ਜ਼ਬੂਰ 52:1-9

  • ਪਰਮੇਸ਼ੁਰ ਦੇ ਅਟੱਲ ਪਿਆਰ ’ਤੇ ਭਰੋਸਾ ਕਰਨਾ

    • ਬੁਰੇ ਕੰਮਾਂ ’ਤੇ ਸ਼ੇਖ਼ੀਆਂ ਮਾਰਨ ਵਾਲਿਆਂ ਨੂੰ ਚੇਤਾਵਨੀ (1-5)

    • ਦੁਸ਼ਟ ਧਨ-ਦੌਲਤ ’ਤੇ ਭਰੋਸਾ ਰੱਖਦਾ ਹੈ (7)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਮਸਕੀਲ* ਜਦ ਅਦੋਮੀ ਦੋਏਗ ਨੇ ਆ ਕੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਆਇਆ ਸੀ।+ 52  ਓਏ ਦੁਸ਼ਟਾ, ਤੂੰ ਆਪਣੇ ਬੁਰੇ ਕੰਮਾਂ ’ਤੇ ਸ਼ੇਖ਼ੀਆਂ ਕਿਉਂ ਮਾਰਦਾ ਹੈਂ?+ ਪਰਮੇਸ਼ੁਰ ਦਾ ਅਟੱਲ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।+   ਤੇਰੀ ਜ਼ਬਾਨ ਉਸਤਰੇ ਵਾਂਗ ਤਿੱਖੀ ਹੈ,+ਇਹ ਚਾਲਾਂ ਚੱਲਦੀ ਅਤੇ ਧੋਖੇ ਭਰੀਆਂ ਗੱਲਾਂ ਕਰਦੀ ਹੈ।+   ਤੈਨੂੰ ਚੰਗੇ ਕੰਮਾਂ ਨਾਲੋਂ ਬੁਰੇ ਕੰਮ ਜ਼ਿਆਦਾ ਪਸੰਦ ਹਨ,ਤੈਨੂੰ ਸੱਚ ਬੋਲਣ ਨਾਲੋਂ ਝੂਠ ਬੋਲਣਾ ਜ਼ਿਆਦਾ ਚੰਗਾ ਲੱਗਦਾ ਹੈ। (ਸਲਹ)   ਤੇਰੀ ਜ਼ਬਾਨ ’ਤੇ ਕਿੰਨਾ ਫ਼ਰੇਬ ਹੈ! ਤੈਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਨ ਵਿਚ ਕਿੰਨਾ ਮਜ਼ਾ ਆਉਂਦਾ ਹੈ!   ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ;+ਉਹ ਤੈਨੂੰ ਘਸੀਟ ਕੇ ਤੇਰੇ ਤੰਬੂ ਵਿੱਚੋਂ ਬਾਹਰ ਕੱਢ ਦੇਵੇਗਾ;+ਉਹ ਤੈਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਵੇਗਾ।+ (ਸਲਹ)   ਇਹ ਦੇਖ ਕੇ ਧਰਮੀਆਂ ਦੇ ਦਿਲ ਸ਼ਰਧਾ ਨਾਲ ਭਰ ਜਾਣਗੇ+ਅਤੇ ਉਹ ਦੁਸ਼ਟ ’ਤੇ ਹੱਸਣਗੇ+ ਅਤੇ ਕਹਿਣਗੇ:   “ਦੇਖੋ! ਇਸ ਆਦਮੀ ਨੇ ਪਰਮੇਸ਼ੁਰ ਨੂੰ ਆਪਣੀ ਪਨਾਹ* ਨਹੀਂ ਬਣਾਇਆ,+ਸਗੋਂ ਆਪਣੀ ਧਨ-ਦੌਲਤ ’ਤੇ ਭਰੋਸਾ ਰੱਖਿਆ+ਅਤੇ ਆਪਣੀਆਂ ਸਾਜ਼ਸ਼ਾਂ ਦਾ ਸਹਾਰਾ ਲਿਆ।”   ਪਰ ਮੈਂ ਪਰਮੇਸ਼ੁਰ ਦੇ ਘਰ ਵਿਚ ਇਕ ਹਰੇ-ਭਰੇ ਜ਼ੈਤੂਨ ਦੇ ਦਰਖ਼ਤ ਵਰਗਾ ਹੋਵਾਂਗਾ;ਮੈਨੂੰ ਪਰਮੇਸ਼ੁਰ ਦੇ ਅਟੱਲ ਪਿਆਰ ’ਤੇ ਭਰੋਸਾ ਹੈ+ ਅਤੇ ਹਮੇਸ਼ਾ ਲਈ ਰਹੇਗਾ।   ਹੇ ਪਰਮੇਸ਼ੁਰ, ਮੈਂ ਸਦਾ ਤੇਰੀ ਵਡਿਆਈ ਕਰਾਂਗਾ ਕਿਉਂਕਿ ਤੂੰ ਕਦਮ ਚੁੱਕਿਆ ਹੈ;+ਤੇਰੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਵਿਚ,ਮੈਂ ਤੇਰੇ ਨਾਂ ’ਤੇ ਉਮੀਦ ਲਾਵਾਂਗਾ+ ਕਿਉਂਕਿ ਤੂੰ ਜੋ ਕੀਤਾ ਚੰਗਾ ਕੀਤਾ।

ਫੁਟਨੋਟ

ਜਾਂ, “ਨੂੰ ਆਪਣਾ ਕਿਲਾ।”