ਜ਼ਬੂਰ 11:1-7
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
11 ਮੈਂ ਯਹੋਵਾਹ ਕੋਲ ਪਨਾਹ ਲਈ ਹੈ।+
ਇਸ ਲਈ ਤੂੰ ਮੈਨੂੰ ਕਿਵੇਂ ਕਹਿ ਸਕਦਾ ਹੈਂ:
“ਆਪਣੀ ਜਾਨ ਬਚਾਉਣ ਲਈ ਇਕ ਪੰਛੀ ਵਾਂਗ ਪਹਾੜ ʼਤੇ ਉੱਡ ਜਾਹ!
2 ਦੇਖੋ! ਦੁਸ਼ਟ ਆਪਣੀ ਕਮਾਨ ਕੱਸਦੇ ਹਨ;ਉਹ ਕਮਾਨ ਦੇ ਡੋਰੇ ʼਤੇ ਤੀਰ ਤਾਣਦੇ ਹਨਤਾਂਕਿ ਉਹ ਹਨੇਰੇ ਵਿੱਚੋਂ ਨੇਕਦਿਲ ਲੋਕਾਂ ʼਤੇ ਤੀਰ ਚਲਾਉਣ।
3 ਜਦ ਨੀਂਹਾਂ* ਢਾਹੀਆਂ ਜਾਂਦੀਆਂ ਹਨ,ਉਸ ਵੇਲੇ ਧਰਮੀ ਇਨਸਾਨ ਕੀ ਕਰ ਸਕਦਾ?”
4 ਯਹੋਵਾਹ ਆਪਣੇ ਪਵਿੱਤਰ ਮੰਦਰ ਵਿਚ ਹੈ।+
ਯਹੋਵਾਹ ਦਾ ਸਿੰਘਾਸਣ ਸਵਰਗ ਵਿਚ ਹੈ।+
ਉਸ ਦੀਆਂ ਅੱਖਾਂ ਦੇਖਦੀਆਂ ਹਨ, ਹਾਂ, ਉਸ ਦੀਆਂ ਤੇਜ਼* ਨਜ਼ਰਾਂ ਮਨੁੱਖ ਦੇ ਪੁੱਤਰਾਂ ਨੂੰ ਪਰਖਦੀਆਂ ਹਨ।+
5 ਯਹੋਵਾਹ ਧਰਮੀ ਅਤੇ ਦੁਸ਼ਟ ਨੂੰ ਜਾਂਚਦਾ ਹੈ;+ਉਹ ਹਿੰਸਾ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।+
6 ਉਹ ਦੁਸ਼ਟਾਂ ਉੱਤੇ ਫੰਦਿਆਂ ਦਾ ਮੀਂਹ ਵਰ੍ਹਾਏਗਾ;*ਉਹ ਉਨ੍ਹਾਂ ਦਾ ਪਿਆਲਾ ਅੱਗ, ਗੰਧਕ+ ਅਤੇ ਝੁਲ਼ਸਾ ਦੇਣ ਵਾਲੀ ਹਵਾ ਨਾਲ ਭਰੇਗਾ।
7 ਯਹੋਵਾਹ ਸੱਚਾ ਹੈ+ ਅਤੇ ਉਹ ਸਹੀ ਕੰਮ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ।+
ਨੇਕਦਿਲ ਲੋਕ ਉਸ ਦਾ ਚਿਹਰਾ ਦੇਖਣਗੇ।*+
ਫੁਟਨੋਟ
^ ਜਾਂ, “ਇਨਸਾਫ਼ ਦੀਆਂ ਨੀਂਹਾਂ।”
^ ਜਾਂ, “ਚਮਕਦੀਆਂ।”
^ ਜਾਂ ਸੰਭਵ ਹੈ, “ਭੱਖਦੇ ਕੋਲੇ ਵਰ੍ਹਾਏਗਾ।”
^ ਜਾਂ, “ਉਸ ਦੀ ਮਿਹਰ ਪਾਉਣਗੇ।”