ਅੱਯੂਬ 9:1-35
9 ਅੱਯੂਬ ਨੇ ਜਵਾਬ ਦਿੱਤਾ:
2 “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਇੱਦਾਂ ਹੀ ਹੈ।
ਪਰ ਮਰਨਹਾਰ ਇਨਸਾਨ ਪਰਮੇਸ਼ੁਰ ਨਾਲ ਮੁਕੱਦਮੇ ਵਿਚ ਸਹੀ ਕਿਵੇਂ ਠਹਿਰ ਸਕਦਾ ਹੈ?+
3 ਜੇ ਕੋਈ ਉਸ ਨਾਲ ਬਹਿਸ ਕਰਨਾ ਚਾਹੇ,*+ਤਾਂ ਉਹ ਹਜ਼ਾਰ ਵਿੱਚੋਂ ਉਸ ਦੇ ਇਕ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੇਗਾ।
4 ਉਹ ਦਿਲੋਂ ਬੁੱਧੀਮਾਨ ਤੇ ਬਹੁਤ ਸ਼ਕਤੀਸ਼ਾਲੀ ਹੈ।+
ਕੌਣ ਉਸ ਦਾ ਸਾਮ੍ਹਣਾ ਕਰ ਕੇ ਚੋਟ ਖਾਧੇ ਬਿਨਾਂ ਰਹਿ ਸਕਦਾ ਹੈ?+
5 ਉਹ ਪਹਾੜਾਂ ਨੂੰ ਖਿਸਕਾ* ਦਿੰਦਾ ਹੈ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ;ਉਹ ਆਪਣੇ ਕ੍ਰੋਧ ਨਾਲ ਉਨ੍ਹਾਂ ਨੂੰ ਉਲਟਾ ਦਿੰਦਾ ਹੈ।
6 ਉਹ ਧਰਤੀ ਨੂੰ ਇਸ ਦੀ ਥਾਂ ਤੋਂ ਹਿਲਾ ਦਿੰਦਾ ਹੈ,ਇਸ ਦੇ ਥੰਮ੍ਹ ਥਰ-ਥਰ ਕੰਬ ਉੱਠਦੇ ਹਨ।+
7 ਉਹ ਸੂਰਜ ਨੂੰ ਹੁਕਮ ਦਿੰਦਾ ਹੈ ਕਿ ਉਹ ਚਮਕੇ ਨਾਅਤੇ ਤਾਰਿਆਂ ਦੀ ਰੌਸ਼ਨੀ ਨੂੰ ਮੁਹਰ ਲਾ ਕੇ ਬੰਦ ਕਰ ਦਿੰਦਾ ਹੈ;+
8 ਉਹ ਇਕੱਲਾ ਹੀ ਆਕਾਸ਼ਾਂ ਨੂੰ ਤਾਣ ਦਿੰਦਾ ਹੈ+ਅਤੇ ਉਹ ਸਮੁੰਦਰ ਦੀਆਂ ਉੱਚੀਆਂ-ਉੱਚੀਆਂ ਲਹਿਰਾਂ ਉੱਤੇ ਤੁਰਦਾ ਹੈ।+
9 ਉਸ ਨੇ ਅਸ਼,* ਕੇਸਿਲ* ਅਤੇ ਕੀਮਾਹ ਤਾਰਾ-ਮੰਡਲ*+ਅਤੇ ਦੱਖਣੀ ਆਕਾਸ਼ ਦੇ ਤਾਰਾ-ਮੰਡਲ* ਸਿਰਜੇ;
10 ਉਸ ਦੇ ਕੰਮ ਮਹਾਨ ਤੇ ਸਮਝ ਤੋਂ ਪਰੇ ਹਨ,+ਉਸ ਦੇ ਸ਼ਾਨਦਾਰ ਕੰਮ ਗਿਣਤੀਓਂ ਬਾਹਰ ਹਨ।+
11 ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਤੇ ਮੈਂ ਉਸ ਨੂੰ ਦੇਖ ਵੀ ਨਹੀਂ ਪਾਉਂਦਾ;ਉਹ ਮੇਰੇ ਸਾਮ੍ਹਣਿਓਂ ਦੀ ਚਲਾ ਜਾਂਦਾ ਹੈ, ਪਰ ਮੈਂ ਉਸ ਨੂੰ ਪਛਾਣ ਨਹੀਂ ਪਾਉਂਦਾ।
12 ਜਦੋਂ ਉਹ ਕੁਝ ਖੋਂਹਦਾ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?
ਕੌਣ ਉਸ ਨੂੰ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈਂ?’+
13 ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ;+ਰਾਹਾਬ*+ ਦੇ ਮਦਦਗਾਰ ਵੀ ਉਸ ਅੱਗੇ ਝੁਕਣਗੇ।
14 ਤਾਂ ਫਿਰ, ਜਦੋਂ ਮੈਂ ਉਸ ਨੂੰ ਜਵਾਬ ਦਿਆਂਗਾ,ਉਸ ਅੱਗੇ ਦਲੀਲਾਂ ਪੇਸ਼ ਕਰਾਂਗਾ, ਤਾਂ ਮੈਨੂੰ ਕਿੰਨੇ ਧਿਆਨ ਨਾਲ ਲਫ਼ਜ਼ ਚੁਣਨੇ ਪੈਣੇ!
15 ਜੇ ਮੈਂ ਸਹੀ ਵੀ ਹੁੰਦਾ, ਤਾਂ ਵੀ ਮੈਂ ਉਸ ਨੂੰ ਜਵਾਬ ਨਾ ਦਿੰਦਾ+ਮੈਂ ਤਾਂ ਬੱਸ ਆਪਣੇ ਨਿਆਂਕਾਰ* ਕੋਲੋਂ ਦਇਆ ਦੀ ਭੀਖ ਹੀ ਮੰਗਦਾ।
16 ਜੇ ਮੈਂ ਉਸ ਨੂੰ ਪੁਕਾਰਾਂ, ਤਾਂ ਕੀ ਉਹ ਮੈਨੂੰ ਜਵਾਬ ਦੇਵੇਗਾ?
ਮੈਨੂੰ ਨਹੀਂ ਲੱਗਦਾ ਕਿ ਉਹ ਮੇਰੀ ਸੁਣੇਗਾ
17 ਕਿਉਂਕਿ ਉਹ ਤੂਫ਼ਾਨ ਨਾਲ ਮੈਨੂੰ ਤੋੜ ਸੁੱਟਦਾ ਹੈਅਤੇ ਬਿਨਾਂ ਵਜ੍ਹਾ ਮੈਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੰਦਾ ਹੈ।+
18 ਉਹ ਮੈਨੂੰ ਸਾਹ ਵੀ ਨਹੀਂ ਲੈਣ ਦਿੰਦਾ;ਉਹ ਤਾਂ ਮੈਨੂੰ ਕੁੜੱਤਣ ਨਾਲ ਭਰੀ ਜਾਂਦਾ ਹੈ।
19 ਜੇ ਤਾਕਤ ਦੀ ਗੱਲ ਕਰੀਏ, ਤਾਂ ਤਾਕਤਵਰ ਉਹੀ ਹੈ।+
ਜੇ ਨਿਆਂ ਦੀ ਗੱਲ ਕਰੀਏ, ਤਾਂ ਉਹ ਕਹਿੰਦਾ ਹੈ: ‘ਕੌਣ ਮੇਰੇ ਤੋਂ ਪੁੱਛ-ਗਿੱਛ ਕਰ ਸਕਦਾ ਹੈ?’*
20 ਜੇ ਮੈਂ ਸਹੀ ਵੀ ਹੋਵਾਂ, ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ;ਜੇ ਮੈਂ ਨਿਰਦੋਸ਼ ਵੀ ਰਹਾਂ,* ਤਾਂ ਵੀ ਉਹ ਮੈਨੂੰ ਅਪਰਾਧੀ* ਕਰਾਰ ਦੇਵੇਗਾ।
21 ਜੇ ਮੈਂ ਨਿਰਦੋਸ਼ ਵੀ ਰਹਾਂ,* ਫਿਰ ਵੀ ਮੈਨੂੰ ਆਪਣੇ ʼਤੇ ਯਕੀਨ ਨਹੀਂ;ਮੈਂ ਆਪਣੀ ਇਸ ਜ਼ਿੰਦਗੀ ਨੂੰ ਠੁਕਰਾਉਂਦਾ ਹਾਂ।*
22 ਗੱਲ ਇੱਕੋ ਹੀ ਹੈ। ਇਸੇ ਲਈ ਮੈਂ ਕਹਿੰਦਾ ਹਾਂ,‘ਉਹ ਨਿਰਦੋਸ਼* ਤੇ ਦੁਸ਼ਟ ਦੋਵਾਂ ਨੂੰ ਹੀ ਨਾਸ਼ ਕਰ ਦਿੰਦਾ ਹੈ।’
23 ਜਦ ਹੜ੍ਹ ਅਚਾਨਕ ਜ਼ਿੰਦਗੀਆਂ ਨੂੰ ਰੋੜ੍ਹ ਕੇ ਲੈ ਜਾਂਦਾ ਹੈ,ਤਾਂ ਉਹ ਬੇਕਸੂਰਾਂ ਦੀ ਲਾਚਾਰੀ ʼਤੇ ਹੱਸਦਾ ਹੈ।
24 ਧਰਤੀ ਦੁਸ਼ਟ ਦੇ ਹੱਥ ਵਿਚ ਦਿੱਤੀ ਗਈ ਹੈ;+ਉਹ ਇਸ ਦੇ ਨਿਆਂਕਾਰਾਂ ਦੀਆਂ ਅੱਖਾਂ* ʼਤੇ ਪਰਦਾ ਪਾ ਦਿੰਦਾ ਹੈ।
ਇੱਦਾਂ ਕਰਨ ਵਾਲਾ ਜੇ ਉਹ ਨਹੀਂ ਹੈ, ਤਾਂ ਹੋਰ ਕੌਣ ਹੈ?
25 ਹੁਣ ਮੇਰੇ ਦਿਨ ਇਕ ਦੌੜਾਕ ਨਾਲੋਂ ਵੀ ਤੇਜ਼ ਦੌੜ ਰਹੇ ਹਨ;+ਉਹ ਭੱਜੇ ਜਾਂਦੇ ਹਨ ਤੇ ਕੁਝ ਚੰਗਾ ਨਹੀਂ ਦੇਖਦੇ।
26 ਉਹ ਇਵੇਂ ਉੱਡੀ ਜਾਂਦੇ ਹਨ ਜਿਵੇਂ ਕਾਨੇ ਦੀਆਂ ਕਿਸ਼ਤੀਆਂ ਹੋਣ,ਹਾਂ, ਉਨ੍ਹਾਂ ਉਕਾਬਾਂ ਵਾਂਗ ਜੋ ਤੇਜ਼ੀ ਨਾਲ ਆਪਣੇ ਸ਼ਿਕਾਰ ʼਤੇ ਝਪਟਦੇ ਹਨ।
27 ਜੇ ਮੈਂ ਕਹਾਂ, ‘ਮੈਂ ਆਪਣਾ ਗਿਲਾ ਭੁਲਾ ਦਿਆਂਗਾ,ਮੈਂ ਆਪਣੇ ਹਾਵ-ਭਾਵ ਬਦਲ ਕੇ ਚਿਹਰੇ ʼਤੇ ਖ਼ੁਸ਼ੀ ਲੈ ਆਵਾਂਗਾ,’
28 ਫਿਰ ਵੀ ਮੈਨੂੰ ਆਪਣੇ ਸਾਰੇ ਦੁੱਖਾਂ ਦੇ ਕਰਕੇ ਡਰ ਲੱਗਾ ਰਹੇਗਾ+ਅਤੇ ਮੈਨੂੰ ਪਤਾ ਕਿ ਤੂੰ ਮੈਨੂੰ ਬੇਕਸੂਰ ਨਹੀਂ ਠਹਿਰਾਏਂਗਾ।
29 ਮੈਨੂੰ ਅਪਰਾਧੀ* ਠਹਿਰਾਇਆ ਜਾਵੇਗਾ।
ਫਿਰ ਮੈਂ ਐਵੇਂ ਜੱਦੋ-ਜਹਿਦ ਕਿਉਂ ਕਰਾਂ?+
30 ਜੇ ਮੈਂ ਪਿਘਲੀ ਬਰਫ਼ ਦੇ ਪਾਣੀ ਨਾਲ ਨਹਾ ਲਵਾਂਅਤੇ ਸਾਬਣ* ਨਾਲ ਆਪਣੇ ਹੱਥ ਧੋ ਲਵਾਂ,+
31 ਤਾਂ ਵੀ ਤੂੰ ਮੈਨੂੰ ਟੋਏ ਵਿਚ ਡੋਬ ਦੇਵੇਂਗਾਅਤੇ ਫਿਰ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ।
32 ਉਹ ਮੇਰੇ ਵਰਗਾ ਇਨਸਾਨ ਨਹੀਂ ਕਿ ਮੈਂ ਉਸ ਨੂੰ ਜਵਾਬ ਦੇ ਸਕਾਂਅਤੇ ਉਸ ਦੇ ਨਾਲ ਅਦਾਲਤ ਵਿਚ ਲੜ ਸਕਾਂ।+
33 ਸਾਡੇ ਵਿਚ ਫ਼ੈਸਲਾ ਕਰਾਉਣ ਵਾਲਾ ਕੋਈ ਨਹੀਂ ਹੈ*ਜੋ ਸਾਡਾ ਨਿਆਂਕਾਰ ਬਣ ਸਕੇ।*
34 ਜੇ ਉਹ ਮੇਰੇ ਮਾਰਨਾ ਛੱਡ ਦੇਵੇ*ਅਤੇ ਆਪਣੀ ਦਹਿਸ਼ਤ ਨਾਲ ਮੈਨੂੰ ਨਾ ਡਰਾਵੇ,+
35 ਫਿਰ ਮੈਂ ਬਿਨਾਂ ਡਰੇ ਉਸ ਨਾਲ ਗੱਲ ਕਰਾਂਗਾਕਿਉਂਕਿ ਡਰ-ਡਰ ਕੇ ਗੱਲ ਕਰਨੀ ਮੇਰਾ ਸੁਭਾਅ ਨਹੀਂ।
ਫੁਟਨੋਟ
^ ਜਾਂ, “ਉਸ ਨੂੰ ਅਦਾਲਤ ਵਿਚ ਲਿਜਾਣਾ ਚਾਹੇ।”
^ ਜਾਂ, “ਹਟਾ।”
^ ਸ਼ਾਇਦ ਇਹ ਵੱਡਾ ਰਿੱਛ ਤਾਰਾ-ਮੰਡਲ (ਵੱਡਾ ਉਰਸਾ) ਹੈ।
^ ਇਬ, “ਦੱਖਣ ਦੀਆਂ ਕੋਠੜੀਆਂ।”
^ ਸ਼ਾਇਦ ਬ੍ਰਿਖ ਤਾਰਾ-ਮੰਡਲ ਵਿਚ ਸਪਤਰਿਸ਼ੀ ਤਾਰੇ।
^ ਸ਼ਾਇਦ ਮ੍ਰਿਗ ਤਾਰਾ-ਮੰਡਲ।
^ ਸ਼ਾਇਦ ਇਕ ਵੱਡਾ ਸਮੁੰਦਰੀ ਜੀਵ।
^ ਜਾਂ ਸੰਭਵ ਹੈ, “ਅਦਾਲਤ ਵਿਚ ਆਪਣੀ ਵਿਰੋਧੀ ਧਿਰ।”
^ ਇਬ, “ਮੈਨੂੰ ਹਾਜ਼ਰ ਹੋਣ ਦਾ ਹੁਕਮ ਦੇ ਸਕਦਾ ਹੈ?”
^ ਜਾਂ, “ਜੇ ਮੈਂ ਖਰਿਆਈ ਬਣਾਈ ਵੀ ਰੱਖਾਂ।”
^ ਇਬ, “ਟੇਢਾ।”
^ ਜਾਂ, “ਜੇ ਮੈਂ ਖਰਿਆਈ ਬਣਾਈ ਵੀ ਰੱਖਾਂ।”
^ ਜਾਂ, “ਨਫ਼ਰਤ ਕਰਦਾ ਹਾਂ।”
^ ਜਾਂ, “ਵਫ਼ਾਦਾਰੀ ਬਣਾਈ ਰੱਖਣ ਵਾਲਿਆਂ।”
^ ਇਬ, “ਚਿਹਰਿਆਂ।”
^ ਇਬ, “ਦੁਸ਼ਟ।”
^ ਜਾਂ, “ਪੋਟਾਸ਼—ਸੁਆਹ ਤੋਂ ਬਣਿਆ ਇਕ ਸਾਬਣ।”
^ ਜਾਂ, “ਕੋਈ ਵਿਚੋਲਾ ਨਹੀਂ।”
^ ਇਬ, “ਸਾਡੇ ਦੋਹਾਂ ਉੱਤੇ ਹੱਥ ਰੱਖੇ।”
^ ਇਬ, “ਆਪਣੀ ਸੋਟੀ ਮੇਰੇ ਉੱਤੋਂ ਹਟਾ ਲਵੇ।”