ਮੀਕਾਹ 3:1-12

  • ਆਗੂਆਂ ਅਤੇ ਨਬੀਆਂ ਦੀ ਨਿੰਦਿਆ (1-12)

    • ਮੀਕਾਹ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਤਾਕਤ ਨਾਲ ਭਰ ਗਿਆ (8)

    • ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ (11)

    • ਯਰੂਸ਼ਲਮ ਮਲਬੇ ਦਾ ਢੇਰ ਬਣੇਗਾ (12)

3  ਮੈਂ ਕਿਹਾ: “ਹੇ ਯਾਕੂਬ ਦੇ ਘਰਾਣੇ ਦੇ ਮੁਖੀਓ, ਕਿਰਪਾ ਕਰ ਕੇ ਸੁਣੋਅਤੇ ਹੇ ਇਜ਼ਰਾਈਲ ਦੇ ਘਰਾਣੇ ਦੇ ਹਾਕਮੋ, ਤੁਸੀਂ ਵੀ ਸੁਣੋ।+ ਕੀ ਤੁਹਾਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਨਿਆਂ ਕਿਵੇਂ ਕਰਨਾ?  2  ਪਰ ਤੁਸੀਂ ਨੇਕੀ ਨਾਲ ਨਫ਼ਰਤ+ ਅਤੇ ਬੁਰਾਈ ਨਾਲ ਪਿਆਰ ਕਰਦੇ ਹੋ;+ਤੁਸੀਂ ਮੇਰੇ ਲੋਕਾਂ ਦੀ ਚਮੜੀ ਅਤੇ ਉਨ੍ਹਾਂ ਦੀਆਂ ਹੱਡੀਆਂ ਤੋਂ ਮਾਸ ਨੋਚਦੇ ਹੋ।+  3  ਤੁਸੀਂ ਮੇਰੇ ਲੋਕਾਂ ਦਾ ਮਾਸ ਵੀ ਖਾਂਦੇ ਹੋ+ਅਤੇ ਉਨ੍ਹਾਂ ਦੀ ਚਮੜੀ ਉਧੇੜਦੇ ਹੋ,ਉਨ੍ਹਾਂ ਦੀਆਂ ਹੱਡੀਆਂ ਤੋੜਦੇ ਅਤੇ ਟੋਟੇ-ਟੋਟੇ ਕਰਦੇ ਹੋ,+ਜਿਵੇਂ ਇਕ ਪਤੀਲੇ* ਵਿਚ ਜਾਨਵਰ ਦਾ ਮੀਟ।  4  ਉਸ ਵੇਲੇ ਉਹ ਯਹੋਵਾਹ ਨੂੰ ਮਦਦ ਲਈ ਪੁਕਾਰਨਗੇ,ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦੇਵੇਗਾ। ਉਹ ਉਸ ਵੇਲੇ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ+ਉਨ੍ਹਾਂ ਤੋਂ ਆਪਣਾ ਮੂੰਹ ਲੁਕਾਵੇਗਾ।+  5  ਜਿਹੜੇ ਨਬੀ ਮੇਰੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ,+ਜਿਹੜੇ ਆਪਣੇ ਦੰਦਾਂ ਨਾਲ ਭੋਜਨ ਚਿੱਥਦੇ ਹੋਏ*+ ਕਹਿੰਦੇ ਹਨ, “ਸ਼ਾਂਤੀ ਹੈ!”+ ਪਰ ਜਿਹੜੇ ਉਨ੍ਹਾਂ ਦੇ ਮੂੰਹ ਵਿਚ ਕੁਝ ਨਹੀਂ ਪਾਉਂਦੇ, ਉਨ੍ਹਾਂ ਦੇ ਖ਼ਿਲਾਫ਼ ਯੁੱਧ ਦਾ ਐਲਾਨ* ਕਰਦੇ ਹਨ,ਯਹੋਵਾਹ ਉਨ੍ਹਾਂ ਨਬੀਆਂ ਦੇ ਖ਼ਿਲਾਫ਼ ਇਹ ਕਹਿੰਦਾ ਹੈ:  6  ‘ਤੁਹਾਡੇ ਲਈ ਰਾਤ ਹੋਵੇਗੀ,+ ਪਰ ਤੁਹਾਨੂੰ ਕੋਈ ਦਰਸ਼ਣ ਨਹੀਂ ਦਿਖਾਈ ਦੇਵੇਗਾ;+ਤੁਹਾਡੇ ਲਈ ਸਿਰਫ਼ ਹਨੇਰਾ ਹੀ ਹਨੇਰਾ ਹੋਵੇਗਾ, ਤੁਸੀਂ ਫਾਲ* ਨਹੀਂ ਪਾ ਸਕੋਗੇ। ਨਬੀਆਂ ਉੱਤੇ ਸੂਰਜ ਡੁੱਬ ਜਾਵੇਗਾਅਤੇ ਉਨ੍ਹਾਂ ਲਈ ਦਿਨੇ ਹਨੇਰਾ ਹੋ ਜਾਵੇਗਾ।+  7  ਦਰਸ਼ਣ ਦੇਖਣ ਵਾਲਿਆਂ ਨੂੰ ਸ਼ਰਮਿੰਦਾ ਕੀਤਾ ਜਾਵੇਗਾ+ਅਤੇ ਫਾਲ ਪਾਉਣ ਵਾਲੇ ਨਿਰਾਸ਼ ਹੋਣਗੇ। ਉਨ੍ਹਾਂ ਸਾਰਿਆਂ ਨੂੰ ਸ਼ਰਮ ਦੇ ਮਾਰੇ ਆਪਣਾ ਮੂੰਹ* ਲੁਕਾਉਣਾ ਪਵੇਗਾਕਿਉਂਕਿ ਪਰਮੇਸ਼ੁਰ ਕੋਈ ਜਵਾਬ ਨਹੀਂ ਦੇਵੇਗਾ।’”  8  ਪਰ ਮੈਂ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਤਾਕਤ ਨਾਲ ਭਰਿਆ ਹੋਇਆ ਹਾਂ,ਇਹ ਦਲੇਰੀ ਨਾਲ ਨਿਆਂ ਮੁਤਾਬਕ ਚੱਲਣ ਵਿਚ ਮੇਰੀ ਮਦਦ ਕਰਦੀ ਹੈਤਾਂਕਿ ਮੈਂ ਯਾਕੂਬ ਨੂੰ ਉਸ ਦੀ ਬਗਾਵਤ ਬਾਰੇ ਅਤੇ ਇਜ਼ਰਾਈਲ ਨੂੰ ਉਸ ਦੇ ਪਾਪ ਬਾਰੇ ਦੱਸਾਂ।  9  ਹੇ ਯਾਕੂਬ ਦੇ ਘਰਾਣੇ ਦੇ ਮੁਖੀਓ, ਕਿਰਪਾ ਕਰ ਕੇ ਸੁਣੋਅਤੇ ਹੇ ਇਜ਼ਰਾਈਲ ਦੇ ਘਰਾਣੇ ਦੇ ਹਾਕਮੋ, ਤੁਸੀਂ ਵੀ ਸੁਣੋ,+ਜਿਹੜੇ ਨਿਆਂ ਨਾਲ ਨਫ਼ਰਤ ਕਰਦੇ ਹਨ ਅਤੇ ਜੋ ਸਿੱਧਾ ਹੈ, ਉਸ ਨੂੰ ਵਿੰਗਾ ਕਰਦੇ ਹਨ,+ 10  ਜਿਹੜੇ ਖ਼ੂਨ-ਖ਼ਰਾਬੇ ਨਾਲ ਸੀਓਨ ਨੂੰ ਅਤੇ ਬੁਰਾਈ ਨਾਲ ਯਰੂਸ਼ਲਮ ਨੂੰ ਉਸਾਰਦੇ ਹਨ।+ 11  ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+ ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ: “ਕੀ ਯਹੋਵਾਹ ਸਾਡੇ ਨਾਲ ਨਹੀਂ?+ ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+ 12  ਇਸ ਲਈ ਤੁਹਾਡੇ ਕਰਕੇਸੀਓਨ ਨੂੰ ਖੇਤ ਵਾਂਗ ਵਾਹਿਆ ਜਾਵੇਗਾ,ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ+ਅਤੇ ਉਹ ਪਹਾੜ* ਸੰਘਣਾ ਜੰਗਲ ਬਣ ਜਾਵੇਗਾ ਜਿੱਥੇ ਪਰਮੇਸ਼ੁਰ ਦਾ ਘਰ ਹੈ।+

ਫੁਟਨੋਟ

ਜਾਂ, “ਚੌੜੇ ਮੂੰਹ ਵਾਲੇ ਪਤੀਲੇ।”
ਜਾਂ ਸੰਭਵ ਹੈ, “ਦੰਦੀਆਂ ਵੱਢਦੇ ਹੋਏ।”
ਇਬ, “ਨੂੰ ਪਵਿੱਤਰ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਇਬ, “ਆਪਣੀਆਂ ਮੁੱਛਾਂ।”
ਜਾਂ, “ਯਹੋਵਾਹ ਦਾ ਸਹਾਰਾ ਲੈਣ ਦਾ ਦਾਅਵਾ ਕਰਦੇ ਹੋਏ।”
ਇਬ, “ਚਾਂਦੀ।”
ਇਬ, “ਮੁਖੀ।”
ਜਾਂ, “ਮੰਦਰ ਵਾਲਾ ਪਹਾੜ।”