ਪਾਠ 11
ਜੋਸ਼ ਨਾਲ ਬੋਲੋ
ਰੋਮੀਆਂ 12:11
ਸਾਰ: ਜੋਸ਼ ਨਾਲ ਬੋਲ ਕੇ ਸੁਣਨ ਵਾਲਿਆਂ ਦੀ ਦਿਲਚਸਪੀ ਜਗਾਓ ਅਤੇ ਉਨ੍ਹਾਂ ਨੂੰ ਕੋਈ ਕੰਮ ਕਰਨ ਲਈ ਪ੍ਰੇਰਿਤ ਕਰੋ।
ਇਸ ਤਰ੍ਹਾਂ ਕਿਵੇਂ ਕਰੀਏ?
-
ਦਿਲੋਂ ਬੋਲੋ। ਭਾਸ਼ਣ ਦੀ ਤਿਆਰੀ ਕਰਦੇ ਵੇਲੇ ਧਿਆਨ ਨਾਲ ਸੋਚੋ ਕਿ ਤੁਹਾਡਾ ਸੰਦੇਸ਼ ਇੰਨਾ ਜ਼ਰੂਰੀ ਕਿਉਂ ਹੈ। ਜਾਣਕਾਰੀ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੋ ਤਾਂਕਿ ਤੁਸੀਂ ਦਿਲੋਂ ਬੋਲ ਸਕੋ।
-
ਸੁਣਨ ਵਾਲਿਆਂ ਬਾਰੇ ਸੋਚੋ। ਸੋਚੋ ਕਿ ਤੁਸੀਂ ਜਿਹੜੀ ਜਾਣਕਾਰੀ ਦੂਸਰਿਆਂ ਸਾਮ੍ਹਣੇ ਪੜ੍ਹੋਗੇ ਜਾਂ ਦਿਓਗੇ ਉਸ ਤੋਂ ਉਨ੍ਹਾਂ ਨੂੰ ਕਿਵੇਂ ਫ਼ਾਇਦਾ ਹੋਵੇਗਾ। ਇਹ ਵੀ ਸੋਚੋ ਕਿ ਤੁਸੀਂ ਜਾਣਕਾਰੀ ਨੂੰ ਕਿਹੜੇ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਤਾਂਕਿ ਸੁਣਨ ਵਾਲੇ ਇਸ ਤੋਂ ਫ਼ਾਇਦਾ ਉਠਾ ਸਕਣ।
-
ਅਸਰਦਾਰ ਤਰੀਕੇ ਨਾਲ ਬੋਲੋ। ਜੋਸ਼ ਨਾਲ ਬੋਲੋ। ਆਪਣੇ ਹਾਵ-ਭਾਵ ਤੇ ਚਿਹਰੇ ਰਾਹੀਂ ਆਪਣੀਆਂ ਭਾਵਨਾਵਾਂ ਜ਼ਾਹਰ ਕਰੋ।