ਅੱਯੂਬ 10:1-22
10 “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ।+
ਮੈਂ ਖੁੱਲ੍ਹ ਕੇ ਗਿਲੇ ਕਰਾਂਗਾ।
ਮੈਂ ਆਪਣੀ ਕੁੜੱਤਣ* ਕਰਕੇ ਬੋਲਾਂਗਾ!
2 ਮੈਂ ਪਰਮੇਸ਼ੁਰ ਨੂੰ ਕਹਾਂਗਾ: ‘ਮੈਨੂੰ ਦੋਸ਼ੀ ਨਾ ਠਹਿਰਾ।
ਮੈਨੂੰ ਦੱਸ, ਤੂੰ ਮੇਰੇ ਨਾਲ ਕਿਉਂ ਲੜ ਰਿਹਾ ਹੈਂ?
3 ਕੀ ਇਸ ਨਾਲ ਤੈਨੂੰ ਕੁਝ ਮਿਲਦਾ ਕਿ ਤੂੰ ਅਤਿਆਚਾਰ ਕਰੇਂ,ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਸਮਝੇਂ,+ਨਾਲੇ ਦੁਸ਼ਟਾਂ ਦੀ ਸਲਾਹ ਨੂੰ ਪਸੰਦ ਕਰੇਂ?
4 ਕੀ ਤੇਰੀਆਂ ਅੱਖਾਂ ਇਨਸਾਨ ਦੀਆਂ ਅੱਖਾਂ ਹਨਜਾਂ ਕੀ ਤੂੰ ਮਰਨਹਾਰ ਇਨਸਾਨ ਵਾਂਗ ਦੇਖਦਾ ਹੈਂ?
5 ਕੀ ਤੇਰੇ ਦਿਨ ਇਨਸਾਨਾਂ ਦੇ ਦਿਨਾਂ ਜਿੰਨੇ ਹਨਜਾਂ ਕੀ ਤੇਰੇ ਵਰ੍ਹੇ ਇਨਸਾਨ ਦੇ ਵਰ੍ਹਿਆਂ ਜਿੰਨੇ ਹਨ+
6 ਜੋ ਤੂੰ ਮੇਰੇ ਵਿਚ ਗ਼ਲਤੀ ਲੱਭਦਾ ਹੈਂਅਤੇ ਮੇਰੇ ਵਿਚ ਪਾਪ ਖੋਜਦਾ ਰਹਿੰਦਾ ਹੈਂ?+
7 ਤੂੰ ਜਾਣਦਾ ਹੈਂ ਕਿ ਮੈਂ ਦੋਸ਼ੀ ਨਹੀਂ ਹਾਂ;+ਕੋਈ ਵੀ ਮੈਨੂੰ ਤੇਰੇ ਹੱਥੋਂ ਨਹੀਂ ਬਚਾ ਸਕਦਾ।+
8 ਤੇਰੇ ਹੀ ਹੱਥਾਂ ਨੇ ਮੈਨੂੰ ਢਾਲ਼ਿਆ ਤੇ ਬਣਾਇਆ,+ਪਰ ਹੁਣ ਤੂੰ ਹੀ ਮੈਨੂੰ ਮਿਟਾ ਦੇਣਾ ਚਾਹੁੰਦਾਂ।
9 ਕਿਰਪਾ ਕਰ ਕੇ ਯਾਦ ਕਰ, ਤੂੰ ਮੈਨੂੰ ਮਿੱਟੀ ਤੋਂ ਸਾਜਿਆ,+ਪਰ ਹੁਣ ਤੂੰ ਵਾਪਸ ਮੈਨੂੰ ਮਿੱਟੀ ਵਿਚ ਮਿਲਾ ਦੇਣਾ ਚਾਹੁੰਦਾਂ।+
10 ਕੀ ਤੂੰ ਮੈਨੂੰ ਦੁੱਧ ਵਾਂਗ ਨਹੀਂ ਉਲੱਦਿਆਅਤੇ ਮੈਨੂੰ ਦਹੀਂ* ਵਾਂਗ ਨਹੀਂ ਜਮਾਇਆ?
11 ਤੂੰ ਖੱਲ ਤੇ ਮਾਸ ਮੈਨੂੰ ਪਹਿਨਾਇਆਅਤੇ ਤੂੰ ਹੱਡੀਆਂ ਤੇ ਨਸਾਂ ਨਾਲ ਬੁਣ ਕੇ ਮੈਨੂੰ ਜੋੜਿਆ।+
12 ਤੂੰ ਮੈਨੂੰ ਜੀਵਨ ਤੇ ਅਟੱਲ ਪਿਆਰ ਬਖ਼ਸ਼ਿਆ;ਤੂੰ ਮੇਰਾ ਧਿਆਨ ਰੱਖਿਆ+ ਤੇ ਮੇਰੀ ਜਾਨ* ਦੀ ਰਾਖੀ ਕੀਤੀ।
13 ਤੂੰ ਮਨ ਹੀ ਮਨ ਮੇਰੇ ਨਾਲ ਇਹ ਸਭ ਕਰਨ ʼਤੇ ਤੁਲਿਆ ਹੋਇਆ ਸੀ।*
ਮੈਨੂੰ ਪਤਾ ਕਿ ਇਹ ਸਭ ਤੇਰੇ ਵੱਲੋਂ ਹੀ ਹੈ।
14 ਜੇ ਮੈਂ ਪਾਪ ਕਰਦਾ ਹਾਂ, ਤਾਂ ਤੂੰ ਮੈਨੂੰ ਦੇਖਦਾ ਹੈਂ,+ਤੂੰ ਮੈਨੂੰ ਮੇਰੇ ਦੋਸ਼ ਤੋਂ ਬਰੀ ਨਹੀਂ ਕਰਦਾ।
15 ਜੇ ਮੈਂ ਕਸੂਰਵਾਰ ਹਾਂ, ਤਾਂ ਲਾਹਨਤ ਹੈ ਮੇਰੇ ʼਤੇ!
ਜੇ ਮੈਂ ਬੇਕਸੂਰ ਵੀ ਹਾਂ, ਤਾਂ ਵੀ ਮੈਂ ਸਿਰ ਨਹੀਂ ਉਠਾ ਸਕਦਾ+ਕਿਉਂਕਿ ਮੈਨੂੰ ਬਹੁਤ ਅਪਮਾਨ ਤੇ ਦੁੱਖ ਸਹਿਣਾ ਪਿਆ ਹੈ।+
16 ਜੇ ਮੈਂ ਸਿਰ ਉੱਚਾ ਕਰਦਾ ਹਾਂ, ਤਾਂ ਤੂੰ ਸ਼ੇਰ ਵਾਂਗ ਮੇਰਾ ਸ਼ਿਕਾਰ ਕਰਦਾ ਹੈਂ+ਅਤੇ ਫਿਰ ਤੋਂ ਮੇਰੇ ਖ਼ਿਲਾਫ਼ ਆਪਣੀ ਤਾਕਤ ਦਿਖਾਉਂਦਾ ਹੈਂ।
17 ਤੂੰ ਨਵੇਂ-ਨਵੇਂ ਗਵਾਹ ਮੇਰੇ ਖ਼ਿਲਾਫ਼ ਲਿਆਉਂਦਾ ਹੈਂ,ਤੂੰ ਮੇਰੇ ਨਾਲ ਹੋਰ ਗੁੱਸੇ ਹੋ ਜਾਂਦਾ ਹੈ,ਮੇਰੇ ਉੱਤੇ ਇਕ ਤੋਂ ਬਾਅਦ ਇਕ ਮੁਸੀਬਤ ਆਉਂਦੀ ਹੈ।
18 ਤੂੰ ਮੈਨੂੰ ਕੁੱਖੋਂ ਬਾਹਰ ਕਿਉਂ ਲਿਆਂਦਾ?+
ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਦੇਖਦਾ, ਮੈਨੂੰ ਮਰ ਜਾਣਾ ਚਾਹੀਦਾ ਸੀ।
19 ਇਹ ਇਵੇਂ ਹੁੰਦਾ ਜਿਵੇਂ ਮੈਂ ਕਦੇ ਹੋਇਆ ਹੀ ਨਹੀਂ;ਮੈਨੂੰ ਕੁੱਖ ਤੋਂ ਸਿੱਧਾ ਕਬਰਸਤਾਨ ਲਿਜਾਇਆ ਜਾਂਦਾ।’
20 ਕੀ ਮੇਰੇ ਦਿਨ ਥੋੜ੍ਹੇ ਨਹੀਂ?+ ਉਹ ਮੈਨੂੰ ਇਕੱਲਾ ਛੱਡ ਦੇਵੇ;ਉਹ ਮੇਰੇ ਤੋਂ ਆਪਣੀਆਂ ਨਜ਼ਰਾਂ ਹਟਾ ਲਵੇ ਤਾਂਕਿ ਮੈਨੂੰ ਕੁਝ ਰਾਹਤ ਮਿਲੇ*+
21 ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਤੇ ਫਿਰ ਵਾਪਸ ਨਾ ਆਵਾਂ,+ਹਾਂ, ਘੋਰ ਹਨੇਰੇ* ਦੇ ਦੇਸ਼ ਨੂੰ ਜਾਵਾਂ,+
22 ਉਸ ਦੇਸ਼ ਨੂੰ ਜਿੱਥੇ ਬੱਸ ਕਾਲੀ ਰਾਤ ਹੈ,ਉਹ ਦੇਸ਼ ਜਿੱਥੇ ਘੁੱਪ ਹਨੇਰਾ ਤੇ ਗੜਬੜ ਹੈ,ਜਿੱਥੇ ਚਾਨਣ ਵੀ ਸੰਘਣੇ ਹਨੇਰੇ ਵਰਗਾ ਹੈ।”
ਫੁਟਨੋਟ
^ ਜਾਂ, “ਮਨ ਦੀ ਕੁੜੱਤਣ।”
^ ਇਬ, “ਪਨੀਰ।”
^ ਜਾਂ, “ਸਾਹ; ਜੀਵਨ।”
^ ਇਬ, “ਅਤੇ ਇਹ ਸਭ ਤੂੰ ਆਪਣੇ ਦਿਲ ਵਿਚ ਲੁਕਾਇਆ ਹੋਇਆ ਸੀ।”
^ ਜਾਂ, “ਮੈਂ ਥੋੜ੍ਹਾ ਜਿਹਾ ਖ਼ੁਸ਼ ਹੋਵਾਂ।”
^ ਜਾਂ, “ਹਨੇਰੇ ਤੇ ਮੌਤ ਦੇ ਸਾਏ।”