1. ਪਰਮੇਸ਼ੁਰ ਕੌਣ ਹੈ?
1 ਪਰਮੇਸ਼ੁਰ ਕੌਣ ਹੈ?
“ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ।”—ਪ੍ਰਕਾਸ਼ ਦੀ ਕਿਤਾਬ 4:11
ਬਾਈਬਲ ਸਾਨੂੰ ਪਰਮੇਸ਼ੁਰ ਬਾਰੇ ਕੀ ਦੱਸਦੀ ਹੈ?
-
ਉਹ ਸਰਬਸ਼ਕਤੀਮਾਨ ਹੈ। ਪੂਰੀ ਕਾਇਨਾਤ ਵਿਚ ਉਹੀ ਸਭ ਤੋਂ ਸ਼ਕਤੀਸ਼ਾਲੀ ਹੈ।
-
ਉਹ ਹਮੇਸ਼ਾ-ਹਮੇਸ਼ਾ ਤੋਂ ਹੈ।
-
ਉਹ ਸਾਡਾ ਪਿਤਾ ਹੈ।
ਉਹ ਸਾਨੂੰ ਸਭ ਤੋਂ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਹੈ।
-
ਉਹ ਸਾਡੇ ਨੇੜੇ ਰਹਿਣਾ ਚਾਹੁੰਦਾ ਹੈ।
2 ਪਰਮੇਸ਼ੁਰ ਦਾ ਇਕ ਨਾਂ ਹੈ
“ਯਹੋਵਾਹ . . . ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ।”—ਕੂਚ 3:15
ਪਰਮੇਸ਼ੁਰ ਦਾ ਨਾਂ ਜਾਣਨਾ ਅਤੇ ਲੈਣਾ ਇੰਨਾ ਅਹਿਮ ਕਿਉਂ ਹੈ?
-
ਪਰਮੇਸ਼ੁਰ ਨੇ ਸਾਨੂੰ ਦੱਸਿਆ ਹੈ ਕਿ ਉਸ ਦਾ ਨਾਂ ਯਹੋਵਾਹ ਹੈ। “ਪਰਮੇਸ਼ੁਰ” ਅਤੇ “ਪ੍ਰਭੂ” ਉਸ ਦੇ ਨਾਂ ਨਹੀਂ ਹਨ, ਸਗੋਂ ਇਹ ਉਪਾਧੀਆਂ ਹਨ, ਜਿਵੇਂ “ਰਾਜਾ” ਅਤੇ “ਪ੍ਰਧਾਨ।” ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਨਾਂ ਲਓ।
ਕੂਚ 3:14, NW
ਉਸ ਦੇ ਨਾਂ ਦਾ ਮਤਲਬ ਹੈ, “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” ਯਹੋਵਾਹ ਨੇ ਸਭ ਕੁਝ ਬਣਾਇਆ ਹੈ, ਇਸ ਲਈ ਉਹ ਆਪਣਾ ਹਰ ਵਾਅਦਾ ਅਤੇ ਆਪਣਾ ਮਕਸਦ ਪੂਰਾ ਕਰ ਸਕਦਾ ਹੈ।
3 ਯਹੋਵਾਹ ਸਾਨੂੰ ਪਿਆਰ ਕਰਦਾ ਹੈ
“ਪਰਮੇਸ਼ੁਰ ਪਿਆਰ ਹੈ।”—1 ਯੂਹੰਨਾ 4:8
ਪਰਮੇਸ਼ੁਰ ਸਾਨੂੰ ਆਪਣਾ ਪਿਆਰ ਕਿਵੇਂ ਦਿਖਾਉਂਦਾ ਹੈ?
-
ਉਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਉਹ ਸੱਚਾਈ ਅਤੇ ਨਿਆਂ ਨੂੰ ਪਿਆਰ ਕਰਦਾ ਹੈ।
-
ਉਹ ਮਾਫ਼ ਕਰਨ ਵਾਲਾ ਹੈ।
-
ਉਹ ਸਾਡੇ ਨਾਲ ਧੀਰਜ ਰੱਖਦਾ ਹੈ।
-
ਉਹ ਵਫ਼ਾਦਾਰ ਹੈ।
4 ਪਰਮੇਸ਼ੁਰ ਨੂੰ ਤੁਹਾਡਾ ਫ਼ਿਕਰ ਹੈ
“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7
ਤੁਹਾਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ਤੁਹਾਡਾ ਫ਼ਿਕਰ ਕਰਦਾ ਹੈ?
-
ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਰੀਆਂ ਦੁੱਖ-ਤਕਲੀਫ਼ਾਂ ਦੂਰ ਕਰੇਗਾ ਅਤੇ ਬੁਰੇ ਲੋਕਾਂ ਕਰਕੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ।
-
ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਆਓ।
-
ਤੁਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਬਾਰੇ ਸਿੱਖੋਗੇ, ਉੱਨਾ ਜ਼ਿਆਦਾ ਤੁਸੀਂ ਉਸ ਨੂੰ ਪਿਆਰ ਕਰੋਗੇ।