ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!
ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!
“ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!”—ਜ਼ਬੂ. 119:37.
1. ਸਾਡੀ ਨਜ਼ਰ ਕਿੰਨੀ ਕੁ ਅਨਮੋਲ ਹੈ?
ਸਾਡੀ ਨਜ਼ਰ ਕਿੰਨੀ ਅਨਮੋਲ ਹੈ! ਇਸ ਨਾਲ ਅਸੀਂ ਆਲੇ-ਦੁਆਲੇ ਦੀਆਂ ਰੰਗ-ਬਰੰਗੀਆਂ ਚੀਜ਼ਾਂ ਗਹਿਰਾਈ ਨਾਲ ਦੇਖ ਸਕਦੇ ਹਾਂ। ਇਸ ਨਾਲ ਅਸੀਂ ਆਪਣੇ ਪਿਆਰੇ ਦੋਸਤ ਪਛਾਣ ਲੈਂਦੇ ਹਾਂ ਜਾਂ ਖ਼ਤਰਿਆਂ ਨੂੰ ਦੇਖ ਲੈਂਦੇ ਹਾਂ। ਇਸ ਰਾਹੀਂ ਅਸੀਂ ਸੁੰਦਰਤਾ ਦੇਖਦੇ ਹਾਂ, ਸ੍ਰਿਸ਼ਟੀ ਦੇ ਅਜੂਬਿਆਂ ਦੀ ਕਦਰ ਕਰਦੇ ਹਾਂ ਅਤੇ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਦੇਖ ਕੇ ਉਸ ਦੀ ਵਡਿਆਈ ਕਰਦੇ ਹਾਂ। (ਜ਼ਬੂ. 8:3, 4; 19:1, 2; 104:24; ਰੋਮੀ. 1:20) ਸਾਡੀਆਂ ਅੱਖਾਂ ਦਿਮਾਗ਼ ਨੂੰ ਜਾਣਕਾਰੀ ਪਹੁੰਚਾਉਣ ਦਾ ਮਹੱਤਵਪੂਰਣ ਜ਼ਰੀਆ ਹਨ ਜਿਨ੍ਹਾਂ ਨਾਲ ਅਸੀਂ ਯਹੋਵਾਹ ਬਾਰੇ ਗਿਆਨ ਲੈ ਕੇ ਉਸ ਵਿਚ ਆਪਣੀ ਨਿਹਚਾ ਪੱਕੀ ਕਰ ਸਕਦੇ ਹਾਂ।—ਯਹੋ. 1:8; ਜ਼ਬੂ. 1:2, 3.
2. ਅਸੀਂ ਜੋ ਕੁਝ ਦੇਖਦੇ ਹਾਂ, ਉਸ ਬਾਰੇ ਸਾਨੂੰ ਕਿਉਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਅਤੇ ਜ਼ਬੂਰਾਂ ਦੇ ਲਿਖਾਰੀ ਦੀ ਬੇਨਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
2 ਪਰ ਕੁਝ ਚੀਜ਼ਾਂ ਦੇਖ ਕੇ ਸਾਡਾ ਨੁਕਸਾਨ ਵੀ ਹੋ ਸਕਦਾ ਹੈ। ਸਾਡੀਆਂ ਅੱਖਾਂ ਦਾ ਦਿਮਾਗ਼ ਨਾਲ ਇੰਨਾ ਗੂੜ੍ਹਾ ਸੰਬੰਧ ਹੈ ਕਿ ਅਸੀਂ ਜੋ ਕੁਝ ਦੇਖਦੇ ਹਾਂ, ਉਹ ਸਾਡੇ ਦਿਲ ’ਤੇ ਅਸਰ ਕਰ ਕੇ ਸਾਡੇ ਅੰਦਰ ਖ਼ਾਹਸ਼ਾਂ ਪੈਦਾ ਕਰ ਸਕਦਾ ਹੈ ਜਾਂ ਖ਼ਾਹਸ਼ਾਂ ਨੂੰ ਵਧਾ ਸਕਦਾ ਹੈ। ਸ਼ਤਾਨ ਦੀ ਸੁਆਰਥੀ ਅਤੇ ਗੰਦੀ ਦੁਨੀਆਂ ਵਿਚ ਰਹਿੰਦਿਆਂ ਜਿੱਥੇ ਕਿਤੇ ਵੀ ਦੇਖੋ, ਤਸਵੀਰਾਂ ਅਤੇ ਇਸ਼ਤਿਹਾਰ ਨਜ਼ਰ ਆਉਂਦੇ ਹਨ ਅਤੇ ਝੂਠੀ ਜਾਣਕਾਰੀ ਦੀ ਭਰਮਾਰ ਹੈ। ਇਨ੍ਹਾਂ ਦੀ ਇਕ ਝਲਕ ਵੀ ਸਾਨੂੰ ਗੁਮਰਾਹ ਕਰ ਸਕਦੀ ਹੈ। (1 ਯੂਹੰ. 5:19) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਇਕ ਲਿਖਾਰੀ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!”—ਜ਼ਬੂ. 119:37.
ਅੱਖਾਂ ਸਾਨੂੰ ਗੁਮਰਾਹ ਕਰ ਸਕਦੀਆਂ ਹਨ
3-5. ਬਾਈਬਲ ਦੇ ਕਿਹੜੇ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਅੱਖਾਂ ਦੇ ਧੋਖੇ ਵਿਚ ਆਉਣਾ ਸਾਡੇ ਲਈ ਖ਼ਤਰਨਾਕ ਹੈ?
3 ਧਿਆਨ ਦਿਓ ਕਿ ਪਹਿਲੀ ਔਰਤ ਹੱਵਾਹ ਨਾਲ ਕੀ ਹੋਇਆ। ਸ਼ਤਾਨ ਨੇ ਉਸ ਨੂੰ ਕਿਹਾ ਕਿ ਜੇ ਉਹ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਤੋਂ ਖਾ ਲਵੇ, ਤਾਂ ਉਹ ਦੀਆਂ ਅੱਖਾਂ “ਖੁਲ੍ਹ ਜਾਣਗੀਆਂ।” ਹੱਵਾਹ ਨੂੰ ਕਿੰਨਾ ਚੰਗਾ ਲੱਗਾ ਹੋਣਾ ਕਿ ਉਹ ਦੀਆਂ ਅੱਖਾਂ “ਖੁਲ੍ਹ ਜਾਣਗੀਆਂ।” ਜਦੋਂ ਹੱਵਾਹ ਨੇ “ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ,” ਤਾਂ ਫਲ ਖਾਣ ਦੀ ਉਸ ਦੀ ਖ਼ਾਹਸ਼ ਹੋਰ ਵੀ ਵਧ ਗਈ। ਹੱਵਾਹ ਵੱਡੀ ਚਾਹ ਨਾਲ ਦਰਖ਼ਤ ਵੱਲ ਦੇਖਦੀ ਰਹੀ ਤੇ ਅਖ਼ੀਰ ਮਨ੍ਹਾ ਕੀਤਾ ਫਲ ਖਾ ਕੇ ਪਰਮੇਸ਼ੁਰ ਦਾ ਹੁਕਮ ਤੋੜ ਬੈਠੀ। ਉਸ ਦਾ ਪਤੀ ਆਦਮ ਵੀ ਉਸ ਦੇ ਨਾਲ ਰਲ਼ ਗਿਆ ਅਤੇ ਉਨ੍ਹਾਂ ਦੀ ਇਸ ਗ਼ਲਤੀ ਦੇ ਬੁਰੇ ਨਤੀਜੇ ਅੱਜ ਸਾਰਿਆਂ ਇਨਸਾਨਾਂ ਨੂੰ ਭੁਗਤਣੇ ਪੈ ਰਹੇ ਹਨ।—ਉਤ. 2:17; 3:2-6; ਰੋਮੀ. 5:12; ਯਾਕੂ. 1:14, 15.
4 ਨੂਹ ਦੇ ਦਿਨਾਂ ਵਿਚ ਕੁਝ ਦੂਤਾਂ ਨੇ ਜੋ ਕੁਝ ਦੇਖਿਆ, ਉਸ ਦਾ ਉਨ੍ਹਾਂ ’ਤੇ ਵੀ ਅਸਰ ਪਿਆ ਸੀ। ਉਨ੍ਹਾਂ ਬਾਰੇ ਉਤਪਤ 6:2 ਦੱਸਦਾ ਹੈ: “ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।” ਦੂਤਾਂ ਨੇ ਭੈੜੀਆਂ ਨਜ਼ਰਾਂ ਨਾਲ ਮਨੁੱਖਾਂ ਦੀਆਂ ਧੀਆਂ ਵੱਲ ਦੇਖਿਆ ਜਿਸ ਕਰਕੇ ਉਨ੍ਹਾਂ ਅੰਦਰ ਤੀਵੀਆਂ ਨਾਲ ਜਿਨਸੀ ਸੰਬੰਧ ਕਾਇਮ ਕਰਨ ਦੀ ਗ਼ੈਰ-ਕੁਦਰਤੀ ਇੱਛਾ ਜਾਗ ਉੱਠੀ। ਇਸ ਕਰਕੇ ਉਨ੍ਹਾਂ ਦੇ ਹਿੰਸਕ ਔਲਾਦ ਪੈਦਾ ਹੋਈ। ਉਸ ਵੇਲੇ ਲੋਕ ਇੰਨੇ ਬੁਰੇ ਕੰਮ ਕਰਨ ਲੱਗ ਪਏ ਸਨ ਕਿ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਛੱਡ ਕੇ ਬਾਕੀ ਸਾਰੀ ਮਨੁੱਖਜਾਤੀ ਦਾ ਨਾਸ਼ ਕਰ ਦਿੱਤਾ।—ਉਤ. 6:4-7, 11, 12.
5 ਸਦੀਆਂ ਬਾਅਦ, ਆਕਾਨ ਨਾਂ ਦੇ ਇਸਰਾਏਲੀ ਬੰਦੇ ਨੇ ਕਬਜ਼ੇ ਵਿਚ ਆਏ ਯਰੀਹੋ ਸ਼ਹਿਰ ਵਿਚ ਕੁਝ ਚੀਜ਼ਾਂ ਦੇਖੀਆਂ ਤੇ ਉਨ੍ਹਾਂ ਨੂੰ ਚੁਰਾ ਲਿਆ। ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਉਸ ਸ਼ਹਿਰ ਦੀਆਂ ਸਾਰੀਆਂ ਚੀਜ਼ਾਂ ਤਬਾਹ ਕੀਤੀਆਂ ਜਾਣ, ਪਰ ਕੁਝ ਚੀਜ਼ਾਂ ਯਹੋਵਾਹ ਦੇ ਖ਼ਜ਼ਾਨੇ ਲਈ ਬਚਾ ਕੇ ਰੱਖੀਆਂ ਜਾਣੀਆਂ ਸਨ। ਇਸਰਾਏਲੀਆਂ ਨੂੰ ਖ਼ਬਰਦਾਰ ਕੀਤਾ ਗਿਆ ਸੀ: ‘ਤੁਸੀਂ ਆਪਣੇ ਆਪ ਨੂੰ ਮਣਸੀਆਂ ਹੋਈਆਂ ਚੀਜ਼ਾਂ ਤੋਂ ਬਚਾ ਯਹੋ. 6:18, 19; 7:1-26) ਆਕਾਨ ਨੇ ਉਹੀ ਕੁਝ ਚਾਹਿਆ ਜੋ ਕੁਝ ਉਸ ਨੂੰ ਮਨ੍ਹਾ ਕੀਤਾ ਗਿਆ ਸੀ।
ਰੱਖਿਓ ਮਤੇ ਤੁਸੀਂ ਅਰਪਣ ਕੀਤੇ ਹੋਏ ਵਿੱਚੋਂ ਲਓ।’ ਆਕਾਨ ਨੇ ਇਹ ਗੱਲ ਨਹੀਂ ਮੰਨੀ ਜਿਸ ਕਰਕੇ ਇਸਰਾਏਲ ਦੇ ਲੋਕਾਂ ਨੂੰ ਅਈ ਸ਼ਹਿਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਤੇ ਬਹੁਤ ਸਾਰੇ ਲੋਕ ਮਾਰੇ ਗਏ। ਆਕਾਨ ਨੇ ਤਦ ਤਕ ਚੋਰੀ ਕੀਤੀਆਂ ਚੀਜ਼ਾਂ ਬਾਰੇ ਨਹੀਂ ਦੱਸਿਆ ਜਦ ਤਕ ਉਸ ਦੀ ਪੋਲ ਨਾ ਖੁੱਲ੍ਹ ਗਈ। ਫਿਰ ਪਤਾ ਲੱਗਣ ਤੇ ਆਕਾਨ ਨੇ ਕਿਹਾ ਕਿ ਜਦੋਂ ‘ਮੈਂ ਚੀਜ਼ਾਂ ਡਿੱਠੀਆਂ, ਤਾਂ ਮੈਨੂੰ ਲੋਭ ਆ ਗਿਆ ਅਤੇ ਮੈਂ ਓਹਨਾਂ ਨੂੰ ਚੁੱਕ ਲਿਆ।’ ਉਹ ਆਪਣੀਆਂ ਅੱਖਾਂ ਦੇ ਧੋਖੇ ਵਿਚ ਆ ਕੇ ਇਕ ਤਾਂ ਆਪ ਤਬਾਹ ਹੋਇਆ ਤੇ ‘ਉਹ ਦਾ ਸਾਰਾ ਮਾਲ’ ਵੀ ਤਬਾਹ ਕਰ ਦਿੱਤਾ ਗਿਆ। (ਖ਼ੁਦ ’ਤੇ ਕਾਬੂ ਰੱਖਣ ਦੀ ਲੋੜ
6, 7. ਸਾਨੂੰ ਫਸਾਉਣ ਲਈ ਸ਼ਤਾਨ ਅਕਸਰ ਕਿਹੜੀ ਚਾਲ ਵਰਤਦਾ ਹੈ ਅਤੇ ਇਸ਼ਤਿਹਾਰ ਦੇਣ ਵਾਲੇ ਇਸ ਦਾ ਕਿਵੇਂ ਇਸਤੇਮਾਲ ਕਰਦੇ ਹਨ?
6 ਅੱਜ ਵੀ ਮਨੁੱਖਜਾਤੀ ਉਸੇ ਲਾਲਚ ਵਿਚ ਆ ਜਾਂਦੀ ਹੈ ਜਿਸ ਵਿਚ ਹੱਵਾਹ, ਅਣਆਗਿਆਕਾਰ ਦੂਤ ਅਤੇ ਆਕਾਨ ਆ ਗਏ ਸਨ। ਸ਼ਤਾਨ ਲੋਕਾਂ ਨੂੰ ਭਰਮਾਉਣ ਲਈ ਕਈ ਚਾਲਾਂ ਵਰਤਦਾ ਹੈ। ਇਨ੍ਹਾਂ ਵਿੱਚੋਂ “ਨੇਤਰਾਂ ਦੀ ਕਾਮਨਾ” ਸਭ ਤੋਂ ਜ਼ਿਆਦਾ ਅਸਰ ਕਰਦੀ ਹੈ। (2 ਕੁਰਿੰ. 2:11; 1 ਯੂਹੰ. 2:16) ਅੱਜ ਇਸ਼ਤਿਹਾਰ ਦੇਣ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕ ਜੋ ਕੁਝ ਦੇਖਦੇ ਹਨ, ਉਸ ਦਾ ਉਨ੍ਹਾਂ ਉੱਤੇ ਬਹੁਤ ਅਸਰ ਪੈਂਦਾ ਹੈ। ਯੂਰਪ ਵਿਚ ਮਾਰਕੀਟਿੰਗ ਦਾ ਇਕ ਪ੍ਰਸਿੱਧ ਮਾਹਰ ਕਹਿੰਦਾ ਹੈ ਕਿ “ਨਜ਼ਰ ਸਭ ਤੋਂ ਜ਼ਿਆਦਾ ਭਰਮਾਉਣ ਵਾਲੀ ਗਿਆਨ-ਇੰਦਰੀ ਹੈ। ਇਹ ਅਕਸਰ ਦੂਜੀਆਂ ਗਿਆਨ-ਇੰਦਰੀਆਂ ਨੂੰ ਮਾਤ ਪਾ ਦਿੰਦੀ ਹੈ। ਇਹ ਸਾਡੇ ਤੋਂ ਉਹ ਕੁਝ ਕਰਵਾਉਂਦੀ ਹੈ ਜੋ ਸ਼ਾਇਦ ਸਹੀ ਨਾ ਹੋਵੇ।”
7 ਇਸ ਲਈ ਕੋਈ ਹੈਰਾਨੀ ਨਹੀਂ ਹੁੰਦੀ ਕਿ ਇਸ਼ਤਿਹਾਰ ਦੇਣ ਵਾਲੇ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਨ ਜੋ ਬੜੀ ਚਤੁਰਾਈ ਨਾਲ ਤਿਆਰ ਕੀਤੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਸਾਡੇ ਉੱਤੇ ਇੰਨਾ ਅਸਰ ਪੈਂਦਾ ਹੈ ਕਿ ਸਾਡੇ ਵਿਚ ਚੀਜ਼ਾਂ ਨੂੰ ਖ਼ਰੀਦਣ ਜਾਂ ਸੇਵਾਵਾਂ ਲੈਣ ਦੀ ਇੱਛਾ ਪੈਦਾ ਹੋ ਜਾਂਦੀ ਹੈ! ਅਮਰੀਕਾ ਦੇ ਇਕ ਖੋਜਕਾਰ ਨੇ ਲੋਕਾਂ ਉੱਤੇ ਇਸ਼ਤਿਹਾਰਬਾਜ਼ੀ ਦੇ ਪ੍ਰਭਾਵ ਬਾਰੇ ਸਟੱਡੀ ਕੀਤੀ। ਉਸ ਨੇ ਕਿਹਾ ਕਿ ਇਸ਼ਤਿਹਾਰ “ਸਿਰਫ਼ ਜਾਣਕਾਰੀ ਦੇਣ ਲਈ ਹੀ ਤਿਆਰ ਨਹੀਂ ਕੀਤੇ ਹੁੰਦੇ, ਸਗੋਂ ਦੇਖਣ ਵਾਲੇ ਦੀਆਂ ਭਾਵਨਾਵਾਂ ਨੂੰ ਜਗਾਉਣ ਅਤੇ ਉਸ ਤੋਂ ਕੁਝ ਕਰਵਾਉਣ ਲਈ ਤਿਆਰ ਕੀਤੇ ਹੁੰਦੇ ਹਨ।” ਇਸ ਤਰ੍ਹਾਂ ਕਰਨ ਲਈ ਅਕਸਰ ਅਸ਼ਲੀਲ ਤਸਵੀਰਾਂ ਜਾਂ ਸੀਨ ਦਿਖਾਏ ਜਾਂਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ “ਸੈਕਸ ਵਿੱਕਦਾ ਹੈ।” ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਨਾ ਦੇਖੀਏ ਜੋ ਸਾਡੇ ਦਿਲਾਂ-ਦਿਮਾਗ਼ਾਂ ’ਤੇ ਮਾੜਾ ਅਸਰ ਕਰ ਸਕਦੀਆਂ ਹਨ!
8. ਬਾਈਬਲ ਵਿਚ ਕਿਵੇਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਨੂੰ ਆਪਣੀਆਂ ਨਜ਼ਰਾਂ ’ਤੇ ਕਾਬੂ ਰੱਖਣਾ ਚਾਹੀਦਾ ਹੈ?
8 ਨੇਤਰਾਂ ਅਤੇ ਸਰੀਰ ਦੀ ਕਾਮਨਾ ਤਾਂ ਸੱਚੇ ਮਸੀਹੀਆਂ ਨੂੰ ਵੀ ਨਹੀਂ ਛੱਡਦੀ। ਇਸ ਲਈ ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹ ਦਿੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਦੇਖਣ ਅਤੇ ਚਾਹੁਣ ਲੱਗਿਆਂ ਖ਼ੁਦ ’ਤੇ ਕਾਬੂ ਰੱਖੀਏ। (1 ਕੁਰਿੰ. 9:25, 27; 1 ਯੂਹੰਨਾ 2:15-17 ਪੜ੍ਹੋ।) ਧਰਮੀ ਬੰਦਾ ਅੱਯੂਬ ਅੱਖਾਂ ਅਤੇ ਚਾਹਤ ਵਿਚਲੇ ਸੰਬੰਧ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂ. 31:1) ਅੱਯੂਬ ਨੇ ਗ਼ਲਤ ਇਰਾਦੇ ਨਾਲ ਕਿਸੇ ਤੀਵੀਂ ਨੂੰ ਨਹੀਂ ਛੋਹਿਆ। ਉਸ ਨੇ ਤਾਂ ਆਪਣੇ ਮਨ ਵਿਚ ਅਜਿਹਾ ਖ਼ਿਆਲ ਵੀ ਨਹੀਂ ਆਉਣ ਦਿੱਤਾ। ਯਿਸੂ ਨੇ ਵੀ ਜ਼ੋਰ ਦਿੱਤਾ ਸੀ ਕਿ ਸਾਨੂੰ ਆਪਣੇ ਮਨਾਂ ਵਿੱਚੋਂ ਗੰਦੇ ਖ਼ਿਆਲ ਕੱਢ ਦੇਣੇ ਚਾਹੀਦੇ ਹਨ। ਉਸ ਨੇ ਕਿਹਾ ਸੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:28.
ਕਿਹੜੀਆਂ ਵਿਅਰਥ ਚੀਜ਼ਾਂ ਨਾ ਦੇਖੀਏ
9. (ੳ) ਇੰਟਰਨੈੱਟ ਦੇਖਦੇ ਵਕਤ ਸਾਨੂੰ ਕਿਉਂ ਚੁਕੰਨੇ ਰਹਿਣਾ ਚਾਹੀਦਾ ਹੈ? (ਅ) ਮਾੜੀ ਜਿਹੀ ਪੋਰਨੋਗ੍ਰਾਫੀ ਦੇਖਣ ਦਾ ਵੀ ਕੀ ਅੰਜਾਮ ਹੋ ਸਕਦਾ ਹੈ?
9 ਅੱਜ ਦੇ ਜ਼ਮਾਨੇ ਵਿਚ ਖ਼ਾਸਕਰ ਇੰਟਰਨੈੱਟ ਉੱਤੇ ਆਮ ਹੀ ਲੋਕ ਪੋਰਨੋਗ੍ਰਾਫੀ ‘ਵੇਖਦੇ ਰਹਿੰਦੇ’ ਹਨ। ਸਾਨੂੰ ਇਹੋ ਜਿਹੀਆਂ ਵੈੱਬ-ਸਾਈਟਾਂ ਭਾਲਣ ਦੀ ਲੋੜ ਨਹੀਂ ਪੈਂਦੀ, ਇਹ ਆਪੇ ਹੀ ਸਾਡੇ ਕੰਪਿਊਟਰ ’ਤੇ ਖੁੱਲ੍ਹ ਜਾਂਦੀਆਂ ਹਨ। ਉਹ ਕਿਵੇਂ? ਕਿਸੇ ਮਸ਼ਹੂਰੀ ਦੇ ਨਾਲ ਅਚਾਨਕ ਹੀ ਕੋਈ ਭੜਕਾਊ ਤਸਵੀਰ ਸਕ੍ਰੀਨ ਉੱਤੇ ਆ ਜਾਂਦੀ ਹੈ। ਜਾਂ ਕੋਈ ਸਿੱਧੀ-ਸਾਦੀ ਈ-ਮੇਲ ਖੋਲ੍ਹਦਿਆਂ ਹੀ ਅਸ਼ਲੀਲ ਤਸਵੀਰ ਟਪਕ ਪੈਂਦੀ ਹੈ ਜੋ ਇਸ ਤਰੀਕੇ ਨਾਲ ਬਣਾਈ ਹੁੰਦੀ ਹੈ ਕਿ ਇਸ ਨੂੰ ਬੰਦ ਕਰਨਾ ਔਖਾ ਹੁੰਦਾ ਹੈ। ਤਸਵੀਰ ਨੂੰ ਕੱਟਣ ਤੋਂ ਪਹਿਲਾਂ ਭਾਵੇਂ ਅਸੀਂ ਇਸ ਦੀ ਛੋਟੀ ਜਿਹੀ ਝਲਕ ਹੀ ਦੇਖਦੇ ਹਾਂ, ਇਹ ਸਾਡੇ ਮਨ ਵਿਚ ਛਪ ਜਾਂਦੀ ਹੈ। ਜੀ ਹਾਂ, ਮਾੜੀ ਜਿਹੀ ਪੋਰਨੋਗ੍ਰਾਫੀ ਦੇਖਣ ਦੇ ਮਾੜੇ ਅੰਜਾਮ ਹੋ ਸਕਦੇ ਹਨ। ਇਸ ਨੂੰ ਦੇਖਣ ਵਾਲੇ ਇਨਸਾਨ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾ ਸਕਦੀ ਹੈ ਤੇ ਮਨ ਵਿੱਚੋਂ ਗੰਦੇ ਸੀਨ ਕੱਢਣ ਲਈ ਉਸ ਨੂੰ ਜੱਦੋ-ਜਹਿਦ ਕਰਨੀ ਪੈ ਸਕਦੀ ਹੈ। ਪਰ ਜਾਣ-ਬੁੱਝ ਕੇ ਪੋਰਨੋਗ੍ਰਾਫੀ ‘ਵੇਖਦੇ ਰਹਿਣ’ ਵਾਲੇ ਲਈ ਤਾਂ ਅਫ਼ਸੀਆਂ 5:3, 4, 12 ਪੜ੍ਹੋ; ਕੁਲੁ. 3:5, 6.
ਹੋਰ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ, ਇਸ ਲਈ ਉਸ ਨੂੰ ਆਪਣੀਆਂ ਨਾਜਾਇਜ਼ ਇੱਛਾਵਾਂ ਮਾਰਨ ਦੀ ਲੋੜ ਹੈ।—10. ਖ਼ਾਸਕਰ ਬੱਚੇ ਪੋਰਨੋਗ੍ਰਾਫੀ ਦੇ ਸ਼ਿਕਾਰ ਕਿਉਂ ਹੋ ਸਕਦੇ ਹਨ ਅਤੇ ਇਸ ਨੂੰ ਦੇਖਣ ਦਾ ਅੰਜਾਮ ਕੀ ਹੋ ਸਕਦਾ ਹੈ?
10 ਬੱਚੇ ਨਵੀਆਂ ਗੱਲਾਂ ਸਿੱਖਣ ਲਈ ਉਤਾਵਲੇ ਹੁੰਦੇ ਹਨ। ਇਸ ਲਈ ਬੱਚੇ ਆਸਾਨੀ ਨਾਲ ਪੋਰਨੋਗ੍ਰਾਫੀ ਵੱਲ ਖਿੱਚੇ ਜਾ ਸਕਦੇ ਹਨ। ਇਸ ਫੰਦੇ ਵਿਚ ਫਸਣ ਵਾਲੇ ਬੱਚਿਆਂ ਉੱਤੇ ਇਸ ਦਾ ਇੰਨਾ ਅਸਰ ਪੈਂਦਾ ਹੈ ਕਿ ਸੈਕਸ ਬਾਰੇ ਉਹ ਘਟੀਆ ਨਜ਼ਰੀਆ ਰੱਖਣ ਲੱਗ ਸਕਦੇ ਹਨ। ਇਕ ਰਿਪੋਰਟ ਕਹਿੰਦੀ ਹੈ ਕਿ ਇਸ ਪ੍ਰਭਾਵ ਕਾਰਨ ਸੈਕਸ ਬਾਰੇ ਉਨ੍ਹਾਂ ਦੀ ਸੋਚ ਵਿਗੜ ਸਕਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਲਈ “ਹੋਰਨਾਂ ਨਾਲ ਚੰਗਾ ਤੇ ਪਿਆਰ ਭਰਿਆ ਰਿਸ਼ਤਾ ਬਰਕਰਾਰ ਰੱਖਣਾ ਔਖਾ ਹੋ ਸਕਦਾ ਹੈ, ਉਹ ਔਰਤਾਂ ਬਾਰੇ ਘਟੀਆ ਵਿਚਾਰ ਰੱਖਣ ਲੱਗ ਪੈਂਦੇ ਹਨ ਤੇ ਅਖ਼ੀਰ ਪੋਰਨੋਗ੍ਰਾਫੀ ਦੇ ਆਦੀ ਹੋ ਜਾਂਦੇ ਹਨ। ਇਸ ਕਾਰਨ ਉਹ ਸਕੂਲ ਦਾ ਕੰਮ ਨਹੀਂ ਕਰ ਪਾਉਣਗੇ ਅਤੇ ਦੋਸਤਾਂ ਤੇ ਪਰਿਵਾਰ ਨਾਲ ਉਨ੍ਹਾਂ ਦੀ ਿਨੱਭੇਗੀ ਨਹੀਂ।” ਬਾਅਦ ਵਿਚ ਉਨ੍ਹਾਂ ਦੇ ਵਿਆਹੁਤਾ-ਬੰਧਨ ਉੱਤੇ ਵੀ ਬਹੁਤ ਮਾੜਾ ਅਸਰ ਪੈ ਸਕਦਾ ਹੈ।
11. ਇਕ ਉਦਾਹਰਣ ਦੇ ਕੇ ਪੋਰਨੋਗ੍ਰਾਫੀ ਦੇਖਣ ਦੇ ਖ਼ਤਰੇ ਬਾਰੇ ਸਮਝਾਓ।
11 ਇਕ ਭਰਾ ਨੇ ਲਿਖਿਆ: “ਗਵਾਹ ਬਣਨ ਤੋਂ ਪਹਿਲਾਂ ਮੈਨੂੰ ਕਈ ਮਾੜੀਆਂ ਆਦਤਾਂ ਸਨ ਜਿਨ੍ਹਾਂ ਵਿੱਚੋਂ ਪੋਰਨੋਗ੍ਰਾਫੀ ਤੋਂ ਖਹਿੜਾ ਛੁਡਾਉਣਾ ਮੈਨੂੰ ਸਭ ਤੋਂ ਔਖਾ ਲੱਗਾ। ਕਦੇ-ਕਦੇ ਉਹ ਤਸਵੀਰਾਂ ਮਨ ਵਿਚ ਘੁੰਮਣ ਲੱਗ ਪੈਂਦੀਆਂ ਹਨ ਜਦੋਂ ਅਚਾਨਕ ਹੀ ਕੋਈ ਮਹਿਕ ਆਉਂਦੀ ਹੈ, ਕਿਸੇ ਤਰ੍ਹਾਂ ਦਾ ਸੰਗੀਤ ਸੁਣਦਾ ਹਾਂ, ਕੁਝ ਦੇਖਦਾ ਹਾਂ ਜਾਂ ਕੋਈ ਖ਼ਿਆਲ ਆ ਜਾਂਦਾ ਹੈ। ਇਹ ਸੰਘਰਸ਼ ਰੋਜ਼ ਹੀ ਚੱਲਦਾ ਰਹਿੰਦਾ ਹੈ।” ਇਕ ਹੋਰ ਭਰਾ ਨੇ ਛੋਟੇ ਹੁੰਦਿਆਂ ਆਪਣੇ ਪਿਤਾ, ਜੋ ਸੱਚਾਈ ਵਿਚ ਨਹੀਂ ਸੀ, ਦੇ ਅਸ਼ਲੀਲ ਰਸਾਲਿਆਂ ਨੂੰ ਦੇਖਿਆ ਸੀ। ਉਸ ਵੇਲੇ ਉਸ ਦੇ ਮਾਤਾ-ਪਿਤਾ ਘਰ ਨਹੀਂ ਸਨ। ਉਸ ਨੇ ਲਿਖਿਆ: “ਉਨ੍ਹਾਂ ਤਸਵੀਰਾਂ ਦਾ ਮੇਰੇ ਨੰਨ੍ਹੇ ਦਿਮਾਗ਼ ਉੱਤੇ ਕਿੰਨਾ ਭੈੜਾ ਅਸਰ ਪਿਆ! 25 ਸਾਲਾਂ ਬਾਅਦ ਹਾਲੇ ਵੀ ਕੁਝ ਤਸਵੀਰਾਂ ਮੇਰੇ ਦਿਮਾਗ਼ ਵਿਚ ਕੈਦ ਹਨ। ਉਨ੍ਹਾਂ ਨੂੰ ਕੱਢਣ ਦੀ ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵਾਂ, ਨਿਕਲਦੀਆਂ ਹੀ ਨਹੀਂ। ਮੈਨੂੰ ਬੜਾ ਬੁਰਾ ਲੱਗਦਾ ਹੈ ਭਾਵੇਂ ਮੈਂ ਉਨ੍ਹਾਂ ਬਾਰੇ ਸੋਚਦਾ ਵੀ ਨਹੀਂ।” ਇਸ ਲਈ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਜਜ਼ਬਾਤਾਂ ਤੋਂ ਬਚਣ ਲਈ ਵਿਅਰਥ ਚੀਜ਼ਾਂ ਤੋਂ ਅੱਖਾਂ ਫੇਰ ਲਈਏ! ਤਾਂ ਫਿਰ ਇਕ ਇਨਸਾਨ ਨੂੰ ਕੀ ਕਰਨ ਦੀ ਲੋੜ ਹੈ? ਉਸ ਨੂੰ ਆਪਣੇ ‘ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਣ’ ਦੀ ਲੋੜ ਹੈ ਤਾਂਕਿ ‘ਉਹ ਮਸੀਹ ਦਾ ਆਗਿਆਕਾਰ ਹੋਵੇ।’—2 ਕੁਰਿੰ. 10:5.
12, 13. ਮਸੀਹੀਆਂ ਨੂੰ ਕਿਹੜੀਆਂ ਵਿਅਰਥ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਤੇ ਕਿਉਂ?
12 ਸਾਨੂੰ ਇਕ ਹੋਰ ਵਿਅਰਥ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਹ ਹੈ ਮਨੋਰੰਜਨ ਜਿਸ ਵਿਚ ਧਨ-ਦੌਲਤ ਪਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਜਾਦੂਗਰੀ, ਹਿੰਸਾ, ਖ਼ੂਨ-ਖ਼ਰਾਬਾ ਅਤੇ ਕਤਲ ਹੁੰਦੇ ਦਿਖਾਏ ਜਾਂਦੇ ਹਨ। (ਜ਼ਬੂਰਾਂ ਦੀ ਪੋਥੀ 101:3 ਪੜ੍ਹੋ।) ਯਹੋਵਾਹ ਦੀਆਂ ਨਜ਼ਰਾਂ ਵਿਚ ਮਸੀਹੀ ਮਾਪੇ ਇਸ ਗੱਲ ਲਈ ਜ਼ਿੰਮੇਵਾਰ ਹਨ ਕਿ ਉਹ ਆਪਣੇ ਬੱਚਿਆਂ ਨੂੰ ਘਰ ਵਿਚ ਕੀ ਕੁਝ ਦੇਖਣ ਦਿੰਦੇ ਹਨ। ਕੋਈ ਸ਼ੱਕ ਨਹੀਂ ਕਿ ਕੋਈ ਵੀ ਸੱਚਾ ਮਸੀਹੀ ਜਾਣ-ਬੁੱਝ ਕੇ ਜਾਦੂਗਰੀ ਦੇ ਕੰਮਾਂ ਵਿਚ ਸ਼ਾਮਲ ਨਹੀਂ ਹੋਵੇਗਾ। ਫਿਰ ਵੀ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਈ ਫਿਲਮਾਂ, ਟੀ. ਵੀ. ਸੀਰੀਅਲਾਂ, ਵਿਡਿਓ ਗੇਮਾਂ, ਕਾਮਿਕਸ ਅਤੇ ਬੱਚਿਆਂ ਦੀਆਂ ਕਿਤਾਬਾਂ ਵਿਚ ਜਾਦੂਈ ਕੰਮਾਂ ਨੂੰ ਹੱਲਾਸ਼ੇਰੀ ਦਿੱਤੀ ਹੁੰਦੀ ਹੈ।—ਕਹਾ. 22:5.
13 ਭਾਵੇਂ ਅਸੀਂ ਨਿਆਣੇ ਹਾਂ ਜਾਂ ਸਿਆਣੇ, ਸਾਨੂੰ ਉਹ ਵਿਡਿਓ-ਗੇਮਾਂ ਨਹੀਂ ਖੇਡਣੀਆਂ ਚਾਹੀਦੀਆਂ ਜਿਨ੍ਹਾਂ ਵਿਚ ਮਾਰ-ਧਾੜ ਤੇ ਖ਼ੂਨ-ਖ਼ਰਾਬਾ ਦਿਖਾਇਆ ਜਾਂਦਾ ਹੈ ਜਿੱਦਾਂ ਕਿ ਉਹ ਸਭ ਕੁਝ ਅਸਲ ਵਿਚ ਹੋ ਰਿਹਾ ਹੋਵੇ। (ਜ਼ਬੂਰਾਂ ਦੀ ਪੋਥੀ 11:5 ਪੜ੍ਹੋ।) ਸਾਨੂੰ ਉਨ੍ਹਾਂ ਚੀਜ਼ਾਂ ਉੱਤੇ ਆਪਣਾ ਧਿਆਨ ਬਿਲਕੁਲ ਨਹੀਂ ਲਾਉਣਾ ਚਾਹੀਦਾ ਜਿਨ੍ਹਾਂ ਦੀ ਯਹੋਵਾਹ ਨਿੰਦਿਆ ਕਰਦਾ ਹੈ। ਯਾਦ ਰੱਖੋ, ਸ਼ਤਾਨ ਸਾਡੀ ਸੋਚ ਨੂੰ ਵਿਗਾੜਨਾ ਚਾਹੁੰਦਾ ਹੈ। (2 ਕੁਰਿੰ. 11:3) ਨਾਲੇ ਚੰਗੇ ਮਨੋਰੰਜਨ ਵਿਚ ਲੋੜ ਤੋਂ ਵੱਧ ਸਮਾਂ ਗੁਜ਼ਾਰਨਾ ਵੀ ਸਮੇਂ ਦੀ ਬਰਬਾਦੀ ਹੈ ਕਿਉਂਕਿ ਸਾਡੇ ਕੋਲ ਪਰਿਵਾਰਕ ਸਟੱਡੀ ਕਰਨ, ਰੋਜ਼ਾਨਾ ਬਾਈਬਲ ਪੜ੍ਹਨ ਅਤੇ ਸਭਾਵਾਂ ਦੀ ਤਿਆਰੀ ਕਰਨ ਲਈ ਸਮਾਂ ਨਹੀਂ ਬਚੇਗਾ।—ਫ਼ਿਲਿ. 1:9, 10.
ਯਿਸੂ ਦੀ ਮਿਸਾਲ ’ਤੇ ਚੱਲੋ
14, 15. ਯਿਸੂ ਮਸੀਹ ਨੂੰ ਭਰਮਾਉਣ ਲਈ ਕੀਤੀ ਸ਼ਤਾਨ ਦੀ ਤੀਜੀ ਕੋਸ਼ਿਸ਼ ਬਾਰੇ ਕਿਹੜੀ ਗੱਲ ਧਿਆਨਯੋਗ ਹੈ ਅਤੇ ਯਿਸੂ ਨੇ ਇਸ ਦਾ ਕਿਵੇਂ ਸਾਮ੍ਹਣਾ ਕੀਤਾ?
14 ਅਫ਼ਸੋਸ ਕਿ ਇਸ ਬੁਰੀ ਦੁਨੀਆਂ ਵਿਚ ਕੁਝ ਵਿਅਰਥ ਚੀਜ਼ਾਂ ਉੱਤੇ ਸਾਡੀ ਨਜ਼ਰ ਪੈ ਹੀ ਜਾਂਦੀ ਹੈ। ਯਿਸੂ ਨੂੰ ਵੀ ਅਜਿਹੀਆਂ ਚੀਜ਼ਾਂ ਦੇਖਣ ਦਾ ਲਾਲਚ ਦਿੱਤਾ ਗਿਆ ਸੀ। ਸ਼ਤਾਨ ਨੇ ਜਦੋਂ ਯਿਸੂ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੋਂ ਰੋਕਣ ਲਈ ਤੀਜੀ ਕੋਸ਼ਿਸ਼ ਕੀਤੀ ਸੀ, ਤਾਂ ‘ਸ਼ਤਾਨ ਉਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਮੱਤੀ 4:8) ਸ਼ਤਾਨ ਨੇ ਇਵੇਂ ਕਿਉਂ ਕੀਤਾ? ਬਿਨਾਂ ਸ਼ੱਕ, ਉਹ ਅੱਖਾਂ ਦੇ ਜ਼ਬਰਦਸਤ ਅਸਰ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਉਸ ਨੇ ਸੋਚਿਆ ਕਿ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦੀ ਸ਼ਾਨੋ-ਸ਼ੌਕਤ ਦੇਖ ਕੇ ਯਿਸੂ ਦੁਨੀਆਂ ਵਿਚ ਨਾਂ ਕਮਾਉਣਾ ਚਾਹੇਗਾ। ਪਰ ਯਿਸੂ ਨੇ ਕੀ ਕੀਤਾ?
ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ ਉਹ ਨੂੰ ਵਿਖਾਇਆ।’ (15 ਯਿਸੂ ਨੇ ਇਸ ਪੇਸ਼ਕਸ਼ ਉੱਤੇ ਨਜ਼ਰ ਨਹੀਂ ਟਿਕਾਈ। ਉਸ ਨੇ ਆਪਣੇ ਦਿਲ ਵਿਚ ਨਾ ਤਾਂ ਗ਼ਲਤ ਇੱਛਾਵਾਂ ਪੈਦਾ ਹੋਣ ਦਿੱਤੀਆਂ ਤੇ ਨਾ ਹੀ ਸ਼ਤਾਨ ਦੀ ਪੇਸ਼ਕਸ਼ ਬਾਰੇ ਸੋਚਿਆ। ਉਸ ਨੇ ਤੁਰੰਤ ਜਵਾਬ ਦਿੰਦੇ ਹੋਏ ਕਿਹਾ: “ਹੇ ਸ਼ਤਾਨ ਚੱਲਿਆ ਜਾਹ!” (ਮੱਤੀ 4:10) ਯਿਸੂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਧਿਆਨ ਵਿਚ ਰੱਖਿਆ ਅਤੇ ਆਪਣੀ ਜ਼ਿੰਦਗੀ ਦੇ ਮਕਸਦ ਮੁਤਾਬਕ ਸ਼ਤਾਨ ਨੂੰ ਜਵਾਬ ਦਿੱਤਾ। ਉਸ ਦਾ ਮਕਸਦ ਪਰਮੇਸ਼ੁਰ ਦੀ ਇੱਛਾ ਪੂਰੀ ਕਰਨਾ ਸੀ। (ਇਬ. 10:7) ਨਤੀਜੇ ਵਜੋਂ, ਯਿਸੂ ਨੇ ਸ਼ਤਾਨ ਦੀ ਮੱਕਾਰ ਭਰੀ ਸਕੀਮ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ।
16. ਸ਼ਤਾਨ ਦੇ ਪਰਤਾਵਿਆਂ ਦਾ ਸਾਮ੍ਹਣਾ ਕਰ ਕੇ ਯਿਸੂ ਨੇ ਜੋ ਮਿਸਾਲ ਕਾਇਮ ਕੀਤੀ, ਉਸ ਤੋਂ ਅਸੀਂ ਕਿਹੜੀਆਂ ਗੱਲਾਂ ਸਿੱਖ ਸਕਦੇ ਹਾਂ?
16 ਅਸੀਂ ਯਿਸੂ ਦੀ ਮਿਸਾਲ ਤੋਂ ਕਈ ਗੱਲਾਂ ਸਿੱਖ ਸਕਦੇ ਹਾਂ? ਪਹਿਲੀ, ਸ਼ਤਾਨ ਕਿਸੇ ਨੂੰ ਵੀ ਆਪਣੀਆਂ ਚਾਲਾਂ ਵਿਚ ਫਸਾਉਣ ਤੋਂ ਬਾਜ਼ ਨਹੀਂ ਆਉਂਦਾ। (ਮੱਤੀ 24:24) ਦੂਜੀ, ਅਸੀਂ ਜਿਨ੍ਹਾਂ ਚੀਜ਼ਾਂ ਉੱਤੇ ਆਪਣੀਆਂ ਨਜ਼ਰਾਂ ਟਿਕਾਉਂਦੇ ਹਾਂ, ਉਹ ਸਾਡੇ ਦਿਲ ਵਿਚ ਚੰਗੀਆਂ ਜਾਂ ਬੁਰੀਆਂ ਇੱਛਾਵਾਂ ਪੈਦਾ ਕਰ ਸਕਦੀਆਂ ਹਨ। ਤੀਜੀ, ਸਾਨੂੰ ਗੁਮਰਾਹ ਕਰਨ ਲਈ ਸ਼ਤਾਨ ਜਿੰਨਾ ਹੋ ਸਕੇ, “ਨੇਤਰਾਂ ਦੀ ਕਾਮਨਾ” ਦਾ ਨਾਜਾਇਜ਼ ਫ਼ਾਇਦਾ ਉਠਾਵੇਗਾ। (1 ਪਤ. 5:8) ਚੌਥੀ, ਬਿਨਾਂ ਦੇਰ ਕੀਤਿਆਂ ਕਦਮ ਉਠਾ ਕੇ ਅਸੀਂ ਵੀ ਸ਼ਤਾਨ ਦਾ ਵਿਰੋਧ ਕਰ ਸਕਦੇ ਹਾਂ।—ਯਾਕੂ. 4:7; 1 ਪਤ. 2:21.
ਆਪਣੀ ਅੱਖ “ਨਿਰਮਲ” ਰੱਖੋ
17. ਜੇ ਅਸੀਂ ਪਹਿਲਾਂ ਹੀ ਇਹ ਸੋਚ ਕੇ ਨਾ ਰੱਖੀਏ ਕਿ ਕੋਈ ਪਰਤਾਵਾ ਆਉਣ ਤੇ ਅਸੀਂ ਕੀ ਕਰਾਂਗੇ, ਤਾਂ ਇਹ ਸਾਡੇ ਲਈ ਨਾਸਮਝੀ ਕਿਉਂ ਹੋਵੇਗੀ?
17 ਯਹੋਵਾਹ ਨੂੰ ਸਮਰਪਣ ਕਰਨ ਵੇਲੇ ਅਸੀਂ ਪੱਕਾ ਵਾਅਦਾ ਕੀਤਾ ਸੀ ਕਿ ਅਸੀਂ ਹਰੇਕ ਵਿਅਰਥ ਚੀਜ਼ ਤੋਂ ਮੂੰਹ ਮੋੜ ਲਵਾਂਗੇ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਸੌਂਹ ਖਾਂਦਿਆਂ ਅਸੀਂ ਜ਼ਬੂਰ ਦੇ ਇਹ ਲਫ਼ਜ਼ ਦੁਹਰਾਉਂਦੇ ਹਾਂ: “ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਨਾ ਕਰਾਂ।” (ਜ਼ਬੂ. 119:101) ਜੇ ਅਸੀਂ ਪਹਿਲਾਂ ਹੀ ਇਹ ਸੋਚ ਕੇ ਨਾ ਰੱਖੀਏ ਕਿ ਕੋਈ ਪਰਤਾਵਾ ਆਉਣ ਤੇ ਅਸੀਂ ਕੀ ਕਰਾਂਗੇ, ਤਾਂ ਇਹ ਸਾਡੇ ਲਈ ਨਾਸਮਝੀ ਹੋਵੇਗੀ। ਸਾਨੂੰ ਪਤਾ ਹੈ ਕਿ ਬਾਈਬਲ ਵਿਚ ਕਿਹੜੀਆਂ ਗੱਲਾਂ ਨੂੰ ਨਿੰਦਿਆ ਗਿਆ ਹੈ। ਅਸੀਂ ਸ਼ਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ। ਪੱਥਰਾਂ ਨੂੰ ਰੋਟੀਆਂ ਬਣਾਉਣ ਲਈ ਸ਼ਤਾਨ ਨੇ ਯਿਸੂ ਨੂੰ ਕਦੋਂ ਪਰਤਾਇਆ ਸੀ? 40 ਦਿਨਾਂ ਅਤੇ ਰਾਤਾਂ ਤਾਈਂ ਵਰਤ ਰੱਖਣ ਅਤੇ ‘ਭੁੱਖ ਲੱਗਣ’ ਤੋਂ ਬਾਅਦ। (ਮੱਤੀ 4:1-4) ਸ਼ਤਾਨ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ ਅਤੇ ਪਰਤਾਵੇ ਅੱਗੇ ਝੁਕਣ ਵਾਲੇ ਹੁੰਦੇ ਹਾਂ। ਇਸ ਲਈ, ਇਨ੍ਹਾਂ ਗੱਲਾਂ ਬਾਰੇ ਧਿਆਨ ਨਾਲ ਸੋਚਣ ਦਾ ਹੁਣੇ ਵੇਲਾ ਹੈ। ਇਸ ਲਈ ਦੇਰ ਨਾ ਕਰੋ! ਜੇ ਅਸੀਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੀ ਸੌਂਹ ਨੂੰ ਰੋਜ਼ ਧਿਆਨ ਵਿਚ ਰੱਖਾਂਗੇ, ਤਾਂ ਅਸੀਂ ਦ੍ਰਿੜ੍ਹਤਾ ਨਾਲ ਹਰ ਵਿਅਰਥ ਚੀਜ਼ ਤੋਂ ਅੱਖਾਂ ਫੇਰ ਲਵਾਂਗੇ।—ਕਹਾ. 1:5; 19:20.
18, 19. (ੳ) “ਨਿਰਮਲ” ਅੱਖ ਦੀ ਤੁਲਨਾ “ਬੁਰੀ” ਅੱਖ ਨਾਲ ਕਰੋ। (ਅ) ਬਹੁਮੁੱਲੀਆਂ ਗੱਲਾਂ ਉੱਤੇ ਗੌਰ ਕਰਦੇ ਰਹਿਣਾ ਕਿਉਂ ਜ਼ਰੂਰੀ ਹੈ ਅਤੇ ਇਸ ਬਾਰੇ ਫ਼ਿਲਿੱਪੀਆਂ 4:8 ਕੀ ਸਲਾਹ ਦਿੰਦਾ ਹੈ?
18 ਹਰ ਰੋਜ਼ ਅਸੀਂ ਧਿਆਨ ਭਟਕਾਉਣ ਵਾਲੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਹਾਂ ਜਿਨ੍ਹਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਤਾਂ ਫਿਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਸਲਾਹ ਮੰਨ ਕੇ ਆਪਣੀ ਅੱਖ “ਨਿਰਮਲ” ਰੱਖੀਏ। (ਮੱਤੀ 6:22, 23) “ਨਿਰਮਲ” ਅੱਖ ਇੱਕੋ ਮਕਸਦ ਯਾਨੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਉੱਤੇ ਟਿਕੀ ਹੋਈ ਹੁੰਦੀ ਹੈ। ਪਰ “ਬੁਰੀ” ਅੱਖ ਚਲਾਕ ਤੇ ਲਾਲਚੀ ਹੁੰਦੀ ਹੈ ਅਤੇ ਵਿਅਰਥ ਚੀਜ਼ਾਂ ਵੱਲ ਝਾਕਦੀ ਹੈ।
19 ਚੇਤੇ ਰੱਖੋ ਕਿ ਸਾਡੀਆਂ ਅੱਖਾਂ ਜੋ ਕੁਝ ਦੇਖਦੀਆਂ ਹਨ, ਉਸ ਦਾ ਸਾਡੇ ਦਿਮਾਗ਼ ’ਤੇ ਅਸਰ ਪੈਂਦਾ ਹੈ ਅਤੇ ਦਿਮਾਗ਼ ਅੱਗੋਂ ਸਾਰਾ ਕੁਝ ਦਿਲ ਤਕ ਪਹੁੰਚਾਉਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬਹੁਮੁੱਲੀਆਂ ਗੱਲਾਂ ਉੱਤੇ ਗੌਰ ਕਰਦੇ ਰਹੀਏ। (ਫ਼ਿਲਿੱਪੀਆਂ 4:8 ਪੜ੍ਹੋ।) ਆਓ ਆਪਾਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਪ੍ਰਾਰਥਨਾ ਕਰਦੇ ਰਹੀਏ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।” ਜੇ ਅਸੀਂ ਇਸ ਪ੍ਰਾਰਥਨਾ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਵਾਹ ‘ਆਪਣੇ ਰਾਹਾਂ ਉੱਤੇ ਸਾਨੂੰ ਜਿਵਾਲੇਗਾ।’—ਜ਼ਬੂ. 119:37; ਇਬ. 10:36.
ਕੀ ਤੁਹਾਨੂੰ ਯਾਦ ਹੈ?
• ਸਾਨੂੰ ਅੱਖਾਂ, ਮਨ ਅਤੇ ਦਿਲ ਦੇ ਸੰਬੰਧ ਬਾਰੇ ਕੀ ਚੇਤੇ ਰੱਖਣਾ ਚਾਹੀਦਾ ਹੈ?
• ਸਾਨੂੰ ਪੋਰਨੋਗ੍ਰਾਫੀ ਦੇਖਣ ਦੇ ਖ਼ਤਰਿਆਂ ਬਾਰੇ ਕੀ ਚੇਤੇ ਰੱਖਣਾ ਚਾਹੀਦਾ ਹੈ?
• ਸਾਨੂੰ ਆਪਣੀ ਅੱਖ “ਨਿਰਮਲ” ਰੱਖਣ ਦੀ ਮਹੱਤਤਾ ਬਾਰੇ ਕੀ ਚੇਤੇ ਰੱਖਣਾ ਚਾਹੀਦਾ ਹੈ?
[ਸਵਾਲ]
[ਸਫ਼ਾ 23 ਉੱਤੇ ਤਸਵੀਰਾਂ]
ਮਸੀਹੀਆਂ ਨੂੰ ਕਿਹੜੀਆਂ ਵਿਅਰਥ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ?