ਸਿੱਖਿਆ ਡੱਬੀ 10ੲ
ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਸਹਾਰਾ
ਹਿਜ਼ਕੀਏਲ 37:1-14 ਵਿਚ ਦੱਸੇ ਅਨੋਖੇ ਦਰਸ਼ਣ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਮੁਸ਼ਕਲ ਹਾਲਾਤਾਂ ਨਾਲ ਸਿੱਝਣ ਦੀ ਹਿੰਮਤ ਮਿਲੇਗੀ। ਕਿਵੇਂ?
ਜ਼ਿੰਦਗੀ ਵਿਚ ਆਉਂਦੀਆਂ ਦੁੱਖ-ਤਕਲੀਫ਼ਾਂ ਤੇ ਪਰੇਸ਼ਾਨੀਆਂ ਨੂੰ ਝੱਲਦੇ-ਝੱਲਦੇ ਅਸੀਂ ਕਈ ਵਾਰ ਇੰਨਾ ਥੱਕ ਜਾਂਦੇ ਹਾਂ ਕਿ ਸਾਨੂੰ ਯਹੋਵਾਹ ਦੀ ਸੇਵਾ ਕਰਨ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਅਜਿਹੇ ਸਮਿਆਂ ਵਿਚ ਜੇ ਅਸੀਂ ਹਿਜ਼ਕੀਏਲ ਦੇ ਦਰਸ਼ਣ ਵਿਚ ਬਹਾਲੀ ਬਾਰੇ ਪੇਸ਼ ਕੀਤੀ ਗਈ ਜੀਉਂਦੀ-ਜਾਗਦੀ ਤਸਵੀਰ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਮੁਸ਼ਕਲਾਂ ਨਾਲ ਸਿੱਝਣ ਦੀ ਤਾਕਤ ਮਿਲ ਸਕਦੀ ਹੈ। ਕਿਵੇਂ? ਅਸੀਂ ਇਸ ਭਵਿੱਖਬਾਣੀ ਤੋਂ ਸਿੱਖਦੇ ਹਾਂ ਕਿ ਜੇ ਯਹੋਵਾਹ ਬੇਜਾਨ ਹੱਡੀਆਂ ਵਿਚ ਜਾਨ ਪਾ ਸਕਦਾ ਹੈ, ਤਾਂ ਉਹ ਸਾਨੂੰ ਵੀ ਰੁਕਾਵਟਾਂ ਪਾਰ ਕਰਨ ਦੀ ਤਾਕਤ ਦੇ ਸਕਦਾ ਹੈ, ਫਿਰ ਚਾਹੇ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰਨਾ ਸਾਨੂੰ ਨਾਮੁਮਕਿਨ ਹੀ ਕਿਉਂ ਨਾ ਲੱਗੇ।—ਜ਼ਬੂਰ 18:29 ਪੜ੍ਹੋ; ਫ਼ਿਲਿ. 4:13.
ਹਿਜ਼ਕੀਏਲ ਤੋਂ ਸਦੀਆਂ ਪਹਿਲਾਂ ਮੂਸਾ ਨੇ ਦੱਸਿਆ ਸੀ ਕਿ ਯਹੋਵਾਹ ਕੋਲ ਨਾ ਸਿਰਫ਼ ਆਪਣੇ ਲੋਕਾਂ ਨੂੰ ਬਚਾਉਣ ਦੀ ਤਾਕਤ ਹੈ, ਸਗੋਂ ਉਹ ਅਜਿਹਾ ਕਰਨਾ ਵੀ ਚਾਹੁੰਦਾ ਹੈ। ਮੂਸਾ ਨੇ ਲਿਖਿਆ: “ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ, ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।” (ਬਿਵ. 33:27) ਸੱਚ-ਮੁੱਚ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਦੁੱਖ ਦੀ ਘੜੀ ਵਿਚ ਆਪਣੇ ਪਰਮੇਸ਼ੁਰ ਨੂੰ ਪੁਕਾਰਾਂਗੇ, ਤਾਂ ਉਹ ਹੱਥ ਵਧਾ ਕੇ ਸਾਨੂੰ ਸਹਾਰਾ ਦੇਵੇਗਾ, ਪਿਆਰ ਨਾਲ ਸਾਨੂੰ ਉਠਾਵੇਗਾ ਤੇ ਸਾਨੂੰ ਸਾਡੇ ਪੈਰਾਂ ’ਤੇ ਖੜ੍ਹਾ ਕਰੇਗਾ।—ਹਿਜ਼. 37:10.