇ ਕੁਸ਼ਲ ਹੱਥਾਂ ਨਾਲ ਮਾਰ ਕੇਉਸ ਦੀ ਆਕੜ ਭੰਨ ਸੁੱਟੇਗਾ।+ 12  ਕਿਲੇਬੰਦ ਸ਼ਹਿਰ ਸਮੇਤ ਤੇਰੀਆਂ ਸੁਰੱਖਿਆ ਵਾਲੀਆਂ ਉੱਚੀਆਂ ਕੰਧਾਂ ਨੂੰਉਹ ਢਾਹ ਦੇਵੇਗਾ;ਉਹ ਇਸ ਨੂੰ ਜ਼ਮੀਨ ਉੱਤੇ ਡੇਗ ਦੇਵੇਗਾ, ਮਿੱਟੀ ਵਿਚ ਮਿਲਾ ਦੇਵੇਗਾ।

ਫੁਟਨੋਟ

ਜਾਂ, “ਘੁੰਡ।”
ਇਬ, “ਨਿਗਲ਼ ਲਵੇਗਾ।”
ਜਾਂ, “ਖ਼ਤਮ ਕਰ ਦੇਵੇਗਾ।”