ਭਾਗ 3 ਵਿਚ ਤੁਸੀਂ ਕੀ ਸਿੱਖਿਆ?
ਆਪਣੇ ਸਿੱਖਿਅਕ ਨਾਲ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਕਹਾਉਤਾਂ 27:11 ਪੜ੍ਹੋ।
ਤੁਸੀਂ ਯਹੋਵਾਹ ਦੇ ਵਫ਼ਾਦਾਰ ਕਿਉਂ ਰਹਿਣਾ ਚਾਹੁੰਦੇ ਹੋ?
(ਪਾਠ 34 ਦੇਖੋ।)
ਤੁਸੀਂ ਉਦੋਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹੋ ਜਦੋਂ ਕਿਸੇ ਮਾਮਲੇ ਬਾਰੇ ਬਾਈਬਲ ਵਿਚ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ ਹੁੰਦਾ?
(ਪਾਠ 35 ਦੇਖੋ।)
ਤੁਸੀਂ ਹਰ ਗੱਲ ਵਿਚ ਈਮਾਨਦਾਰ ਕਿਵੇਂ ਰਹਿ ਸਕਦੇ ਹੋ?
(ਪਾਠ 36 ਦੇਖੋ।)
ਮੱਤੀ 6:33 ਪੜ੍ਹੋ।
ਜਦੋਂ ਕੰਮ ਅਤੇ ਪੈਸਿਆਂ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਕਿਵੇਂ ‘ਰਾਜ ਨੂੰ ਪਹਿਲ’ ਦਿੰਦੇ ਰਹਿ ਸਕਦੇ ਹੋ?
(ਪਾਠ 37 ਦੇਖੋ।)
ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਵਾਂਗ ਜ਼ਿੰਦਗੀ ਦੀ ਕਦਰ ਕਰਦੇ ਹਾਂ?
(ਪਾਠ 38 ਦੇਖੋ।)
ਰਸੂਲਾਂ ਦੇ ਕੰਮ 15:29 ਪੜ੍ਹੋ।
ਤੁਸੀਂ ਖ਼ੂਨ ਬਾਰੇ ਯਹੋਵਾਹ ਦਾ ਹੁਕਮ ਕਿਵੇਂ ਮੰਨ ਸਕਦੇ ਹੋ?
ਕੀ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਦੀਆਂ ਮੰਗਾਂ ਜਾਇਜ਼ ਹਨ?
(ਪਾਠ 39 ਦੇਖੋ।)
2 ਕੁਰਿੰਥੀਆਂ 7:1 ਪੜ੍ਹੋ।
ਸਰੀਰਕ ਅਤੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਦਾ ਕੀ ਮਤਲਬ ਹੈ?
(ਪਾਠ 40 ਦੇਖੋ।)
1 ਕੁਰਿੰਥੀਆਂ 6:9, 10 ਪੜ੍ਹੋ।
ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ? ਕੀ ਤੁਸੀਂ ਇਸ ਨਾਲ ਸਹਿਮਤ ਹੋ?
ਬਾਈਬਲ ਵਿਚ ਸ਼ਰਾਬ ਦੀ ਵਰਤੋਂ ਬਾਰੇ ਕੀ ਹਿਦਾਇਤ ਦਿੱਤੀ ਗਈ ਹੈ?
ਮੱਤੀ 19:4-6, 9 ਪੜ੍ਹੋ।
ਵਿਆਹੁਤਾ ਰਿਸ਼ਤੇ ਬਾਰੇ ਪਰਮੇਸ਼ੁਰ ਦਾ ਕੀ ਮਿਆਰ ਹੈ?
ਵਿਆਹ ਅਤੇ ਤਲਾਕ ਕਾਨੂੰਨੀ ਤੌਰ ਤੇ ਜਾਇਜ਼ ਕਿਉਂ ਹੋਣਾ ਚਾਹੀਦਾ ਹੈ?
(ਪਾਠ 42 ਦੇਖੋ।)
ਯਹੋਵਾਹ ਕਿਹੜੇ ਦਿਨ-ਤਿਉਹਾਰਾਂ ਤੋਂ ਖ਼ੁਸ਼ ਨਹੀਂ ਹੁੰਦਾ ਅਤੇ ਕਿਉਂ?
(ਪਾਠ 44 ਦੇਖੋ।)
ਯੂਹੰਨਾ 17:16 ਅਤੇ ਰਸੂਲਾਂ ਦੇ ਕੰਮ 5:29 ਪੜ੍ਹੋ।
ਤੁਸੀਂ ਨਿਰਪੱਖ ਕਿਵੇਂ ਰਹਿ ਸਕਦੇ ਹੋ?
ਜੇ ਇਨਸਾਨੀ ਕਾਨੂੰਨ ਪਰਮੇਸ਼ੁਰ ਦੇ ਕਾਨੂੰਨ ਖ਼ਿਲਾਫ਼ ਹੋਵੇ, ਤਾਂ ਤੁਸੀਂ ਕੀ ਕਰੋਗੇ?
(ਪਾਠ 45 ਦੇਖੋ।)
ਮਰਕੁਸ 12:30 ਪੜ੍ਹੋ।
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ?