ਧੰਨਵਾਦ ਕਰਨਾ ਨਾ ਭੁੱਲੋ!
ਧੰਨਵਾਦ ਕਰਨਾ ਨਾ ਭੁੱਲੋ!
ਪਿਛਲੀ ਵਾਰ ਕਦੋਂ ਕਿਸੇ ਨੇ ਲਿਖ ਕੇ ਤੁਹਾਡਾ “ਧੰਨਵਾਦ” ਕੀਤਾ? ਪਿਛਲੀ ਵਾਰ ਤੁਸੀਂ ਕਿਸੇ ਨੂੰ ਕਦੋਂ “ਧੰਨਵਾਦ” ਲਿਖ ਕੇ ਭੇਜਿਆ?
ਕੰਪਿਊਟਰ ਦੇ ਇਸ ਜ਼ਮਾਨੇ ਵਿਚ ਲਿਖ ਕੇ ਕਿਸੇ ਦਾ ਧੰਨਵਾਦ ਕਰਨ ਦੀ ਰੀਤ ਖ਼ਤਮ ਹੁੰਦੀ ਜਾ ਰਹੀ ਹੈ। ਫਿਰ ਵੀ ਧੰਨਵਾਦ ਕਰਨ ਲਈ ਲਿਖਣਾ ਇਕ ਖ਼ਾਸ ਤਰੀਕਾ ਹੈ ਜਿਸ ਦੇ ਜ਼ਰੀਏ ਤੁਸੀਂ ਲੋਕਾਂ ਨੂੰ ਅਹਿਸਾਸ ਦਿਲਾਉਂਦੇ ਹੋ ਕਿ ਤੁਸੀਂ ਉਨ੍ਹਾਂ ਦੀ ਖੁੱਲ੍ਹ-ਦਿਲੀ ਦੀ ਕਿੰਨੀ ਕਦਰ ਕਰਦੇ ਹੋ। ਇਸ ਤਰ੍ਹਾਂ ਕਰਨ ਲਈ ਥੱਲੇ ਕੁਝ ਸੁਝਾਅ ਦਿੱਤੇ ਗਏ ਹਨ।
1. ਨੋਟ ਨੂੰ ਟਾਈਪ ਕਰਨ ਦੀ ਬਜਾਇ ਲਿਖੋ।
2. ਉਸ ਦਾ ਨਾਂ ਲਿਖੋ ਜਿਸ ਦਾ ਤੁਸੀਂ ਧੰਨਵਾਦ ਕਰਨਾ ਚਾਹੁੰਦੇ ਹੋ।
3. ਜੇ ਤੁਹਾਨੂੰ ਤੋਹਫ਼ਾ ਮਿਲਿਆ ਹੈ, ਉਸ ਤੋਹਫ਼ੇ ਦਾ ਜ਼ਿਕਰ ਕਰੋ ਅਤੇ ਦੱਸੋ ਕਿ ਤੁਸੀਂ ਇਸ ਨੂੰ ਕਿਵੇਂ ਇਸਤੇਮਾਲ ਕਰੋਗੇ।
4. ਨੋਟ ਦੇ ਅਖ਼ੀਰ ਵਿਚ ਦੁਬਾਰਾ ਧੰਨਵਾਦ ਲਿਖੋ।
ਨੋਟ ਮਿਲਣ ਤੇ ਉਸ ਵਿਅਕਤੀ ਨੂੰ ਬਹੁਤ ਚੰਗਾ ਲੱਗੇਗਾ।
ਅਗਲੀ ਵਾਰ ਜਦੋਂ ਕੋਈ ਤੁਹਾਡੀ ਪਰਾਹੁਣਚਾਰੀ ਕਰੇਗਾ, ਤੁਹਾਡੇ ਲਈ ਕੁਝ ਕਰੇਗਾ ਜਾਂ ਤੁਹਾਨੂੰ ਕੋਈ ਤੋਹਫ਼ਾ ਦੇਵੇਗਾ, ਤਾਂ ਦਿਖਾਓ ਕਿ ਤੁਸੀਂ ਉਨ੍ਹਾਂ ਦੀ ਦਰਿਆ-ਦਿਲੀ ਦੀ ਕਦਰ ਕਰਦੇ ਹੋ। ਇਸ ਲਈ ਧੰਨਵਾਦ ਕਰਨਾ ਨਾ ਭੁੱਲੋ! (g12-E 07)
[ਸਫ਼ੇ 28, 29 ਉੱਤੇ ਡੱਬੀ/ਤਸਵੀਰਾਂ]
ਪਿਆਰੀ ਆਂਟੀ ਮੈਰੀ, (2)
ਅਲਾਰਮ ਕਲਾਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ! (3) ਰੋਜ਼ ਮੈਨੂੰ ਉੱਠਣ ਵਿਚ ਦੇਰ ਹੋ ਜਾਂਦੀ ਹੈ ਤੇ ਹੁਣ ਮੈਂ ਇਸ ਨੂੰ ਵਰਤ ਰਿਹਾ ਹਾਂ। ਪਿਛਲੇ ਹਫ਼ਤੇ ਤੁਹਾਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ ਤੇ ਉਮੀਦ ਹੈ ਕਿ ਤੁਸੀਂ ਸਹੀ-ਸਲਾਮਤ ਘਰ ਪਹੁੰਚ ਗਏ ਹੋ। ਅਸੀਂ ਜਲਦੀ ਮਿਲਾਂਗੇ।
ਤੋਹਫ਼ੇ ਲਈ ਇਕ ਵਾਰ ਫਿਰ ਤੁਹਾਡਾ ਧੰਨਵਾਦ! (4)
ਤੁਹਾਡਾ ਭਾਣਜਾ,
ਜੌਨ
[ਤਸਵੀਰ]
(1)
[ਸਫ਼ਾ 29 ਉੱਤੇ ਡੱਬੀ]
ਸੁਝਾਅ
● ਸਿੱਧਾ ਪੈਸਿਆਂ ਬਾਰੇ ਗੱਲ ਨਾ ਕਰੋ। ਮਿਸਾਲ ਲਈ, ਇਹ ਕਹਿਣ ਦੀ ਬਜਾਇ ਕਿ ਤੁਹਾਨੂੰ ਕਿੰਨੇ ਪੈਸੇ ਮਿਲੇ ਹਨ, ਇੱਦਾਂ ਕਹੋ: “ਇਸ ਤੋਹਫ਼ੇ ਲਈ ਤੁਹਾਡਾ ਬਹੁਤ ਧੰਨਵਾਦ। ਮੈਂ ਇਸ ਨੂੰ ਇਸ ਲਈ . . . ਵਰਤਾਂਗਾ।”
● ਸਿਰਫ਼ ਤੋਹਫ਼ੇ ਅਤੇ ਆਪਣੀ ਕਦਰਦਾਨੀ ਬਾਰੇ ਲਿਖੋ। ਇਹ ਨਾ ਲਿਖੋ ਕਿ ਤੁਹਾਡੀਆਂ ਗਰਮੀਆਂ ਦੀਆਂ ਛੁੱਟੀਆਂ ਕਿੱਦਾਂ ਰਹੀਆਂ ਜਾਂ ਤੁਹਾਨੂੰ ਹਸਪਤਾਲ ਜਾਣਾ ਪਿਆ।
● ਤੋਹਫ਼ੇ ਬਾਰੇ ਕੋਈ ਸ਼ਿਕਾਇਤ ਨਾ ਕਰੋ। ਮਿਸਾਲ ਲਈ, ਇਹ ਲਿਖਣਾ ਚੰਗੀ ਗੱਲ ਨਹੀਂ ਹੋਵੇਗੀ: “ਸ਼ਰਟ ਲਈ ਧੰਨਵਾਦ, ਪਰ ਇਹ ਮੇਰੇ ਖੁੱਲ੍ਹੀ ਹੈ!”
[ਸਫ਼ਾ 29 ਡੱਬੀ]
ਬਾਈਬਲ ਕਹਿੰਦੀ ਹੈ ਕਿ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ। (ਲੂਕਾ 17:11-19) ਇਹ ਸਾਨੂੰ ਕਹਿੰਦੀ ਹੈ ਕਿ “ਲਗਾਤਾਰ ਪ੍ਰਾਰਥਨਾ ਕਰਦੇ” ਰਹਿਣ ਦੇ ਨਾਲ-ਨਾਲ ਪਰਮੇਸ਼ੁਰ ਦਾ ‘ਹਰ ਚੀਜ਼ ਲਈ ਧੰਨਵਾਦ ਕਰੋ।’—1 ਥੱਸਲੁਨੀਕੀਆਂ 5:17, 18.