ਜ਼ਬੂਰ 76:1-12

  • ਸੀਓਨ ਦੇ ਦੁਸ਼ਮਣਾਂ ʼਤੇ ਪਰਮੇਸ਼ੁਰ ਦੀ ਜਿੱਤ

    • ਪਰਮੇਸ਼ੁਰ ਹਲੀਮ ਲੋਕਾਂ ਨੂੰ ਬਚਾਉਂਦਾ ਹੈ (9)

    • ਦੁਸ਼ਮਣਾਂ ਦਾ ਘਮੰਡ ਚੂਰ-ਚੂਰ ਕੀਤਾ ਜਾਵੇਗਾ (12)

ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਆਸਾਫ਼+ ਦਾ ਗੀਤ। 76  ਯਹੂਦਾਹ ਵਿਚ ਸਾਰੇ ਜਣੇ ਪਰਮੇਸ਼ੁਰ ਨੂੰ ਜਾਣਦੇ ਹਨ;+ਇਜ਼ਰਾਈਲ ਵਿਚ ਉਸ ਦਾ ਨਾਂ ਮਹਾਨ ਹੈ।+  2  ਉਸ ਦਾ ਤੰਬੂ ਸ਼ਾਲੇਮ ਵਿਚ+ਅਤੇ ਉਸ ਦਾ ਨਿਵਾਸ-ਸਥਾਨ ਸੀਓਨ ਵਿਚ ਹੈ।+  3  ਉੱਥੇ ਉਸ ਨੇ ਬਲ਼ਦੇ ਤੀਰਾਂ ਨੂੰ ਤੋੜਿਆ ਸੀ,ਨਾਲੇ ਢਾਲਾਂ, ਤਲਵਾਰਾਂ ਅਤੇ ਲੜਾਈ ਦੇ ਹਥਿਆਰਾਂ ਨੂੰ।+ (ਸਲਹ)  4  ਤੇਰੇ ਚਾਰੇ ਪਾਸੇ ਚਾਨਣ ਹੀ ਚਾਨਣ ਹੈ;*ਤੇਰੀ ਸ਼ਾਨ ਪਹਾੜਾਂ ਨਾਲੋਂ ਵੀ ਜ਼ਿਆਦਾ ਹੈ ਜਿੱਥੇ ਸ਼ਿਕਾਰੀ ਜਾਨਵਰ ਰਹਿੰਦੇ ਹਨ।  5  ਸੂਰਮਿਆਂ ਨੂੰ ਲੁੱਟ ਲਿਆ ਗਿਆ।+ ਉਹ ਮੌਤ ਦੀ ਨੀਂਦ ਸੌਂ ਗਏ;ਯੋਧਿਆਂ ਵਿਚ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਰਹੀ।+  6  ਹੇ ਯਾਕੂਬ ਦੇ ਪਰਮੇਸ਼ੁਰ, ਤੇਰੇ ਝਿੜਕਣ ਕਰਕੇਘੋੜੇ ਅਤੇ ਰਥਾਂ ਦੇ ਸਵਾਰ ਮੌਤ ਦੀ ਗੂੜ੍ਹੀ ਨੀਂਦ ਸੌਂ ਗਏ।+  7  ਤੇਰੇ ਤੋਂ ਹੀ ਡਰਨਾ ਚਾਹੀਦਾ ਹੈ।+ ਕੌਣ ਤੇਰੇ ਡਾਢੇ ਕ੍ਰੋਧ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+  8  ਤੂੰ ਸਵਰਗੋਂ ਸਜ਼ਾ ਦਾ ਫ਼ੈਸਲਾ ਸੁਣਾਇਆ;+ਧਰਤੀ ਡਰ ਕੇ ਖ਼ਾਮੋਸ਼ ਹੋ ਗਈ+  9  ਜਦੋਂ ਪਰਮੇਸ਼ੁਰ ਸਜ਼ਾ ਦੇਣ ਲਈ ਉੱਠਿਆਤਾਂਕਿ ਧਰਤੀ ਦੇ ਸਾਰੇ ਹਲੀਮ* ਲੋਕਾਂ ਨੂੰ ਬਚਾਵੇ।+ (ਸਲਹ) 10  ਇਨਸਾਨਾਂ ਦਾ ਕ੍ਰੋਧ ਤੇਰੀ ਮਹਿਮਾ ਦਾ ਕਾਰਨ ਬਣੇਗਾ;+ਜਦੋਂ ਉਹ ਕ੍ਰੋਧ ਵਿਚ ਆ ਕੇ ਆਖ਼ਰੀ ਹੱਲਾ ਬੋਲਣਗੇ, ਤਾਂ ਤੂੰ ਆਪਣੀ ਵਡਿਆਈ ਕਰਾਏਂਗਾ। 11  ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਸੁੱਖਣਾਂ ਸੁੱਖ ਅਤੇ ਪੂਰੀਆਂ ਕਰ+ਜਿਹੜੇ ਉਸ ਦੇ ਆਲੇ-ਦੁਆਲੇ ਹਨ, ਉਹ ਡਰਦੇ-ਡਰਦੇ ਉਸ ਲਈ ਤੋਹਫ਼ੇ ਲਿਆਉਣ।+ 12  ਉਹ ਆਗੂਆਂ ਦਾ ਘਮੰਡ ਚੂਰ-ਚੂਰ ਕਰ ਦੇਵੇਗਾ;ਉਹ ਧਰਤੀ ਦੇ ਰਾਜਿਆਂ ਦੇ ਦਿਲਾਂ ਵਿਚ ਡਰ ਬਿਠਾਉਂਦਾ ਹੈ।

ਫੁਟਨੋਟ

ਜਾਂ, “ਤੇਰਾ ਨੂਰ ਤੇਜ਼ ਚਮਕਦਾ ਹੈ।”
ਜਾਂ, “ਸ਼ਾਂਤ ਸੁਭਾਅ ਦੇ।”