ਟੂਰ ਬਾਰੇ ਜਾਣਕਾਰੀ
ਕੀ ਤੁਹਾਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨੀ ਚਾਹੀਦੀ ਹੈ? ਹਾਂਜੀ। ਅਸੀਂ ਸਾਰਿਆਂ ਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨ ਲਈ ਕਹਿੰਦੇ ਹਾਂ ਤਾਂਕਿ ਭੀੜ-ਭੜੱਕਾ ਨਾ ਪਵੇ ਅਤੇ ਸਾਰੇ ਜਣੇ ਟੂਰ ਦਾ ਮਜ਼ਾ ਲੈ ਸਕਣ, ਫਿਰ ਚਾਹੇ ਗਰੁੱਪ ਛੋਟਾ ਹੋਵੇ ਜਾਂ ਵੱਡਾ। ਕਿਰਪਾ ਕਰਕੇ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਟੂਰ ਦੀ ਬੁਕਿੰਗ ਕਰੋ। ਜੇ ਤੁਸੀਂ ਸਰਕਾਰੀ ਛੁੱਟੀ ਜਾਂ ਸਕੂਲ ਦੀ ਛੁੱਟੀ ਵਾਲੇ ਦਿਨ ਆਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਤੁਸੀਂ ਕਾਫ਼ੀ ਸਮਾਂ ਪਹਿਲਾਂ ਹੀ ਬੁਕਿੰਗ ਕਰੋ।
ਜੇ ਤੁਸੀਂ ਬੁਕਿੰਗ ਨਹੀਂ ਕੀਤੀ, ਤਾਂ ਕੀ ਤੁਸੀਂ ਫਿਰ ਵੀ ਟੂਰ ਕਰ ਸਕਦੇ ਹੋ? ਜੇ ਤੁਸੀਂ ਟੂਰ ਦੀ ਬੁਕਿੰਗ ਨਹੀਂ ਕੀਤੀ, ਤਾਂ ਅਸੀਂ ਤੁਹਾਨੂੰ ਟੂਰ ਨਹੀਂ ਕਰਾ ਸਕਾਂਗੇ ਕਿਉਂਕਿ ਹਰ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਨਿਰਧਾਰਿਤ ਹੁੰਦੀ ਹੈ।
ਤੁਹਾਨੂੰ ਟੂਰ ਕਰਨ ਲਈ ਕਦੋਂ ਪਹੁੰਚਣਾ ਚਾਹੀਦਾ ਹੈ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਟੂਰ ਦੇ ਸਮੇਂ ਤੋਂ ਘੱਟੋ-ਘੱਟ 10 ਮਿੰਟ ਪਹਿਲਾਂ ਪਹੁੰਚੋ ਤਾਂਕਿ ਟੂਰ ਸਮੇਂ ʼਤੇ ਸ਼ੁਰੂ ਕੀਤਾ ਜਾ ਸਕੇ।
ਤੁਸੀਂ ਟੂਰ ਕਰਨ ਲਈ ਬੁਕਿੰਗ ਕਿਵੇਂ ਕਰ ਸਕਦੇ ਹੋ? “ਬੁਕਿੰਗ ਕਰੋ” ਬਟਨ ʼਤੇ ਕਲਿੱਕ ਕਰੋ।
ਕੀ ਤੁਸੀਂ ਬੁਕਿੰਗ ਵਿਚ ਤਬਦੀਲੀ ਜਾਂ ਇਸ ਨੂੰ ਕੈਂਸਲ ਕਰ ਸਕਦੇ ਹੋ? ਹਾਂਜੀ। “ਬੁਕਿੰਗ ਦੇਖੋ ਜਾਂ ਬਦਲਾਅ ਕਰੋ” ਬਟਨ ʼਤੇ ਕਲਿੱਕ ਕਰੋ।
ਉਦੋਂ ਕੀ ਜੇ ਉਸ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਦਿਨ ਤੁਸੀਂ ਆਉਣਾ ਚਾਹੁੰਦੇ ਹੋ? ਸਾਈਟ ਚੈੱਕ ਕਰਦੇ ਰਹੋ। ਬੁਕਿੰਗ ਵਿਚ ਤਬਦੀਲੀ ਜਾਂ ਕੈਂਸਲ ਹੋਣ ਕਰਕੇ ਟੂਰ ਉਪਲਬਧ ਹੋ ਸਕਦਾ ਹੈ।
ਕੀ ਤੁਸੀਂ ਆਪਣੇ ਨਾਲ ਪਾਲਤੂ ਜਾਨਵਰ ਲਿਆ ਸਕਦੇ ਹੋ? ਨਹੀਂ, ਬੈਥਲ ਵਿਚ ਪਾਲਤੂ ਜਾਨਵਰ ਲਿਆਉਣ ਦੀ ਮਨਾਹੀ ਹੈ। ਪਰ ਤੁਸੀਂ ਸੇਵਾ ਜਾਨਵਰ (ਅਪਾਹਜ ਵਿਅਕਤੀ ਦੀ ਮਦਦ ਕਰਨ ਲਈ ਸਿਖਲਾਈ ਪ੍ਰਾਪਤ ਜਾਨਵਰ) ਲਿਆ ਸਕਦੇ ਹੋ।
ਬੁਕਿੰਗ ਕਰੋ
ਬੁਕਿੰਗ ਦੇਖੋ ਜਾਂ ਬਦਲਾਅ ਕਰੋ
ਟੂਰ ਬਰੋਸ਼ਰ ਡਾਊਨਲੋਡ ਕਰੋ
ਪਤਾ ਅਤੇ ਫ਼ੋਨ ਨੰਬਰ
Avenida Cundinamarca, Km. 1
Vía a Ecopetrol
FACATATIVÁ, CUND 253051
COLOMBIA
+57 601 891 1530
+57 601 594 8000
ਕਿਵੇਂ ਪਹੁੰਚੀਏ