ਜ਼ਬੂਰ 95:1-11
95 ਆਓ ਆਪਾਂ ਖ਼ੁਸ਼ੀ ਨਾਲ ਯਹੋਵਾਹ ਦੀ ਜੈ-ਜੈ ਕਾਰ ਕਰੀਏ!
ਆਓ ਆਪਾਂ ਖ਼ੁਸ਼ੀ ਨਾਲ ਆਪਣੀ ਮੁਕਤੀ ਦੀ ਚਟਾਨ ਦੇ ਜਸ ਗਾਈਏ।+
2 ਆਓ ਆਪਾਂ ਧੰਨਵਾਦ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਈਏ;+ਆਓ ਆਪਾਂ ਗੀਤ ਗਾਈਏ ਅਤੇ ਉਸ ਦੀ ਜੈ-ਜੈ ਕਾਰ ਕਰੀਏ।
3 ਯਹੋਵਾਹ ਮਹਾਨ ਪਰਮੇਸ਼ੁਰ ਹੈ,ਉਹ ਸਾਰੇ ਈਸ਼ਵਰਾਂ ਤੋਂ ਮਹਾਨ ਰਾਜਾ ਹੈ।+
4 ਧਰਤੀ ਦੀਆਂ ਡੂੰਘਾਈਆਂ ’ਤੇ ਉਸ ਦਾ ਅਧਿਕਾਰ ਹੈ;ਪਹਾੜਾਂ ਦੀਆਂ ਚੋਟੀਆਂ ਉਸ ਦੀਆਂ ਹਨ।+
5 ਉਸ ਨੇ ਸਮੁੰਦਰ ਬਣਾਇਆ ਅਤੇ ਇਹ ਉਸ ਦਾ ਹੈ+ਅਤੇ ਉਸ ਦੇ ਹੱਥਾਂ ਨੇ ਹੀ ਸੁੱਕੀ ਜ਼ਮੀਨ ਬਣਾਈ।+
6 ਆਓ ਆਪਾਂ ਉਸ ਦੀ ਭਗਤੀ ਕਰੀਏ ਅਤੇ ਉਸ ਅੱਗੇ ਸਿਰ ਨਿਵਾਈਏ;ਆਓ ਆਪਾਂ ਆਪਣੇ ਸਿਰਜਣਹਾਰ ਯਹੋਵਾਹ ਸਾਮ੍ਹਣੇ ਗੋਡੇ ਟੇਕੀਏ।+
7 ਉਹੀ ਸਾਡਾ ਪਰਮੇਸ਼ੁਰ ਹੈ,ਅਸੀਂ ਉਸ ਦੀ ਚਰਾਂਦ ਦੀਆਂ ਭੇਡਾਂ ਹਾਂ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦਾ ਹੈ।+
ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,+
8 ਤਾਂ ਤੁਸੀਂ ਆਪਣੇ ਦਿਲ ਕਠੋਰ ਨਾ ਕਰਿਓ,ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਮਰੀਬਾਹ* ਵਿਚ ਆਪਣੇ ਦਿਲ ਕਠੋਰ ਕੀਤੇ ਸਨ+ਹਾਂ, ਉਜਾੜ ਵਿਚ ਮੱਸਾਹ* ਦੇ ਦਿਨ ਕੀਤੇ ਸਨ,+
9 ਜਦ ਉਨ੍ਹਾਂ ਨੇ ਮੈਨੂੰ ਪਰਖਿਆ ਸੀ;+ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੇ ਮੇਰੇ ਕੰਮ ਦੇਖੇ ਸਨ।+
10 ਇਸ ਕਰਕੇ ਮੈਨੂੰ 40 ਸਾਲ ਉਸ ਪੀੜ੍ਹੀ ਨਾਲ ਘਿਰਣਾ ਰਹੀ।
ਮੈਂ ਕਿਹਾ: “ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ;ਇਹ ਮੇਰੇ ਰਾਹਾਂ ’ਤੇ ਨਹੀਂ ਚੱਲਦੇ।”
11 ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ:
“ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।”+