Skip to content

Skip to table of contents

ਗੀਤ 20

ਤੂੰ ਅੱਖਾਂ ਦਾ ਤਾਰਾ ਵਾਰਿਆ

ਤੂੰ ਅੱਖਾਂ ਦਾ ਤਾਰਾ ਵਾਰਿਆ

(1 ਯੂਹੰਨਾ 4:9)

  1. 1. ਯਹੋਵਾਹ ਰਹਿਮਦਿਲ

    ਸੀ ਜੀਵਨ ਕਾਲੀ ਰਾਤ

    ਕੁਰਬਾਨੀ ਬੇਟੇ ਦੀ

    ਦਿੱਤੀ ਸਾਨੂੰ ਆਸ

    ਦੇਵਾਂਗੇ ਤੈਨੂੰ ਜਾਨ

    ਮੰਨਦੇ ਤੇਰਾ ਅਹਿਸਾਨ

    ਕਰਨਾ ਹਰ ਥਾਂ ਐਲਾਨ

    ਪਿਆਰ ਤੇਰੇ ਦਾ ਅਹਿਸਾਸ

    (ਕੋਰਸ)

    ਬੇਟਾ ਅਰਪਣ ਕੀਤਾ

    ਅੱਖਾਂ ਦਾ ਸੀ ਤਾਰਾ

    ਗੁਣਗਾਨ ਕਰਦੇ ਹਾਂ, ਗੀਤ ਗਾ

    ਬੇਟਾ ਦਿੱਤਾ ਆਪਣਾ ਪਿਆਰਾ

  2. 2. ਦਇਆ ਦੀ ਤੇਰੀ ਡੋਰ

    ਰੱਖੇ ਤੇਰੇ ਕਰੀਬ

    ਹੈ ਦੋਸਤੀ ਇਹ ਪਿਆਰੀ

    ਸਭ ਤੋਂ ਵੱਧ ਅਨਮੋਲ

    ਤੇਰਾ ਪਿਆਰ ਬੇਪਨਾਹ

    ਬੇਟਾ ਕੀਤਾ ਨਿਸਾਰ

    ਦਿਲੋਂ ਸ਼ੁਕਰਗੁਜ਼ਾਰ

    ਬਚਾਈ ਸਾਡੀ ਜਾਨ

    (ਕੋਰਸ)

    ਬੇਟਾ ਅਰਪਣ ਕੀਤਾ

    ਅੱਖਾਂ ਦਾ ਸੀ ਤਾਰਾ

    ਗੁਣਗਾਨ ਕਰਦੇ ਹਾਂ, ਗੀਤ ਗਾ

    ਬੇਟਾ ਦਿੱਤਾ ਆਪਣਾ ਪਿਆਰਾ

    (ਸਮਾਪਤੀ ਬੋਲ)

    ਯਹੋਵਾਹ ਹਾਂ ਦਿਲੋਂ ਤੇਰਾ ਮੰਨਦੇ ਅਹਿਸਾਨ

    ਟੁਕੜਾ ਸੀ ਜਿਗਰ ਦਾ, ਬੇਟਾ ਤੂੰ ਕੀਤਾ ਕੁਰਬਾਨ

(ਯੂਹੰ 3:16; 15:13 ਵੀ ਦੇਖੋ।)