ਯਿਸੂ ਅਪਰਾਧ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ
ਯਿਸੂ ਇਹ ਗੱਲ ਬਾਖੂਬੀ ਜਾਣਦਾ ਹੈ ਕਿ ਅਪਰਾਧ ਅਤੇ ਅਨਿਆਂ ਹੋਣ ਤੇ ਕਿੱਦਾਂ ਲੱਗਦਾ ਹੈ। ਉਸ ʼਤੇ ਝੂਠੇ ਦੋਸ਼ ਲਾਏ ਗਏ, ਝੂਠਾ ਮੁਕੱਦਮਾ ਚਲਾਇਆ ਗਿਆ, ਉਸ ਨੂੰ ਗ਼ੈਰ-ਕਾਨੂੰਨੀ ਤੌਰ ਤੇ ਮਾਰਿਆ-ਕੁੱਟਿਆ ਗਿਆ, ਉਸ ਨੂੰ ਮੁਜਰਮ ਕਰਾਰ ਦਿੱਤਾ ਗਿਆ ਅਤੇ ਦਰਦਨਾਕ ਮੌਤ ਦਿੱਤੀ ਗਈ। ਯਿਸੂ ਬੇਕਸੂਰ ਸੀ, ਪਰ ਫਿਰ ਵੀ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣੀ ਪਰਵਾਹ ਨਾ ਕਰਦੇ ਹੋਏ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ” ਕਰ ਦਿੱਤੀ। (ਮੱਤੀ 20:28; ਯੂਹੰਨਾ 15:13) ਹੁਣ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਿਸੂ ਜਲਦੀ ਹੀ ਪੂਰੀ ਦੁਨੀਆਂ ਦੇ ਲੋਕਾਂ ਦਾ ਨਿਆਂ ਕਰੇਗਾ ਅਤੇ ਅਪਰਾਧ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।—ਯਸਾਯਾਹ 42:3.
ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ ਕਦਮ ਚੁੱਕੇਗਾ, ਤਾਂ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ:
“ਦੁਸ਼ਟ ਖ਼ਤਮ ਹੋ ਜਾਣਗੇ; ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ, ਪਰ ਉਹ ਉੱਥੇ ਨਹੀਂ ਹੋਣਗੇ। ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”—ਜ਼ਬੂਰ 37:10, 11.
ਯਿਸੂ ਨੇ ਸਾਡੇ ਲਈ ਜੋ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜੋ ਕਰੇਗਾ, ਅਸੀਂ ਉਸ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ” ਬਾਰੇ ਹੋਰ ਜਾਣੀਏ ਜਿਸ ਬਾਰੇ ਯਿਸੂ ਨੇ ਪ੍ਰਚਾਰ ਕੀਤਾ ਸੀ। (ਲੂਕਾ 4:43) “ਰੱਬ ਦਾ ਰਾਜ ਕੀ ਹੈ?” ਨਾਂ ਦਾ ਲੇਖ ਪੜ੍ਹੋ।