ਜ਼ਬੂਰ 132:1-18

  • ਦਾਊਦ ਅਤੇ ਸੀਓਨ ਨੂੰ ਚੁਣਿਆ ਗਿਆ

    • “ਆਪਣੇ ਚੁਣੇ ਹੋਏ ਨੂੰ ਨਾ ਤਿਆਗ” (10)

    • ਸੀਓਨ ਦੇ ਪੁਜਾਰੀਆਂ ਦੇ ਮੁਕਤੀ ਦਾ ਲਿਬਾਸ ਪਾਇਆ ਗਿਆ (16)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। 132  ਹੇ ਯਹੋਵਾਹ, ਦਾਊਦ ਅਤੇ ਉਸ ਦੇ ਸਾਰੇ ਦੁੱਖਾਂ ਨੂੰ ਯਾਦ ਕਰ;+   ਯਹੋਵਾਹ, ਯਾਦ ਕਰ ਕਿ ਉਸ ਨੇ ਤੇਰੇ ਨਾਲ ਸਹੁੰ ਖਾਧੀ ਸੀ,ਦਾਊਦ ਨੇ ਤੇਰੇ ਸਾਮ੍ਹਣੇ, ਹਾਂ, ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ੁਰ ਸਾਮ੍ਹਣੇ ਸੁੱਖਣਾ ਸੁੱਖੀ ਸੀ:+   “ਮੈਂ ਤਦ ਤਕ ਆਪਣੇ ਘਰ ਨਹੀਂ ਜਾਵਾਂਗਾ,+ਨਾ ਹੀ ਆਪਣੇ ਪਲੰਘ ’ਤੇ ਲੰਮਾ ਪਵਾਂਗਾ;   ਨਾ ਹੀ ਆਪਣੀਆਂ ਅੱਖਾਂ ਵਿਚ ਨੀਂਦ ਆਉਣ ਦਿਆਂਗਾਅਤੇ ਨਾ ਹੀ ਆਪਣੀਆਂ ਪਲਕਾਂ ਬੰਦ ਹੋਣ ਦਿਆਂਗਾ   ਜਦ ਤਕ ਮੈਂ ਯਹੋਵਾਹ ਦੇ ਰਹਿਣ ਲਈ ਥਾਂ ਨਹੀਂ ਲੱਭ ਲੈਂਦਾਅਤੇ ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ੁਰ ਲਈ ਇਕ ਸੋਹਣਾ ਘਰ।”*+   ਦੇਖੋ! ਅਸੀਂ ਇਸ* ਬਾਰੇ ਅਫਰਾਥਾਹ+ ਵਿਚ ਸੁਣਿਆ ਸੀਅਤੇ ਇਹ ਸਾਨੂੰ ਜੰਗਲੀ ਇਲਾਕੇ ਵਿੱਚੋਂ ਲੱਭਾ ਸੀ।+   ਆਓ ਆਪਾਂ ਉਸ ਦੇ ਘਰ* ਦੇ ਅੰਦਰ ਜਾਈਏ+ਅਤੇ ਉਸ ਦੇ ਪੈਰ ਰੱਖਣ ਦੀ ਚੌਂਕੀ ਸਾਮ੍ਹਣੇ ਮੱਥਾ ਟੇਕੀਏ।+   ਹੇ ਯਹੋਵਾਹ, ਉੱਠ ਅਤੇ ਆਪਣੇ ਘਰ ਆ,+ਤੂੰ ਆਪਣੇ ਸੰਦੂਕ ਨਾਲ ਇੱਥੇ ਆ ਜੋ ਤੇਰੀ ਤਾਕਤ ਦੀ ਨਿਸ਼ਾਨੀ ਹੈ।+   ਤੇਰੇ ਪੁਜਾਰੀ ਧਾਰਮਿਕਤਾ ਦਾ ਪਹਿਰਾਵਾ ਪਾਉਣਅਤੇ ਤੇਰੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ। 10  ਆਪਣੇ ਸੇਵਕ ਦਾਊਦ ਦੀ ਖ਼ਾਤਰ ਆਪਣੇ ਚੁਣੇ ਹੋਏ ਨੂੰ ਨਾ ਤਿਆਗ।*+ 11  ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ;ਉਹ ਆਪਣੇ ਵਾਅਦੇ ਤੋਂ ਕਦੀ ਨਹੀਂ ਮੁੱਕਰੇਗਾ: “ਮੈਂ ਤੇਰੀ ਸੰਤਾਨ* ਵਿੱਚੋਂ ਇਕ ਜਣੇ ਨੂੰ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।+ 12  ਜੇ ਤੇਰੇ ਪੁੱਤਰ ਮੇਰਾ ਇਕਰਾਰ ਮੰਨਣਗੇਅਤੇ ਮੇਰੀਆਂ ਨਸੀਹਤਾਂ* ਮੁਤਾਬਕ ਚੱਲਣਗੇ ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ,+ਤਾਂ ਉਨ੍ਹਾਂ ਦੇ ਪੁੱਤਰ ਵੀ ਤੇਰੇ ਸਿੰਘਾਸਣ ਉੱਤੇ ਹਮੇਸ਼ਾ ਲਈ ਬੈਠਣਗੇ।”+ 13  ਯਹੋਵਾਹ ਨੇ ਸੀਓਨ ਨੂੰ ਚੁਣਿਆ ਹੈ;+ਉਹ ਇਸ ਨੂੰ ਆਪਣਾ ਨਿਵਾਸ-ਸਥਾਨ ਬਣਾਉਣਾ ਚਾਹੁੰਦਾ ਹੈ:+ 14  “ਇਹ ਹਮੇਸ਼ਾ ਲਈ ਮੇਰਾ ਘਰ ਰਹੇਗਾ;ਮੈਂ ਇੱਥੇ ਵੱਸਾਂਗਾ+ ਕਿਉਂਕਿ ਮੇਰੀ ਇਹੀ ਇੱਛਾ ਹੈ। 15  ਮੇਰੀ ਬਰਕਤ ਨਾਲ ਇਸ ਸ਼ਹਿਰ ਵਿਚ ਭਰਪੂਰ ਭੋਜਨ ਹੋਵੇਗਾਅਤੇ ਮੈਂ ਗ਼ਰੀਬਾਂ ਦੇ ਢਿੱਡ ਭਰਾਂਗਾ।+ 16  ਮੈਂ ਇਸ ਦੇ ਪੁਜਾਰੀਆਂ ਦੇ ਮੁਕਤੀ ਦਾ ਲਿਬਾਸ ਪਾਵਾਂਗਾ+ਅਤੇ ਇਸ ਦੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+ 17  ਇੱਥੇ ਮੈਂ ਦਾਊਦ ਦੀ ਤਾਕਤ* ਵਧਾਵਾਂਗਾ। ਮੈਂ ਆਪਣੇ ਚੁਣੇ ਹੋਏ ਲਈ ਇਕ ਦੀਵਾ ਤਿਆਰ ਕੀਤਾ ਹੈ।+ 18  ਮੈਂ ਉਸ ਦੇ ਦੁਸ਼ਮਣਾਂ ਦੇ ਸ਼ਰਮਿੰਦਗੀ ਦੀ ਪੁਸ਼ਾਕ ਪਾਵਾਂਗਾ,ਪਰ ਉਸ ਦੇ ਸਿਰ ’ਤੇ ਤਾਜ ਚਮਕੇਗਾ।”+

ਫੁਟਨੋਟ

ਜਾਂ, “ਸ਼ਾਨਦਾਰ ਡੇਰਾ।”
ਇਹ ਸ਼ਾਇਦ ਇਕਰਾਰ ਦਾ ਸੰਦੂਕ ਸੀ।
ਜਾਂ, “ਸ਼ਾਨਦਾਰ ਡੇਰੇ।”
ਇਬ, “ਤੋਂ ਮੂੰਹ ਨਾ ਮੋੜ।”
ਇਬ, “ਤੇਰੀ ਕੁੱਖ ਦੇ ਫਲ।”
ਬਿਵ 4:​45, ਫੁਟਨੋਟ ਦੇਖੋ।
ਇਬ, “ਦਾ ਸਿੰਗ।”