Skip to content

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਕੀ ਹੈ?

ਤੁਸੀਂ ਕੀ ਕਹੋਗੇ . . .

  • ਪਰਮੇਸ਼ੁਰ ਸਾਡੇ ਦਿਲਾਂ ਵਿਚ ਰਾਜ ਕਰਦਾ ਹੈ?

  • ਇਹ ਸਵਰਗ ਵਿਚ ਸਰਕਾਰ ਹੈ?

  • ਇਹ ਮਨ ਦੀ ਕਲਪਨਾ ਹੈ?

ਧਰਮ-ਗ੍ਰੰਥ ਕਹਿੰਦਾ ਹੈ . . .

“ਸਵਰਗ ਦਾ ਪਰਮੇਸ਼ਰ ਇਕ ਇਹੋ ਜਹੇ ਰਾਜ ਦੀ ਸਥਾਪਨਾ ਕਰੇਗਾ, ਜਿਸਦਾ ਕੋਈ ਅੰਤ ਨਹੀਂ ਹੋਵੇਗਾ।”ਦਾਨੀਏਲ 2:44, ਪਵਿੱਤਰ ਬਾਈਬਲ ਨਵਾਂ ਅਨੁਵਾਦ।

‘ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ।’ਯਸਾਯਾਹ 9:6, ਪਵਿੱਤਰ ਬਾਈਬਲ।

ਖ਼ੁਸ਼ੀ ਦੀ ਗੱਲ ਹੈ ਕਿ . . .

  • ਇਕ ਚੰਗੀ ਸਰਕਾਰ ਆਵੇਗੀ ਜੋ ਤੁਹਾਡੇ ਫ਼ਾਇਦੇ ਲਈ ਕੰਮ ਕਰੇਗੀ।ਯਸਾਯਾਹ 48:17, 18.

  • ਜਲਦੀ ਆਉਣ ਵਾਲੀ ਨਵੀਂ ਦੁਨੀਆਂ ਵਿਚ ਤੁਸੀਂ ਤੰਦਰੁਸਤ ਤੇ ਖ਼ੁਸ਼ ਰਹੋਗੇ।ਪ੍ਰਕਾਸ਼ ਦੀ ਕਿਤਾਬ 21:3, 4, ਨਵੀਂ ਦੁਨੀਆਂ ਅਨੁਵਾਦ।

ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?

ਜੀ ਹਾਂ, ਦੋ ਕਾਰਨਾਂ ’ਤੇ ਗੌਰ ਕਰੋ:

  • ਯਿਸੂ ਨੇ ਸਾਫ਼ ਦਿਖਾਇਆ ਸੀ ਕਿ ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ। ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: ‘ਤੇਰਾ ਰਾਜ ਆਵੇ ਤੇ ਧਰਤੀ ਉੱਤੇ ਤੇਰੀ ਇੱਛਾ ਪੂਰੀ ਹੋਵੇ।’ (ਮੱਤੀ 6:9, 10) ਯਿਸੂ ਨੇ ਦਿਖਾਇਆ ਸੀ ਕਿ ਇਸ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ ਜਾਵੇਗਾ।

    ਯਿਸੂ ਨੇ ਧਰਤੀ ’ਤੇ ਹੁੰਦਿਆਂ ਭੁੱਖੇ ਲੋਕਾਂ ਨੂੰ ਰੋਟੀ ਖਿਲਾਈ, ਬੀਮਾਰਾਂ ਨੂੰ ਠੀਕ ਕੀਤਾ ਤੇ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ! (ਮੱਤੀ 15:29-38; ਯੂਹੰਨਾ 11:38-44) ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਭਵਿੱਖ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਹ ਲੋਕਾਂ ਲਈ ਕੀ ਕੁਝ ਕਰੇਗਾ।ਪ੍ਰਕਾਸ਼ ਦੀ ਕਿਤਾਬ 11:15.

  • ਦੁਨੀਆਂ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਆ ਜਾਵੇਗਾ। ਯਿਸੂ ਆਪਣੇ ਰਾਜ ਦੇ ਜ਼ਰੀਏ ਧਰਤੀ ’ਤੇ ਸ਼ਾਂਤੀ ਲਿਆਵੇਗਾ, ਪਰ ਉਸ ਨੇ ਦੱਸਿਆ ਸੀ ਕਿ ਇੱਦਾਂ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਇਸ ਦੁਨੀਆਂ ਵਿਚ ਯੁੱਧ ਹੋਣਗੇ, ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।ਮੱਤੀ 24:3, 7.

    ਅੱਜ ਅਸੀਂ ਇੱਦਾਂ ਹੀ ਹੁੰਦਾ ਦੇਖਦੇ ਹਾਂ। ਇਸ ਲਈ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।

ਜ਼ਰਾ ਸੋਚੋ

ਪਰਮੇਸ਼ੁਰ ਦੇ ਰਾਜ ਅਧੀਨ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਜ਼ਬੂਰਾਂ ਦੀ ਪੋਥੀ 37:29 ਅਤੇ ਯਸਾਯਾਹ 65:21-23.