ਸਤਾਰ੍ਹਵਾਂ ਅਧਿਆਇ
“ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ”
“ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ . . . ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ।”—ਯਹੂਦਾਹ 20, 21.
1, 2. ਤੁਸੀਂ ਕਿਸ ਚੀਜ਼ ਦੀ ਉਸਾਰੀ ਕਰ ਰਹੇ ਹੋ ਅਤੇ ਤੁਹਾਡੇ ਕੰਮ ਦੀ ਕੁਆਲਿਟੀ ਮਹੱਤਵਪੂਰਣ ਕਿਉਂ ਹੈ?
ਕਲਪਨਾ ਕਰੋ ਕਿ ਤੁਸੀਂ ਕੋਈ ਉਸਾਰੀ ਦਾ ਕੰਮ ਕਰ ਰਹੇ ਹੋ। ਕੁਝ ਸਮੇਂ ਤੋਂ ਕੰਮ ਚੱਲ ਰਿਹਾ ਹੈ, ਪਰ ਕੰਮ ਪੂਰਾ ਹੋਣ ਵਿਚ ਅਜੇ ਹੋਰ ਸਮਾਂ ਲੱਗੇਗਾ। ਕੰਮ ਮੁਸ਼ਕਲ ਹੈ, ਪਰ ਤੁਹਾਡੀ ਤਸੱਲੀ ਮੁਤਾਬਕ ਹੋ ਰਿਹਾ ਹੈ। ਤੁਸੀਂ ਕਿਸੇ ਵੀ ਅੜਚਣ ਕਰਕੇ ਕੰਮ ਵਿਚ ਆਪਣੇ ਹੱਥ ਢਿੱਲੇ ਨਹੀਂ ਕਰੋਗੇ ਕਿਉਂਕਿ ਕੰਮ ਦੀ ਕੁਆਲਿਟੀ ਦਾ ਤੁਹਾਡੀ ਜ਼ਿੰਦਗੀ ਅਤੇ ਭਵਿੱਖ ਉੱਥੇ ਅਸਰ ਪਵੇਗਾ। ਕਿਉਂ? ਕਿਉਂਕਿ ਤੁਸੀਂ ਕਿਸੇ ਇਮਾਰਤ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਉਸਾਰ ਰਹੇ ਹੋ!
2 ਚੇਲੇ ਯਹੂਦਾਹ ਨੇ ਇਸੇ ਉਸਾਰੀ ਦੇ ਕੰਮ ਉੱਤੇ ਜ਼ੋਰ ਦਿੱਤਾ ਸੀ। ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖਣ’ ਦੀ ਹੱਲਾਸ਼ੇਰੀ ਦੇਣ ਤੋਂ ਪਹਿਲਾਂ ਉਸ ਨੇ ਮਸੀਹੀਆਂ ਨੂੰ ਕਿਹਾ ਸੀ: “ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ।” (ਯਹੂਦਾਹ 20, 21) ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੀ ਉਸਾਰੀ ਯਾਨੀ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹੋ ਤਾਂਕਿ ਤੁਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖ ਸਕੋ? ਆਓ ਆਪਾਂ ਦੇਖੀਏ ਕਿ ਆਪਣੀ ਉਸਾਰੀ ਕਰਨ ਲਈ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ, ਸਿਆਣਪੁਣੇ ਵੱਲ ਵਧਣ ਅਤੇ ਆਪਣੀ ਸੋਚ ਦੀ ਰਾਖੀ ਕਰਨ ਦੀ ਕਿਉਂ ਲੋੜ ਹੈ।
ਯਹੋਵਾਹ ਦੇ ਉੱਚੇ-ਸੁੱਚੇ ਅਸੂਲਾਂ ਉੱਤੇ ਨਿਹਚਾ ਕਰੋ
3-5. (ੳ) ਸ਼ੈਤਾਨ ਯਹੋਵਾਹ ਦੇ ਨਿਯਮਾਂ ਦੇ ਸੰਬੰਧ ਵਿਚ ਕਿਹੜੀ ਗ਼ਲਤ ਗੱਲ ਸਾਡੇ ਮਨ ਵਿਚ ਪਾਉਣੀ ਚਾਹੁੰਦਾ ਹੈ? (ਅ) ਸਾਨੂੰ ਯਹੋਵਾਹ ਦੇ ਨਿਯਮਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਉਦਾਹਰਣ ਦੇ ਕੇ ਸਮਝਾਓ।
3 ਆਪਣੀ ਉਸਾਰੀ ਕਰਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਉਤਪਤ 3:1-6) ਕੀ ਤੁਹਾਡੇ ਉੱਤੇ ਉਸ ਦੀ ਚਾਲ ਕੰਮ ਕਰੇਗੀ? ਇਹ ਕਾਫ਼ੀ ਹੱਦ ਤਕ ਤੁਹਾਡੀ ਸੋਚ ਉੱਤੇ ਨਿਰਭਰ ਕਰਦਾ ਹੈ।
ਦੇ ਅਸੂਲਾਂ ਉੱਤੇ ਪੱਕੀ ਨਿਹਚਾ ਕਰੀਏ। ਇਸ ਕਿਤਾਬ ਵਿਚ ਅਸੀਂ ਚਾਲ-ਚਲਣ ਸੰਬੰਧੀ ਯਹੋਵਾਹ ਦੇ ਕਈ ਉੱਚੇ-ਸੁੱਚੇ ਅਸੂਲਾਂ ਉੱਤੇ ਵਿਚਾਰ ਕੀਤਾ ਹੈ। ਤੁਸੀਂ ਇਨ੍ਹਾਂ ਬਾਰੇ ਕੀ ਸੋਚਦੇ ਹੋ? ਸ਼ੈਤਾਨ ਤੁਹਾਡੇ ਮਨ ਵਿਚ ਇਹ ਗੱਲ ਪਾਉਣੀ ਚਾਹੁੰਦਾ ਹੈ ਕਿ ਯਹੋਵਾਹ ਦੇ ਅਸੂਲ ਅਤੇ ਨਿਯਮ ਸਖ਼ਤ ਬੰਧਸ਼ਾਂ ਹਨ ਅਤੇ ਇਨ੍ਹਾਂ ਰਾਹੀਂ ਉਹ ਤੁਹਾਡੇ ਨਾਲ ਸਖ਼ਤੀ ਵਰਤਦਾ ਹੈ। ਉਸ ਨੇ ਇਹੀ ਚਾਲ ਹੱਵਾਹ ’ਤੇ ਅਜ਼ਮਾਈ ਸੀ ਤੇ ਉਹ ਹੱਵਾਹ ਨੂੰ ਭਰਮਾਉਣ ਵਿਚ ਕਾਮਯਾਬ ਹੋਇਆ ਸੀ। ਉਦੋਂ ਤੋਂ ਉਹ ਇਹ ਚਾਲ ਇਨਸਾਨਾਂ ਉੱਤੇ ਇਸਤੇਮਾਲ ਕਰਦਾ ਆ ਰਿਹਾ ਹੈ। (4 ਮਿਸਾਲ ਲਈ, ਤੁਸੀਂ ਇਕ ਸੋਹਣੀ ਪਾਰਕ ਵਿਚ ਟਹਿਲ ਰਹੇ ਹੋ। ਤੁਹਾਨੂੰ ਉੱਥੇ ਪਾਰਕ ਦਾ ਇਕ ਹਿੱਸਾ ਉੱਚੀ ਵਾੜ ਨਾਲ ਵਗਲਿਆ ਨਜ਼ਰ ਆਉਂਦਾ ਹੈ ਜਿਸ ਕਰਕੇ ਤੁਸੀਂ ਉੱਥੇ ਨਹੀਂ ਜਾ ਸਕਦੇ। ਵਾੜ ਦੇ ਦੂਜੇ ਪਾਸੇ ਦਾ ਹਿੱਸਾ ਤੁਹਾਨੂੰ ਸੋਹਣਾ ਲੱਗਦਾ ਹੈ। ਪਹਿਲਾਂ ਤਾਂ ਤੁਹਾਡੇ ਮਨ ਵਿਚ ਆਉਂਦਾ ਹੈ ਕਿ ਵਾੜ ਲਾ ਕੇ ਤੁਹਾਨੂੰ ਬਿਨਾਂ ਵਜ੍ਹਾ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਪਰ ਫਿਰ ਤੁਸੀਂ ਦੇਖਦੇ ਹੋ ਕਿ ਦੂਜੇ ਪਾਸੇ ਇਕ ਖੂੰਖਾਰ ਸ਼ੇਰ ਸ਼ਿਕਾਰ ਦੀ ਭਾਲ ਵਿਚ ਘੁੰਮ ਰਿਹਾ ਹੈ। ਸੋ ਹੁਣ ਤੁਹਾਨੂੰ ਸਮਝ ਆਉਂਦੀ ਹੈ ਕਿ ਵਾੜ ਕਿਉਂ ਲਾਈ ਗਈ ਹੈ। ਵਾੜ ਤੁਹਾਨੂੰ ਉਸ ਸ਼ੇਰ ਤੋਂ ਬਚਾਉਣ ਲਈ ਲਾਈ ਗਈ ਹੈ। ਕੀ ਕੋਈ ਖੂੰਖਾਰ ਸ਼ੇਰ ਤੁਹਾਡਾ ਪਿੱਛਾ ਕਰ ਰਿਹਾ ਹੈ? ਪਰਮੇਸ਼ੁਰ ਦਾ ਬਚਨ ਸਾਨੂੰ ਖ਼ਬਰਦਾਰ ਕਰਦਾ ਹੈ: “ਹੋਸ਼ ਵਿਚ ਰਹੋ, ਖ਼ਬਰਦਾਰ ਰਹੋ। ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।”—1 ਪਤਰਸ 5:8.
5 ਸ਼ੈਤਾਨ ਜਿੰਨਾ ਖੂੰਖਾਰ ਹੋਰ ਕੋਈ ਨਹੀਂ ਹੈ। ਯਹੋਵਾਹ ਨਹੀਂ ਚਾਹੁੰਦਾ ਹੈ ਕਿ ਅਸੀਂ ਸ਼ੈਤਾਨ ਦੇ ਸ਼ਿਕਾਰ ਬਣੀਏ, ਇਸ ਲਈ ਯਹੋਵਾਹ ਨੇ ਸਾਨੂੰ ਉਸ ਦੀਆਂ “ਚਾਲਾਂ” ਤੋਂ ਬਚਾਉਣ ਲਈ ਨਿਯਮ ਅਤੇ ਅਸੂਲ ਦਿੱਤੇ ਹਨ। (ਅਫ਼ਸੀਆਂ 6:11) ਇਸ ਲਈ ਯਹੋਵਾਹ ਦੇ ਨਿਯਮਾਂ ਉੱਤੇ ਸੋਚ-ਵਿਚਾਰ ਕਰਦਿਆਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਸਾਰੇ ਨਿਯਮ ਉਸ ਦੇ ਪਿਆਰ ਦਾ ਸਬੂਤ ਹਨ। ਇਹ ਨਜ਼ਰੀਆ ਰੱਖਣ ਨਾਲ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਨਿਯਮ ਸਾਡੀ ਸੁਰੱਖਿਆ ਅਤੇ ਖ਼ੁਸ਼ੀ ਲਈ ਹਨ। ਚੇਲੇ ਯਾਕੂਬ ਨੇ ਲਿਖਿਆ: “ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ ਦੀ ਜਾਂਚ ਕਰਦਾ ਹੈ ਅਤੇ ਇਸ ਦੀ ਪਾਲਣਾ ਕਰਦਾ ਰਹਿੰਦਾ ਹੈ, ਉਸ ਨੂੰ ਇਸ ਉੱਤੇ ਅਮਲ ਕਰ ਕੇ ਖ਼ੁਸ਼ੀ ਹੋਵੇਗੀ।”—ਯਾਕੂਬ 1:25.
6. ਅਸੀਂ ਪਰਮੇਸ਼ੁਰ ਅਤੇ ਉਸ ਦੇ ਨਿਯਮਾਂ ਉੱਤੇ ਆਪਣਾ ਭਰੋਸਾ ਕਿਵੇਂ ਵਧਾ ਸਕਦੇ ਹਾਂ? ਉਦਾਹਰਣ ਦਿਓ।
ਗਲਾਤੀਆਂ 6:2; ਮੱਤੀ 28:19, 20) ਅਸੀਂ ਭਗਤੀ ਕਰਨ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਲਈ ਇਕੱਠੇ ਹੋਣ ਦੇ ਹੁਕਮ ਨੂੰ ਵੀ ਗੰਭੀਰਤਾ ਨਾਲ ਲੈਂਦੇ ਹਾਂ। (ਇਬਰਾਨੀਆਂ 10:24, 25) ਨਾਲੇ ਪਰਮੇਸ਼ੁਰ ਨੂੰ ਬਾਕਾਇਦਾ ਦਿਲੋਂ ਪ੍ਰਾਰਥਨਾ ਕਰਨ ਦਾ ਹੁਕਮ ਵੀ ਮੰਨਦੇ ਹਾਂ। (ਮੱਤੀ 6:5-8; 1 ਥੱਸਲੁਨੀਕੀਆਂ 5:17) ਅਸੀਂ ਜਿੰਨਾ ਇਨ੍ਹਾਂ ਹੁਕਮਾਂ ਨੂੰ ਮੰਨਾਂਗੇ, ਸਾਨੂੰ ਉੱਨਾ ਜ਼ਿਆਦਾ ਅਹਿਸਾਸ ਹੋਵੇਗਾ ਕਿ ਇਹ ਸਾਡੇ ਭਲੇ ਲਈ ਹਨ। ਇਨ੍ਹਾਂ ਹੁਕਮਾਂ ਨੂੰ ਮੰਨ ਕੇ ਸਾਨੂੰ ਮੁਸ਼ਕਲਾਂ ਨਾਲ ਭਰੀ ਇਸ ਦੁਨੀਆਂ ਵਿਚ ਰਹਿੰਦਿਆਂ ਵੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ। ਜਦੋਂ ਤੁਸੀਂ ਇਹ ਸੋਚ-ਵਿਚਾਰ ਕਰੋਗੇ ਕਿ ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲ ਕੇ ਤੁਹਾਨੂੰ ਕਿੰਨਾ ਫ਼ਾਇਦਾ ਹੋਵੇਗਾ, ਤਾਂ ਇਸ ਨਾਲ ਇਨ੍ਹਾਂ ਨਿਯਮਾਂ ਉੱਤੇ ਤੁਹਾਡਾ ਭਰੋਸਾ ਹੋਰ ਵਧੇਗਾ।
6 ਪਰਮੇਸ਼ੁਰ ਦੇ ਹੁਕਮ ਮੰਨ ਕੇ ਅਸੀਂ ਉਸ ਉੱਤੇ ਅਤੇ ਉਸ ਦੇ ਨਿਯਮਾਂ ਉੱਤੇ ਆਪਣਾ ਭਰੋਸਾ ਵਧਾ ਸਕਦੇ ਹਾਂ। ਉਦਾਹਰਣ ਲਈ, ਅਸੀਂ “ਮਸੀਹ ਦਾ ਕਾਨੂੰਨ” ਮੰਨਦੇ ਹੋਏ ਦੂਜਿਆਂ ਨੂੰ ਉਨ੍ਹਾਂ ‘ਸਾਰੇ ਹੁਕਮਾਂ ਦੀ ਪਾਲਣੀ ਕਰਨੀ ਸਿਖਾਉਂਦੇ ਹਾਂ ਜੋ ਯਿਸੂ ਨੇ ਦਿੱਤੇ ਹਨ।’ (7, 8. ਜਿਨ੍ਹਾਂ ਲੋਕਾਂ ਨੂੰ ਡਰ ਹੈ ਕਿ ਉਹ ਹਮੇਸ਼ਾ ਲਈ ਯਹੋਵਾਹ ਦੇ ਨਿਯਮਾਂ ਉੱਤੇ ਚੱਲ ਨਹੀਂ ਪਾਉਣਗੇ, ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਕੀ ਭਰੋਸਾ ਦਿੰਦਾ ਹੈ?
7 ਕੁਝ ਮਸੀਹੀਆਂ ਨੂੰ ਇਹ ਡਰ ਰਹਿੰਦਾ ਹੈ ਕਿ ਉਹ ਹਮੇਸ਼ਾ ਲਈ ਯਹੋਵਾਹ ਦੇ ਨਿਯਮਾਂ ਉੱਤੇ ਚੱਲ ਨਹੀਂ ਪਾਉਣਗੇ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਗ਼ਲਤੀ ਕਰ ਬੈਠਣਗੇ। ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖੋ: ਯਸਾਯਾਹ 48:17, 18) ਕੀ ਤੁਸੀਂ ਕਦੀ ਸੋਚਿਆ ਕਿ ਇਹ ਸ਼ਬਦ ਸਾਨੂੰ ਕਿੰਨਾ ਦਿਲਾਸਾ ਦਿੰਦੇ ਹਨ?
“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (8 ਇੱਥੇ ਯਹੋਵਾਹ ਯਾਦ ਕਰਾਉਂਦਾ ਹੈ ਕਿ ਸਾਨੂੰ ਉਸ ਦੇ ਹੁਕਮ ਮੰਨਣ ਦੇ ਫ਼ਾਇਦੇ ਹੋਣਗੇ। ਉਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਉਸ ਦੇ ਹੁਕਮ ਮੰਨਾਂਗੇ, ਤਾਂ ਉਹ ਸਾਨੂੰ ਦੋ ਬਰਕਤਾਂ ਦੇਵੇਗਾ। ਪਹਿਲੀ ਬਰਕਤ, ਸਾਡੀ ਸ਼ਾਂਤੀ ਪਾਣੀ ਨਾਲ ਨੱਕੋ-ਨੱਕ ਭਰੀ ਸ਼ਾਂਤ ਨਦੀ ਵਾਂਗ ਹੋਵੇਗੀ ਜੋ ਲਗਾਤਾਰ ਵਹਿੰਦੀ ਹੈ। ਦੂਜੀ ਬਰਕਤ, ਸਾਡੇ ਧਾਰਮਿਕ ਕੰਮ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਣਗੇ। ਜੇ ਤੁਸੀਂ ਕਦੇ ਸਮੁੰਦਰੀ ਕਿਨਾਰੇ ’ਤੇ ਗਏ ਹੋ, ਤਾਂ ਤੁਸੀਂ ਦੇਖਿਆ ਹੋਣਾ ਕਿ ਸਮੁੰਦਰ ਵਿਚ ਲਗਾਤਾਰ ਲਹਿਰਾਂ ਆਉਂਦੀਆਂ ਰਹਿੰਦੀਆਂ ਹਨ। ਤੁਸੀਂ ਜਾਣਦੇ ਹੋ ਕਿ ਆਉਣ ਵਾਲੇ ਲੱਖਾਂ-ਕਰੋੜਾਂ ਸਾਲਾਂ ਦੌਰਾਨ ਲਹਿਰਾਂ ਇਸੇ ਤਰ੍ਹਾਂ ਉੱਠਦੀਆਂ ਰਹਿਣਗੀਆਂ। ਸੋ ਸਮੁੰਦਰ ਦੀਆਂ ਲਹਿਰਾਂ ਵਾਂਗ ਸਾਡੇ ਚੰਗੇ ਕੰਮਾਂ ਦਾ ਕਦੀ ਅੰਤ ਨਹੀਂ ਹੋਵੇਗਾ। ਜਿੰਨਾ ਚਿਰ ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੋਗੇ, ਯਹੋਵਾਹ ਤੁਹਾਨੂੰ ਕਦੀ ਨਹੀਂ ਛੱਡੇਗਾ। (ਜ਼ਬੂਰਾਂ ਦੀ ਪੋਥੀ 55:22 ਪੜ੍ਹੋ।) ਕੀ ਇਨ੍ਹਾਂ ਵਾਅਦਿਆਂ ਕਰਕੇ ਯਹੋਵਾਹ ਅਤੇ ਉਸ ਦੇ ਨਿਯਮਾਂ ਉੱਤੇ ਤੁਹਾਡਾ ਭਰੋਸਾ ਨਹੀਂ ਵਧਦਾ?
‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ’
9, 10. (ੳ) ਮਸੀਹੀਆਂ ਨੂੰ ਕਿਉਂ ‘ਸਮਝਦਾਰ ਬਣਨ ਲਈ ਪੂਰੀ ਵਾਹ ਲਾਉਣੀ’ ਚਾਹੀਦੀ ਹੈ? (ਅ) ਯਹੋਵਾਹ ਦਾ ਨਜ਼ਰੀਆ ਰੱਖਣ ਵਾਲੇ ਮਸੀਹੀ ਖ਼ੁਸ਼ ਕਿਉਂ ਰਹਿੰਦੇ ਹਨ?
9 ਆਪਣੀ ਉਸਾਰੀ ਕਰਨ ਲਈ ਦੂਜੀ ਮਹੱਤਵਪੂਰਣ ਗੱਲ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦੀ ਹੈ: ‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ।’ (ਇਬਰਾਨੀਆਂ 6:1) ਹਰ ਮਸੀਹੀ ਸਮਝਦਾਰ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ। ਮਸੀਹੀਆਂ ਲਈ ਅੱਜ ਮੁਕੰਮਲ ਬਣਨਾ ਤਾਂ ਨਾਮੁਮਕਿਨ ਹੈ, ਪਰ ਸਮਝਦਾਰ ਬਣਨਾ ਮੁਮਕਿਨ ਹੈ। ਇਸ ਤੋਂ ਇਲਾਵਾ, ਮਸੀਹੀਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਜਿੰਨੀ ਸਮਝ ਹੋਵੇਗੀ, ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰ ਕੇ ਉੱਨੀ ਹੀ ਖ਼ੁਸ਼ੀ ਹੋਵੇਗੀ। ਕਿਉਂ?
10 ਸਮਝਦਾਰ ਮਸੀਹੀ ਹਮੇਸ਼ਾ ਮਾਮਲਿਆਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਦੇ ਹਨ। (ਯੂਹੰਨਾ 4:23) ਪੌਲੁਸ ਨੇ ਲਿਖਿਆ ਸੀ: “ਜਿਹੜੇ ਸਰੀਰ ਦੀਆਂ ਇੱਛਾਵਾਂ ਅਨੁਸਾਰ ਚੱਲਦੇ ਹਨ, ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹਨ, ਉਹ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।” (ਰੋਮੀਆਂ 8:5) ਜਿਹੜੇ ਇਨਸਾਨ ਮਾਮਲਿਆਂ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਨਹੀਂ ਦੇਖਦੇ, ਉਹ ਅਕਸਰ ਸੁਆਰਥੀ, ਪੈਸੇ ਦੇ ਪ੍ਰੇਮੀ ਅਤੇ ਦੂਰ ਦੀ ਨਾ ਸੋਚਣ ਵਾਲੇ ਹੁੰਦੇ ਹਨ। ਪਰ ਯਹੋਵਾਹ ਦਾ ਨਜ਼ਰੀਆ ਰੱਖਣ ਵਾਲੇ ਲੋਕ ਉਸ ਵਾਂਗ ਖ਼ੁਸ਼ ਰਹਿੰਦੇ ਹਨ। (1 ਤਿਮੋਥਿਉਸ 1:11) ਉਹ ਅਜ਼ਮਾਇਸ਼ਾਂ ਵੀ ਖ਼ੁਸ਼ੀ-ਖ਼ੁਸ਼ੀ ਸਹਿੰਦੇ ਹਨ। ਕਿਉਂ? ਕਿਉਂਕਿ ਅਜ਼ਮਾਇਸ਼ਾਂ ਵਿਚ ਉਨ੍ਹਾਂ ਨੂੰ ਸ਼ੈਤਾਨ ਨੂੰ ਝੂਠਾ ਸਾਬਤ ਕਰਨ ਅਤੇ ਆਪਣੀ ਵਫ਼ਾਦਾਰੀ ਕਾਇਮ ਰੱਖ ਕੇ ਆਪਣੇ ਪਿਤਾ ਯਹੋਵਾਹ ਦਾ ਦਿਲ ਖ਼ੁਸ਼ ਕਰਨ ਦਾ ਮੌਕਾ ਮਿਲਦਾ ਹੈ।—ਕਹਾਉਤਾਂ 27:11; ਯਾਕੂਬ 1:2, 3 ਪੜ੍ਹੋ।
11, 12. (ੳ) ਪੌਲੁਸ ਨੇ ਮਸੀਹੀਆਂ ਦੀ “ਸੋਚਣ-ਸਮਝਣ ਦੀ ਕਾਬਲੀਅਤ” ਬਾਰੇ ਕੀ ਕਿਹਾ ਸੀ? (ਅ) ਸ਼ਬਦ ‘ਵਾਰ-ਵਾਰ ਇਸਤੇਮਾਲ ਕਰਨ’ ਦਾ ਕੀ ਮਤਲਬ ਹੈ ਅਤੇ ਆਪਣੇ ਸਰੀਰ ਨੂੰ ਕਿਵੇਂ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ? ਮਿਸਾਲ ਦੇ ਕੇ ਸਮਝਾਓ।
11 ਅਸੀਂ ਆਪਣੇ ਆਪ ਹੀ ਸਮਝਦਾਰ ਨਹੀਂ ਬਣ ਸਕਦੇ। ਇਸ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਜ਼ਰਾ ਇਸ ਆਇਤ ਵੱਲ ਧਿਆਨ ਦਿਓ: “ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ, ਜਿਹੜੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।” (ਇਬਰਾਨੀਆਂ 5:14) ਪੌਲੁਸ ਨੇ ਇੱਥੇ ਸੋਚਣ-ਸਮਝਣ ਦੀ ਕਾਬਲੀਅਤ ਨੂੰ ‘ਵਾਰ-ਵਾਰ ਇਸਤੇਮਾਲ ਕਰਨ’ ਦੀ ਗੱਲ ਕੀਤੀ ਹੈ। ਜੋ ਯੂਨਾਨੀ ਸ਼ਬਦ ਉਸ ਨੇ ਇੱਥੇ ਵਰਤਿਆ ਸੀ, ਉਹ ਅਕਸਰ ਪਹਿਲੀ ਸਦੀ ਦੇ ਯੂਨਾਨ ਵਿਚ ਜਿਮਨੇਜ਼ੀਅਮ ਵਿਚ ਕੀਤੇ ਜਾਂਦੇ ਅਭਿਆਸ ਲਈ ਵਰਤਿਆ ਜਾਂਦਾ ਸੀ। ਇਸ ਲਈ ਇਸ ਆਇਤ ਦਾ ਅਨੁਵਾਦ ‘ਜਿਮਨਾਸਟ ਵਾਂਗ ਅਭਿਆਸ ਕਰਨਾ’ ਵੀ ਕੀਤਾ ਜਾ ਸਕਦਾ ਹੈ। ਆਓ ਦੇਖੀਏ ਕਿ ਅਭਿਆਸ ਕਰਨ ਵਿਚ ਕੀ ਸ਼ਾਮਲ ਹੈ।
12 ਜਦੋਂ ਨਿਆਣਾ ਜੰਮਦਾ ਹੈ, ਤਾਂ ਉਸ ਦਾ ਆਪਣੇ ਹੱਥਾਂ-ਪੈਰਾਂ ’ਤੇ ਕੰਟ੍ਰੋਲ ਨਹੀਂ ਹੁੰਦਾ ਤੇ ਉਹ ਐਵੇਂ ਇੱਧਰ-ਉੱਧਰ ਹੱਥ-ਪੈਰ ਮਾਰਦਾ ਹੈ। ਕਈ ਵਾਰ ਉਹ ਆਪਣੇ ਮੂੰਹ ’ਤੇ ਵੀ ਹੱਥ ਮਾਰ ਲੈਂਦਾ ਹੈ ਤੇ ਸੱਟ ਲੱਗਣ ’ਤੇ ਰੋਣ ਲੱਗ ਪੈਂਦਾ ਹੈ। ਜਿੱਦਾਂ-ਜਿੱਦਾਂ ਉਹ ਆਪਣੇ ਹੱਥਾਂ-ਪੈਰਾਂ ਨੂੰ ਵਰਤਦਾ ਹੈ, ਉੱਦਾਂ-ਉੱਦਾਂ ਉਹ ਉਨ੍ਹਾਂ ਨੂੰ ਕੰਟ੍ਰੋਲ ਕਰਨਾ ਸਿੱਖਦਾ ਹੈ। ਪਹਿਲਾਂ ਉਹ ਰਿੜਨਾ, ਫਿਰ ਤੁਰਨਾ ਤੇ ਬਾਅਦ ਵਿਚ ਭੱਜਣਾ ਸਿੱਖਦਾ ਹੈ। * ਪਰ ਜਿਮਨਾਸਟ ਆਪਣੇ ਸਰੀਰ ਨੂੰ ਕੰਟ੍ਰੋਲ ਕਰਨਾ ਕਿਵੇਂ ਸਿੱਖਦਾ ਹੈ? ਤੁਸੀਂ ਜਿਮਨਾਸਟ ਨੂੰ ਹਵਾ ਵਿਚ ਕਮਾਲ ਦੀਆਂ ਕਲਾਬਾਜ਼ੀਆਂ ਲਾਉਂਦੇ ਦੇਖ ਕੇ ਹੈਰਾਨ ਰਹਿ ਜਾਂਦੇ ਹੋ। ਕੀ ਉਸ ਵਿਚ ਇਹ ਹੁਨਰ ਆਪਣੇ ਆਪ ਹੀ ਆ ਜਾਂਦਾ ਹੈ? ਨਹੀਂ, ਉਸ ਨੂੰ ਕਈ-ਕਈ ਘੰਟੇ ਅਭਿਆਸ ਕਰਨਾ ਪੈਂਦਾ ਹੈ। ਬਾਈਬਲ ਕਹਿੰਦੀ ਹੈ ਕਿ ਅਜਿਹੇ ਸਰੀਰਕ ਅਭਿਆਸ ਦਾ “ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ।” ਪਰ ਜਿਹੜਾ ਇਨਸਾਨ ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣ ਦਾ ਅਭਿਆਸ ਕਰਦਾ ਹੈ, ਉਸ ਨੂੰ ਕਿਤੇ ਜ਼ਿਆਦਾ ਫ਼ਾਇਦਾ ਹੁੰਦਾ ਹੈ।—1 ਤਿਮੋਥਿਉਸ 4:8.
13. ਅਸੀਂ ਸੋਚਣ-ਸਮਝਣ ਦੀ ਕਾਬਲੀਅਤ ਕਿਵੇਂ ਵਧਾ ਸਕਦੇ ਹਾਂ?
13 ਇਸ ਕਿਤਾਬ ਵਿਚ ਅਸੀਂ ਦੇਖਿਆ ਹੈ ਕਿ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਸਾਨੂੰ ਆਪਣੇ ਅੰਦਰ ਸਹੀ-ਗ਼ਲਤ ਦੀ ਪਛਾਣ ਕਰਨ ਦੀ ਕਾਬਲੀਅਤ ਪੈਦਾ ਕਰਨ ਦੀ ਲੋੜ ਹੈ। ਰੋਜ਼ ਕੋਈ ਵੀ ਫ਼ੈਸਲਾ ਕਰਨ ਲੱਗਿਆਂ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦੇ ਅਸੂਲਾਂ ਅਤੇ ਨਿਯਮਾਂ ਉੱਤੇ ਸੋਚ-ਵਿਚਾਰ ਕਰੋ। ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ: ‘ਇਸ ਮਾਮਲੇ ਬਾਰੇ ਬਾਈਬਲ ਵਿਚ ਕਿਹੜੇ ਅਸੂਲ ਜਾਂ ਨਿਯਮ ਦਿੱਤੇ ਗਏ ਹਨ? ਮੈਂ ਉਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦਾ ਹਾਂ? ਕਿਹੜਾ ਫ਼ੈਸਲਾ ਮੇਰੇ ਪਿਤਾ ਯਹੋਵਾਹ ਨੂੰ ਖ਼ੁਸ਼ ਕਰੇਗਾ?’ (ਕਹਾਉਤਾਂ 3:5, 6; ਯਾਕੂਬ 1:5 ਪੜ੍ਹੋ।) ਜਦੋਂ ਤੁਸੀਂ ਹਰ ਫ਼ੈਸਲਾ ਇਸ ਤਰੀਕੇ ਨਾਲ ਕਰੋਗੇ, ਤਾਂ ਤੁਹਾਡੀ ਸਹੀ-ਗ਼ਲਤ ਨੂੰ ਪਛਾਣਨ ਦੀ ਕਾਬਲੀਅਤ ਵਧੇਗੀ ਅਤੇ ਤੁਸੀਂ ਹਰ ਮਾਮਲੇ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖੋਗੇ।
14. ਸਾਡੇ ਵਿਚ ਕਿਸ ਚੀਜ਼ ਦੀ ਭੁੱਖ ਹੋਣੀ ਚਾਹੀਦੀ ਹੈ ਅਤੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
14 ਸਰੀਰ ਦਾ ਵਾਧਾ ਇਕ ਹੱਦ ਤਕ ਹੁੰਦਾ ਹੈ, ਪਰ ਸਮਝ ਵਿਚ ਵਾਧਾ ਹੁੰਦਾ ਹੀ ਰਹਿੰਦਾ ਹੈ। ਸਰੀਰ ਦੇ ਵਾਧੇ ਲਈ ਖ਼ੁਰਾਕ ਜ਼ਰੂਰੀ ਹੈ। ਪੌਲੁਸ ਨੇ ਕਿਹਾ ਸੀ: “ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ।” ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈਂਦੇ ਰਹਿਣਾ ਬਹੁਤ ਜ਼ਰੂਰੀ ਹੈ। ਇਸ ਗਿਆਨ ਮੁਤਾਬਕ ਕਹਾਉਤਾਂ 4:5-7, CL; 1 ਪਤਰਸ 2:2) ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਗਿਆਨ ਲੈ ਕੇ ਅਤੇ ਬੁੱਧੀਮਾਨ ਬਣ ਕੇ ਅਸੀਂ ਹੰਕਾਰੀ ਨਾ ਬਣੀਏ। ਸਾਨੂੰ ਬਾਕਾਇਦਾ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਡੇ ਅੰਦਰ ਹੰਕਾਰ ਜਾਂ ਹੋਰ ਕੋਈ ਔਗੁਣ ਜੜ੍ਹ ਫੜ ਕੇ ਵਧਣ ਲੱਗ ਪਵੇਗਾ। ਪੌਲੁਸ ਨੇ ਲਿਖਿਆ ਸੀ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ, ਅਤੇ ਆਪਣੀ ਜਾਂਚ ਕਰਦੇ ਰਹੋ।”—2 ਕੁਰਿੰਥੀਆਂ 13:5.
ਚੱਲਣ ਨਾਲ ਤੁਸੀਂ ਬੁੱਧੀਮਾਨ ਬਣੋਗੇ। ਬਾਈਬਲ ਕਹਿੰਦੀ ਹੈ: “ਬੁੱਧੀ ਪ੍ਰਾਪਤ ਕਰਨਾ, ਸਭ ਚੀਜ਼ਾਂ ਦੀ ਪ੍ਰਾਪਤੀ ਤੋਂ ਸਰੇਸ਼ਟ ਹੈ।” ਇਸ ਲਈ ਸਾਡੇ ਵਿਚ ਪਰਮੇਸ਼ੁਰ ਦੇ ਗਿਆਨ ਦੀ ਭੁੱਖ ਹੋਣੀ ਚਾਹੀਦੀ ਹੈ। (15. ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਾਡੇ ਦਿਲ ਵਿਚ ਪਿਆਰ ਹੋਣਾ ਕਿਉਂ ਜ਼ਰੂਰੀ ਹੈ?
15 ਘਰ ਦੀ ਉਸਾਰੀ ਹੋ ਜਾਣ ਤੋਂ ਬਾਅਦ ਵੀ ਇਸ ਦੀ ਸਾਂਭ-ਸੰਭਾਲ ਤੇ ਮੁਰੰਮਤ ਜਾਰੀ ਰਹਿੰਦੀ ਹੈ ਅਤੇ ਲੋੜ ਪੈਣ ਤੇ ਹੋਰ ਕਮਰੇ ਵਗੈਰਾ ਬਣਾਉਣੇ ਪੈ ਸਕਦੇ ਹਨ। ਸਾਨੂੰ ਸਮਝਦਾਰ ਬਣੇ ਰਹਿਣ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਣਾਈ ਰੱਖਣ ਲਈ ਕੀ ਕਰਨ ਦੀ ਲੋੜ ਹੈ? ਇਸ ਤਰ੍ਹਾਂ ਕਰਨ ਲਈ ਸਭ ਤੋਂ ਜ਼ਰੂਰੀ ਹੈ ਪਿਆਰ। ਸਾਨੂੰ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਨੂੰ ਵਧਾਉਂਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਪਿਆਰ ਨਹੀਂ ਕਰਦੇ, ਤਾਂ ਸਾਡਾ ਸਾਰਾ ਗਿਆਨ, ਪ੍ਰਚਾਰ ਅਤੇ ਹੋਰ ਇਹੋ ਜਿਹੇ ਕੰਮ ਵਿਅਰਥ ਹਨ। ਜਿਵੇਂ ਪੌਲੁਸ ਨੇ ਕਿਹਾ ਸੀ, ਪਿਆਰ ਤੋਂ ਬਿਨਾਂ ਅਸੀਂ ਛਣ-ਛਣ ਕਰਨ ਵਾਲੇ ਛੈਣੇ ਵਰਗੇ ਹੋਵਾਂਗੇ। (1 ਕੁਰਿੰਥੀਆਂ 13:1-3) ਪਰ ਦਿਲ ਵਿਚ ਪਿਆਰ ਹੋਣ ਨਾਲ ਅਸੀਂ ਸਮਝਦਾਰ ਰਹਾਂਗੇ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਰੱਖ ਪਾਵਾਂਗੇ।
ਯਹੋਵਾਹ ਦੁਆਰਾ ਦਿੱਤੀ ਆਸ ਨੂੰ ਮਨ ਵਿਚ ਰੱਖੋ
16. ਸ਼ੈਤਾਨ ਲੋਕਾਂ ਦੀ ਸੋਚ ਨੂੰ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਯਹੋਵਾਹ ਨੇ ਸਾਨੂੰ ਆਪਣਾ ਬਚਾਅ ਕਰਨ ਲਈ ਕਿਹੜੀ ਚੀਜ਼ ਦਿੱਤੀ ਹੈ?
16 ਆਪਣੇ ਆਪ ਦੀ ਉਸਾਰੀ ਕਰਨ ਅਤੇ ਮਸੀਹ ਦੇ ਸੱਚੇ ਚੇਲੇ ਬਣਨ ਲਈ ਸਾਨੂੰ ਆਪਣੀ ਸੋਚ ਦੀ ਰਾਖੀ ਕਰਨ ਦੀ ਲੋੜ ਹੈ। ਇਸ ਦੁਨੀਆਂ ਦਾ ਸਰਦਾਰ ਸ਼ੈਤਾਨ ਆਪਣੀਆਂ ਚਾਲਾਂ ਨਾਲ ਲੋਕਾਂ ਦੀ ਸੋਚ ਖ਼ਰਾਬ ਕਰਨ ਵਿਚ ਮਾਹਰ ਹੈ। ਇਸ ਤਰ੍ਹਾਂ ਕਰ ਕੇ ਉਹ ਉਨ੍ਹਾਂ ਨੂੰ ਨਿਰਾਸ਼ ਕਰਦਾ ਹੈ ਅਤੇ ਉਨ੍ਹਾਂ ਵਿਚ ਸ਼ੱਕੀ ਰਵੱਈਆ ਪੈਦਾ ਅਫ਼ਸੀਆਂ 2:2) ਜਿਵੇਂ ਘੁਣ ਖਾਧਾ ਸ਼ਤੀਰ ਘਰ ਲਈ ਖ਼ਤਰਨਾਕ ਹੁੰਦਾ ਹੈ, ਉਸੇ ਤਰ੍ਹਾਂ ਖ਼ਰਾਬ ਸੋਚ ਕਿਸੇ ਵੀ ਮਸੀਹੀ ਲਈ ਖ਼ਤਰਨਾਕ ਹੁੰਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣਾ ਬਚਾਅ ਕਰਨ ਲਈ ਇਕ ਚੀਜ਼ ਦਿੱਤੀ ਹੈ। ਉਹ ਹੈ ਆਸ।
ਕਰਦਾ ਹੈ। (17. ਪਰਮੇਸ਼ੁਰ ਦੇ ਬਚਨ ਵਿਚ ਆਸ ਦੀ ਅਹਿਮੀਅਤ ਬਾਰੇ ਕਿਵੇਂ ਸਮਝਾਇਆ ਗਿਆ ਹੈ?
17 ਬਾਈਬਲ ਵਿਚ ਹਥਿਆਰਾਂ ਬਾਰੇ ਦੱਸਿਆ ਗਿਆ ਹੈ ਜੋ ਸ਼ੈਤਾਨ ਅਤੇ ਇਸ ਦੁਨੀਆਂ ਨਾਲ ਲੜਨ ਲਈ ਜ਼ਰੂਰੀ ਹਨ। ਇਸ ਵਿਚ ਇਕ ਮੁੱਖ ਚੀਜ਼ ਹੈ “ਮੁਕਤੀ ਦੀ ਉਮੀਦ ਦਾ ਟੋਪ।” (1 ਥੱਸਲੁਨੀਕੀਆਂ 5:8) ਪੁਰਾਣੇ ਜ਼ਮਾਨਿਆਂ ਵਿਚ ਫ਼ੌਜੀ ਜਾਣਦੇ ਸਨ ਕਿ ਟੋਪ ਤੋਂ ਬਿਨਾਂ ਉਹ ਲੜਾਈ ਵਿਚ ਜ਼ਿਆਦਾ ਦੇਰ ਟਿਕੇ ਨਹੀਂ ਰਹਿ ਸਕਦੇ ਸਨ। ਟੋਪ ਲੋਹੇ ਜਾਂ ਕਿਸੇ ਹੋਰ ਧਾਤ ਦਾ ਬਣਿਆ ਹੁੰਦਾ ਸੀ ਅਤੇ ਅੰਦਰਲੇ ਪਾਸੇ ਚਮੜਾ ਲੱਗਿਆ ਹੁੰਦਾ ਸੀ। ਜੇ ਫ਼ੌਜੀ ਦੇ ਸਿਰ ਉੱਤੇ ਵਾਰ ਹੁੰਦਾ ਸੀ, ਤਾਂ ਟੋਪ ਪਾਇਆ ਹੋਣ ਕਰਕੇ ਸਿਰ ’ਤੇ ਜ਼ਿਆਦਾ ਸੱਟ ਨਹੀਂ ਲੱਗਦੀ ਸੀ। ਜਿਵੇਂ ਟੋਪ ਸਿਰ ਨੂੰ ਬਚਾਉਂਦਾ ਹੈ, ਉਸੇ ਤਰ੍ਹਾਂ ਆਸ ਸਾਡੇ ਮਨ ਅਤੇ ਸੋਚ ਦੀ ਰਾਖੀ ਕਰਦੀ ਹੈ।
18, 19. ਯਿਸੂ ਨੇ ਆਪਣੀ ਆਸ ਕਿਵੇਂ ਪੱਕੀ ਰੱਖੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
18 ਯਿਸੂ ਨੇ ਕਦੀ ਆਪਣੀ ਆਸ ਨੂੰ ਟੁੱਟਣ ਨਹੀਂ ਦਿੱਤਾ। ਯਾਦ ਕਰੋ ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਉਸ ਨੇ ਕਿੰਨੇ ਦੁੱਖ ਸਹੇ ਸਨ। ਉਸ ਦੇ ਇਕ ਜਿਗਰੀ ਦੋਸਤ ਨੇ ਪੈਸਿਆਂ ਦੇ ਬਦਲੇ ਉਸ ਨਾਲ ਦਗ਼ਾ ਕੀਤਾ। ਇਕ ਹੋਰ ਦੋਸਤ ਨੇ ਉਸ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ। ਹੋਰ ਕਈ ਦੋਸਤ ਉਸ ਨੂੰ ਛੱਡ ਕੇ ਭੱਜ ਗਏ। ਉਸ ਦੇ ਆਪਣੇ ਲੋਕ ਉਸ ਦੇ ਖ਼ੂਨ ਦੇ ਪਿਆਸੇ ਹੋ ਗਏ ਅਤੇ ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾ ਕੇ ਉਸ ਨੂੰ ਰੋਮੀਆਂ ਦੇ ਹੱਥੋਂ ਸੂਲ਼ੀ ਉੱਤੇ ਚੜ੍ਹਾਏ ਜਾਣ ਦੀ ਮੰਗ ਕੀਤੀ। ਕਿਹਾ ਜਾ ਸਕਦਾ ਹੈ ਕਿ ਯਿਸੂ ਜਿੰਨੀਆਂ ਮੁਸ਼ਕਲ ਅਜ਼ਮਾਇਸ਼ਾਂ ਹੋਰ ਕਿਸੇ ਨੇ ਨਹੀਂ ਸਹੀਆਂ ਅਤੇ ਨਾ ਕਦੀ ਸਹੇਗਾ। ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਚੀਜ਼ ਨੇ ਉਸ ਦੀ ਮਦਦ ਕੀਤੀ ਸੀ? ਇਬਰਾਨੀਆਂ 12:2 ਵਿਚ ਦੱਸਿਆ ਹੈ: “[ਯਿਸੂ] ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬੈਠ ਗਿਆ।”
19 ਕਿਸ ਖ਼ੁਸ਼ੀ ਉੱਤੇ ਯਿਸੂ ਨੇ ਆਪਣੀ ਨਜ਼ਰ ਟਿਕਾਈ ਰੱਖੀ ਸੀ? ਉਸ ਨੂੰ ਪਤਾ ਸੀ ਕਿ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰ ਰਹਿ ਕੇ ਉਹ ਯਹੋਵਾਹ ਉੱਤੇ ਲੱਗੇ ਦੋਸ਼ਾਂ ਨੂੰ ਗ਼ਲਤ ਸਾਬਤ ਕਰੇਗਾ ਅਤੇ ਉਸ ਦੇ ਪਵਿੱਤਰ ਨਾਂ ਨੂੰ ਉੱਚਾ ਕਰੇਗਾ। ਉਹ ਇਹ ਵੀ ਸਾਬਤ ਕਰ ਦੇਵੇਗਾ ਕਿ ਸ਼ੈਤਾਨ ਸਰਾਸਰ ਝੂਠਾ ਹੈ। ਇਸ ਆਸ ਤੋਂ ਯਿਸੂ ਨੂੰ ਜਿੰਨੀ ਖ਼ੁਸ਼ੀ ਮਿਲੀ, ਉੱਨੀ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲੀ! ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਵਫ਼ਾਦਾਰੀ ਦਾ ਇਨਾਮ ਦੇਵੇਗਾ। ਇਹ ਇਨਾਮ ਸੀ ਆਪਣੇ ਪਿਤਾ ਯਹੋਵਾਹ ਨੂੰ ਦੁਬਾਰਾ ਮਿਲਣਾ। ਔਖੀ ਤੋਂ ਔਖੀ ਘੜੀ ਵਿਚ ਵੀ ਯਿਸੂ ਨੇ ਇਸ ਆਸ ਅਤੇ ਆਨੰਦ ਨੂੰ ਯਾਦ ਰੱਖਿਆ। ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ। ਸਾਡੇ ਸਾਮ੍ਹਣੇ ਵੀ ਆਨੰਦ ਧਰਿਆ ਹੋਇਆ ਹੈ। ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਉਸ ਦੇ ਨਾਂ ਨੂੰ ਉੱਚਾ ਕਰਨ ਦਾ ਸਨਮਾਨ ਬਖ਼ਸ਼ਿਆ ਹੈ। ਅਸੀਂ ਵੀ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕਰ ਕੇ ਅਤੇ ਹਰ ਅਜ਼ਮਾਇਸ਼ ਵਿਚ ਉਸ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖ ਕੇ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਦੇ ਹਾਂ।
20. ਕਿਹੜੀ ਚੀਜ਼ ਤੁਹਾਡੀ ਸੋਚ ਦੀ ਰਾਖੀ ਕਰਨ ਅਤੇ ਨਿਰਾਸ਼ ਨਾ ਹੋਣ ਵਿਚ ਮਦਦ ਕਰ ਸਕਦੀ ਹੈ?
20 ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨੂੰ ਇਨਾਮ ਦੇਣਾ ਹੀ ਨਹੀਂ ਚਾਹੁੰਦਾ, ਸਗੋਂ ਇਨਾਮ ਦੇਣ ਨੂੰ ਉਤਾਵਲਾ ਹੈ। (ਯਸਾਯਾਹ 30:18; ਮਲਾਕੀ 3:10 ਪੜ੍ਹੋ।) ਉਸ ਨੂੰ ਆਪਣੇ ਸੇਵਕਾਂ ਦੀਆਂ ਜਾਇਜ਼ ਇੱਛਾਵਾਂ ਪੂਰੀਆਂ ਕਰ ਕੇ ਖ਼ੁਸ਼ੀ ਹੁੰਦੀ ਹੈ। (ਜ਼ਬੂਰਾਂ ਦੀ ਪੋਥੀ 37:4) ਇਸ ਲਈ, ਤੁਹਾਨੂੰ ਆਪਣੀ ਨਜ਼ਰ ਆਪਣੀ ਆਸ ਉੱਤੇ ਟਿਕਾਈ ਰੱਖਣ ਦੀ ਲੋੜ ਹੈ। ਕਦੀ ਵੀ ਸ਼ੈਤਾਨ ਦੀ ਦੁਨੀਆਂ ਦੇ ਝਾਂਸੇ ਵਿਚ ਆ ਕੇ ਆਪਣੀ ਸੋਚ ਖ਼ਰਾਬ ਨਾ ਹੋਣ ਦਿਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸੋਚ ਖ਼ਰਾਬ ਹੋ ਰਹੀ ਹੈ, ਤਾਂ “ਪਰਮੇਸ਼ੁਰ ਦੀ ਸ਼ਾਂਤੀ” ਲਈ ਪ੍ਰਾਰਥਨਾ ਕਰੋ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਹ ਸ਼ਾਂਤੀ ਤੁਹਾਡੇ ਮਨ ਅਤੇ ਸੋਚ ਦੀ ਰਾਖੀ ਕਰੇਗੀ।—ਫ਼ਿਲਿੱਪੀਆਂ 4:6, 7.
21, 22. (ੳ) “ਵੱਡੀ ਭੀੜ” ਨੂੰ ਕਿਹੜੀ ਸ਼ਾਨਦਾਰ ਆਸ ਦਿੱਤੀ ਗਈ ਹੈ? (ਅ) ਨਵੀਂ ਦੁਨੀਆਂ ਦੀ ਕਿਹੜੀ ਗੱਲ ਤੁਹਾਨੂੰ ਜ਼ਿਆਦਾ ਪਸੰਦ ਹੈ ਅਤੇ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
ਪ੍ਰਕਾਸ਼ ਦੀ ਕਿਤਾਬ 7:9, 14) ਅੱਜ ਅਸੀਂ ਸੋਚ ਵੀ ਨਹੀਂ ਸਕਦੇ ਕਿ ਸ਼ੈਤਾਨ ਅਤੇ ਉਸ ਦੇ ਦੂਤਾਂ ਦਾ ਸਾਇਆ ਦੂਰ ਹੋਣ ਨਾਲ ਸਾਨੂੰ ਕਿੰਨੀ ਰਾਹਤ ਮਿਲੇਗੀ! ਇਸ ਦੀ ਕਲਪਨਾ ਕਰਨੀ ਮੁਸ਼ਕਲ ਹੈ ਕਿਉਂਕਿ ਅੱਜ ਤਕ ਕਿਸੇ ਨੇ ਵੀ ਸ਼ੈਤਾਨ ਦੇ ਸਾਏ ਤੋਂ ਦੂਰ ਆਪਣੀ ਜ਼ਿੰਦਗੀ ਦਾ ਮਜ਼ਾ ਨਹੀਂ ਲਿਆ ਹੈ। ਪਰ ਸ਼ੈਤਾਨ ਅਤੇ ਉਸ ਦੇ ਦੂਤਾਂ ਦੇ ਖ਼ਤਮ ਹੋਣ ਤੋਂ ਬਾਅਦ ਅਸੀਂ ਸਾਰੇ ਰਲ਼ ਕੇ ਯਿਸੂ ਮਸੀਹ ਅਤੇ ਉਸ ਦੇ 1,44,000 ਸਾਥੀ ਰਾਜਿਆਂ ਦੀ ਅਗਵਾਈ ਹੇਠ ਇਸ ਧਰਤੀ ਨੂੰ ਸੋਹਣੀ ਬਣਾਵਾਂਗੇ। ਉਸ ਵੇਲੇ ਧਰਤੀ ਦਾ ਕੋਨਾ-ਕੋਨਾ ਖ਼ੁਸ਼ੀਆਂ ਨਾਲ ਭਰਿਆ ਹੋਵੇਗਾ! ਬੀਮਾਰੀਆਂ ਨਹੀਂ ਰਹਿਣਗੀਆਂ, ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਹੋਣਗੇ ਤੇ ਸਾਨੂੰ ਉਹੋ ਜਿਹੀ ਜ਼ਿੰਦਗੀ ਮਿਲੇਗੀ ਜਿਹੋ ਜਿਹੀ ਯਹੋਵਾਹ ਸਾਡੇ ਵਾਸਤੇ ਚਾਹੁੰਦਾ ਹੈ। ਮੁਕੰਮਲ ਹੋਣ ਤੋਂ ਬਾਅਦ ਅਸੀਂ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਪਾਵਾਂਗੇ।—ਰੋਮੀਆਂ 8:21.
21 ਸਾਡੇ ਕੋਲ ਕਿੰਨੀ ਵਧੀਆ ਆਸ ਹੈ! ਜੇ ਤੁਸੀਂ “ਮਹਾਂਕਸ਼ਟ ਵਿੱਚੋਂ” ਬਚਣ ਵਾਲੀ “ਵੱਡੀ ਭੀੜ” ਦਾ ਹਿੱਸਾ ਹੋ, ਤਾਂ ਕਲਪਨਾ ਕਰੋ ਕਿ ਜਲਦੀ ਹੀ ਤੁਹਾਡੀ ਜ਼ਿੰਦਗੀ ਕਿੰਨੀ ਵਧੀਆ ਬਣ ਜਾਵੇਗੀ। (22 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਹ ਆਜ਼ਾਦੀ ਪਾਈਏ। ਇਹ ਆਜ਼ਾਦੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਹਰ ਰੋਜ਼ ਯਹੋਵਾਹ ਦਾ ਕਹਿਣਾ ਮੰਨਣ ਅਤੇ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਪਿਆਰ ਹਮੇਸ਼ਾ-ਹਮੇਸ਼ਾ ਲਈ ਬਰਕਰਾਰ ਰਹੇਗਾ!
^ ਪੈਰਾ 12 ਵਿਗਿਆਨੀ ਕਹਿੰਦੇ ਹਨ ਕਿ ਨਿਆਣਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ, ਤਿਵੇਂ-ਤਿਵੇਂ ਉਸ ਵਿਚ ਆਪਣੇ ਸਰੀਰ ਨੂੰ ਕੰਟ੍ਰੋਲ ਕਰਨ ਦੀ ਯੋਗਤਾ ਪੈਦਾ ਹੁੰਦੀ ਹੈ। ਇਸੇ ਯੋਗਤਾ ਕਰਕੇ ਅਸੀਂ ਕਈ ਕੰਮ ਬਿਨਾਂ ਸੋਚਿਆਂ ਹੀ ਕਰ ਸਕਦੇ ਹਾਂ। ਉਦਾਹਰਣ ਲਈ ਅਸੀਂ ਅੱਖਾਂ ਬੰਦ ਕਰ ਕੇ ਵੀ ਤਾੜੀ ਮਾਰ ਸਕਦੇ ਹਾਂ। ਆਪਣੇ ਸਰੀਰ ਨੂੰ ਕੰਟ੍ਰੋਲ ਕਰਨ ਦੀ ਯੋਗਤਾ ਗੁਆ ਬੈਠੀ ਇਕ ਮਰੀਜ਼ ਨਾ ਤਾਂ ਖੜ੍ਹ ਸਕਦੀ ਸੀ ਤੇ ਨਾ ਹੀ ਚੱਲ-ਫਿਰ ਜਾਂ ਬੈਠ ਸਕਦੀ ਸੀ।