ਜ਼ਬੂਰ 130:1-8
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
130 ਹੇ ਯਹੋਵਾਹ, ਮੈਂ ਤੈਨੂੰ ਡੂੰਘਾਈਆਂ ਵਿੱਚੋਂ ਪੁਕਾਰਦਾ ਹਾਂ।+
2 ਹੇ ਯਹੋਵਾਹ, ਮੇਰੀ ਆਵਾਜ਼ ਸੁਣ।
ਮਦਦ ਲਈ ਮੇਰੀ ਦੁਹਾਈ ਵੱਲ ਕੰਨ ਲਾ।
3 ਹੇ ਯਾਹ,* ਜੇ ਤੂੰ ਸਾਡੀਆਂ ਗ਼ਲਤੀਆਂ ਦੇਖਦਾ ਰਹਿੰਦਾ,*ਤਾਂ ਹੇ ਯਹੋਵਾਹ, ਕੌਣ ਤੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ?+
4 ਤੂੰ ਦਿਲੋਂ ਮਾਫ਼ ਕਰਦਾ ਹੈਂ+ਤਾਂਕਿ ਇਨਸਾਨ ਤੇਰੇ ਪ੍ਰਤੀ ਸ਼ਰਧਾ ਰੱਖਣ।*+
5 ਮੈਂ ਯਹੋਵਾਹ ’ਤੇ ਉਮੀਦ ਲਾਈ ਹੈ, ਮੇਰਾ ਰੋਮ-ਰੋਮ ਉਸ ’ਤੇ ਭਰੋਸਾ ਰੱਖਦਾ ਹੈ;ਮੈਂ ਉਸ ਦੇ ਬਚਨ ਦੀ ਉਡੀਕ ਕਰਦਾ ਹਾਂ।
6 ਮੈਂ ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰਦਾ ਹਾਂ,+ਇਕ ਪਹਿਰੇਦਾਰ ਸਵੇਰ ਹੋਣ ਦੀ ਜਿੰਨੀ ਉਡੀਕ ਕਰਦਾ ਹੈ,ਮੈਂ ਉਸ ਤੋਂ ਕਿਤੇ ਜ਼ਿਆਦਾ ਉਡੀਕ ਕਰਦਾ ਹਾਂ।+
7 ਇਜ਼ਰਾਈਲ ਯਹੋਵਾਹ ਦੀ ਉਡੀਕ ਵਿਚ ਰਹੇਕਿਉਂਕਿ ਵਫ਼ਾਦਾਰ ਹੋਣ ਕਰਕੇ ਯਹੋਵਾਹ ਪਿਆਰ ਕਰਦਾ ਹੈ+ਅਤੇ ਉਸ ਕੋਲ ਛੁਡਾਉਣ ਦੀ ਬੇਅੰਤ ਤਾਕਤ ਹੈ।
8 ਉਹ ਇਜ਼ਰਾਈਲ ਦੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰੇਗਾ।