ਜ਼ਬੂਰ 115:1-18

  • ਸਿਰਫ਼ ਪਰਮੇਸ਼ੁਰ ਦੀ ਮਹਿਮਾ ਕੀਤੀ ਜਾਵੇ

    • ਬੇਜਾਨ ਮੂਰਤਾਂ (4-8)

    • ਧਰਤੀ ਇਨਸਾਨਾਂ ਨੂੰ ਦਿੱਤੀ ਗਈ ਹੈ (16)

    • “ਮਰ ਚੁੱਕੇ ਲੋਕ ਯਾਹ ਦੀ ਮਹਿਮਾ ਨਹੀਂ ਕਰਦੇ” (17)

115  ਹੇ ਯਹੋਵਾਹ, ਆਪਣੇ ਅਟੱਲ ਪਿਆਰ ਅਤੇ ਵਫ਼ਾਦਾਰੀ ਕਰਕੇ+ਸਾਨੂੰ ਨਹੀਂ, ਹਾਂ, ਸਾਨੂੰ ਨਹੀਂ,* ਸਗੋਂ ਆਪਣੇ ਨਾਂ ਨੂੰ ਮਹਿਮਾ ਦੇ।+  2  ਕੌਮਾਂ ਕਿਉਂ ਕਹਿਣ: “ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”+  3  ਸਾਡਾ ਪਰਮੇਸ਼ੁਰ ਸਵਰਗ ਵਿਚ ਹੈ;ਉਹ ਜੋ ਚਾਹੁੰਦਾ, ਉਹੀ ਕਰਦਾ।  4  ਉਨ੍ਹਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+  5  ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;  6  ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ;ਨੱਕ ਤਾਂ ਹਨ, ਪਰ ਉਹ ਸੁੰਘ ਨਹੀਂ ਸਕਦੇ;  7  ਉਨ੍ਹਾਂ ਦੇ ਹੱਥ ਤਾਂ ਹਨ, ਪਰ ਉਹ ਫੜ ਨਹੀਂ ਸਕਦੇ;ਪੈਰ ਤਾਂ ਹਨ, ਪਰ ਉਹ ਤੁਰ ਨਹੀਂ ਸਕਦੇ;+ਉਨ੍ਹਾਂ ਦੇ ਗਲ਼ੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲਦੀ।+  8  ਉਨ੍ਹਾਂ ਨੂੰ ਬਣਾਉਣ ਵਾਲੇ ਉਨ੍ਹਾਂ ਵਰਗੇ ਬਣ ਜਾਣਗੇ,+ਉਹ ਵੀ ਜਿਹੜੇ ਉਨ੍ਹਾਂ ʼਤੇ ਭਰੋਸਾ ਰੱਖਦੇ ਹਨ।+  9  ਹੇ ਇਜ਼ਰਾਈਲ, ਯਹੋਵਾਹ ʼਤੇ ਭਰੋਸਾ ਰੱਖ,+ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ।+ 10  ਹੇ ਹਾਰੂਨ ਦੇ ਘਰਾਣੇ,+ ਯਹੋਵਾਹ ʼਤੇ ਭਰੋਸਾ ਰੱਖ,ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ। 11  ਤੂੰ ਜੋ ਯਹੋਵਾਹ ਤੋਂ ਡਰਦਾ ਹੈਂ, ਯਹੋਵਾਹ ʼਤੇ ਭਰੋਸਾ ਰੱਖ,+ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ।+ 12  ਯਹੋਵਾਹ ਸਾਨੂੰ ਯਾਦ ਰੱਖਦਾ ਹੈ ਅਤੇ ਸਾਨੂੰ ਬਰਕਤਾਂ ਦੇਵੇਗਾ;ਉਹ ਇਜ਼ਰਾਈਲ ਦੇ ਘਰਾਣੇ ਨੂੰ ਬਰਕਤਾਂ ਦੇਵੇਗਾ;+ਉਹ ਹਾਰੂਨ ਦੇ ਘਰਾਣੇ ਨੂੰ ਬਰਕਤਾਂ ਦੇਵੇਗਾ। 13  ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਜਿਹੜੇ ਉਸ ਤੋਂ ਡਰਦੇ ਹਨ,ਹਾਂ, ਛੋਟੇ-ਵੱਡੇ ਸਾਰਿਆਂ ਨੂੰ। 14  ਯਹੋਵਾਹ ਤੁਹਾਡੀ ਗਿਣਤੀ ਵਧਾਵੇਗਾ,ਤੁਹਾਡੀ ਅਤੇ ਤੁਹਾਡੇ ਬੱਚਿਆਂ* ਦੀ।+ 15  ਯਹੋਵਾਹ ਤੁਹਾਨੂੰ ਬਰਕਤਾਂ ਦੇਵੇ,+ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ।+ 16  ਸਵਰਗ ਯਹੋਵਾਹ ਦਾ ਹੈ,+ਪਰ ਧਰਤੀ ਉਸ ਨੇ ਮਨੁੱਖ ਦੇ ਪੁੱਤਰਾਂ ਨੂੰ ਦਿੱਤੀ ਹੈ।+ 17  ਮਰ ਚੁੱਕੇ ਲੋਕ ਯਾਹ ਦੀ ਮਹਿਮਾ ਨਹੀਂ ਕਰਦੇ+ਅਤੇ ਨਾ ਹੀ ਉਹ ਲੋਕ ਜਿਨ੍ਹਾਂ ਨੂੰ ਮੌਤ ਨੇ ਖ਼ਾਮੋਸ਼ ਕਰ ਦਿੱਤਾ ਹੈ।*+ 18  ਪਰ ਅਸੀਂ ਹੁਣ ਅਤੇ ਸਦਾ ਲਈਯਾਹ ਦੀ ਮਹਿਮਾ ਕਰਾਂਗੇ। ਯਾਹ ਦੀ ਮਹਿਮਾ ਕਰੋ!*

ਫੁਟਨੋਟ

ਜਾਂ, “ਹੇ ਯਹੋਵਾਹ, ਅਸੀਂ ਕਿਸੇ ਕਾਬਲ ਨਹੀਂ, ਹਾਂ, ਕਿਸੇ ਕਾਬਲ ਨਹੀਂ।”
ਇਬ, “ਪੁੱਤਰਾਂ।”
ਇਬ, “ਖ਼ਾਮੋਸ਼ੀ ਵਿਚ ਉੱਤਰ ਗਏ ਹਨ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।