ਪਾਠ 9
ਉਸ ਨੇ ਸਮਝਦਾਰੀ ਤੋਂ ਕੰਮ ਲਿਆ
1-3. (ੳ) ਅਬੀਗੈਲ ਦੇ ਘਰ ’ਤੇ ਮੁਸੀਬਤ ਕਿਵੇਂ ਆਈ ਸੀ? (ਅ) ਅਬੀਗੈਲ ਬਾਰੇ ਅਸੀਂ ਕੀ ਜਾਣਾਂਗੇ?
ਅਬੀਗੈਲ ਆਪਣੇ ਨੌਕਰ ਦੇ ਚਿਹਰੇ ਦਾ ਰੰਗ ਉੱਡਿਆ ਦੇਖ ਕੇ ਸਮਝ ਜਾਂਦੀ ਹੈ ਕਿ ਕੋਈ ਮੁਸੀਬਤ ਖੜ੍ਹੀ ਹੋਣ ਵਾਲੀ ਹੈ। ਲਗਭਗ 400 ਫ਼ੌਜੀ ਅਬੀਗੈਲ ਦੇ ਪਤੀ ਨਾਬਾਲ ਦੇ ਘਰ ਦੇ ਹਰ ਆਦਮੀ ਨੂੰ ਜਾਨੋਂ ਮਾਰਨ ਆ ਰਹੇ ਹਨ। ਪਰ ਕਿਉਂ?
2 ਸਾਰੀ ਮੁਸੀਬਤ ਦੀ ਜੜ੍ਹ ਨਾਬਾਲ ਹੈ। ਉਹ ਹਮੇਸ਼ਾ ਵਾਂਗ ਬੇਰਹਿਮੀ ਤੇ ਬਦਤਮੀਜ਼ੀ ਨਾਲ ਪੇਸ਼ ਆਇਆ। ਪਰ ਇਸ ਵਾਰ ਉਸ ਨੇ ਗ਼ਲਤ ਬੰਦੇ ਦੀ ਬੇਇੱਜ਼ਤੀ ਕੀਤੀ ਹੈ! ਉਹ ਬੰਦਾ ਮਾਹਰ ਫ਼ੌਜੀਆਂ ਦਾ ਆਗੂ ਹੈ ਅਤੇ ਉਸ ਦੇ ਫ਼ੌਜੀ ਉਸ ਲਈ ਮਰਨ ਲਈ ਵੀ ਤਿਆਰ ਹਨ। ਨਾਬਾਲ ਦਾ ਇਹ ਨੌਕਰ, ਜੋ ਸ਼ਾਇਦ ਇਕ ਚਰਵਾਹਾ ਹੈ, ਅਬੀਗੈਲ ਕੋਲ ਇਸ ਉਮੀਦ ਨਾਲ ਆਇਆ ਹੈ ਕਿ ਉਹ ਕਿਸੇ-ਨਾ-ਕਿਸੇ ਤਰ੍ਹਾਂ ਉਨ੍ਹਾਂ ਸਾਰਿਆਂ ਦੀ ਜਾਨ ਬਚਾ ਲਵੇਗੀ। ਪਰ ਇੰਨੀ ਵੱਡੀ ਫ਼ੌਜ ਦੇ ਸਾਮ੍ਹਣੇ ਇਕ ਔਰਤ ਕੀ ਕਰ ਸਕਦੀ ਹੈ?
ਵੱਡੀ ਫ਼ੌਜ ਦੇ ਸਾਮ੍ਹਣੇ ਇਕ ਔਰਤ ਕੀ ਕਰ ਸਕਦੀ ਸੀ?
3 ਆਓ ਆਪਾਂ ਪਹਿਲਾਂ ਇਸ ਦਲੇਰ ਔਰਤ ਬਾਰੇ ਕੁਝ ਹੋਰ ਜਾਣੀਏ। ਅਬੀਗੈਲ ਕੌਣ ਸੀ? ਇਹ ਮੁਸੀਬਤ ਕਿਵੇਂ ਖੜ੍ਹੀ ਹੋਈ ਸੀ? ਨਾਲੇ ਅਸੀਂ ਉਸ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ?
“ਵੱਡੀ ਸਿਆਣੀ ਅਤੇ ਰੂਪਵੰਤ”
4. ਨਾਬਾਲ ਕਿਸ ਤਰ੍ਹਾਂ ਦਾ ਆਦਮੀ ਸੀ?
4 ਅਬੀਗੈਲ ਤੇ ਨਾਬਾਲ ਦੋਵਾਂ ਦਾ ਆਪਸ ਵਿਚ ਕੋਈ ਮੇਲ ਨਹੀਂ ਸੀ। ਅਬੀਗੈਲ ਜਿੰਨੀ ਚੰਗੀ ਪਤਨੀ ਸੀ, ਨਾਬਾਲ ਉੱਨਾ ਹੀ ਭੈੜਾ ਪਤੀ ਸੀ। ਇਹ ਸੱਚ ਹੈ ਕਿ ਉਹ ਪੈਸੇ ਵਾਲਾ ਸੀ ਜਿਸ ਕਰਕੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਸੀ। ਪਰ ਦੂਜੇ ਉਸ ਬਾਰੇ ਕੀ ਸੋਚਦੇ ਸਨ? ਬਾਈਬਲ ਵਿਚ ਨਾਬਾਲ ਤੋਂ ਛੁੱਟ ਹੋਰ ਕਿਸੇ ਇਨਸਾਨ ਲਈ ਇੰਨੇ ਅਪਮਾਨਜਨਕ ਸ਼ਬਦ ਨਹੀਂ ਵਰਤੇ ਗਏ ਹਨ। ਨਾਬਾਲ ਦੇ ਨਾਂ ਦਾ ਮਤਲਬ ਹੈ “ਮੂਰਖ” ਜਾਂ “ਬੇਅਕਲ।” ਕੀ ਉਸ ਦੇ ਮਾਪਿਆਂ ਨੇ ਉਸ ਦਾ ਇਹ ਨਾਂ ਰੱਖਿਆ ਸੀ ਜਾਂ ਕੀ ਬਾਅਦ ਵਿਚ ਉਸ ਦਾ ਇਹ ਨਾਂ ਪੈ ਗਿਆ ਸੀ? ਜੋ ਵੀ ਸੀ, ਨਾਬਾਲ ਸੱਚ-ਮੁੱਚ ਮੂਰਖ ਸੀ। ਉਹ “ਵੱਡਾ ਬੋਲ ਵਿਗਾੜ ਅਤੇ ਖੋਟਾ ਸੀ।” ਇਸ ਧੱਕੜ ਤੇ ਸ਼ਰਾਬੀ ਤੋਂ ਲੋਕ ਡਰ ਦੇ ਮਾਰੇ ਦੂਰ ਹੀ ਰਹਿੰਦੇ ਸਨ।—1 ਸਮੂ. 25:2, 3, 17, 21, 25.
5, 6. (ੳ) ਤੁਹਾਨੂੰ ਅਬੀਗੈਲ ਦੇ ਕਿਹੜੇ ਗੁਣ ਚੰਗੇ ਲੱਗਦੇ ਹਨ? (ਅ) ਅਬੀਗੈਲ ਨੇ ਸ਼ਾਇਦ ਇੰਨੇ ਨਿਕੰਮੇ ਬੰਦੇ ਨਾਲ ਕਿਉਂ ਵਿਆਹ ਕਰਾਇਆ ਸੀ?
1 ਸਮੂਏਲ 25:3 ਪੜ੍ਹੋ।
5 ਅਬੀਗੈਲ ਦਾ ਸੁਭਾਅ ਨਾਬਾਲ ਨਾਲੋਂ ਬਿਲਕੁਲ ਵੱਖਰਾ ਸੀ। ਅਬੀਗੈਲ ਦੇ ਨਾਂ ਦਾ ਮਤਲਬ ਹੈ “ਮੇਰੇ ਪਿਤਾ ਨੇ ਖ਼ੁਸ਼ੀ ਮਨਾਈ ਹੈ।” ਬਹੁਤ ਸਾਰੇ ਪਿਤਾ ਆਪਣੀ ਧੀ ਦੇ ਸੋਹਣੀ ਹੋਣ ਤੇ ਮਾਣ ਕਰਦੇ ਹਨ, ਪਰ ਇਕ ਸਮਝਦਾਰ ਪਿਤਾ ਆਪਣੀ ਬੱਚੀ ਦੇ ਗੁਣ ਦੇਖ ਕੇ ਜ਼ਿਆਦਾ ਖ਼ੁਸ਼ ਹੁੰਦਾ ਹੈ। ਆਮ ਤੌਰ ਤੇ ਖ਼ੂਬਸੂਰਤ ਇਨਸਾਨ ਸਮਝਦਾਰੀ, ਬੁੱਧ, ਦਲੇਰੀ ਤੇ ਨਿਹਚਾ ਵਰਗੇ ਗੁਣ ਪੈਦਾ ਕਰਨ ਦੀ ਜ਼ਰੂਰਤ ਨਹੀਂ ਸਮਝਦਾ। ਪਰ ਅਬੀਗੈਲ ਇਹੋ ਜਿਹੀ ਨਹੀਂ ਸੀ। ਬਾਈਬਲ ਵਿਚ ਉਸ ਦੀ ਸੁੰਦਰਤਾ ਦੇ ਨਾਲ-ਨਾਲ ਉਸ ਦੀ ਸਮਝਦਾਰੀ ਦੀ ਵੀ ਤਾਰੀਫ਼ ਕੀਤੀ ਗਈ ਹੈ।—6 ਅੱਜ ਸ਼ਾਇਦ ਕੁਝ ਲੋਕਾਂ ਨੂੰ ਹੈਰਾਨੀ ਹੋਵੇ ਕਿ ਇੰਨੀ ਸਮਝਦਾਰ ਕੁੜੀ ਨੇ ਇੰਨੇ ਨਿਕੰਮੇ ਬੰਦੇ ਨਾਲ ਵਿਆਹ ਕਿਉਂ ਕਰਾਇਆ। ਯਾਦ ਰੱਖੋ ਕਿ ਬਾਈਬਲ ਦੇ ਜ਼ਮਾਨੇ ਵਿਚ ਬਹੁਤ ਸਾਰੇ ਮੁੰਡੇ-ਕੁੜੀਆਂ ਦੇ ਰਿਸ਼ਤੇ ਮਾਪੇ ਤੈਅ ਕਰਦੇ ਸਨ। ਪਰ ਜੇ ਮੁੰਡਾ-ਕੁੜੀ ਆਪ ਕਿਸੇ ਨੂੰ ਪਸੰਦ ਕਰ ਲੈਂਦੇ ਸਨ, ਫਿਰ ਵੀ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਮਨਜ਼ੂਰੀ ਲੈਣੀ ਪੈਂਦੀ ਸੀ। ਕੀ ਨਾਬਾਲ ਦੀ ਦੌਲਤ ਤੇ ਸ਼ਾਨੋ-ਸ਼ੌਕਤ ਦੇਖ ਕੇ ਅਬੀਗੈਲ ਦੇ ਮਾਪਿਆਂ ਨੇ ਇਹ ਰਿਸ਼ਤਾ ਤੈਅ ਕੀਤਾ ਸੀ? ਕੀ ਉਹ ਗ਼ਰੀਬ ਹੋਣ ਕਰਕੇ ਇਹ ਰਿਸ਼ਤਾ ਕਰਨ ਲਈ ਮਜਬੂਰ ਹੋਏ ਸਨ? ਜੋ ਵੀ ਸੀ, ਅਮੀਰ ਹੋਣ ਦੇ ਬਾਵਜੂਦ ਨਾਬਾਲ ਚੰਗਾ ਪਤੀ ਸਾਬਤ ਨਹੀਂ ਹੋਇਆ।
7. (ੳ) ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿਆਹ ਬਾਰੇ ਸਹੀ ਨਜ਼ਰੀਆ ਰੱਖਣ, ਤਾਂ ਉਨ੍ਹਾਂ ਨੂੰ ਕੀ ਨਹੀਂ ਕਰਨਾ ਚਾਹੀਦਾ? (ਅ) ਅਬੀਗੈਲ ਨੇ ਕੀ ਕਰਨ ਦੀ ਠਾਣ ਲਈ ਸੀ?
7 ਬੁੱਧੀਮਾਨ ਮਾਪੇ ਆਪਣੇ ਬੱਚਿਆਂ ਨੂੰ ਵਿਆਹ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਪੈਸੇ ਦੀ ਖ਼ਾਤਰ ਵਿਆਹ ਕਰਾਉਣ ਲਈ ਹੱਲਾਸ਼ੇਰੀ ਨਹੀਂ ਦਿੰਦੇ। ਜਾਂ ਉਹ ਉਨ੍ਹਾਂ ’ਤੇ ਛੋਟੀ ਉਮਰ ਵਿਚ ਵਿਆਹ ਕਰਨ ਦਾ ਜ਼ੋਰ ਨਹੀਂ ਪਾਉਂਦੇ ਜਦ ਬੱਚੇ ਵਿਆਹੁਤਾ ਰਿਸ਼ਤੇ ਦੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਨਹੀਂ ਹੁੰਦੇ। (1 ਕੁਰਿੰ. 7:36) ਪਰ ਨਾਬਾਲ ਨਾਲ ਵਿਆਹੀ ਹੋਣ ਕਰਕੇ ਅਬੀਗੈਲ ਲਈ ਇਨ੍ਹਾਂ ਗੱਲਾਂ ਬਾਰੇ ਸੋਚਣ ਦਾ ਕੋਈ ਫ਼ਾਇਦਾ ਨਹੀਂ ਸੀ। ਭਾਵੇਂ ਜਿਹੜੇ ਮਰਜ਼ੀ ਕਾਰਨ ਕਰਕੇ ਅਬੀਗੈਲ ਦਾ ਵਿਆਹ ਨਾਬਾਲ ਨਾਲ ਹੋਇਆ ਹੋਵੇ, ਫਿਰ ਵੀ ਉਸ ਨੇ ਠਾਣਿਆ ਹੋਇਆ ਸੀ ਕਿ ਉਹ ਇਕ ਚੰਗੀ ਪਤਨੀ ਵਜੋਂ ਆਪਣਾ ਫ਼ਰਜ਼ ਨਿਭਾਵੇਗੀ।
“ਉਸ ਨੇ ਉਨ੍ਹਾਂ ਨੂੰ ਝਿੜਕਿਆ”
8. ਨਾਬਾਲ ਨੇ ਕਿਸ ਦੀ ਬੇਇੱਜ਼ਤੀ ਕੀਤੀ ਸੀ ਅਤੇ ਇਸ ਤਰ੍ਹਾਂ ਕਰਨਾ ਬੇਵਕੂਫ਼ੀ ਕਿਉਂ ਸੀ?
8 ਨਾਬਾਲ ਦੀ ਇਕ ਗ਼ਲਤੀ ਕਰਕੇ ਅਬੀਗੈਲ ਲਈ ਆਪਣਾ ਫ਼ਰਜ਼ ਨਿਭਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਸੀ। ਉਸ ਨੇ ਕਿਸੇ ਆਮ ਆਦਮੀ ਦੀ ਨਹੀਂ, ਸਗੋਂ ਦਾਊਦ ਦੀ ਬੇਇੱਜ਼ਤੀ ਕੀਤੀ ਸੀ। ਦਾਊਦ ਯਹੋਵਾਹ ਦਾ ਵਫ਼ਾਦਾਰ ਸੇਵਕ ਸੀ ਜਿਸ ਨੂੰ ਉਸ ਨੇ ਸ਼ਾਊਲ ਦੀ ਥਾਂ ਰਾਜਾ ਚੁਣਿਆ ਸੀ। (1 ਸਮੂ. 16:1, 2, 11-13) ਸ਼ਾਊਲ ਦਾਊਦ ਨਾਲ ਈਰਖਾ ਕਰਦਾ ਸੀ ਅਤੇ ਉਸ ਦੀ ਜਾਨ ਲੈਣ ’ਤੇ ਤੁਲਿਆ ਹੋਇਆ ਸੀ। ਇਸ ਲਈ ਦਾਊਦ ਰਾਜਾ ਸ਼ਾਊਲ ਤੋਂ ਭੱਜ ਕੇ ਆਪਣੇ 600 ਵਫ਼ਾਦਾਰ ਫ਼ੌਜੀਆਂ ਨਾਲ ਉਜਾੜ ਵਿਚ ਰਹਿ ਰਿਹਾ ਸੀ।
9, 10. (ੳ) ਦਾਊਦ ਤੇ ਉਸ ਦੇ ਆਦਮੀ ਕਿਹੋ ਜਿਹੇ ਹਾਲਾਤਾਂ ਵਿਚ ਆਪਣੇ ਦਿਨ ਕੱਟ ਰਹੇ ਸਨ? (ਅ) ਉਨ੍ਹਾਂ ਦੀ ਮਦਦ ਲਈ ਨਾਬਾਲ ਨੂੰ ਸ਼ੁਕਰਗੁਜ਼ਾਰ ਕਿਉਂ ਹੋਣਾ ਚਾਹੀਦਾ ਸੀ? (10ਵੇਂ ਪੈਰੇ ਦਾ ਫੁਟਨੋਟ ਵੀ ਦੇਖੋ।)
9 ਨਾਬਾਲ ਮਾਓਨ ਕਸਬੇ ਵਿਚ ਰਹਿੰਦਾ ਸੀ, ਪਰ ਲੱਗਦਾ ਹੈ ਕਿ ਉਹ ਨੇੜਲੇ ਕਰਮਲ ਕਸਬੇ * ਇਨ੍ਹਾਂ ਕਸਬਿਆਂ ਦੇ ਆਲੇ-ਦੁਆਲੇ ਭੇਡਾਂ ਚਾਰਨ ਲਈ ਹਰੇ-ਹਰੇ ਮੈਦਾਨ ਸਨ ਜਿੱਥੇ ਨਾਬਾਲ ਦੀਆਂ 3,000 ਭੇਡਾਂ ਚਰਦੀਆਂ ਸਨ। ਪਰ ਇਸ ਦੇ ਆਲੇ-ਦੁਆਲੇ ਦੂਰ-ਦੂਰ ਤਕ ਦਾ ਇਲਾਕਾ ਬੰਜਰ ਸੀ। ਦੱਖਣ ਵੱਲ ਪਾਰਾਨ ਦੀ ਉਜਾੜ ਸੀ ਅਤੇ ਪੂਰਬ ਵੱਲ ਖਾਰੇ ਸਾਗਰ ਨੂੰ ਜਾਂਦੇ ਰਾਹ ਵਿਚ ਬੰਜਰ ਜ਼ਮੀਨ ਅਤੇ ਥਾਂ-ਥਾਂ ਪਹਾੜੀ ਖੱਡਾਂ ਤੇ ਗੁਫ਼ਾਵਾਂ ਸਨ। ਇਨ੍ਹਾਂ ਇਲਾਕਿਆਂ ਵਿਚ ਰਹਿੰਦਿਆਂ ਦਾਊਦ ਤੇ ਉਸ ਦੇ ਆਦਮੀਆਂ ਦੀ ਜ਼ਿੰਦਗੀ ਬੜੀ ਮੁਸ਼ਕਲਾਂ ਭਰੀ ਸੀ। ਉਨ੍ਹਾਂ ਨੂੰ ਖਾਣ ਲਈ ਜਾਨਵਰਾਂ ਦਾ ਸ਼ਿਕਾਰ ਕਰਨਾ ਪੈਂਦਾ ਸੀ ਤੇ ਕਈ ਮੁਸੀਬਤਾਂ ਝੱਲਣੀਆਂ ਪੈਂਦੀਆਂ ਸਨ। ਅਕਸਰ ਉਨ੍ਹਾਂ ਦਾ ਵਾਹ ਅਮੀਰ ਨਾਬਾਲ ਦੇ ਚਰਵਾਹਿਆਂ ਨਾਲ ਪੈਂਦਾ ਸੀ।
ਵਿਚ ਕੰਮ ਕਰਦਾ ਸੀ ਜਿੱਥੇ ਉਸ ਦੀ ਜ਼ਮੀਨ ਸੀ।10 ਇਨ੍ਹਾਂ ਮਿਹਨਤੀ ਫ਼ੌਜੀਆਂ ਨੇ ਚਰਵਾਹਿਆਂ ਨਾਲ ਕਿੱਦਾਂ ਦਾ ਸਲੂਕ ਕੀਤਾ? ਜੇ ਉਹ ਚਾਹੁੰਦੇ, ਤਾਂ ਜਦੋਂ ਮਰਜ਼ੀ ਨਾਬਾਲ ਦੀਆਂ ਭੇਡਾਂ ਚੋਰੀ ਕਰ ਕੇ ਲਿਜਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹੀ ਕੋਈ ਹਰਕਤ ਨਹੀਂ ਕੀਤੀ। ਇਸ ਦੀ ਬਜਾਇ, ਉਹ ਨਾਬਾਲ ਦੀਆਂ ਭੇਡਾਂ ਤੇ ਨੌਕਰਾਂ ਦੇ ਆਲੇ-ਦੁਆਲੇ ਇਕ ਕੰਧ ਵਾਂਗ ਸਨ। (1 ਸਮੂਏਲ 25:15, 16 ਪੜ੍ਹੋ।) ਭੇਡਾਂ ਤੇ ਚਰਵਾਹਿਆਂ ਨੂੰ ਬਹੁਤ ਸਾਰੇ ਖ਼ਤਰੇ ਹੁੰਦੇ ਸਨ। ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦਾ ਡਰ ਰਹਿੰਦਾ ਸੀ। ਨਾਲੇ ਇਜ਼ਰਾਈਲ ਦੀ ਦੱਖਣੀ ਸਰਹੱਦ ਬਹੁਤੀ ਦੂਰ ਨਾ ਹੋਣ ਕਰਕੇ ਵਿਦੇਸ਼ੀ ਲੁਟੇਰਿਆਂ ਅਤੇ ਚੋਰਾਂ ਦੇ ਹਮਲੇ ਆਮ ਸਨ। *
11, 12. (ੳ) ਨਾਬਾਲ ਨੂੰ ਭੇਜੇ ਆਪਣੇ ਸੰਦੇਸ਼ ਵਿਚ ਦਾਊਦ ਨੇ ਕਿਵੇਂ ਸਮਝਦਾਰੀ ਤੇ ਆਦਰ ਦਿਖਾਇਆ? (ਅ) ਦਾਊਦ ਦਾ ਸੰਦੇਸ਼ ਸੁਣ ਕੇ ਨਾਬਾਲ ਕਿਸ ਤਰ੍ਹਾਂ ਪੇਸ਼ ਆਇਆ?
11 ਇਸ ਵਿਰਾਨ ਇਲਾਕੇ ਵਿਚ ਇਨ੍ਹਾਂ ਸਾਰੇ ਬੰਦਿਆਂ ਦੇ ਢਿੱਡ ਭਰਨਾ ਕੋਈ ਆਸਾਨ ਕੰਮ ਨਹੀਂ ਸੀ। ਸੋ ਇਕ ਦਿਨ ਦਾਊਦ ਨੇ ਦਸ ਬੰਦਿਆਂ ਨੂੰ ਨਾਬਾਲ ਕੋਲੋਂ ਮਦਦ ਮੰਗਣ ਲਈ ਭੇਜਿਆ। ਦਾਊਦ ਨੇ ਉਨ੍ਹਾਂ ਨੂੰ ਸਹੀ ਸਮੇਂ ’ਤੇ ਭੇਜਿਆ ਕਿਉਂਕਿ ਇਹ ਭੇਡਾਂ ਦੀ ਉੱਨ ਕਤਰਨ ਦਾ ਸਮਾਂ ਸੀ। ਦਾਊਦ ਜਾਣਦਾ ਸੀ ਕਿ ਇਹ ਖ਼ੁਸ਼ੀ ਦਾ ਸਮਾਂ ਹੁੰਦਾ ਸੀ ਜਦ ਲੋਕ ਖਾਂਦੇ-ਪੀਂਦੇ ਤੇ ਖੁੱਲ੍ਹੇ ਦਿਲ ਨਾਲ ਦਿੰਦੇ ਸਨ। ਉਸ ਨੇ ਆਪਣੇ ਆਦਮੀਆਂ ਨੂੰ ਸਮਝਾਇਆ ਸੀ ਕਿ ਨਾਬਾਲ ਨਾਲ ਆਦਰ ਨਾਲ ਗੱਲ ਕਰਦੇ ਹੋਏ ਕਿਹੜੇ ਸ਼ਬਦ ਵਰਤਣੇ ਸਨ। ਉਸ ਨੇ ਨਾਬਾਲ ਦੀ ਵੱਡੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਉਸ ਦਾ “ਪੁੱਤ੍ਰ ਦਾਊਦ” ਕਹਿ ਕੇ ਉਸ ਦੀ ਇੱਜ਼ਤ ਕੀਤੀ। ਪਰ ਨਾਬਾਲ ਨੇ ਕੀ ਜਵਾਬ ਦਿੱਤਾ?—1 ਸਮੂ. 25:5-8.
12 ਉਨ੍ਹਾਂ ਦੀਆਂ ਗੱਲਾਂ ਸੁਣ ਕੇ ਨਾਬਾਲ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ! ਸ਼ੁਰੂ ਵਿਚ ਜ਼ਿਕਰ ਕੀਤੇ ਗਏ ਨੌਜਵਾਨ ਨੇ ਅਬੀਗੈਲ ਨੂੰ ਦੱਸਿਆ ਕਿ ‘ਸਾਡੇ ਮਾਲਕ ਨੇ ਉਨ੍ਹਾਂ ਦਾ ਅਪਮਾਨ ਕੀਤਾ।’ (1 ਸਮੂ. 25:14; CL) ਕੰਜੂਸ ਨਾਬਾਲ ਨੇ ਦਾਊਦ ਦੇ ਆਦਮੀਆਂ ਨੂੰ ਰੋਟੀ, ਪਾਣੀ ਤੇ ਮੀਟ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦਾਊਦ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਤਾਂ ਇਕ ਮਾਮੂਲੀ ਜਿਹਾ ਨੌਕਰ ਹੈ ਜੋ ਆਪਣੇ ਮਾਲਕ ਤੋਂ ਭੱਜਿਆ ਫਿਰਦਾ। ਨਾਬਾਲ ਦਾ ਨਜ਼ਰੀਆ ਸ਼ਾਇਦ ਸ਼ਾਊਲ ਵਰਗਾ ਸੀ ਜੋ ਦਾਊਦ ਨਾਲ ਨਫ਼ਰਤ ਕਰਦਾ ਸੀ। ਪਰ ਉਨ੍ਹਾਂ ਤੋਂ ਉਲਟ ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਤੇ ਉਸ ਦੀਆਂ ਨਜ਼ਰਾਂ ਵਿਚ ਉਹ ਇਕ ਬਾਗ਼ੀ ਨੌਕਰ ਨਹੀਂ, ਸਗੋਂ ਇਜ਼ਰਾਈਲ ਦਾ ਅਗਲਾ ਰਾਜਾ ਸੀ।—1 ਸਮੂ. 25:10, 11.
13. (ੳ) ਨਾਬਾਲ ਦਾ ਜਵਾਬ ਸੁਣ ਕੇ ਦਾਊਦ ਨੇ ਕੀ ਕਰਨ ਦਾ ਫ਼ੈਸਲਾ ਕੀਤਾ? (ਅ) ਯਾਕੂਬ 1:20 ਵਿਚ ਦੱਸੇ ਅਸੂਲ ਤੋਂ ਅਸੀਂ ਦਾਊਦ ਦੇ ਰਵੱਈਏ ਬਾਰੇ ਕੀ ਸਿੱਖਦੇ ਹਾਂ?
1 ਸਮੂ. 25:12, 13, 21, 22) ਭਾਵੇਂ ਦਾਊਦ ਦਾ ਗੁੱਸਾ ਜਾਇਜ਼ ਸੀ, ਪਰ ਦੂਜਿਆਂ ਦਾ ਖ਼ੂਨ ਵਹਾਉਣ ਦਾ ਫ਼ੈਸਲਾ ਗ਼ਲਤ ਸੀ। ਬਾਈਬਲ ਕਹਿੰਦੀ ਹੈ: “ਗੁੱਸੇ ਵਿਚ ਇਨਸਾਨ ਉਹ ਕੰਮ ਨਹੀਂ ਕਰਦਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ।” (ਯਾਕੂ. 1:20) ਸੋ ਅਬੀਗੈਲ ਆਪਣੇ ਪਰਿਵਾਰ ਨੂੰ ਕਿਵੇਂ ਬਚਾ ਸਕਦੀ ਸੀ?
13 ਜਦ ਦਾਊਦ ਦੇ ਬੰਦਿਆਂ ਨੇ ਵਾਪਸ ਆ ਕੇ ਉਸ ਨੂੰ ਨਾਬਾਲ ਦਾ ਜਵਾਬ ਦੱਸਿਆ, ਤਾਂ ਦਾਊਦ ਦਾ ਗੁੱਸਾ ਭੜਕ ਉੱਠਿਆ! ਉਸ ਨੇ ਹੁਕਮ ਦਿੱਤਾ: “ਸੱਭੋ ਆਪੋ ਆਪਣੀਆਂ ਤਲਵਾਰਾਂ ਬੰਨ੍ਹੋ।” ਦਾਊਦ ਨੇ ਵੀ ਆਪਣੀ ਤਲਵਾਰ ਬੰਨ੍ਹੀ ਤੇ 400 ਬੰਦਿਆਂ ਨਾਲ ਹਮਲਾ ਕਰਨ ਤੁਰ ਪਿਆ। ਉਸ ਨੇ ਨਾਬਾਲ ਦੇ ਘਰ ਦੇ ਹਰ ਆਦਮੀ ਨੂੰ ਜਾਨੋਂ ਮਾਰਨ ਦੀ ਸਹੁੰ ਖਾਧੀ। (“ਮੁਬਾਰਕ ਤੇਰੀ ਮੱਤ”
14. (ੳ) ਨਾਬਾਲ ਦੀ ਗ਼ਲਤੀ ਸੁਧਾਰਨ ਲਈ ਅਬੀਗੈਲ ਨੇ ਕਿਹੜਾ ਕਦਮ ਚੁੱਕਿਆ? (ਅ) ਨਾਬਾਲ ਤੇ ਅਬੀਗੈਲ ਦੇ ਸੁਭਾਅ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਫੁਟਨੋਟ ਵੀ ਦੇਖੋ।)
14 ਅਬੀਗੈਲ ਨੇ ਆਪਣੇ ਪਤੀ ਦੀ ਗ਼ਲਤੀ ਨੂੰ ਸੁਧਾਰਨ ਲਈ ਕਦਮ ਚੁੱਕਿਆ ਸੀ। ਪਹਿਲਾਂ ਤਾਂ ਉਸ ਨੇ ਆਪਣੇ ਨੌਕਰ ਦੀ ਗੱਲ ਸੁਣੀ। ਉਸ ਨੌਕਰ ਨੇ ਨਾਬਾਲ ਕੋਲ ਨਾ ਜਾਣ ਦਾ ਕਾਰਨ ਦੱਸਦੇ ਹੋਏ ਕਿਹਾ: “ਉਹ ਤਾਂ ਅਜਿਹਾ ਸ਼ਤਾਨ ਦਾ ਪੁੱਤ੍ਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸੱਕਦਾ।” * (1 ਸਮੂ. 25:17) ਅਫ਼ਸੋਸ ਦੀ ਗੱਲ ਹੈ ਕਿ ਨਾਬਾਲ ਇੰਨਾ ਹੰਕਾਰਿਆ ਹੋਇਆ ਸੀ ਕਿ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਅੱਜ ਵੀ ਲੋਕ ਹੰਕਾਰੀ ਹਨ। ਪਰ ਇਹ ਨੌਜਵਾਨ ਜਾਣਦਾ ਸੀ ਕਿ ਅਬੀਗੈਲ ਇਸ ਤਰ੍ਹਾਂ ਦੀ ਨਹੀਂ ਸੀ। ਇਸੇ ਲਈ ਉਹ ਇਸ ਸਮੱਸਿਆ ਬਾਰੇ ਉਸ ਨਾਲ ਗੱਲ ਕਰਨ ਆਇਆ ਸੀ।
ਨਾਬਾਲ ਤੋਂ ਉਲਟ ਅਬੀਗੈਲ ਨੇ ਗੱਲ ਸੁਣੀ
15, 16. (ੳ) ਅਬੀਗੈਲ ਨੇ ਕਿਵੇਂ ਦਿਖਾਇਆ ਕਿ ਉਹ ਕਹਾਉਤਾਂ ਦੀ ਕਿਤਾਬ ਵਿਚ ਜ਼ਿਕਰ ਕੀਤੀ ਗਈ ਪਤਵੰਤੀ ਤੀਵੀਂ ਵਰਗੀ ਸੀ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਬੀਗੈਲ ਨੇ ਆਪਣੇ ਪਤੀ ਦੇ ਖ਼ਿਲਾਫ਼ ਜਾ ਕੇ ਕੋਈ ਕੰਮ ਨਹੀਂ ਕੀਤਾ ਸੀ?
15 ਬਾਈਬਲ ਕਹਿੰਦੀ ਹੈ ਕਿ “ਅਬੀਗੈਲ ਕਾਹਲੀ ਨਾਲ ਉੱਠੀ।” ਪੂਰੇ ਅਧਿਆਇ ਵਿਚ ਅਬੀਗੈਲ ਦੇ ਸੰਬੰਧ ਵਿਚ “ਕਾਹਲੀ ਨਾਲ” ਤੇ “ਛੇਤੀ ਕੀਤੀ” ਸ਼ਬਦ ਤਿੰਨ ਵਾਰ ਵਰਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਜੋ ਵੀ ਕਰਦੀ ਸੀ, ਬਿਨਾਂ ਦੇਰ ਕੀਤਿਆਂ ਕਰਦੀ ਸੀ। ਉਸ ਨੇ ਦਾਊਦ ਤੇ ਉਸ ਦੇ ਆਦਮੀਆਂ ਲਈ ਖੁੱਲ੍ਹੇ ਦਿਲ ਨਾਲ ਖਾਣਾ ਤਿਆਰ ਕੀਤਾ। ਇਸ ਵਿਚ ਰੋਟੀ, ਦਾਖਰਸ, ਭੇਡ ਦਾ ਮੀਟ, ਭੁੰਨੇ ਹੋਏ ਦਾਣੇ ਅਤੇ ਸੌਗੀ ਤੇ ਅੰਜੀਰ ਦੀਆਂ ਪਿੰਨੀਆਂ ਸਨ। ਬਿਨਾਂ ਸ਼ੱਕ ਅਬੀਗੈਲ ਨੂੰ ਪਤਾ ਸੀ ਕਿ ਘਰ ਵਿਚ ਕੀ-ਕੀ ਸੀ ਅਤੇ ਉਹ ਕਹਾਉਤਾਂ ਦੀ ਕਿਤਾਬ ਵਿਚ ਜ਼ਿਕਰ ਕੀਤੀ ਗਈ ਪਤਵੰਤੀ ਤੀਵੀਂ ਵਾਂਗ ਆਪਣਾ ਘਰ ਚੰਗੀ ਤਰ੍ਹਾਂ ਚਲਾਉਣਾ ਜਾਣਦੀ ਸੀ। (ਕਹਾ. 31:10-31) ਉਸ ਨੇ ਇਹ ਸਾਰਾ ਸਾਮਾਨ ਆਪਣੇ ਸੇਵਕਾਂ ਦੇ ਹੱਥ ਭੇਜ ਦਿੱਤਾ ਤੇ ਆਪ ਉਨ੍ਹਾਂ ਦੇ ਮਗਰ-ਮਗਰ ਗਈ। ‘ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਾ ਦੱਸਿਆ।’—1 ਸਮੂ. 25:18, 19.
16 ਕੀ ਇਸ ਦਾ ਇਹ ਮਤਲਬ ਹੈ ਕਿ ਅਬੀਗੈਲ ਆਪਣੇ ਪਤੀ ਦੇ ਅਧੀਨ ਨਹੀਂ ਸੀ? ਨਹੀਂ। ਯਹੋਵਾਹ ਦੇ ਚੁਣੇ ਹੋਏ ਸੇਵਕ ਨਾਲ ਬੁਰਾ ਸਲੂਕ ਕਰਨ ਕਰਕੇ ਨਾਬਾਲ ਦੇ ਘਰ ਦੇ ਬੇਕਸੂਰ ਮੈਂਬਰਾਂ ਦਾ ਕਤਲ ਹੋਣ ਵਾਲਾ ਸੀ। ਜੇ ਅਬੀਗੈਲ ਕਦਮ ਨਾ ਚੁੱਕਦੀ, ਤਾਂ ਸ਼ਾਇਦ ਉਹ ਵੀ ਆਪਣੇ ਪਤੀ ਵਾਂਗ ਦੋਸ਼ੀ ਠਹਿਰਾਈ ਜਾਂਦੀ। ਇਸ ਮਾਮਲੇ ਵਿਚ ਉਸ ਲਈ ਆਪਣੇ ਪਤੀ ਨਾਲੋਂ ਪਰਮੇਸ਼ੁਰ ਦੇ ਅਧੀਨ ਰਹਿਣਾ ਜ਼ਿਆਦਾ ਜ਼ਰੂਰੀ ਸੀ।
17, 18. ਅਬੀਗੈਲ ਨੇ ਦਾਊਦ ਨਾਲ ਕਿਵੇਂ ਗੱਲ ਕੀਤੀ ਅਤੇ ਉਸ ਨੇ ਕੀ ਕਿਹਾ? ਉਸ ਦੇ ਲਫ਼ਜ਼ ਦਿਲ ਨੂੰ ਛੂਹ ਲੈਣ ਵਾਲੇ ਕਿਉਂ ਸਨ?
17 ਥੋੜ੍ਹੀ ਦੇਰ ਬਾਅਦ ਅਬੀਗੈਲ ਦਾਊਦ ਤੇ ਉਸ ਦੇ ਆਦਮੀਆਂ ਨੂੰ ਮਿਲੀ। ਇਕ ਵਾਰ ਫਿਰ ਉਸ ਨੇ ਛੇਤੀ ਕੀਤੀ ਅਤੇ ਗਧੇ ਤੋਂ ਉੱਤਰ ਕੇ ਦਾਊਦ ਅੱਗੇ ਝੁਕੀ। (1 ਸਮੂ. 25:20, 23) ਫਿਰ ਉਸ ਨੇ ਦਾਊਦ ਨਾਲ ਗੱਲ ਕਰਦੇ ਹੋਏ ਆਪਣੇ ਪਤੀ ਅਤੇ ਆਪਣੇ ਪਰਿਵਾਰ ’ਤੇ ਦਇਆ ਕਰਨ ਲਈ ਮਿੰਨਤਾਂ-ਤਰਲੇ ਕੀਤੇ। ਅਬੀਗੈਲ ਨੇ ਉਸ ਵੇਲੇ ਜੋ ਵੀ ਕਿਹਾ, ਉਹ ਇੰਨਾ ਅਸਰਦਾਰ ਕਿਉਂ ਸੀ?
18 ਅਬੀਗੈਲ ਨੇ ਨਾਬਾਲ ਦੀ ਗ਼ਲਤੀ ਦਾ ਦੋਸ਼ ਆਪਣੇ ਸਿਰ ਲਿਆ ਤੇ ਦਾਊਦ ਤੋਂ ਮਾਫ਼ੀ ਮੰਗੀ। ਉਸ ਨੇ ਕਬੂਲ ਕੀਤਾ ਕਿ ਉਸ ਦਾ ਪਤੀ ਆਪਣੇ ਨਾਂ ਮੁਤਾਬਕ ਵਾਕਈ ਮੂਰਖ ਸੀ ਅਤੇ ਅਜਿਹੇ ਇਨਸਾਨ ਨੂੰ ਸਜ਼ਾ ਦੇਣੀ ਦਾਊਦ ਨੂੰ ਸ਼ੋਭਾ ਨਹੀਂ ਦਿੰਦਾ ਸੀ। ਉਸ ਨੇ ਦਾਊਦ ’ਤੇ ਆਪਣਾ ਭਰੋਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਸੇਵਕ ਸੀ ਜੋ “ਯਹੋਵਾਹ ਦੀਆਂ ਲੜਾਈਆਂ ਲੜਦਾ” ਸੀ। ਉਸ ਨੇ ਇਹ ਵੀ ਕਿਹਾ ਕਿ ‘ਯਹੋਵਾਹ ਤੁਹਾਨੂੰ ਇਸਰਾਏਲ ਦਾ ਪਰਧਾਨ ਠਹਿਰਾਵੇ।’ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਵਾਅਦਾ ਜਾਣਦੀ ਸੀ ਕਿ ਦਾਊਦ ਇਕ ਦਿਨ ਰਾਜਾ ਬਣੇਗਾ। ਨਾਲੇ ਉਸ ਨੇ ਦਾਊਦ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਹੱਥ ਖ਼ੂਨ ਨਾਲ ਨਾ ਰੰਗੇ ਤਾਂ ਜੋ ਉਸ ਲਈ ‘ਇਹ ਗੱਲ ਔਖ ਦਾ ਕਾਰਨ ਨਾ ਹੋਵੇ’ ਯਾਨੀ ਬਾਅਦ ਵਿਚ ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਨਾ ਪਾਵੇ। (1 ਸਮੂਏਲ 25:24-31 ਪੜ੍ਹੋ।) ਅਬੀਗੈਲ ਦੇ ਲਫ਼ਜ਼ ਸੱਚ-ਮੁੱਚ ਦਿਲ ਨੂੰ ਛੂਹ ਲੈਣ ਵਾਲੇ ਸਨ!
19. ਦਾਊਦ ਨੇ ਅਬੀਗੈਲ ਦੀ ਗੱਲ ਸੁਣ ਕੇ ਕੀ ਕਿਹਾ ਅਤੇ ਉਸ ਨੇ ਅਬੀਗੈਲ ਦੀ ਤਾਰੀਫ਼ ਕਿਉਂ ਕੀਤੀ?
19 ਦਾਊਦ ਨੇ ਅਬੀਗੈਲ ਦੀ ਗੱਲ ਸੁਣ ਕੇ ਕੀ ਕਿਹਾ? ਉਸ ਨੇ ਅਬੀਗੈਲ ਦੁਆਰਾ ਲਿਆਂਦਾ ਨਜ਼ਰਾਨਾ ਕਬੂਲ ਕਰ ਕੇ ਕਿਹਾ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।” ਦਾਊਦ ਨੇ ਉਸ ਦੀ ਦਲੇਰੀ ਦੀ ਤਾਰੀਫ਼ ਕੀਤੀ ਕਿ ਉਹ ਕਿੰਨੀ ਛੇਤੀ ਉਸ ਨੂੰ ਮਿਲਣ ਆਈ ਅਤੇ ਉਸ ਨੇ ਇਹ ਵੀ ਮੰਨਿਆ ਕਿ ਅਬੀਗੈਲ ਨੇ ਉਸ ਨੂੰ ਬੇਕਸੂਰਾਂ ਦਾ ਖ਼ੂਨ ਵਹਾਉਣ ਤੋਂ ਰੋਕਿਆ। ਉਸ ਨੇ ਅਬੀਗੈਲ ਨੂੰ ਕਿਹਾ: “ਆਪਣੇ ਘਰ ਸੁਖ ਸਾਂਦ ਨਾਲ ਜਾਹ।” ਫਿਰ ਦਾਊਦ ਨੇ ਨਿਮਰਤਾ ਨਾਲ ਅੱਗੇ ਕਿਹਾ: “ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ।”—1 ਸਮੂ. 25:32-35.
“ਵੇਖੋ ਤੁਹਾਡੀ ਟਹਿਲਣ”
20, 21. (ੳ) ਆਪਣੇ ਪਤੀ ਕੋਲ ਵਾਪਸ ਜਾਣ ਕਰਕੇ ਅਬੀਗੈਲ ਤਾਰੀਫ਼ ਦੇ ਕਾਬਲ ਕਿਉਂ ਹੈ? (ਅ) ਅਬੀਗੈਲ ਨੇ ਨਾਬਾਲ ਨਾਲ ਗੱਲ ਕਰਨ ਦਾ ਸਹੀ ਸਮਾਂ ਚੁਣ ਕੇ ਦਲੇਰੀ ਤੇ ਸਮਝਦਾਰੀ ਦਾ ਸਬੂਤ ਕਿਵੇਂ ਦਿੱਤਾ?
20 ਵਾਪਸ ਆਉਂਦਿਆਂ ਅਬੀਗੈਲ ਨੇ ਇਸ ਮੁਲਾਕਾਤ ਬਾਰੇ ਜ਼ਰੂਰ ਸੋਚਿਆ ਹੋਣਾ। ਉਸ ਨੇ 1 ਸਮੂ. 25:36.
ਗੌਰ ਕੀਤਾ ਹੋਣਾ ਕਿ ਦਾਊਦ ਕਿੰਨਾ ਵਫ਼ਾਦਾਰ ਤੇ ਚੰਗਾ ਸੀ ਅਤੇ ਉਸ ਦਾ ਪਤੀ ਕਿੰਨਾ ਕਠੋਰ ਸੀ। ਪਰ ਉਹ ਇਨ੍ਹਾਂ ਗੱਲਾਂ ਬਾਰੇ ਸੋਚਦੀ ਨਹੀਂ ਰਹੀ। ਅਸੀਂ ਪੜ੍ਹਦੇ ਹਾਂ: “ਤਦ ਅਬੀਗੈਲ ਨਾਬਾਲ ਕੋਲ ਆਈ।” ਹਾਂ, ਉਹ ਆਪਣੇ ਪਤੀ ਕੋਲ ਵਾਪਸ ਆਈ ਤੇ ਪਹਿਲਾਂ ਵਾਂਗ ਹੀ ਪਤਨੀ ਵਜੋਂ ਆਪਣਾ ਫ਼ਰਜ਼ ਚੰਗੀ ਤਰ੍ਹਾਂ ਨਿਭਾਉਣ ਲਈ ਤਿਆਰ ਸੀ। ਅਬੀਗੈਲ ਨੂੰ ਦੱਸਣਾ ਪੈਣਾ ਸੀ ਕਿ ਉਸ ਨੇ ਦਾਊਦ ਤੇ ਉਸ ਦੇ ਬੰਦਿਆਂ ਨੂੰ ਕੀ-ਕੀ ਦਿੱਤਾ ਸੀ ਕਿਉਂਕਿ ਪਤੀ ਹੋਣ ਦੇ ਨਾਤੇ ਇਹ ਜਾਣਨਾ ਨਾਬਾਲ ਦਾ ਹੱਕ ਸੀ। ਜੇ ਨਾਬਾਲ ਇਸ ਬਿਪਤਾ ਦੇ ਟਲ਼ਣ ਬਾਰੇ ਕਿਸੇ ਹੋਰ ਦੇ ਮੂੰਹੋਂ ਸੁਣਦਾ, ਤਾਂ ਉਸ ਨੂੰ ਜ਼ਿਆਦਾ ਸ਼ਰਮਿੰਦਗੀ ਹੋਣੀ ਸੀ। ਪਰ ਅਬੀਗੈਲ ਵਾਪਸ ਆ ਕੇ ਫ਼ੌਰਨ ਗੱਲ ਨਾ ਕਰ ਸਕੀ ਕਿਉਂਕਿ ਨਾਬਾਲ ਰਾਜੇ ਵਾਂਗ ਦਾਅਵਤ ਉਡਾ ਰਿਹਾ ਸੀ ਤੇ ਸ਼ਰਾਬ ਨਾਲ ਟੱਲੀ ਹੋਇਆ ਪਿਆ ਸੀ।—21 ਅਬੀਗੈਲ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਅਗਲੇ ਦਿਨ ਸਵੇਰ ਤਕ ਇੰਤਜ਼ਾਰ ਕੀਤਾ। ਉਦੋਂ ਤਕ ਨਾਬਾਲ ਦਾ ਨਸ਼ਾ ਉੱਤਰ ਗਿਆ ਸੀ ਅਤੇ ਉਸ ਦੀ ਗੱਲ ਸਮਝ ਸਕਦਾ ਸੀ, ਪਰ ਉਸ ਦਾ ਗੁੱਸਾ ਭੜਕਣ ਦਾ ਵੀ ਡਰ ਸੀ। ਫਿਰ ਵੀ ਅਬੀਗੈਲ ਨੇ ਦਲੇਰ ਹੋ ਕੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਸ਼ਾਇਦ ਉਸ ਨੂੰ ਉਮੀਦ ਸੀ ਕਿ ਨਾਬਾਲ ਲੋਹਾ-ਲਾਖਾ ਹੋ ਕੇ ਉਸ ਉੱਤੇ ਹੱਥ ਚੁੱਕੇਗਾ। ਪਰ ਉਹ ਬਸ ਬੁੱਤ ਬਣ ਕੇ ਬੈਠਾ ਰਿਹਾ।—1 ਸਮੂ. 25:37.
22. ਨਾਬਾਲ ਨੂੰ ਕੀ ਹੋ ਗਿਆ ਸੀ ਅਤੇ ਘਰਾਂ ਵਿਚ ਹੁੰਦੇ ਹਰ ਤਰ੍ਹਾਂ ਦੇ ਜ਼ੁਲਮ ਸੰਬੰਧੀ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?
22 ਨਾਬਾਲ ਨੂੰ ਕੀ ਹੋ ਗਿਆ ਸੀ? ਬਾਈਬਲ ਕਹਿੰਦੀ ਹੈ ਕਿ “ਉਹ ਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।” ਸ਼ਾਇਦ ਉਸ ਨੂੰ ਕਿਸੇ ਤਰ੍ਹਾਂ ਦਾ ਦੌਰਾ ਪੈ ਗਿਆ ਸੀ। ਲਗਭਗ ਦਸ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਪਰ ਉਸ ਦੀ ਮੌਤ ਦਾ ਕਾਰਨ ਇਹ ਦੌਰਾ ਨਹੀਂ ਸੀ, ਸਗੋਂ ਬਾਈਬਲ ਦੱਸਦੀ ਹੈ: “ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।” (1 ਸਮੂ. 25:38) ਯਹੋਵਾਹ ਵੱਲੋਂ ਨਾਬਾਲ ਨੂੰ ਮਿਲੀ ਸਜ਼ਾ ਕਰਕੇ ਅਬੀਗੈਲ ਨੂੰ ਨਰਕ ਵਰਗੀ ਵਿਆਹੁਤਾ ਜ਼ਿੰਦਗੀ ਤੋਂ ਛੁਟਕਾਰਾ ਮਿਲ ਗਿਆ। ਭਾਵੇਂ ਅੱਜ ਯਹੋਵਾਹ ਚਮਤਕਾਰ ਕਰ ਕੇ ਅਜਿਹੀ ਸਜ਼ਾ ਨਹੀਂ ਦਿੰਦਾ, ਪਰ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਘਰ ਵਿਚ ਹੁੰਦਾ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਉਸ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਨਹੀਂ ਹੈ। ਉਹ ਆਪਣੇ ਸਮੇਂ ਤੇ ਇਨਸਾਫ਼ ਜ਼ਰੂਰ ਕਰਦਾ ਹੈ।—ਲੂਕਾ 8:17 ਪੜ੍ਹੋ।
23. ਅਬੀਗੈਲ ਨੂੰ ਹੋਰ ਕਿਹੜੀ ਬਰਕਤ ਮਿਲੀ ਅਤੇ ਉਸ ਨੇ ਕਿਵੇਂ ਦਿਖਾਇਆ ਕਿ ਇਸ ਬਰਕਤ ਕਰਕੇ ਵੀ ਉਸ ਦਾ ਸੁਭਾਅ ਨਹੀਂ ਬਦਲਿਆ?
23 ਨਾਬਾਲ ਤੋਂ ਪਿੱਛਾ ਛੁੱਟਣ ਤੋਂ ਇਲਾਵਾ ਅਬੀਗੈਲ ਨੂੰ ਇਕ ਹੋਰ ਬਰਕਤ ਮਿਲੀ। ਨਾਬਾਲ ਦੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਦਾਊਦ ਨੇ ਆਪਣੇ ਬੰਦਿਆਂ ਰਾਹੀਂ ਅਬੀਗੈਲ ਦਾ ਹੱਥ ਮੰਗਿਆ। ਅਬੀਗੈਲ ਨੇ ਕੀ ਜਵਾਬ ਦਿੱਤਾ? ਉਸ ਨੇ ਕਿਹਾ: “ਵੇਖੋ ਤੁਹਾਡੀ ਟਹਿਲਣ ਆਪਣੇ ਮਹਾਰਾਜ ਦੇ ਟਹਿਲੂਆਂ ਦੇ ਪੈਰ ਧੋਣ ਵਾਲੀ ਸੇਵਕਣੀ ਠਹਿਰੇ।” ਭਾਵੇਂ ਉਹ ਦਾਊਦ ਦੀ ਪਤਨੀ ਬਣਨ ਜਾ ਰਹੀ ਸੀ, ਫਿਰ ਵੀ ਉਸ ਦਾ ਸੁਭਾਅ ਨਿਮਰ ਰਿਹਾ। ਉਹ ਤਾਂ ਦਾਊਦ ਦੇ ਸੇਵਕਾਂ ਦੀ ਸੇਵਾ ਕਰਨ ਲਈ ਵੀ ਤਿਆਰ ਸੀ! ਅਸੀਂ ਫਿਰ ਤੋਂ ਪੜ੍ਹਦੇ ਹਾਂ ਕਿ ਉਸ ਨੇ ਛੇਤੀ ਕੀਤੀ—ਇਸ ਵਾਰ ਦਾਊਦ ਕੋਲ ਜਾਣ ਲਈ!—1 ਸਮੂ. 25:39-42.
24. ਦਾਊਦ ਨਾਲ ਵਿਆਹ ਕਰਨ ਕਰਕੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਦਾਊਦ ਅਤੇ ਪਰਮੇਸ਼ੁਰ ਦਾ ਉਸ ਬਾਰੇ ਕੀ ਨਜ਼ਰੀਆ ਸੀ?
1 ਸਮੂ. 30:1-19) ਇਸ ਤਰ੍ਹਾਂ ਦਾਊਦ ਨੇ ਯਹੋਵਾਹ ਦੀ ਰੀਸ ਕੀਤੀ ਜੋ ਅਬੀਗੈਲ ਵਰਗੀਆਂ ਵਫ਼ਾਦਾਰ, ਸਮਝਦਾਰ ਤੇ ਦਲੇਰ ਔਰਤਾਂ ਦੀ ਕਦਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਿਆਰ ਵੀ ਕਰਦਾ ਹੈ।
24 ਅਬੀਗੈਲ ਦੀ ਆਉਣ ਵਾਲੀ ਜ਼ਿੰਦਗੀ ਕੋਈ ਫੁੱਲਾਂ ਦੀ ਸੇਜ ਨਹੀਂ ਸੀ ਕਿਉਂਕਿ ਦਾਊਦ ਦਾ ਵਿਆਹ ਪਹਿਲਾਂ ਹੀ ਅਹੀਨੋਅਮ ਨਾਲ ਹੋ ਚੁੱਕਾ ਸੀ। ਭਾਵੇਂ ਪਰਮੇਸ਼ੁਰ ਨੇ ਆਦਮੀਆਂ ਨੂੰ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਤੋਂ ਰੋਕਿਆ ਨਹੀਂ ਸੀ, ਪਰ ਵਫ਼ਾਦਾਰ ਔਰਤਾਂ ਲਈ ਆਪਣੀਆਂ ਸੌਂਕਣਾਂ ਕਰਕੇ ਜੀਉਣਾ ਮੁਹਾਲ ਹੁੰਦਾ ਸੀ। ਰਾਜੇ ਵਜੋਂ ਯਹੋਵਾਹ ਦੀ ਸੇਵਾ ਕਰਨ ਤੋਂ ਪਹਿਲਾਂ ਦਾਊਦ ਨੂੰ ਕਈ ਮੁਸੀਬਤਾਂ ਸਹਿਣੀਆਂ ਪੈਣੀਆਂ ਸਨ। ਫਿਰ ਵੀ ਅਬੀਗੈਲ ਨੇ ਜ਼ਿੰਦਗੀ ਦੇ ਸਫ਼ਰ ਵਿਚ ਦਾਊਦ ਦਾ ਸਾਥ ਦਿੱਤਾ ਅਤੇ ਉਸ ਨੇ ਇਕ ਮੁੰਡੇ ਨੂੰ ਵੀ ਜਨਮ ਦਿੱਤਾ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਦਾਊਦ ਉਸ ਦੀ ਕਦਰ ਤੇ ਹਿਫਾਜ਼ਤ ਕਰਦਾ ਸੀ। ਇਕ ਵਾਰ ਉਸ ਨੇ ਅਬੀਗੈਲ ਨੂੰ ਉਨ੍ਹਾਂ ਬੰਦਿਆਂ ਦੇ ਹੱਥੋਂ ਵੀ ਬਚਾਇਆ ਜੋ ਉਸ ਨੂੰ ਚੁੱਕ ਕੇ ਲੈ ਗਏ ਸਨ! (^ ਪੈਰਾ 9 ਇਹ ਉੱਤਰ ਵਿਚ ਮਸ਼ਹੂਰ ਕਰਮਲ ਪਰਬਤ ਨਹੀਂ ਸੀ ਜਿੱਥੇ ਬਾਅਦ ਵਿਚ ਏਲੀਯਾਹ ਨਬੀ ਦਾ ਬਆਲ ਦੇ ਨਬੀਆਂ ਨਾਲ ਟਾਕਰਾ ਹੋਇਆ ਸੀ। (ਪਾਠ 10 ਦੇਖੋ।) ਪਰ ਇਹ ਕਰਮਲ ਨਾਂ ਦਾ ਕਸਬਾ ਸੀ ਜੋ ਦੱਖਣੀ ਉਜਾੜ ਦੇ ਕਿਨਾਰੇ ’ਤੇ ਸੀ।
^ ਪੈਰਾ 10 ਸ਼ਾਇਦ ਦਾਊਦ ਲਈ ਉਸ ਇਲਾਕੇ ਵਿਚ ਰਹਿੰਦੇ ਉਨ੍ਹਾਂ ਜ਼ਮੀਂਦਾਰਾਂ ਅਤੇ ਉਨ੍ਹਾਂ ਦੇ ਇੱਜੜਾਂ ਦੀ ਹਿਫਾਜ਼ਤ ਕਰਨੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਬਰਾਬਰ ਸੀ। ਉਸ ਵੇਲੇ ਯਹੋਵਾਹ ਦੇ ਮਕਸਦ ਅਨੁਸਾਰ ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਸੰਤਾਨ ਉਸ ਦੇਸ਼ ਵਿਚ ਵੱਸੀ ਹੋਈ ਸੀ। ਇਸ ਲਈ ਉਹ ਵਿਦੇਸ਼ੀ ਹਮਲਾਵਰਾਂ ਤੇ ਲੁਟੇਰਿਆਂ ਤੋਂ ਦੇਸ਼ ਦੀ ਰੱਖਿਆ ਕਰਨੀ ਆਪਣੀ ਭਗਤੀ ਦਾ ਹਿੱਸਾ ਸਮਝਦਾ ਸੀ।
^ ਪੈਰਾ 14 ਇਸ ਨੌਜਵਾਨ ਨੇ ਇਬਰਾਨੀ ਭਾਸ਼ਾ ਵਿਚ ਇੱਥੇ ਨਾਬਾਲ ਨੂੰ “ਬਲਿਆਲ ਦਾ ਪੁੱਤਰ” ਯਾਨੀ ਨਿਕੰਮਾ ਕਿਹਾ ਸੀ। ਹੋਰ ਬਾਈਬਲਾਂ ਵਿਚ ਇਸ ਵਾਕ ਦੇ ਤਰਜਮੇ ਵਿਚ ਨਾਬਾਲ ਦੇ ਸੁਭਾਅ ਬਾਰੇ ਦੱਸਿਆ ਗਿਆ ਹੈ ਕਿ “ਉਹ ਕਿਸੇ ਦੀ ਨਹੀਂ ਸੁਣਦਾ ਸੀ” ਅਤੇ ਫਿਰ ਕਿਹਾ ਗਿਆ ਹੈ ਕਿ ਇਸ ਕਰਕੇ “ਉਸ ਨਾਲ ਗੱਲ ਕਰਨੀ ਹੀ ਫ਼ਜ਼ੂਲ ਸੀ।”