ਕਹਾਉਤਾਂ 21:1-31
21 ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿਚ ਪਾਣੀ ਦੀਆਂ ਖਾਲ਼ਾਂ ਵਾਂਗ ਹੈ।+
ਉਹ ਇਸ ਨੂੰ ਜਿੱਧਰ ਚਾਹੇ ਮੋੜਦਾ ਹੈ।+
2 ਇਨਸਾਨ ਨੂੰ ਆਪਣੇ ਸਾਰੇ ਰਾਹ ਸਹੀ ਲੱਗਦੇ ਹਨ,+ਪਰ ਯਹੋਵਾਹ ਦਿਲਾਂ* ਨੂੰ ਜਾਂਚਦਾ ਹੈ।+
3 ਯਹੋਵਾਹ ਨੂੰ ਬਲੀਦਾਨਾਂ ਨਾਲੋਂ ਜ਼ਿਆਦਾਉਨ੍ਹਾਂ ਕੰਮਾਂ ਤੋਂ ਖ਼ੁਸ਼ੀ ਮਿਲਦੀ ਹੈ ਜੋ ਸਹੀ ਤੇ ਨਿਆਂ ਮੁਤਾਬਕ ਹਨ।+
4 ਘਮੰਡੀ ਅੱਖਾਂ ਤੇ ਹੰਕਾਰੀ ਦਿਲ ਉਹ ਦੀਵਾ ਹਨਜੋ ਦੁਸ਼ਟ ਨੂੰ ਪਾਪ ਦੇ ਰਾਹ ’ਤੇ ਲੈ ਜਾਂਦਾ ਹੈ।+
5 ਮਿਹਨਤੀ ਦੀਆਂ ਯੋਜਨਾਵਾਂ ਵਾਕਈ ਸਫ਼ਲ* ਬਣਾਉਂਦੀਆਂ ਹਨ,+ਪਰ ਕਾਹਲੀ ਕਰਨ ਵਾਲੇ ਸਾਰੇ ਗ਼ਰੀਬੀ ਵੱਲ ਵਧਦੇ ਜਾਂਦੇ ਹਨ।+
6 ਝੂਠੀ ਜੀਭ ਨਾਲ ਹਾਸਲ ਕੀਤਾ ਖ਼ਜ਼ਾਨਾਗਾਇਬ ਹੋ ਜਾਣ ਵਾਲੀ ਧੁੰਦ ਹੈ, ਇਕ ਜਾਨਲੇਵਾ ਫੰਦਾ ਹੈ।*+
7 ਦੁਸ਼ਟਾਂ ਦੀ ਹਿੰਸਾ ਉਨ੍ਹਾਂ ਦਾ ਸਫ਼ਾਇਆ ਕਰ ਦੇਵੇਗੀ+ਕਿਉਂਕਿ ਉਹ ਨਿਆਂ ਮੁਤਾਬਕ ਚੱਲਣ ਤੋਂ ਇਨਕਾਰ ਕਰਦੇ ਹਨ।
8 ਦੋਸ਼ੀ ਦਾ ਰਾਹ ਵਿੰਗਾ-ਟੇਢਾ ਹੈ,ਪਰ ਬੇਦਾਗ਼ ਆਦਮੀ ਦਾ ਕੰਮ ਸਿੱਧਾ ਹੈ।+
9 ਝਗੜਾਲੂ* ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂਛੱਤ ’ਤੇ ਇਕ ਖੂੰਜੇ ਵਿਚ ਵੱਸਣਾ ਚੰਗਾ ਹੈ।+
10 ਦੁਸ਼ਟ ਨੂੰ ਬੁਰਾਈ ਕਰਨ ਦੀ ਤਾਂਘ ਰਹਿੰਦੀ ਹੈ;+ਉਹ ਆਪਣੇ ਗੁਆਂਢੀ ’ਤੇ ਜ਼ਰਾ ਵੀ ਦਇਆ ਨਹੀਂ ਕਰਦਾ।+
11 ਜਦੋਂ ਮਖੌਲੀਏ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤਾਂ ਨਾਤਜਰਬੇਕਾਰ ਹੋਰ ਬੁੱਧੀਮਾਨ ਬਣ ਜਾਂਦੇ ਹਨਅਤੇ ਜਦੋਂ ਬੁੱਧੀਮਾਨ ਨੂੰ ਡੂੰਘੀ ਸਮਝ ਮਿਲਦੀ ਹੈ, ਤਾਂ ਉਹ ਗਿਆਨ ਹਾਸਲ ਕਰਦਾ ਹੈ।*+
12 ਧਰਮੀ ਪਰਮੇਸ਼ੁਰ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਦੇਖਦਾ ਹੈ;ਉਹ ਦੁਸ਼ਟਾਂ ਨੂੰ ਨਾਸ਼ ਹੋਣ ਲਈ ਡੇਗ ਦਿੰਦਾ ਹੈ।+
13 ਜਿਹੜਾ ਗ਼ਰੀਬ ਦੀ ਪੁਕਾਰ ਸੁਣਨ ਤੋਂ ਕੰਨ ਬੰਦ ਕਰ ਲੈਂਦਾ ਹੈ,ਉਸ ਦੀ ਪੁਕਾਰ ਵੀ ਨਹੀਂ ਸੁਣੀ ਜਾਵੇਗੀ, ਜਦ ਉਹ ਆਪ ਪੁਕਾਰੇਗਾ।+
14 ਗੁਪਤ ਵਿਚ ਦਿੱਤਾ ਤੋਹਫ਼ਾ ਗੁੱਸੇ ਨੂੰਅਤੇ ਲੁਕ-ਛਿਪ ਕੇ ਦਿੱਤੀ ਰਿਸ਼ਵਤ* ਕ੍ਰੋਧ ਦੀ ਅੱਗ ਨੂੰ ਠੰਢਾ ਕਰ ਦਿੰਦੀ ਹੈ।+
15 ਧਰਮੀ ਨੂੰ ਨਿਆਂ ਮੁਤਾਬਕ ਕੰਮ ਕਰਨ ਨਾਲ ਖ਼ੁਸ਼ੀ ਹੁੰਦੀ ਹੈ,+ਪਰ ਬੁਰਾਈ ਕਰਨ ਵਾਲਿਆਂ ਨੂੰ ਇਹ ਭਿਆਨਕ ਲੱਗਦਾ ਹੈ।
16 ਜਿਹੜਾ ਆਦਮੀ ਡੂੰਘੀ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ,ਉਹ ਉਨ੍ਹਾਂ ਨਾਲ ਬਸੇਰਾ ਕਰੇਗਾ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨ।+
17 ਮੌਜ-ਮਸਤੀ ਦਾ ਪ੍ਰੇਮੀ ਕੰਗਾਲ ਹੋ ਜਾਵੇਗਾ;+ਜਿਸ ਨੂੰ ਦਾਖਰਸ ਤੇ ਤੇਲ ਨਾਲ ਪਿਆਰ ਹੈ, ਉਹ ਅਮੀਰ ਨਹੀਂ ਹੋਵੇਗਾ।
18 ਧਰਮੀ ਦੀ ਰਿਹਾਈ ਦੀ ਕੀਮਤ ਦੁਸ਼ਟ ਹੈਅਤੇ ਨੇਕ ਇਨਸਾਨ ਦੀ ਥਾਂ ਧੋਖੇਬਾਜ਼ ਨੂੰ ਲਿਜਾਇਆ ਜਾਵੇਗਾ।+
19 ਝਗੜਾਲੂ* ਤੇ ਚਿੜਚਿੜੀ ਪਤਨੀ ਨਾਲ ਰਹਿਣ ਨਾਲੋਂਉਜਾੜ ਵਿਚ ਵੱਸਣਾ ਚੰਗਾ ਹੈ।+
20 ਬੁੱਧੀਮਾਨ ਦੇ ਘਰ ਕੀਮਤੀ ਖ਼ਜ਼ਾਨਾ ਤੇ ਤੇਲ ਹੁੰਦਾ ਹੈ,+ਪਰ ਮੂਰਖ ਆਪਣਾ ਸਭ ਕੁਝ ਉਡਾ ਦੇਵੇਗਾ।*+
21 ਜਿਹੜਾ ਨੇਕੀ ਅਤੇ ਅਟੱਲ ਪਿਆਰ ਦਾ ਪਿੱਛਾ ਕਰਦਾ ਹੈ,ਉਹ ਨੇਕ ਕਹਾਏਗਾ ਅਤੇ ਜ਼ਿੰਦਗੀ ਤੇ ਮਹਿਮਾ ਪਾਏਗਾ।+
22 ਬੁੱਧੀਮਾਨ ਆਦਮੀ ਤਾਕਤਵਰਾਂ ਦੇ ਸ਼ਹਿਰ ’ਤੇ ਚੜ੍ਹਾਈ ਕਰ ਸਕਦਾ ਹੈ*ਅਤੇ ਜਿਸ ਤਾਕਤ ’ਤੇ ਉਨ੍ਹਾਂ ਨੂੰ ਭਰੋਸਾ ਹੈ, ਉਸ ਨੂੰ ਮਿਟਾ ਸਕਦਾ ਹੈ।+
23 ਆਪਣੇ ਮੂੰਹ ਅਤੇ ਜੀਭ ’ਤੇ ਕਾਬੂ ਰੱਖਣ ਵਾਲਾਖ਼ੁਦ ਨੂੰ ਮੁਸੀਬਤ ਵਿਚ ਪੈਣ ਤੋਂ ਬਚਾਉਂਦਾ ਹੈ।+
24 ਜਿਹੜਾ ਬੇਪਰਵਾਹ ਹੋ ਕੇ ਆਪਣੀਆਂ ਹੱਦਾਂ ਪਾਰ ਕਰਦਾ ਹੈ,ਉਹ ਗੁਸਤਾਖ਼, ਹੰਕਾਰੀ ਤੇ ਸ਼ੇਖ਼ੀਬਾਜ਼ ਕਹਾਉਂਦਾ ਹੈ।+
25 ਆਲਸੀ ਦੀ ਲਾਲਸਾ ਉਸ ਨੂੰ ਮਾਰ ਸੁੱਟੇਗੀਕਿਉਂਕਿ ਉਸ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।+
26 ਉਹ ਸਾਰਾ ਦਿਨ ਕੁਝ-ਨਾ-ਕੁਝ ਪਾਉਣ ਦਾ ਲਾਲਚ ਕਰਦਾ ਹੈ,ਪਰ ਧਰਮੀ ਦਿੰਦਾ ਹੈ ਤੇ ਕਿਸੇ ਚੀਜ਼ ਤੋਂ ਹੱਥ ਘੁੱਟੀ ਨਹੀਂ ਰੱਖਦਾ।+
27 ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ।+
ਇਹ ਹੋਰ ਵੀ ਘਿਣਾਉਣਾ ਹੁੰਦਾ ਹੈ ਜਦੋਂ ਉਹ ਬੁਰੇ ਇਰਾਦੇ ਨਾਲ* ਇਸ ਨੂੰ ਚੜ੍ਹਾਉਂਦਾ ਹੈ।
28 ਝੂਠਾ ਗਵਾਹ ਮਿਟ ਜਾਵੇਗਾ,+ਪਰ ਜਿਹੜਾ ਆਦਮੀ ਸੁਣਦਾ ਹੈ, ਉਸ ਦੀ ਗਵਾਹੀ ਸਫ਼ਲ ਹੋਵੇਗੀ।*
29 ਦੁਸ਼ਟ ਦੇ ਚਿਹਰੇ ਤੋਂ ਵਿਸ਼ਵਾਸ ਝਲਕਦਾ ਤਾਂ ਹੈ,+ਪਰ ਨੇਕ ਇਨਸਾਨ ਦਾ ਰਾਹ ਹੀ ਸਹੀ ਹੁੰਦਾ ਹੈ।*+
30 ਨਾ ਕੋਈ ਬੁੱਧ, ਨਾ ਕੋਈ ਸੂਝ-ਬੂਝ ਤੇ ਨਾ ਹੀ ਕੋਈ ਅਜਿਹੀ ਸਲਾਹ ਹੈ ਜੋ ਯਹੋਵਾਹ ਅੱਗੇ ਟਿਕ ਸਕੇ।+
31 ਯੁੱਧ ਦੇ ਦਿਨ ਲਈ ਘੋੜਾ ਤਿਆਰ ਕੀਤਾ ਜਾਂਦਾ ਹੈ,+ਪਰ ਬਚਾਅ ਯਹੋਵਾਹ ਵੱਲੋਂ ਹੀ ਹੁੰਦਾ ਹੈ।+
ਫੁਟਨੋਟ
^ ਜਾਂ, “ਇਰਾਦਿਆਂ।”
^ ਜਾਂ, “ਫ਼ਾਇਦੇਮੰਦ।”
^ ਜਾਂ ਸੰਭਵ ਹੈ, “ਉਨ੍ਹਾਂ ਲਈ ਜੋ ਮੌਤ ਭਾਲਦੇ ਹਨ।”
^ ਜਾਂ, “ਖਿਝਾਉਣ ਵਾਲੀ।”
^ ਜਾਂ, “ਉਸ ਨੂੰ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ।”
^ ਇਬ, “ਬੁੱਕਲ ਵਿਚ ਦਿੱਤੀ ਰਿਸ਼ਵਤ।”
^ ਜਾਂ, “ਖਿਝਾਉਣ ਵਾਲੀ।”
^ ਇਬ, “ਨਿਗਲ਼ ਜਾਵੇਗਾ।”
^ ਜਾਂ, “ਨੂੰ ਜਿੱਤ ਸਕਦਾ ਹੈ।”
^ ਜਾਂ, “ਸ਼ਰਮਨਾਕ ਚਾਲ-ਚਲਣ ਨਾਲ।”
^ ਇਬ, “ਸਦਾ ਬੋਲੇਗਾ।”
^ ਜਾਂ, “ਆਪਣਾ ਰਾਹ ਪੱਕਾ ਕਰਦਾ ਹੈ।”