ਨਿਆਈਆਂ 5:1-31
5 ਉਸ ਦਿਨ ਦਬੋਰਾਹ+ ਨੇ ਅਬੀਨੋਅਮ ਦੇ ਪੁੱਤਰ ਬਾਰਾਕ+ ਨਾਲ ਇਹ ਗੀਤ ਗਾਇਆ:+
2 ਯਹੋਵਾਹ ਦੀ ਮਹਿਮਾ ਕਰੋਕਿਉਂਕਿ ਇਜ਼ਰਾਈਲ ਦੇ ਯੋਧਿਆਂ ਨੇ ਵਾਲ਼ ਨਹੀਂ ਬੰਨ੍ਹੇ,*ਲੋਕਾਂ ਨੇ ਖ਼ੁਸ਼ੀ ਨਾਲ ਖ਼ੁਦ ਨੂੰ ਪੇਸ਼ ਕੀਤਾ।+
3 ਹੇ ਰਾਜਿਓ, ਸੁਣੋ! ਹੇ ਹਾਕਮੋ, ਕੰਨ ਲਾਓ!
ਮੈਂ ਯਹੋਵਾਹ ਲਈ ਗਾਵਾਂਗੀ।
ਮੈਂ ਇਜ਼ਰਾਈਲ ਦੇ ਪਰਮੇਸ਼ੁਰ+ ਯਹੋਵਾਹ ਦੇ ਗੁਣ ਗਾਵਾਂਗੀ।*+
4 ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿਕਲਿਆ,+ਜਦ ਤੂੰ ਅਦੋਮ ਦੇ ਇਲਾਕੇ ਤੋਂ ਤੁਰਿਆ,ਤਾਂ ਧਰਤੀ ਕੰਬ ਉੱਠੀ, ਆਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ,ਬੱਦਲਾਂ ਤੋਂ ਬੇਹਿਸਾਬਾ ਪਾਣੀ ਵਰ੍ਹਿਆ।
5 ਪਹਾੜ ਯਹੋਵਾਹ ਦੇ ਸਾਮ੍ਹਣੇ ਪਿਘਲ ਗਏ,*+ਸੀਨਈ ਵੀ ਇਜ਼ਰਾਈਲ ਦੇ ਪਰਮੇਸ਼ੁਰ+ ਯਹੋਵਾਹ ਅੱਗੇ ਪਿਘਲ ਗਿਆ।+
6 ਅਨਾਥ ਦੇ ਪੁੱਤਰ ਸ਼ਮਗਰ+ ਦੇ ਦਿਨਾਂ ਵਿਚ,ਹਾਂ, ਯਾਏਲ+ ਦੇ ਦਿਨਾਂ ਵਿਚ ਰਾਹ ਸੁੰਨੇ ਪੈ ਗਏ;ਮੁਸਾਫ਼ਰ ਹੋਰ ਰਾਹਾਂ ਥਾਣੀਂ ਆਉਣ-ਜਾਣ ਲੱਗੇ।
7 ਇਜ਼ਰਾਈਲ ਦੇ ਪਿੰਡਾਂ ਦੇ ਲੋਕ ਨਾ ਰਹੇ;*ਹਾਂ, ਉਹ ਉੱਕਾ ਹੀ ਮੁੱਕ ਗਏ ਜਦ ਤਕ ਮੈਂ, ਦਬੋਰਾਹ,+ ਨਾ ਉੱਠੀ,ਹਾਂ, ਜਦ ਤਕ ਮੈਂ ਇਜ਼ਰਾਈਲ ਦੀ ਮਾਂ ਬਣ ਕੇ ਨਾ ਉੱਠੀ।+
8 ਉਨ੍ਹਾਂ ਨੇ ਨਵੇਂ ਦੇਵਤੇ ਚੁਣੇ;+ਫਿਰ ਦਰਵਾਜ਼ਿਆਂ ’ਤੇ ਲੜਾਈ ਹੋਈ।+
ਇਜ਼ਰਾਈਲ ਦੇ 40,000 ਜਣਿਆਂ ਵਿਚਕਾਰਨਾ ਕੋਈ ਢਾਲ ਨਜ਼ਰ ਆਈ, ਨਾ ਕੋਈ ਨੇਜ਼ਾ।
9 ਮੇਰਾ ਦਿਲ ਇਜ਼ਰਾਈਲ ਦੇ ਉਨ੍ਹਾਂ ਹਾਕਮਾਂ ਨਾਲ ਹੈ+ਜੋ ਖ਼ੁਸ਼ੀ-ਖ਼ੁਸ਼ੀ ਲੋਕਾਂ ਨਾਲ ਤੁਰ ਪਏ।+
ਯਹੋਵਾਹ ਦੀ ਵਡਿਆਈ ਹੋਵੇ!
10 ਹੇ ਭੂਰੇ ਗਧਿਆਂ ’ਤੇ ਸਵਾਰ ਹੋਣ ਵਾਲਿਓ,ਹੇ ਵਧੀਆ-ਵਧੀਆ ਗਲੀਚਿਆਂ ’ਤੇ ਬੈਠਣ ਵਾਲਿਓਅਤੇ ਹੇ ਰਾਹ ’ਤੇ ਤੁਰਨ ਵਾਲਿਓ,ਸੋਚ-ਵਿਚਾਰ ਕਰੋ!
11 ਖੂਹਾਂ ਤੋਂ ਪਾਣੀ ਪਿਲਾਉਣ ਵਾਲਿਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ;ਉੱਥੇ ਉਹ ਯਹੋਵਾਹ ਦੇ ਚੰਗੇ ਕੰਮਾਂ ਦਾ ਵਰਣਨ ਕਰਦੇ ਸਨ,ਨਾਲੇ ਇਜ਼ਰਾਈਲ ਦੇ ਪਿੰਡਾਂ ਦੇ ਵਾਸੀਆਂ ਦੇ ਨੇਕ ਕੰਮਾਂ ਦਾ।
ਫਿਰ ਯਹੋਵਾਹ ਦੇ ਲੋਕ ਦਰਵਾਜ਼ਿਆਂ ਵੱਲ ਚਲੇ ਗਏ।
12 ਜਾਗ, ਹੇ ਦਬੋਰਾਹ,+ ਜਾਗ!
ਜਾਗ ਉੱਠ, ਗੀਤ ਗਾ!+
ਹੇ ਅਬੀਨੋਅਮ ਦੇ ਪੁੱਤਰ ਬਾਰਾਕ!+ ਉੱਠ, ਆਪਣੇ ਕੈਦੀਆਂ ਨੂੰ ਲੈ ਜਾ!
13 ਫਿਰ ਬਾਕੀ ਰਹਿੰਦੇ ਲੋਕ ਹਾਕਮਾਂ ਕੋਲ ਆਏ;ਯਹੋਵਾਹ ਦੇ ਲੋਕ ਸੂਰਮਿਆਂ ਨਾਲ ਲੜਨ ਲਈ ਮੇਰੇ ਕੋਲ ਆਏ।
14 ਜੋ ਘਾਟੀ ਵਿਚ ਗਏ, ਉਹ ਇਫ਼ਰਾਈਮ ਤੋਂ ਸਨ;ਹੇ ਬਿਨਯਾਮੀਨ, ਉਹ ਤੇਰੇ ਲੋਕਾਂ ਵਿਚਕਾਰ ਤੇਰੇ ਪਿੱਛੇ-ਪਿੱਛੇ ਆ ਰਹੇ ਹਨ।
ਮਾਕੀਰ+ ਤੋਂ ਹਾਕਮ ਥੱਲੇ ਗਏ,ਜ਼ਬੂਲੁਨ ਤੋਂ ਉਹ ਗਏ ਜਿਨ੍ਹਾਂ ਕੋਲ ਭਰਤੀ ਕਰਨ ਵਾਲੇ ਦਾ ਡੰਡਾ ਹੈ।*
15 ਯਿਸਾਕਾਰ ਦੇ ਪ੍ਰਧਾਨ ਦਬੋਰਾਹ ਨਾਲ ਸਨ,ਨਾਲੇ ਯਿਸਾਕਾਰ ਤੇ ਬਾਰਾਕ ਵੀ।+
ਘਾਟੀ ਵਿਚ ਉਸ ਨੂੰ ਪੈਦਲ ਹੀ ਭੇਜਿਆ ਗਿਆ।+
ਰਊਬੇਨ ਦੇ ਦਲ ਦੁਚਿੱਤੀ ਵਿਚ ਸਨ।
16 ਤੁਸੀਂ ਕਿਉਂ ਦੋ ਬੋਰਿਆਂ* ਵਿਚਕਾਰ ਹੀ ਬੈਠੇ ਰਹੇਤੇ ਇੱਜੜਾਂ+ ਲਈ ਵਜਾਈਆਂ ਉਨ੍ਹਾਂ ਦੀਆਂ ਬੰਸਰੀਆਂ ਹੀ ਸੁਣਦੇ ਰਹੇ?
ਰਊਬੇਨ ਦੇ ਦਲ ਦੁਚਿੱਤੀ ਵਿਚ ਸਨ।
17 ਗਿਲਆਦ ਯਰਦਨ ਦੇ ਉਸ ਪਾਰ ਹੀ ਰਿਹਾ;+ਅਤੇ ਦਾਨ, ਉਹ ਕਿਉਂ ਜਹਾਜ਼ਾਂ ਨਾਲ ਹੀ ਰਿਹਾ?+
ਆਸ਼ੇਰ ਸਮੁੰਦਰ ਕਿਨਾਰੇ ਹੱਥ ’ਤੇ ਹੱਥ ਧਰ ਕੇ ਬੈਠਾ ਰਿਹਾ,ਆਪਣੀਆਂ ਬੰਦਰਗਾਹਾਂ ਤੋਂ ਹਿੱਲਿਆ ਤਕ ਨਹੀਂ।+
18 ਜ਼ਬੂਲੁਨੀਆਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ;ਨਫ਼ਤਾਲੀ ਨੇ ਵੀ+ ਉਚਾਈਆਂ ’ਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ।+
19 ਰਾਜੇ ਆਏ ਤੇ ਉਹ ਲੜੇ;ਤਾਨਾਕ ਵਿਚ ਮਗਿੱਦੋ ਦੇ ਪਾਣੀਆਂ ਕੋਲ+ਕਨਾਨ ਦੇ ਰਾਜੇ ਲੜੇ।+
ਉਹ ਚਾਂਦੀ ਲੁੱਟ ਨਾ ਪਾਏ।+
20 ਆਸਮਾਨ ਤੋਂ ਤਾਰੇ ਲੜੇ;ਉਹ ਆਪਣੇ ਗ੍ਰਹਿ-ਪਥ ਤੋਂ ਸੀਸਰਾ ਨਾਲ ਲੜੇ।
21 ਕੀਸ਼ੋਨ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ,+ਹਾਂ, ਉਹ ਪੁਰਾਣੀ ਨਦੀ, ਕੀਸ਼ੋਨ ਨਦੀ।
ਹੇ ਮੇਰੀ ਜਿੰਦ, ਤੂੰ ਤਾਕਤਵਰਾਂ ਨੂੰ ਕੁਚਲ ਦਿੱਤਾ।
22 ਫਿਰ ਘੋੜਿਆਂ ਦੇ ਖੁਰਾਂ ਦੀਆਂ ਟਾਪਾਂ ਗੂੰਜੀਆਂਜਦ ਉਸ ਦੇ ਜੰਗੀ ਘੋੜੇ ਤੇਜ਼ ਹਵਾ ਵਾਂਗ ਆਏ।+
23 ਯਹੋਵਾਹ ਦੇ ਦੂਤ ਨੇ ਕਿਹਾ, ‘ਮੇਰੋਜ਼ ਨੂੰ ਸਰਾਪ ਦਿਓ,’‘ਹਾਂ, ਇਸ ਦੇ ਵਾਸੀਆਂ ਨੂੰ ਸਰਾਪ ਦਿਓਕਿਉਂਕਿ ਉਹ ਯਹੋਵਾਹ ਦੀ ਮਦਦ ਲਈ ਨਹੀਂ ਆਏ,ਹਾਂ, ਆਪਣੇ ਸੂਰਮਿਆਂ ਨਾਲ ਯਹੋਵਾਹ ਦੀ ਮਦਦ ਲਈ ਨਹੀਂ ਆਏ।’
24 ਹੇਬਰ+ ਕੇਨੀ ਦੀ ਪਤਨੀ ਯਾਏਲ+ਸਾਰੀਆਂ ਔਰਤਾਂ ਨਾਲੋਂ ਧੰਨ ਹੈ;ਉਹ ਤੰਬੂਆਂ ਵਿਚ ਰਹਿਣ ਵਾਲੀਆਂ ਸਭ ਔਰਤਾਂ ਨਾਲੋਂ ਧੰਨ ਹੈ।
25 ਸੀਸਰਾ ਨੇ ਪਾਣੀ ਮੰਗਿਆ; ਉਸ ਨੇ ਉਸ ਨੂੰ ਦੁੱਧ ਦਿੱਤਾ।
ਦਾਅਵਤ ਵਾਲੇ ਵੱਡੇ ਕਟੋਰੇ ਵਿਚ ਉਸ ਨੇ ਮਲਾਈ ਵਾਲਾ ਦੁੱਧ ਦਿੱਤਾ।*+
26 ਉਸ ਨੇ ਹੱਥ ਵਧਾ ਕੇ ਤੰਬੂ ਦਾ ਕਿੱਲ ਲਿਆ,ਸੱਜੇ ਹੱਥ ਨਾਲ ਕਾਰੀਗਰ ਦਾ ਹਥੌੜਾ ਉਠਾਇਆ।
ਉਸ ਨੇ ਸੀਸਰਾ ਦੇ ਹਥੌੜਾ ਮਾਰਿਆ, ਉਸ ਨੇ ਉਸ ਦਾ ਸਿਰ ਕੁਚਲ ਦਿੱਤਾਤੇ ਉਸ ਦੀਆਂ ਪੁੜਪੁੜੀਆਂ ਨੂੰ ਵਿੰਨ੍ਹ ਦਿੱਤਾ।+
27 ਉਸ ਦੇ ਪੈਰਾਂ ਵਿਚ ਉਹ ਢਹਿ-ਢੇਰੀ ਹੋ ਗਿਆ; ਉਹ ਡਿਗਿਆ ਤੇ ਲੰਮਾ ਪੈ ਗਿਆ;ਹਾਂ, ਉਹ ਉਸ ਦੇ ਪੈਰਾਂ ਵਿਚ ਹੀ ਢੇਰੀ ਹੋ ਗਿਆ ਤੇ ਡਿਗ ਪਿਆ;ਜਿੱਥੇ ਉਹ ਡਿਗਿਆ, ਉੱਥੇ ਹੀ ਉਹ ਮਰ ਗਿਆ।
28 ਤਾਕੀ ਵਿਚ ਇਕ ਔਰਤ ਅੱਖਾਂ ਵਿਛਾਈ ਬੈਠੀ ਸੀ,ਹਾਂ, ਸੀਸਰਾ ਦੀ ਮਾਂ ਝਰੋਖੇ ਵਿੱਚੋਂ ਦੀ ਤੱਕਦੀ ਪਈ ਸੀ,‘ਉਸ ਦਾ ਰਥ ਆਉਣ ਵਿਚ ਦੇਰ ਕਿਉਂ ਕਰ ਰਿਹਾ ਹੈ?
ਉਸ ਦੇ ਰਥਾਂ ਦੇ ਘੋੜਿਆਂ ਦੀਆਂ ਟਾਪਾਂ ਹਾਲੇ ਤਕ ਸੁਣਾਈ ਕਿਉਂ ਨਹੀਂ ਦਿੱਤੀਆਂ?’+
29 ਉਸ ਦੇ ਮਹਿਲ ਦੀਆਂ ਬੁੱਧੀਮਾਨ ਔਰਤਾਂ ਨੇ ਉਸ ਨੂੰ ਕਿਹਾ;ਹਾਂ, ਉਸ ਨੇ ਆਪ ਵੀ ਮਨ ਹੀ ਮਨ ਸੋਚਿਆ,
30 ‘ਉਹ ਲੁੱਟੇ ਹੋਏ ਮਾਲ ਨੂੰ ਵੰਡ ਰਹੇ ਹੋਣੇ,ਹਰ ਯੋਧੇ ਨੂੰ ਇਕ ਕੁੜੀ* ਜਾਂ ਦੋ ਕੁੜੀਆਂ* ਮਿਲ ਰਹੀਆਂ ਹੋਣੀਆਂ,ਸੀਸਰਾ ਨੂੰ ਲੁੱਟ ਦੇ ਮਾਲ ਵਿੱਚੋਂ ਰੰਗਦਾਰ ਕੱਪੜੇ ਮਿਲੇ ਹੋਣੇ, ਹਾਂ, ਲੁੱਟ ਵਿੱਚੋਂ ਰੰਗਦਾਰ ਕੱਪੜੇ,ਲੁਟੇਰਿਆਂ ਦੇ ਗਲ਼ਾਂ ਵਿਚ ਪਾਉਣ ਲਈਕਢਾਈ ਵਾਲਾ ਕੱਪੜਾ, ਰੰਗਦਾਰ ਕੱਪੜਾ, ਹਾਂ, ਦੋ-ਦੋ ਕਢਾਈ ਵਾਲੇ ਕੱਪੜੇ।
31 ਹੇ ਯਹੋਵਾਹ, ਤੇਰੇ ਸਾਰੇ ਦੁਸ਼ਮਣ ਮਿਟ ਜਾਣ,+ਪਰ ਤੇਰੇ ਪ੍ਰੇਮੀ ਚੜ੍ਹਦੇ ਸੂਰਜ ਦੇ ਚਾਨਣ ਵਾਂਗ ਹੋਣ।”
ਅਤੇ ਦੇਸ਼ ਨੂੰ 40 ਸਾਲ ਆਰਾਮ ਮਿਲਿਆ।*+
ਫੁਟਨੋਟ
^ ਸੰਭਵ ਹੈ ਕਿ ਇਹ ਇਕ ਨਿਸ਼ਾਨੀ ਸੀ ਕਿ ਉਨ੍ਹਾਂ ਨੇ ਕੋਈ ਸਹੁੰ ਖਾਧੀ ਸੀ ਜਾਂ ਪਰਮੇਸ਼ੁਰ ਨੂੰ ਸਮਰਪਣ ਕੀਤਾ ਸੀ।
^ ਜਾਂ, “ਲਈ ਸੰਗੀਤ ਵਜਾਵਾਂਗੀ।”
^ ਜਾਂ ਸੰਭਵ ਹੈ, “ਥਰਥਰਾ ਗਏ।”
^ ਜਾਂ, “ਮੁੱਕ ਗਏ।”
^ ਜਾਂ ਸੰਭਵ ਹੈ, “ਜਿਨ੍ਹਾਂ ਕੋਲ ਗ੍ਰੰਥੀ ਦੀਆਂ ਲਿਖਣ ਵਾਲੀਆਂ ਚੀਜ਼ਾਂ ਹਨ।”
^ ਯਾਨੀ, ਭਾਰ ਢੋਣ ਵਾਲੇ ਜਾਨਵਰਾਂ ’ਤੇ ਰੱਖੇ ਬੋਰੇ।
^ ਜਾਂ, “ਮਲਾਈ ਦਿੱਤੀ।”
^ ਇਬ, “ਕੁੱਖ।”
^ ਇਬ, “ਕੁੱਖਾਂ।”
^ ਜਾਂ, “ਸ਼ਾਂਤੀ ਮਿਲੀ।”