31 ਅਗਸਤ–6 ਸਤੰਬਰ
ਕੂਚ 21-22
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਜ਼ਿੰਦਗੀ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖੋ”: (10 ਮਿੰਟ)
ਕੂਚ 21:20—ਯਹੋਵਾਹ ਨੂੰ ਕਤਲ ਤੋਂ ਨਫ਼ਰਤ ਹੈ (it-1 271)
ਕੂਚ 21:22, 23—ਯਹੋਵਾਹ ਲਈ ਅਣਜੰਮੇ ਬੱਚੇ ਦੀ ਜ਼ਿੰਦਗੀ ਕੀਮਤੀ ਹੈ (lv 80 ਪੈਰਾ 16)
ਕੂਚ 21:28, 29—ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰੀਏ (w10 4/15 29 ਪੈਰਾ 4)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 21:5, 6—ਇਨ੍ਹਾਂ ਆਇਤਾਂ ਮੁਤਾਬਕ ਯਹੋਵਾਹ ਨੂੰ ਜ਼ਿੰਦਗੀ ਸਮਰਪਣ ਕਰਨ ਦੇ ਕੀ ਫ਼ਾਇਦੇ ਹਨ? (w10 1/15 4 ਪੈਰੇ 4-5)
ਕੂਚ 21:14—ਇਸ ਆਇਤ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ? (it-1 1143)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 21:1-21 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਵਿਅਕਤੀ ਨੂੰ ਸਭਾਵਾਂ ’ਤੇ ਬੁਲਾਓ। (th ਪਾਠ 2)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 20)
ਭਾਸ਼ਣ: (5 ਮਿੰਟ ਜਾਂ ਘੱਟ) w09 10/1 18—ਵਿਸ਼ਾ: ਯਹੋਵਾਹ—ਯਤੀਮਾਂ ਦਾ ਪਿਤਾ। (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
ਗੀਤ 10
ਪਰਮੇਸ਼ੁਰ ਵਾਂਗ ਜ਼ਿੰਦਗੀ ਨੂੰ ਅਨਮੋਲ ਸਮਝੋ: (10 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਗਰਭ-ਅਵਸਥਾ ਵੇਲੇ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ? ਕੂਚ 21:22, 23 ਤੋਂ ਗਰਭਪਾਤ ਬਾਰੇ ਕੀ ਪਤਾ ਲੱਗਦਾ ਹੈ? ਅਜਿਹਾ ਫ਼ੈਸਲਾ ਕਰਨ ਲਈ ਨਿਹਚਾ ਅਤੇ ਦਲੇਰੀ ਦੀ ਕਿਉਂ ਲੋੜ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ? ਦੁਬਾਰਾ ਜੀ ਉੱਠਣ ਦੀ ਉਮੀਦ ਤੋਂ ਸਾਨੂੰ ਦਿਲਾਸਾ ਕਿਵੇਂ ਮਿਲਦਾ ਹੈ?
ਸਮਰਪਣ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?: (5 ਮਿੰਟ) 15 ਜਨਵਰੀ 2010 ਦੇ ਪਹਿਰਾਬੁਰਜ, ਸਫ਼ਾ 4 ਪੈਰੇ 4-7 ’ਤੇ ਆਧਾਰਿਤ ਭਾਸ਼ਣ। ਬਾਈਬਲ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਸਮਰਪਣ ਕਰਨ ਅਤੇ ਬਪਤਿਸਮਾ ਲੈਣ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 93
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 45 ਅਤੇ ਪ੍ਰਾਰਥਨਾ