ਜ਼ਬੂਰ 10:1-18
ל [ਲਾਮਦ]
10 ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈਂ?
ਤੂੰ ਬਿਪਤਾ ਦੇ ਵੇਲੇ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?+
2 ਦੁਸ਼ਟ ਹੰਕਾਰ ਵਿਚ ਆ ਕੇ ਬੇਸਹਾਰੇ ਦਾ ਪਿੱਛਾ ਕਰਦਾ ਹੈ,+ਪਰ ਉਹ ਆਪਣੀਆਂ ਹੀ ਘੜੀਆਂ ਸਾਜ਼ਸ਼ਾਂ ਵਿਚ ਫਸ ਜਾਵੇਗਾ।+
3 ਦੁਸ਼ਟ ਆਪਣੀਆਂ ਸੁਆਰਥੀ ਇੱਛਾਵਾਂ ਬਾਰੇ ਸ਼ੇਖ਼ੀਆਂ ਮਾਰਦਾ ਹੈ+ਅਤੇ ਲਾਲਚੀ ਇਨਸਾਨ ਨੂੰ ਬਰਕਤ ਦਿੰਦਾ ਹੈ;*
נ [ਨੂਣ]ਉਹ ਯਹੋਵਾਹ ਦਾ ਨਿਰਾਦਰ ਕਰਦਾ ਹੈ।
4 ਘਮੰਡੀ ਹੋਣ ਕਰਕੇ ਦੁਸ਼ਟ ਇਨਸਾਨ ਪਰਮੇਸ਼ੁਰ ਦੀ ਭਾਲ ਨਹੀਂ ਕਰਦਾ;ਉਹ ਸੋਚਦਾ ਹੈ: “ਪਰਮੇਸ਼ੁਰ ਹੈ ਹੀ ਨਹੀਂ।”+
5 ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੁੰਦਾ ਹੈ,+ਪਰ ਤੇਰੇ ਕਾਨੂੰਨ ਉਸ ਦੀ ਸਮਝ ਤੋਂ ਪਰੇ ਹਨ;+ਉਹ ਆਪਣੇ ਵਿਰੋਧੀਆਂ ਦਾ ਮਖੌਲ ਉਡਾਉਂਦਾ ਹੈ।*
6 ਉਹ ਆਪਣੇ ਮਨ ਵਿਚ ਕਹਿੰਦਾ ਹੈ: “ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ;*ਮੈਂ ਕਦੇ* ਬਿਪਤਾ ਦਾ ਮੂੰਹ ਨਹੀਂ ਦੇਖਾਂਗਾ।”+
פ [ਪੇ]
7 ਉਸ ਦੇ ਮੂੰਹੋਂ ਸਰਾਪ, ਝੂਠ ਅਤੇ ਧਮਕੀਆਂ ਹੀ ਨਿਕਲਦੀਆਂ ਹਨ;+ਉਸ ਦੀ ਜ਼ਬਾਨ ਮੁਸੀਬਤ ਖੜ੍ਹੀ ਕਰਦੀ ਹੈ ਤੇ ਠੇਸ ਪਹੁੰਚਾਉਂਦੀ ਹੈ।+
8 ਉਹ ਪਿੰਡਾਂ ਦੇ ਨੇੜੇ ਘਾਤ ਲਾ ਕੇ ਬਹਿੰਦਾ ਹੈ;ਉਹ ਆਪਣੇ ਲੁਕਣ ਦੀ ਥਾਂ ਤੋਂ ਬੇਗੁਨਾਹ ਦਾ ਕਤਲ ਕਰਦਾ ਹੈ।+
ע [ਆਇਨ]
ਉਸ ਦੀਆਂ ਨਜ਼ਰਾਂ ਸ਼ਿਕਾਰ ਦੀ ਤਾਕ ਵਿਚ ਰਹਿੰਦੀਆਂ ਹਨ।+
9 ਉਹ ਲੁਕ ਕੇ ਇੰਤਜ਼ਾਰ ਕਰਦਾ ਹੈ, ਜਿਵੇਂ ਸ਼ੇਰ ਆਪਣੇ ਘੁਰਨੇ* ਵਿਚ।+
ਉਹ ਬੇਸਹਾਰਾ ਇਨਸਾਨ ਨੂੰ ਦਬੋਚਣ ਦੀ ਉਡੀਕ ਕਰਦਾ ਹੈ।
ਉਹ ਬੇਸਹਾਰੇ ਨੂੰ ਆਪਣੇ ਜਾਲ਼ ਵਿਚ ਫਸਾ ਕੇ ਦਬੋਚ ਲੈਂਦਾ ਹੈ।+
10 ਉਹ ਸ਼ਿਕਾਰ ਨੂੰ ਦਬਾ ਲੈਂਦਾ ਹੈ ਅਤੇ ਉਸ ਨੂੰ ਹੇਠਾਂ ਡੇਗਦਾ ਹੈ;ਬੇਸਹਾਰਾ ਲੋਕ ਉਸ ਦੇ ਸ਼ਿਕੰਜੇ* ਵਿਚ ਫਸ ਜਾਂਦੇ ਹਨ।
11 ਉਹ ਆਪਣੇ ਦਿਲ ਵਿਚ ਕਹਿੰਦਾ ਹੈ: “ਪਰਮੇਸ਼ੁਰ ਭੁੱਲ ਗਿਆ ਹੈ।+
ਉਸ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਹੈ।
ਉਹ ਕਦੇ ਧਿਆਨ ਨਹੀਂ ਦਿੰਦਾ।”+
ק [ਕੋਫ਼]
12 ਹੇ ਯਹੋਵਾਹ, ਉੱਠ!+ ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ।+
ਬੇਸਹਾਰਿਆਂ ਨੂੰ ਨਾ ਭੁੱਲ।+
13 ਦੁਸ਼ਟ ਇਨਸਾਨ ਪਰਮੇਸ਼ੁਰ ਦਾ ਨਿਰਾਦਰ ਕਿਉਂ ਕਰਦਾ ਹੈ?
ਉਹ ਆਪਣੇ ਦਿਲ ਵਿਚ ਕਹਿੰਦਾ ਹੈ: “ਤੂੰ ਮੇਰੇ ਤੋਂ ਲੇਖਾ ਨਹੀਂ ਲਵੇਂਗਾ।”
ר [ਰੇਸ਼]
14 ਪਰ ਤੂੰ ਮੁਸੀਬਤ ਅਤੇ ਕਸ਼ਟ ਨੂੰ ਦੇਖਦਾ ਹੈਂ।
ਤੂੰ ਧਿਆਨ ਦਿੰਦਾ ਹੈਂ ਅਤੇ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਂਦਾ ਹੈਂ।+
ਲਾਚਾਰ ਇਨਸਾਨ ਮਦਦ ਲਈ ਤੇਰੇ ਕੋਲ ਆਉਂਦੇ ਹਨ;+ਤੂੰ ਯਤੀਮ* ਦਾ ਸਹਾਰਾ ਹੈਂ।+
ש [ਸ਼ੀਨ]
15 ਤੂੰ ਦੁਸ਼ਟ ਅਤੇ ਬੁਰੇ ਇਨਸਾਨ ਦੀ ਬਾਂਹ ਭੰਨ ਸੁੱਟ,+ਤੂੰ ਉਸ ਦੀ ਦੁਸ਼ਟਤਾ ਦੀ ਛਾਣ-ਬੀਣ ਕਰਅਤੇ ਉਸ ਦੇ ਬੁਰੇ ਕੰਮਾਂ ਦੀ ਪੂਰੀ ਸਜ਼ਾ ਦੇ।
16 ਯਹੋਵਾਹ ਯੁਗਾਂ-ਯੁਗਾਂ ਦਾ ਰਾਜਾ ਹੈ।+
ਕੌਮਾਂ ਧਰਤੀ ਉੱਤੋਂ ਨਸ਼ਟ ਹੋ ਗਈਆਂ ਹਨ।+
ת [ਤਾਉ]
17 ਪਰ ਹੇ ਯਹੋਵਾਹ, ਤੂੰ ਹਲੀਮ* ਲੋਕਾਂ ਦੀ ਫ਼ਰਿਆਦ ਸੁਣੇਂਗਾ।+
ਤੂੰ ਉਨ੍ਹਾਂ ਦੇ ਦਿਲਾਂ ਨੂੰ ਤਕੜਾ ਕਰੇਂਗਾ+ ਅਤੇ ਉਨ੍ਹਾਂ ਦੀ ਪੁਕਾਰ ਵੱਲ ਧਿਆਨ ਦੇਵੇਂਗਾ।+
18 ਤੂੰ ਯਤੀਮਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਨਿਆਂ ਕਰੇਂਗਾ+ਤਾਂਕਿ ਧਰਤੀ ਦਾ ਮਰਨਹਾਰ ਇਨਸਾਨ ਉਨ੍ਹਾਂ ਨੂੰ ਫਿਰ ਕਦੇ ਨਾ ਡਰਾ ਸਕੇ।+
ਫੁਟਨੋਟ
^ ਜਾਂ ਸੰਭਵ ਹੈ, “ਲਾਲਚੀ ਇਨਸਾਨ ਆਪਣੇ ਆਪ ਨੂੰ ਬਰਕਤ ਦਿੰਦਾ ਹੈ।”
^ ਜਾਂ, “ਨੂੰ ਤੁੱਛ ਸਮਝਦਾ ਹੈ।”
^ ਜਾਂ, “ਮੈਂ ਕਦੇ ਵੀ ਡਾਵਾਂ-ਡੋਲ ਨਹੀਂ ਹੋਵਾਂਗਾ।”
^ ਇਬ, “ਪੀੜ੍ਹੀਓ-ਪੀੜ੍ਹੀ।”
^ ਜਾਂ, “ਝਾੜੀਆਂ।”
^ ਜਾਂ, “ਮਜ਼ਬੂਤ ਪੰਜਿਆਂ।”
^ ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
^ ਜਾਂ, “ਸ਼ਾਂਤ ਸੁਭਾਅ ਦੇ।”