ਯਸਾਯਾਹ 1:1-31
1 ਆਮੋਜ਼ ਦੇ ਪੁੱਤਰ ਯਸਾਯਾਹ* ਨੇ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦਰਸ਼ਣ ਦੇਖਿਆ:+
2 ਹੇ ਆਕਾਸ਼ ਸੁਣ ਅਤੇ ਹੇ ਧਰਤੀ ਕੰਨ ਲਾ,+ਯਹੋਵਾਹ ਨੇ ਕਿਹਾ ਹੈ:
“ਮੈਂ ਪੁੱਤਰਾਂ ਨੂੰ ਪਾਲ਼-ਪੋਸ ਕੇ ਵੱਡਾ ਕੀਤਾ,+ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।+
3 ਬਲਦ ਆਪਣੇ ਖ਼ਰੀਦਣ ਵਾਲੇ ਨੂੰਅਤੇ ਗਧਾ ਆਪਣੇ ਮਾਲਕ ਦੀ ਖੁਰਲੀ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ;ਪਰ ਇਜ਼ਰਾਈਲ ਮੈਨੂੰ* ਨਹੀਂ ਪਛਾਣਦਾ,+ਮੇਰੇ ਆਪਣੇ ਲੋਕ ਸਮਝ ਤੋਂ ਕੰਮ ਨਹੀਂ ਲੈਂਦੇ।”
4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ’ਤੇ!+
ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ’ਤੇ!
ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ।
5 ਤੁਸੀਂ ਬਗਾਵਤ ਕਰਨੋਂ ਬਾਜ਼ ਨਹੀਂ ਆਉਂਦੇ, ਮੈਂ ਤੁਹਾਡੇ ਹੋਰ ਕਿੱਥੇ ਮਾਰਾਂ?+
ਤੁਹਾਡਾ ਸਾਰਾ ਸਿਰ ਰੋਗੀ ਹੈਅਤੇ ਦਿਲ ਵੀ ਪੂਰੇ ਦਾ ਪੂਰਾ ਰੋਗੀ ਹੈ।+
6 ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਤੁਹਾਡਾ ਕੁਝ ਵੀ ਤੰਦਰੁਸਤ ਨਹੀਂ।
ਸਾਰੇ ਸਰੀਰ ਉੱਤੇ ਜ਼ਖ਼ਮ ਅਤੇ ਫੋੜੇ ਹਨ ਤੇ ਨੀਲ ਪਏ ਹਨ।
ਨਾ ਉਨ੍ਹਾਂ ਦਾ ਇਲਾਜ ਕੀਤਾ ਗਿਆ,* ਨਾ ਉਨ੍ਹਾਂ ਨੂੰ ਬੰਨ੍ਹਿਆ ਗਿਆ ਤੇ ਨਾ ਹੀ ਤੇਲ ਨਾਲ ਨਰਮ ਕੀਤਾ ਗਿਆ।+
7 ਤੁਹਾਡਾ ਦੇਸ਼ ਵੀਰਾਨ ਹੈ।
ਤੁਹਾਡੇ ਸ਼ਹਿਰ ਅੱਗ ਨਾਲ ਸੜੇ ਪਏ ਹਨ।
ਵਿਦੇਸ਼ੀ ਤੁਹਾਡੇ ਸਾਮ੍ਹਣੇ ਤੁਹਾਡੀ ਜ਼ਮੀਨ ਖਾਈ ਜਾਂਦੇ ਹਨ।+
ਇਹ ਇਵੇਂ ਉਜਾੜ ਹੋ ਗਿਆ ਜਿਵੇਂ ਇਸ ਨੂੰ ਵਿਦੇਸ਼ੀਆਂ ਨੇ ਤਬਾਹ ਕੀਤਾ ਹੋਵੇ।+
8 ਸੀਓਨ ਦੀ ਧੀ ਨੂੰ ਅੰਗੂਰਾਂ ਦੇ ਬਾਗ਼ ਵਿਚਲੇ ਛੱਪਰ ਵਾਂਗ ਛੱਡ ਦਿੱਤਾ ਗਿਆ,ਖੀਰੇ ਦੇ ਖੇਤ ਵਿਚਲੀ ਝੌਂਪੜੀ ਵਾਂਗ
ਅਤੇ ਘਿਰੇ ਹੋਏ ਸ਼ਹਿਰ ਵਾਂਗ।+
9 ਜੇ ਸੈਨਾਵਾਂ ਦਾ ਯਹੋਵਾਹ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਜੀਉਂਦਾ ਨਾ ਛੱਡਦਾ,ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇਅਤੇ ਸਾਡਾ ਹਾਲ ਗਮੋਰਾ* ਵਰਗਾ ਹੋ ਗਿਆ ਹੁੰਦਾ।+
10 ਹੇ ਸਦੂਮ ਦੇ ਤਾਨਾਸ਼ਾਹੋ,* ਯਹੋਵਾਹ ਦਾ ਬਚਨ ਸੁਣੋ।+
ਹੇ ਗਮੋਰਾ ਦੇ ਲੋਕੋ,+ ਸਾਡੇ ਪਰਮੇਸ਼ੁਰ ਦੇ ਕਾਨੂੰਨ* ’ਤੇ ਕੰਨ ਲਾਓ।
11 “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ।
“ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ।
12 ਤੁਸੀਂ ਮੇਰੇ ਸਾਮ੍ਹਣੇ ਹਾਜ਼ਰ ਹੁੰਦੇ ਹੋ,+ਮੇਰੇ ਵਿਹੜਿਆਂ ਨੂੰ ਮਿੱਧਦੇ ਹੋ,ਕਿਹਨੇ ਤੁਹਾਨੂੰ ਇੱਦਾਂ ਕਰਨ ਲਈ ਕਿਹਾ?+
13 ਅੱਗੇ ਤੋਂ ਅਨਾਜ ਦੇ ਵਿਅਰਥ ਚੜ੍ਹਾਵੇ ਲਿਆਉਣੇ ਬੰਦ ਕਰੋ।
ਤੁਹਾਡੇ ਧੂਪ ਤੋਂ ਮੈਨੂੰ ਘਿਣ ਹੈ।+
ਤੁਸੀਂ ਮੱਸਿਆ*+ ਤੇ ਸਬਤ ਦੇ ਦਿਨ ਮਨਾਉਂਦੇ ਹੋ+ ਅਤੇ ਸਭਾਵਾਂ ਰੱਖਦੇ ਹੋ,+ਪਰ ਮੈਨੂੰ ਇਹ ਬਰਦਾਸ਼ਤ ਨਹੀਂ ਕਿ ਤੁਸੀਂ ਖ਼ਾਸ ਸਭਾ ਰੱਖਣ ਦੇ ਨਾਲ-ਨਾਲ ਜਾਦੂ-ਟੂਣਾ+ ਵੀ ਕਰੋ।
14 ਮੈਨੂੰ ਤੁਹਾਡੇ ਮੱਸਿਆ ਦੇ ਦਿਨਾਂ ਅਤੇ ਤੁਹਾਡੇ ਤਿਉਹਾਰਾਂ ਤੋਂ ਨਫ਼ਰਤ ਹੈ।
ਉਹ ਮੇਰੇ ਲਈ ਬੋਝ ਬਣ ਗਏ ਹਨ;ਮੈਂ ਉਨ੍ਹਾਂ ਨੂੰ ਢੋਂਦਾ-ਢੋਂਦਾ ਥੱਕ ਗਿਆ ਹਾਂ।
15 ਜਦ ਤੁਸੀਂ ਆਪਣੇ ਹੱਥ ਫੈਲਾਉਂਦੇ ਹੋ,ਤਾਂ ਮੈਂ ਤੁਹਾਡੇ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹਾਂ।+
ਭਾਵੇਂ ਤੁਸੀਂ ਕਿੰਨੀਆਂ ਹੀ ਪ੍ਰਾਰਥਨਾਵਾਂ ਕਰਦੇ ਹੋ,+ਪਰ ਮੈਂ ਨਹੀਂ ਸੁਣਦਾ;+ਤੁਹਾਡੇ ਹੱਥ ਖ਼ੂਨ ਨਾਲ ਭਰੇ ਹੋਏ ਹਨ।+
16 ਨਹਾਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ;+ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ;ਬੁਰਾਈ ਕਰਨੀ ਛੱਡ ਦਿਓ।+
17 ਭਲਾ ਕਰਨਾ ਸਿੱਖੋ, ਨਿਆਂ ਨੂੰ ਭਾਲੋ,+ਜ਼ਾਲਮ ਨੂੰ ਸੁਧਾਰੋ,ਯਤੀਮ* ਦੇ ਹੱਕਾਂ ਦੀ ਰਾਖੀ ਕਰੋ
ਅਤੇ ਵਿਧਵਾ ਦਾ ਮੁਕੱਦਮਾ ਲੜੋ।”+
18 “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ,” ਯਹੋਵਾਹ ਕਹਿੰਦਾ ਹੈ।+
“ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ,ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ;+ਭਾਵੇਂ ਉਹ ਗੂੜ੍ਹੇ ਲਾਲ ਕੱਪੜੇ ਵਰਗੇ ਹੋਣ,ਉਹ ਉੱਨ ਵਰਗੇ ਹੋ ਜਾਣਗੇ।
19 ਜੇ ਤੁਸੀਂ ਸੁਣਨ ਲਈ ਰਾਜ਼ੀ ਹੋਵੋ,ਤਾਂ ਤੁਸੀਂ ਜ਼ਮੀਨ ਦੀਆਂ ਚੰਗੀਆਂ-ਚੰਗੀਆਂ ਚੀਜ਼ਾਂ ਖਾਓਗੇ।+
20 ਪਰ ਜੇ ਤੁਸੀਂ ਨਹੀਂ ਮੰਨੋਗੇ ਅਤੇ ਬਗਾਵਤ ਕਰੋਗੇ,ਤਾਂ ਤਲਵਾਰ ਤੁਹਾਨੂੰ ਨਿਗਲ਼ ਲਵੇਗੀ+ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”
21 ਦੇਖੋ, ਵਫ਼ਾਦਾਰ ਨਗਰੀ+ ਇਕ ਵੇਸਵਾ ਬਣ ਗਈ ਹੈ!+
ਉਸ ਵਿਚ ਨਿਆਂ ਦਾ ਬੋਲਬਾਲਾ ਸੀ;+ਉਸ ਵਿਚ ਧਰਮ ਵੱਸਦਾ ਸੀ,+ਪਰ ਹੁਣ ਉੱਥੇ ਖ਼ੂਨੀਆਂ ਦਾ ਬਸੇਰਾ ਹੈ।+
22 ਤੇਰੀ ਚਾਂਦੀ ਮੈਲ਼ ਬਣ ਗਈ ਹੈ+ਅਤੇ ਤੇਰੀ ਸ਼ਰਾਬ* ਵਿਚ ਪਾਣੀ ਮਿਲਿਆ ਹੋਇਆ ਹੈ।
23 “ਤੇਰੇ ਹਾਕਮ ਢੀਠ ਅਤੇ ਚੋਰਾਂ ਦੇ ਸਾਥੀ ਹਨ।+
ਉਨ੍ਹਾਂ ਵਿੱਚੋਂ ਹਰੇਕ ਰਿਸ਼ਵਤ ਦਾ ਭੁੱਖਾ ਹੈ ਅਤੇ ਤੋਹਫ਼ਿਆਂ ਪਿੱਛੇ ਭੱਜਦਾ ਹੈ।+
ਉਹ ਯਤੀਮ* ਦਾ ਨਿਆਂ ਨਹੀਂ ਕਰਦੇਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਤਕ ਕਦੇ ਨਹੀਂ ਪਹੁੰਚਦਾ।+
24 ਇਸ ਲਈ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ,ਇਜ਼ਰਾਈਲ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਐਲਾਨ ਕਰਦਾ ਹੈ:
“ਦੇਖੋ, ਮੈਂ ਆਪਣੇ ਵਿਰੋਧੀਆਂ ਨੂੰ ਭਜਾ ਕੇ ਰਾਹਤ ਪਾਵਾਂਗਾਅਤੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗਾ।+
25 ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ,ਜਿਵੇਂ ਚਾਂਦੀ ਨੂੰ ਪਿਘਲਾ ਕੇ ਉਸ ਦੀ ਮੈਲ਼ ਸੱਜੀ* ਨਾਲ ਦੂਰ ਕੀਤੀ ਜਾਂਦੀ ਹੈ,ਉਵੇਂ ਹੀ ਮੈਂ ਤੇਰੀ ਸਾਰੀ ਅਸ਼ੁੱਧਤਾ ਦੂਰ ਕਰਾਂਗਾ।+
26 ਮੈਂ ਪਹਿਲਾਂ ਵਾਂਗਤੇਰੇ ਲਈ ਨਿਆਂਕਾਰ ਅਤੇ ਸਲਾਹਕਾਰ ਠਹਿਰਾਵਾਂਗਾ।+
ਇਸ ਤੋਂ ਬਾਅਦ ਤੈਨੂੰ ‘ਧਾਰਮਿਕਤਾ ਦੀ ਨਗਰੀ,’ ਹਾਂ, ‘ਵਫ਼ਾਦਾਰ ਨਗਰੀ’ ਸੱਦਿਆ ਜਾਵੇਗਾ।+
27 ਸੀਓਨ ਨੂੰ ਨਿਆਂ ਨਾਲ ਛੁਡਾਇਆ ਜਾਵੇਗਾ+ਅਤੇ ਉਸ ਦੇ ਮੁੜਨ ਵਾਲੇ ਲੋਕਾਂ ਨੂੰ ਧਾਰਮਿਕਤਾ ਨਾਲ।
28 ਬਾਗ਼ੀ ਅਤੇ ਪਾਪੀ ਇਕੱਠੇ ਨਾਸ਼ ਹੋ ਜਾਣਗੇ+ਅਤੇ ਯਹੋਵਾਹ ਨੂੰ ਛੱਡਣ ਵਾਲੇ ਮਿਟ ਜਾਣਗੇ।+
29 ਜਿਨ੍ਹਾਂ ਵੱਡੇ-ਵੱਡੇ ਦਰਖ਼ਤਾਂ ਨੂੰ ਤੁਸੀਂ ਚਾਹੁੰਦੇ ਸੀ, ਉਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਣਗੇ+ਅਤੇ ਜਿਨ੍ਹਾਂ ਬਾਗ਼ਾਂ* ਨੂੰ ਤੁਸੀਂ ਚੁਣਿਆ, ਉਨ੍ਹਾਂ ਕਰਕੇ ਤੁਸੀਂ ਬੇਇੱਜ਼ਤ ਹੋਵੋਗੇ।+
30 ਤੁਸੀਂ ਉਸ ਵੱਡੇ ਦਰਖ਼ਤ ਵਰਗੇ ਹੋ ਜਾਓਗੇ ਜਿਸ ਦੇ ਪੱਤੇ ਮੁਰਝਾ ਰਹੇ ਹਨ+ਅਤੇ ਉਸ ਬਾਗ਼ ਵਰਗੇ ਜਿਸ ਵਿਚ ਪਾਣੀ ਨਹੀਂ ਹੈ।
31 ਤਾਕਤਵਰ ਆਦਮੀ ਸਣ* ਜਿਹਾ ਹੋ ਜਾਵੇਗਾਅਤੇ ਉਸ ਦਾ ਕੰਮ ਚੰਗਿਆੜੇ ਜਿਹਾ;ਉਹ ਦੋਵੇਂ ਇਕੱਠੇ ਸੜਨਗੇ,ਉਨ੍ਹਾਂ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇਗਾ।”
ਫੁਟਨੋਟ
^ ਮਤਲਬ “ਯਹੋਵਾਹ ਵੱਲੋਂ ਮੁਕਤੀ।”
^ ਜਾਂ, “ਆਪਣੇ ਮਾਲਕ ਨੂੰ।”
^ ਇਬ, “ਦਬਾ ਕੇ ਪੀਕ ਕੱਢੀ ਗਈ।”
^ ਜਾਂ, “ਅਮੂਰਾਹ।”
^ ਜਾਂ, “ਹਾਕਮੋ।”
^ ਜਾਂ, “ਦੀ ਸਿੱਖਿਆ।”
^ ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
^ ਇਬ, “ਕਣਕ ਤੋਂ ਬਣੀ ਬੀਅਰ।”
^ ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
^ ਜਾਂ, “ਇਕ ਤਰ੍ਹਾਂ ਦਾ ਸਾਬਣ।”
^ ਲੱਗਦਾ ਹੈ ਕਿ ਇਹ ਮੂਰਤੀ-ਪੂਜਾ ਨਾਲ ਸੰਬੰਧਿਤ ਦਰਖ਼ਤ ਅਤੇ ਬਾਗ਼ ਹਨ।
^ ਰੱਸੀ ਵਰਗੇ ਰੇਸ਼ੇ ਜੋ ਆਸਾਨੀ ਨਾਲ ਸੜ ਸਕਦੇ ਹਨ।