Skip to content

Skip to table of contents

ਗੀਤ 33

ਆਪਣਾ ਬੋਝ ਯਹੋਵਾਹ ’ਤੇ ਸੁੱਟੋ

ਆਪਣਾ ਬੋਝ ਯਹੋਵਾਹ ’ਤੇ ਸੁੱਟੋ

(ਜ਼ਬੂਰ 55)

  1. 1. ਹੇ ਯਹੋਵਾਹ, ਹੱਥ ਫੈਲਾ ਕੇ

    ਤੈਨੂੰ ਕਰਦਾ ਮੈਂ ਅਰਦਾਸ

    ਦੇ ਸਕੂਨ, ਬੇਚੈਨ ਮਨ ਮੇਰਾ

    ਸੁਣ ਪੁਕਾਰ, ਦਿਲ ਹੈ ਉਦਾਸ

    (ਕੋਰਸ)

    ‘ਮੈਂ ਯਹੋਵਾਹ ਸਾਥ ਹਾਂ ਤੇਰੇ

    ਮਨ ਦਾ ਬੋਝ ਕਰਾਂ ਹਲਕਾ

    ਡਰ ਨਾ ਤੂੰ, ਨਜ਼ਦੀਕ ਮੈਂ ਤੇਰੇ

    ਨਾ ਕਦੇ ਡੋਲਣ ਦੇਵਾਂ’

  2. 2. ਪਾਇਆ ਦੁਸ਼ਮਣਾਂ ਨੇ ਘੇਰਾ

    ਲਾਉਂਦੇ ਉਹ ਇਲਜ਼ਾਮ ਦਿਨ-ਰਾਤ

    ਕਾਸ਼ ਕਿਤੇ ਮੈਂ ਦੂਰ ਉੱਡ ਜਾਵਾਂ

    ਮਿਲੇ ਗਮਾਂ ਤੋਂ ਨਜਾਤ

    (ਕੋਰਸ)

    ‘ਮੈਂ ਯਹੋਵਾਹ ਸਾਥ ਹਾਂ ਤੇਰੇ

    ਮਨ ਦਾ ਬੋਝ ਕਰਾਂ ਹਲਕਾ

    ਡਰ ਨਾ ਤੂੰ, ਨਜ਼ਦੀਕ ਮੈਂ ਤੇਰੇ

    ਨਾ ਕਦੇ ਡੋਲਣ ਦੇਵਾਂ’

  3. 3. ਆਸਰਾ ਤੂੰ ਹੇ ਯਹੋਵਾਹ

    ਮੇਰੀ ਛਤਰ-ਛਾਇਆ ਤੂੰ

    ਕਰ ਮਜ਼ਬੂਤ ਕਮਜ਼ੋਰ ਦਿਲ ਮੇਰਾ

    ਬਾਹਾਂ ਵਿਚ ਸੰਭਾਲ ਮੈਨੂੰ

    (ਕੋਰਸ)

    ‘ਮੈਂ ਯਹੋਵਾਹ ਸਾਥ ਹਾਂ ਤੇਰੇ

    ਮਨ ਦਾ ਬੋਝ ਕਰਾਂ ਹਲਕਾ

    ਡਰ ਨਾ ਤੂੰ, ਨਜ਼ਦੀਕ ਮੈਂ ਤੇਰੇ

    ਨਾ ਕਦੇ ਡੋਲਣ ਦੇਵਾਂ’

(ਜ਼ਬੂ. 22:5; 31:1-24 ਵੀ ਦੇਖੋ।)